Welcome to Canadian Punjabi Post
Follow us on

09

August 2020
ਕੈਨੇਡਾ

ਸਾਂਝੀ ਸਰਹੱਦ ਖੋਲ੍ਹਣ ਲਈ ਅਮਰੀਕੀ ਕਾਂਗਰਸ ਵੱਲੋਂ ਪਾਏ ਜਾ ਰਹੇ ਦਬਾਅ ਅੱਗੇ ਝੁਕਣ ਤੋਂ ਕੈਨੇਡੀਅਨਾਂ ਨੇ ਕੀਤੀ ਨਾਂਹ

July 13, 2020 06:54 AM

ਓਟਵਾ, 12 ਜੁਲਾਈ (ਪੋਸਟ ਬਿਊਰੋ) : ਅਮਰੀਕੀ ਕਾਂਗਰਸ ਮੈਂਬਰਾਂ ਵੱਲੋਂ ਕੈਨੇਡਾ ਉੱਤੇ ਅਮਰੀਕਾ ਨਾਲ ਲੱਗਦੀ ਸਰਹੱਦ ਨੂੰ ਖੋਲ੍ਹਣ ਲਈ ਦਬਾਅ ਪਾਏ ਜਾਣ ਦੇ ਬਾਵਜੂਦ ਕੈਨੇਡੀਅਨਾਂ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਹੈ।

ਪਬਲਿਕ ਸੇਫਟੀ ਮੰਤਰੀ ਬਿੱਲ ਬਲੇਅਰ ਨੂੰ ਲਿਖੇ ਖੱੁਲ੍ਹੇ ਪੱਤਰ ਵਿੱਚ 29 ਕਾਂਗਰਸ ਮੈਂਬਰਾਂ ਨੇ ਕੈਨੇਡਾ-ਅਮਰੀਕਾ ਬਾਰਡਰ ਨੂੰ ਪੜਾਅਵਾਰ ਖੋਲ੍ਹਣ ਦੀ ਮੰਗ ਕੀਤੀ ਹੈ ਤੇ ਮੌਜੂਦਾ ਸਖ਼ਤ ਮਾਪਦੰਡਾਂ ਵਿੱਚ ਢਿੱਲ ਦਿੱਤੇ ਜਾਣ ਉੱਤੇ ਵਿਚਾਰ ਕਰਨ ਬਾਰੇ ਵੀ ਆਖਿਆ ਹੈ। ਸਰਹੱਦ ਨਾਲ ਲੱਗਦੀਆਂ ਉੱਤਰੀ ਸਟੇਟਸ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸ ਮੈਂਬਰਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਅਸੀਂ ਅਜੋਕੇ ਸਮੇਂ ਵਿੱਚ ਆਪਣੀਆਂ ਕਮਿਊਨਿਟੀਜ਼ ਦੀ ਸੇਫਟੀ ਸਬੰਧੀ ਚਿੰਤਾ ਨੂੰ ਸਮਝ ਸਕਦੇ ਹਾਂ ਪਰ ਆਰਥਿਕ ਗਤੀਵਿਧੀਆਂ ਨੂੰ ਹੌਲੀ ਹੌਲੀ ਸ਼ੁਰੂ ਕੀਤਾ ਜਾਣਾ ਵੀ ਸਮੇਂ ਦੀ ਮੰਗ ਹੈ।

ਜਿ਼ਕਰਯੋਗ ਹੈ ਕਿ ਕੈਨੇਡਾ-ਅਮਰੀਕਾ ਸਰਹੱਦ ਨੂੰ 21 ਜੁਲਾਈ ਤੱਕ ਬੰਦ ਰੱਖਣ ਦੇ ਸਮਝੌਤੇ ਵਿੱਚ ਤੀਜੀ ਵਾਰੀ ਵਾਧਾ ਕੀਤੇ ਜਾਣ ਦੇ ਸਬੰਧ ਵਿੱਚ ਇਹ ਪੱਤਰ ਲਿਖਿਆ ਗਿਆ ਹੈ। ਅਮਰੀਕਾ ਵੱਲੋਂ ਵਾਰੀ ਵਾਰੀ ਅਜਿਹਾ ਦਬਾਅ ਪਾਏ ਜਾਣ ਦੇ ਬਾਵਜੂਦ ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਦੀ ਤਰਜ਼ਮਾਨ ਨੇ ਇੱਕ ਬਿਆਨ ਜਾਰੀ ਕਰਕੇ ਇਹ ਸਪਸ਼ਟ ਕਰ ਦਿੱਤਾ ਕਿ ਇਸ ਸਮੇਂ ਉਨ੍ਹਾਂ ਲਈ ਕੈਨੇਡੀਅਨਾਂ ਦੀ ਸਿਹਤ ਤੇ ਸੇਫਟੀ ਸਭ ਤੋਂ ਵੱਡੀ ਤਰਜੀਹ ਹੈ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਐਲੂਮੀਨੀਅਮ ਵਿਵਾਦ : ਕੈਨੇਡਾ ਵੱਲੋਂ ਅਮਰੀਕੀ ਐਲੂਮੀਨੀਅਮ ਉੱਤੇ 3æ6 ਬਿਲੀਅਨ ਡਾਲਰ ਟੈਰਿਫ ਲਾਉਣ ਦੀ ਯੋਜਨਾ : ਫਰੀਲੈਂਡ
ਕੈਨੇਡਾ ਉੱਤੇ ਨਵੇਂ ਐਲੂਮੀਨੀਅਮ ਟੈਰਿਫ ਲਾਉਣ ਦੀ ਤਿਆਰੀ ਕਰ ਰਿਹਾ ਹੈ ਅਮਰੀਕਾ
ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਸਟੀਫਨ ਮੈਕਨੀਲ ਨੇ ਅਹੁਦਾ ਛੱਡਣ ਦਾ ਕੀਤਾ ਐਲਾਨ
ਟਿੰਮ ਹੌਰਟਨਜ਼ ਦੀ ਕਮਾਈ ਨੂੰ ਲੱਗੀ ਵੱਡੀ ਢਾਹ
ਕੈਨੇਡਾ ਵੱਲੋਂ ਲੈਬਨਾਨ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਮਦਦ ਲੰਮਾਂ ਸਮਾਂ ਚੱਲੇਗੀ : ਗੋਲਡ
ਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ ਸਰਕਾਰ ਨੇ ਕੀਤੀ ਡੀਲ
ਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥ
ਲਿਬਰਲ ਐਮਪੀ ਲੈਵਿਟ ਵੱਲੋਂ ਅਸਤੀਫਾ ਦੇਣ ਦਾ ਐਲਾਨ
ਵੁਈ ਚੈਰਿਟੀ ਵਿਵਾਦ ਤੋਂ ਬਾਅਦ ਚੈਰਿਟੀਜ਼ ਨੂੰ ਵਿਸ਼ਵਾਸ ਤੇ ਡੋਨੇਸ਼ਨਜ਼ ਖੁੱਸਣ ਦਾ ਡਰ
ਓਟਵਾ ਰਿਵਰ 'ਚੋ ਮਿਲੀ ਇੱਕ ਵਿਅਕਤੀ ਦੀ ਲਾਸ਼