Welcome to Canadian Punjabi Post
Follow us on

09

August 2020
ਪੰਜਾਬ

ਅੰਮ੍ਰਿਤਸਰ ਰੇਲ ਹਾਦਸਾ: ਰੇਲਵੇ ਪੁਲਸ ਵੱਲੋਂ ਪੇਸ਼ ਕੀਤੇ ਚਲਾਣ ਵਿੱਚ ਨਵਜੋਤ ਸਿੱਧੂ ਦੇ ਨੇੜੂ ਦਾ ਨਾਂ ਵੀ ਸ਼ਾਮਲ

July 12, 2020 09:00 AM

ਅੰਮ੍ਰਿਤਸਰ, 11 ਜੁਲਾਈ, (ਪੋਸਟ ਬਿਊਰੋ)- ਸਾਲ 2018 ਦੇ ਦੁਸਹਿਰੇ ਵਾਲਾ ਦਿਨ ਅੰਮ੍ਰਿਤਸਰ ਵਿੱਚ ਹੋਏ ਰੇਲ ਹਾਦਸੇ ਵਿੱਚ ਸੱਠ ਦੇ ਕਰੀਬ ਲੋਕਾਂ ਦੀ ਮੌਤ ਲਈ ਰੇਲਵੇ ਪੁਲਸ ਵੱਲੋਂ ਪੇਸ਼ ਕੀਤੇ ਚਲਾਣ ਵਿੱਚ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਸਾਥੀ ਦਾ ਨਾਂਅ ਵੀ ਦੋਸ਼ੀਆਂ ਦੀ ਲਿਸਟ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ।
ਵਰਨਣ ਯੋਗ ਹੈ ਕਿ ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਵਾਲੇ ਇੱਕ ਰੇਲ ਗੱਡੀ ਹੇਠ ਆਉਣ ਕਾਰਨ 60 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਦਸਹਿਰੇ ਵੇਖ ਰਹੇ ਲੋਕ ਰਾਵਣ ਦੇ ਬੁੱਤ ਨੂੰ ਅੱਗੇ ਲੱਗਣ ਮਗਰੋਂ ਨੇੜਲੇ ਰੇਲਵੇ ਫਾਟਕ ਤੋਂ ਆਪਣੇ ਘਰਾਂ ਨੂੰ ਜਾਣ ਲਈ ਲੰਘ ਰਹੇ ਸਨ ਅਤੇ ਅਚਾਨਕ ਰੇਲ ਗੱਡੀ ਆ ਗਈ ਸੀ। ਇਸ ਹਾਦਸੇ ਦਾ ਅਸਲ ਦੋਸ਼ੀ ਲੱਭਣ ਲਈ ਵੱਖੋ-ਵੱਖ ਪੱਧਰ ਦੀਆਂ ਪੜਤਾਲਾਂ ਹੋਈਆਂ ਅਤੇ ਕਰੀਬ ਪੌਣੇ ਦੋ ਸਾਲਾਂ ਬਾਅਦ ਅੱਜ ਗੌਰਮਿੰਟ ਰੇਲਵੇ ਪੁਲਿਸ (ਜੀ ਆਰ ਪੀ) ਨੇ ਇਸ ਬਾਰੇ ਅੰਮ੍ਰਿਤਸਰ ਦੀ ਅਦਾਲਤ ਵਿੱਚ ਚਲਾਣ ਪੇਸ਼ ਕਰ ਕੇ ਸੱਤ ਜਣਿਆਂ ਨੂੰ ਇਸ ਹਾਦਸੇ ਲਈ ਦੋਸ਼ੀ ਕਿਹਾ ਹੈ। ਇਨ੍ਹਾਂ ਦੋਸ਼ੀਆਂ ਵਿੱਚ ਦੁਸਹਿਰਾ ਸਮਾਗਮ ਦਾ ਪ੍ਰਬੰਧਕ ਅਤੇ ਨਵਜੋਤ ਸਿੰਘ ਸਿੱਧੂ ਦਾ ਖਾਸ ਨੇੜਲਾ ਸਾਥੀ ਮਿੱਠੂ ਮਦਾਨ ਵੀ ਸ਼ਾਮਲ ਹੈ। ਚਲਾਣ ਪੇਸ਼ ਕੀਤੇ ਜਾਣ ਦੇ ਬਾਅਦ ਅਦਾਲਤ ਨੇ ਇਨ੍ਹਾਂ ਸਾਰੇ ਦੋਸ਼ੀਆਂ ਨੂੰ 30 ਜੁਲਾਈ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤਾ ਹੈ।
ਦਸਹਿਰੇ ਮੌਕੇ ਇਹ ਹਾਦਸਾ ਹੋਣ ਤੋਂ ਬਾਅਦ ਸਾਲ 2018 ਵਿੱਚ ਪੰਜਾਬ ਸਰਾਕਾਰ ਨੇ ਜਲੰਧਰ ਦੇ ਡਵੀਜ਼ਨਲ ਕਮਿਸ਼ਨਰ ਬੀ. ਪੁਰਸ਼ਾਰਥ ਨੂੰ ਜਾਂਚ ਸੌਂਪੀ ਸੀ ਤੇ ਉਨ੍ਹਾਂ ਨੇ ਆਪਣੀ ਰਿਪੋਰਟ ਓਸੇ ਸਾਲ 21 ਨਵੰਬਰ ਨੂੰ ਪੰਜਾਬ ਸਰਕਾਰ ਨੂੰ ਦੇ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਨੇ ਇਸ ਨੂੰ ‘ਗਲਤੀਆਂ ਵਾਲਾ ਹਾਦਸਾ` ਆਖਿਆ ਸੀ। ਪੰਜਾਬ ਹਿਊਮਨ ਰਾਈਟਸ ਆਰਗਨਾਈਜੇਸ਼ਨ ਨੇ ਇਸ ਰਿਪੋਰਟ ਦੀ ਕਾਪੀ ਜਾਰੀ ਕਰ ਕੇ ਕਿਹਾ ਕਿ ਬੀ. ਪੁਰਸ਼ਾਰਥ ਵਾਲੀ ਜਾਂਚ ਰਿਪੋਰਟ ਵਿੱਚ ਰੇਲ ਹਾਦਸੇ ਲਈ ਦੁਸਹਿਰਾ ਪ੍ਰਬੰਧਕਾਂ, ਨਗਰ ਨਿਗਮ, ਪੁਲਿਸ ਅਤੇ ਰੇਲਵੇ ਦੇ ਕਰੀਬ 20 ਮੁਲਾਜ਼ਮਾਂ ਨੂੰ ਜ਼ਿੰਮੇਵਾਰ ਮੰਨਿਆ ਗਿਆ, ਪਰ ਪ੍ਰੋਗਰਾਮ ਦੀ ਮੁੱਖ ਮਹਿਮਾਨ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ।
ਬਾਅਦ ਵਿੱਚ ਹਾਦਸੇ ਦੀ ਇੱਕ ਹੋਰ ਜਾਂਚ ਲਈ ਰੇਲ ਮੰਤਰੀ ਪੀਊਸ਼ ਗੋਇਲ ਨੇ ਕਮਿਸ਼ਨਰ ਆਫ ਰੇਲਵੇ ਸੇਫਟੀ ਸੈਲੇਸ਼ ਕੁਮਾਰ ਪਾਠਕ ਨੂੰ ਹੁਕਮ ਦਿੱਤੇ ਸਨ। ਪਾਠਕ ਨੇ ਆਪਣੀ ਜਾਂਚ ਰਿਪੋਰਟ ਵਿੱਚ ਲੋਕਾਂ ਵੱਲੋਂ ਕੀਤੀ ਭਗਦੜ ਨੂੰ ਇਸ ਹਾਦਸੇ ਲਈ ਜ਼ਿੰਮੇਵਾਰ ਦੱਸ ਕੇ ਰੇਲਵੇ ਅਧਿਕਾਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਇਸੇ ਸਾਲ ਜਨਵਰੀ ਵਿੱਚ ਲੋਕਲ ਬਾਡੀਜ਼ ਵਿਭਾਗ ਨੇ ਇਸ ਹਾਦਸੇ ਵਿੱਚ ਅੰਮ੍ਰਿਤਸਰ ਦੇ ਨਗਰ ਨਿਗਮ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਸਾਬਕਾ ਜੱਜ ਅਮਰਜੀਤ ਸਿੰਘ ਕਟਾਰੀ ਨੂੰ ਜਿ਼ਮੇਵਾਰੀ ਸੌਂਪੀ ਸੀ ਅਤੇ ਬੀਤੀ 4 ਜੁਲਾਈ ਨੂੰ ਅਮਰਜੀਤ ਸਿੰਘ ਕਟਾਰੀ ਨੇ ਆਪਣੀ ਜਾਂਚ ਰਿਪੋਰਟ ਵਿੱਚ ਇਸ ਨਗਰ ਨਿਗਮ ਦੇ ਚਾਰ ਮੁਲਾਜ਼ਮਾਂ ਸੁਸ਼ਾਂਤ ਭਾਟੀਆ, ਪੁਸ਼ਪਿੰਦਰ ਸਿੰਘ, ਕੇਵਲ ਸਿੰਘ ਅਤੇ ਗਿਰੀਸ਼ ਕੁਮਾਰ ਨੂੰ ਦੋਸ਼ੀ ਦੱਸ ਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਸਿਫਾਰਿਸ਼ ਕੀਤੀ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਢੱਡਰੀਆਂ ਵਾਲੇ ਨੇ ਫਿਰ ਅਕਾਲ ਤਖਤ ਦੇ ਜਥੇਦਾਰ ਵੱਲ ਨਿਸ਼ਾਨਾ ਸਾਧਿਆ
ਕੱਚਾ ਮੀਟ ਬਰਾਮਦ ਹੋਣ ਉੱਤੇ ਗ੍ਰੰਥੀ ਗ੍ਰਿਫਤਾਰ
ਅੰਮ੍ਰਿਤਸਰ ਦੀ ਪਟਾਕਾ ਫੈਕਟਰੀ ਵਿੱਚ ਧਮਾਕਾ, 500 ਮੀਟਰ ਤੱਕ ਮਲਬਾ ਖਿਲਰਿਆ
ਸਤਲੁਜ ਵਿੱਚ ਸੁੱਟੀ ਗਈ ਲਾਹਣ ਨਾਲ ਮੱਛੀਆਂ ਮਰਨ ਲੱਗੀਆਂ
ਮੋਬਾਈਲ ਫੋਨ ਚੋਰੀ ਦੇ ਸ਼ੱਕ ਵਿੱਚ ਬੱਚਿਆਂ ਨੂੰ ਥਾਣੇ ਨੰਗਾ ਕਰ ਕੇ ਕੁੱਟਿਆ
ਪੰਜਾਬ ਪੁਲਿਸ ਨੇ ਪੰਡੋਰੀ ਗੋਲਾ ਵਰਗੇ ਇਕ ਹੋਰ ਨਕਲੀ ਸ਼ਰਾਬ ਵਾਲੇ ਗਿਰੋਹ ਨੂੰ ਕੀਤਾ ਕਾਬੂ
ਪੰਜਾਬ 'ਚ ਆਮ ਆਦਮੀ ਪਾਰਟੀ ਨੇ ਭੰਗ ਕੀਤਾ ਸਮੁੱਚਾ ਢਾਂਚਾ
ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਫਦ ਨੇ ਰਾਜਪਾਲ ਤੋਂ ਕੈਪਟਨ ਸਰਕਾਰ ਦੀ ਬਰਖ਼ਾਸਤਗੀ ਮੰਗੀ
ਨਕਸ਼ੇ ਸਿਰਫ਼ ਆਨ ਲਾਈਨ ਪੋਰਟਲ ਰਾਹੀਂ ਕੀਤੇ ਜਾਣਗੇ ਮਨਜ਼ੂਰ : ਬ੍ਰਹਮ ਮਹਿੰਦਰਾ
ਸ਼੍ਰੋਮਣੀ ਕਮੇਟੀ ਅਫ਼ਗਾਨਿਸਤਾਨ ਦੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਪੂਰਾ ਖ਼ਰਚਾ ਚੁੱਕੇਗੀ : ਭਾਈ ਲੌਂਗੋਵਾਲ