Welcome to Canadian Punjabi Post
Follow us on

13

August 2020
ਅੰਤਰਰਾਸ਼ਟਰੀ

ਜਾਅਲੀ ਪਾਇਲਟਾਂ ਦਾ ਮਾਮਲਾ ਅਮਰੀਕਾ ਨੇ ਵੀ ਪਾਕਿਸਤਾਨ ਦੀਆਂ ਉਡਾਣਾਂ ਉੱਤੇ ਪਾਬੰਦੀ ਲਾਈ

July 12, 2020 10:23 PM

ਵਾਸ਼ਿੰਗਟਨ, 10 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀ ਆਈ ਏ) ਨੂੰ ਉਡਾਣਾਂ ਤੋਂ ਰੋਕ ਦਿੱਤਾ ਹੈ। ਪਾਕਿਸਤਾਨੂ ਪਾਇਲਟਾਂ ਦੇ ਲਾਇਸੈਂਸਾਂ ਬਾਰੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੀਆਂ ਚਿੰਤਾਵਾਂ ਦੇ ਬਾਅਦ ਅਮਰੀਕਾ ਦੇ ਟਰਾਂਸਪੋਰਟ ਵਿਭਾਗ ਨੇ ਇਹ ਕਦਮ ਚੁੱਕਿਆ ਹੈ।
ਵਰਨਣ ਯੋਗ ਹੈ ਕਿ ਪਾਕਿਸਤਾਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਸ ਦੇ ਲੱਗਭਗ ਇੱਕ ਤਿਹਾਈ ਪਾਇਲਟਾਂ ਨੇ ਜਾਅਲੀ ਲਾਈਸੈਂਸ ਬਣਵਾ ਰੱਖੇ ਹੋ ਸਕਦੇ ਹਨ। ਇਸ ਮਗਰੋਂ ਕਈ ਦੇਸ਼ਾਂ ਨੇ ਪਾਕਿਸਤਾਨੀ ਪਾਇਲਟਾਂ ਦੇ ਉਡਾਣ ਭਰਨ ਦੀ ਰੋਕ ਲਾ ਦਿੱਤੀ ਸੀ। ਯੂਰਪੀ ਯੂਨੀਅਨ ਤੇ ਵੀਅਤਨਾਮ ਦੇ ਬਿਨਾ ਕਈ ਮੁਸਲਿਮ ਦੇਸ਼ਾਂ ਨੇ ਵੀ ਪਾਕਿਸਤਾਨੀ ਪਾਇਲਟਾਂ ਵਾਲੇ ਜਹਾਜ਼ਾਂ ਉੱਤੇ ਰੋਕ ਲਾ ਦਿੱਤੀ ਤੇ ਯੂਰਪੀਅਨ ਯੂਨੀਅਨ ਐਵੀਏਸ਼ਨ ਸੇਫਟੀ ਏਜੰਸੀ ਨੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ ਆਈ ਏ) ਦਾ ਅਧਿਕਾਰ (ਆਥੋਰਾਈਜ਼ੇਸ਼ਨ) 6 ਮਹੀਨੇ ਲਈ ਸਸਪੈਂਡ ਕਰ ਦਿੱਤਾ ਹੈ। ਇਸ ਬਾਰੇ ਪੀ ਆਈ ਏ ਵੱਲੋਂ ਟਿੱਪਣੀ ਨਹੀਂ ਆਈ। ਪਾਕਿਸਤਾਨ ਦੇ ਚੈਨਲ ਜੀਓ ਨਿਊਜ਼ ਦੇ ਮੁਤਾਬਕ ਪੀ ਆਈ ਏ ਨੇ ਅਮਰੀਕਾ ਵੱਲੋਂ ਪਾਬੰਦੀ ਲਾਏ ਜਾਣ ਦੀ ਪੁਸ਼ਟੀ ਕੀਤੀ ਤੇ ਕਿਹਾ ਹੈ ਕਿ ਉਹ ਏਅਰਲਾਈਨ ਦੇ ਅੰਦਰ ਸੁਧਾਰ ਲਈ ਕੰਮ ਕਰੇਗਾ।
ਅਸਲ ਵਿੱਚ ਪਾਕਿਸਤਾਨ ਦੇ ਪਾਇਲਟ ਜਾਂਚ ਦੇ ਘੇਰੇ ਵਿੱਚ ਉਦੋਂ ਆਏ ਸਨ, ਜਦੋਂ ਬੀਤੇ ਮਈ ਵਿੱਚ ਪੀ ਆਈ ਏ ਦਾ ਇੱਕ ਜੈੱਟ ਕਰਾਚੀ ਵਿੱਚ ਉੱਤਰਨ ਤੋਂ ਪਹਿਲਾਂ ਕਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਪਾਇਲਟਾਂ ਸਮੇਤ 97 ਲੋਕਾਂ ਦੀ ਮੌਤ ਹੋ ਗਈ ਸੀ। ਉਸ ਦੇ ਬਾਅਦ ਪਾਇਲਟਾਂ ਦੇ ਜਾਅਲੀ ਲਾਇਸੈਂਸਾਂ ਦੀ ਚਰਚਾ ਛਿੜਨ ਉੱਤੇ ਪਾਕਿਸਤਾਨ ਦੇ ਪਾਇਲਟਾਂ ਉੱਤੇ ਖਾੜੀ ਦੇ ਦੇਸ਼ਾਂ ਕੁਵੈਤ, ਕਤਰ, ਯੂ ਏ ਈ, ਓਮਾਨ ਵੱਲੋਂ ਵੀ ਇਨ੍ਹਾਂ ਉੱਤੇ ਰੋਕ ਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਪਿੱਛੋਂ ਪਾਕਿਸਤਾਨ ਸਰਕਾਰ ਦੀ ਸੰਬੰਧਤ ਅਥਾਰਟੀ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਹ ਉਨ੍ਹਾਂ 262 ਪਾਇਲਟਾਂ ਨੂੰ ਡਿਊਟੀ ਤੋਂ ਹਟਾ ਰਿਹਾ ਹੈ, ਜਿਨ੍ਹਾਂ ਦੇ ਲਾਇਸੈਂਸ ਜਾਅਲੀ ਹੋ ਸਕਦੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ