Welcome to Canadian Punjabi Post
Follow us on

09

August 2020
ਭਾਰਤ

ਸੁੱਤੇ ਪਰਵਾਰ ਉੱਤੇ ਤੇਲ ਪਾ ਕੇ ਲਾਈ ਅੱਗ ਨਾਲ ਕੁੜੀ ਦੀ ਮੌਤ

July 12, 2020 10:41 PM

ਕੈਥਲ, 12 ਜੁਲਾਈ (ਪੋਸਟ ਬਿਊਰੋ)- ਕੈਥਲ ਦੇ ਅਰਜਨ ਨਗਰ ਵਿੱਚ ਗੁਆਂਢੀ ਨੌਜਵਾਨ ਨੇ ਰਾਤ ਸੁੱਤੇ ਪਏ ਪਰਵਾਰ 'ਤੇ ਤੇਲ ਛਿੜਕ ਕੇ ਅੱਗ ਲਾ ਦਿੱਤੀ। ਇਸ ਅੱਗ ਵਿੱਚ ਇੱਕ ਹੀ ਮੰਜੇ 'ਤੇ ਸੁੱਤੀਆਂ ਮਾਂ-ਧੀ ਸੜਨ ਲੱਗੀਆਂ ਤਾਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬੱਚੀ ਦਾ ਪਿਤਾ ਵੀ ਝੁਲਸ ਗਿਆ। ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਇਲਾਜ ਦੌਰਾਨ 13 ਸਾਲਾ ਲੜਕੀ ਦੀ ਮੌਤ ਹੋ ਗਈ ਅਤੇ ਔਰਤ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ ਹੈ। ਬੱਚੀ ਦੇ ਪਿਤਾ ਵੇਦ ਪ੍ਰਕਾਸ਼ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਸਿਟੀ ਥਾਣਾ ਪੁਲਸ ਨੇ ਦੋਸ਼ੀ ਸੁਭਾਸ਼ 'ਤੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ।

ਵੇਦ ਪ੍ਰਕਾਸ਼ ਨੇ ਦੱਸਿਆ, ਮੈਂ ਮਜ਼ਦੂਰੀ ਕਰਦਾ ਹਾਂ। ਮੇਰੀਆਂ ਦੋ ਧੀਆਂ ਹਨ। ਵੱਡੀ ਬੇਟੀ ਆਪਣੇ ਮਾਮੇ ਦੇ ਕੋਲ ਰਹਿੰਦੀ ਹੈ, ਜਦ ਕਿ ਛੋਟੀ ਬੇਟੀ ਤਮੰਨਾ ਉਨ੍ਹਾਂ ਦੇ ਕੋਲ ਹੀ ਰਹਿੰਦੀ ਸੀ। ਟੋਹਾਣਾ ਵਾਸੀ ਸੁਭਾਸ਼ ਕਈ ਸਾਲ ਤੋਂ ਗੁਆਂਢ ਵਿੱਚ ਰਹਿ ਰਿਹਾ ਸੀ। ਕੁਝ ਸਮਾਂ ਪਹਿਲਾਂ ਸੁਭਾਸ਼ ਦੀ ਮੇਰੀ ਪਤਨੀ ਬਾਲਾ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ। ਇਸ ਵਿੱਚ ਸੁਭਾਸ਼ ਪਰਵਾਰ ਨਾਲ ਰੰਜਿਸ਼ ਰੱਖਣ ਲੱਗਾ ਸੀ। ਸ਼ੁੱਕਰਵਾਰ ਰਾਤ 10 ਵਜੇ ਅਸੀਂ ਖਾਣਾ ਖਾ ਕੇ ਸੌਂ ਗਏ ਸੀ। ਪਤਨੀ ਬਾਲਾ ਅਤੇ ਬੇਟੀ ਤਮੰਨਾ ਇੱਕ ਮੰਜੇ 'ਤੇ ਸੁੱਤੀਆਂ ਸਨ, ਜਦ ਕਿ ਮੈਂ ਬੈੱਡ 'ਤੇ ਸੁੱਤਾ ਸੀ। ਲਾਈਟ ਚਲੇ ਜਾਣ ਕਾਰਨ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਹੋਇਆ ਸੀ। ਰਾਤ ਕਰੀਬ ਇੱਕ ਵਜੇ ਸੁਭਾਸ਼ ਕੰਧ ਟੱਪ ਕੇ ਕਮਰੇ ਵਿੱਚ ਵੜਿਆ ਅਤੇ ਪਤਨੀ ਅਤੇ ਬੇਟੀ 'ਤੇ ਤੇਲ ਛਿੜਕ ਕੇ ਅੱਗ ਲਾ ਦਿੱਤੀ। ਮੈਂ ਸੁਭਾਸ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫਰਾਰ ਹੋ ਗਿਆ। ਮੈਂ ਪਤਨੀ ਬਾਲਾ ਅਤੇ ਬੇਟੀ ਤਮੰਨਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਵੀ ਝੁਲਸ ਗਿਆ। ਚੀਕਾਂ ਦੀ ਆਵਾਜ਼ ਸੁਣ ਕੇ ਗੁਆਂਢੀ ਮੌਕੇ 'ਤੇ ਆ ਗਏ ਅਤੇ ਐਂਬੂਲੈਂਸ ਨੂੰ ਬੁਲਾਇਆ।

Have something to say? Post your comment
ਹੋਰ ਭਾਰਤ ਖ਼ਬਰਾਂ
ਰਸਤੇ ਵਿੱਚ ਐਂਬੂਲੈਂਸ ਵਿੱਚ ਆਕਸੀਜਨ ਮੁੱਕਣ ਨਾਲ ਬਜ਼ੁਰਗ ਦੀ ਮੌਤ
ਮੱਧ ਪ੍ਰਦੇਸ਼ ਪੁਲਸ ਦਾ ਗ੍ਰੰਥੀ ਸਿੰਘ ਉੱਤੇ ਸ਼ਰੇਆਮ ਤਸੱ਼ਦਦ, ਕੇਸ ਪੁੱਟੇ ਗਏ
ਰਾਜਸਥਾਨ ਦੀ ਰਾਜਨੀਤੀ : ਵਸੁੰਧਰਾ ਨੇ ਭਾਜਪਾ ਹਾਈ ਕਮਾਨ ਨੂੰ ਕਿਹਾ, ਆਪਣੀ ਸਰਕਾਰ ਬਣਾਉਣ ਦੀ ਸਥਿਤੀ ਅਜੇ ਨਹੀਂ
ਕੇਰਲ ਵਿੱਚ ਭਾਰੀ ਮੀਂਹ, ਜ਼ਮੀਨ ਖਿਸਕਣ ਨਾਲ 15 ਮਜ਼ਦੂਰ ਮਰੇ
ਕੋਰੋਨਾ ਨੇ ਮਿਡਲ ਕਲਾਸ ਲੋਕਾਂ ਦਾਲੱਕ ਤੋੜਿਆ, ਲਾਕਡਾਊਨ 'ਚ 15 ਫੀਸਦੀ ਆਮਦਨ ਘਟੀ
ਤਾਲਾਬੰਦੀ ਦੌਰਾਨ ਸੁੰਦਰਬਨ ਵਿੱਚ 12 ਲੋਕ ਸ਼ੇਰਾਂ ਦੇ ਸ਼ਿਕਾਰ ਬਣੇ
ਵਿਆਹ ਬਹਾਨੇ ਦੋ ਜਣਿਆਂ ਨਾਲ ਕਰੋੜਾਂ ਦੀ ਠੱਗੀ, ਤੀਸਰੇ ਕੋਲ ਗਈ ਤਾਂ ਪੋਲ ਖੁੱਲ੍ਹੀ
ਸ਼ਾਸ਼ਤਰੀ ਦੀ ਉਡੀਕ `ਚ ਸੋਨਾ : ਜਮ੍ਹਾਂ ਕੀਤਾ 57 ਕਿਲੋ ਸੋਨਾ 55 ਸਾਲ ਤੋਂ ਕਾਨੂੰਨੀ ਲੜਾਈ ਵਿੱਚ ਫਸਿਆ
ਗੁਜਰਾਤ ਦੇ ਹਸਪਤਾਲ ਵਿਚ ਅੱਗ ਲੱਗਣ ਨਾਲ 8 ਕੋਰੋਨਾ ਮਰੀਜ਼ ਸੜੇ
ਕੇਰਲਾ ਵਿੱਚ ਜਹਾਜ਼ ਹਾਦਸਾਗ੍ਰਸਤ, 15 ਹਲਾਕ