Welcome to Canadian Punjabi Post
Follow us on

13

August 2020
ਅੰਤਰਰਾਸ਼ਟਰੀ

ਬੇੜੇ ਵਿੱਚ ਧਮਾਕੇ ਤੋਂ ਬਾਅਦ ਲੱਗੀ ਅੱਗ ਕਾਰਨ 21 ਜ਼ਖ਼ਮੀ

July 13, 2020 06:51 AM

ਸੈਨ ਡਿਏਗੋ, 12 ਜੁਲਾਈ (ਪੋਸਟ ਬਿਊਰੋ) : ਨੇਵਲ ਬੇਸ ਸੈਨ ਡਿਏਗੋ ਵਿੱਚ ਇੱਕ ਬੇੜੇ ਉੱਤੇ ਧਮਾਕੇ ਤੋਂ ਬਾਅਦ ਲੱਗੀ ਅੱਗ ਕਾਰਨ 21 ਵਿਅਕਤੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਫੌਜੀ ਅਧਿਕਾਰੀਆਂ ਵੱਲੋਂ ਦਿੱਤੀ ਗਈ।

ਯੂਐਸ ਪੈਸੇਫਿਕ ਫਲੀਟ ਦੇ ਨੇਵਲ ਸਰਫੇਸ ਫੋਰਸ ਦੇ ਬੁਲਾਰੇ ਮਾਈਕ ਰੇਨੇ ਨੇ ਦੱਸਿਆ ਕਿ ਯੂਐਸਐਸ ਬੌਨਹੌਮੇ ਰਿਚਰਡ ੳੱੁਤੇ ਸਵੇਰੇ 9:00 ਵਜੇ ਇਹ ਅੱਗ ਲੱਗੀ। ਉਨ੍ਹਾਂ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ 17 ਸੇਲਰਜ਼ ਤੇ ਚਾਰ ਸਿਵੀਲੀਅਨਜ਼ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਧੂੰਆਂ ਚੜ੍ਹ ਜਾਣ ਕਾਰਨ ਵੀ ਇੱਕ ਵਿਅਕਤੀ ਦਾ ਇਲਾਜ ਕੀਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਅਜੇ ਇਹ ਵੀ ਪਤਾ ਨਹੀਂ ਲਾਇਆ ਜਾ ਸਕਿਆ ਹੈ ਕਿ 840 ਫੁੱਟ ਦੇ ਇਸ ਬੇੜੇ ਉੱਤੇ ਧਮਾਕਾ ਕਿੱਥੇ ਹੋਇਆ ਤੇ ਅੱਗ ਕਿੱਥੇ ਲੱਗੀ। ਅੱਗ ਲੱਗਣ ਸਮੇਂ ਬੇੜੇ ਦੀ ਰੁਟੀਨ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਸੀ। ਹਾਦਸੇ ਸਮੇਂ ਬੇੜੇ ਵਿੱਚ 160 ਸੇਲਰਜ਼ ਤੇ ਅਧਿਕਾਰੀ ਮੌਜੂਦ ਸਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ