Welcome to Canadian Punjabi Post
Follow us on

03

July 2025
 
ਅੰਤਰਰਾਸ਼ਟਰੀ

ਟਰੰਪ ਨੇ ਆਪਣੇ ਸਿਆਸੀ ਚਾਟੜੇ ਰੋਜ਼ਰ ਸਟੋਨ ਦੀ ਸਜ਼ਾ ਮੁਆਫ ਕੀਤੀ

July 12, 2020 08:52 AM

* ਕੇਸ ਵਿੱਚੋਂ ਟਰੰਪ ਨੂੰ ਬਚਾਉਂਦਾ ਆਪ ਫਸਿਆ ਸੀ ਰੋਜ਼ਰ

ਵਾਸ਼ਿੰਗਟਨ, 11 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਦੀ ਨਿਆਂ ਵਿਵਸਥਾ ਵਿੱਚ ਸਿੱਧਾ ਦਖਲ ਦੇਂਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪੁਰਾਣੇ ਦੋਸਤ ਤੇ ਸਿਆਸੀ ਜੋੜੀਦਾਰ ਰੋਜ਼ਰ ਸਟੋਨ ਦੀ ਸਜ਼ਾ ਮਾਫ਼ ਕਰ ਦਿੱਤੀ ਹੈ।
ਵ੍ਹਾਈਟ ਹਾਊਸ ਦੇ ਬੁਲਾਰੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਤਾਜ਼ਾ ਫੈਸਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੇਸ਼ ਦੇ ਮੁਖੀ ਨੇ ਰੋਜ਼ਰ ਸਟੋਨ ਨੂੰ ਇਕ ਆਜ਼ਾਦ ਵਿਅਕਤੀ ਦੱਸਿਆ ਹੈ। ਵਰਨਣ ਯੋਗ ਹੈ ਕਿ ਰੋਜ਼ਰ ਸਟੋਨ ਨੂੰ ਮੁਲਕ ਦੀ ਪਾਰਲੀਮੈਂਟ ਅੱਗੇ ਝੂਠ ਬੋਲਣ, ਗਵਾਹਾਂ ਨੂੰ ਪ੍ਰਭਾਵਤ ਕਰਨ ਤੇ ਟਰੰਪ ਦੀ ਚੋਣ ਮੁਹਿੰਮ ਵਿੱਚ ਰੂਸ ਦੀ ਮਿਲੀਭੁਗਤ ਦੀ ਜਾਂਚ ਵਿੱਚ ਅੜਿੱਕਾ ਪਾਉਣ ਦਾ ਦੋਸ਼ੀ ਸਾਬਤ ਹੋਣ ਉੱਤੇ ਕੋਰਟ ਨੇ 40 ਮਹੀਨਿਆਂ ਦੀ ਸਜ਼ਾ ਕੀਤੀ ਸੀ ਅਤੇ ਇਸ ਸੰਬੰਧ ਵਿੱਚ ਅਗਲੇ ਮੰਗਲਵਾਰ 14 ਜੁਲਾਈ ਨੂੰ ਰੋਜ਼ਰ ਸਟੋਨ ਨੇ ਜੇਲ੍ਹ ਅਧਿਕਾਰੀਆਂ ਸਾਹਮਣੇ ਪੇਸ਼ ਹੋਣਾ ਸੀ।
ਅੱਜ ਆਪਣੀ ਸਜ਼ਾ ਮੁਆਫੀ ਦੇ ਬਾਅਦ ਫਲੋਰਿਡਾ ਵਿੱਚ ਜਸ਼ਨ ਮਨਾ ਰਹੇ ਰੋਜ਼ਰ ਸਟੋਨ ਨੇ ਖਬਰ ਏਜੰਸੀ ਵੱਲੋਂ ਕੀਤੇ ਫੋਨ ਉੱਤੇ ਦੱਸਿਆ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਨੂੰ ਇਸ ਫ਼ੈਸਲੇ ਬਾਰੇ ਦੱਸਿਆ ਹੈ ਤੇ ਨਾਲ ਕਿਹਾ ਹੈ ਕਿ ਇਸ ਦੇ ਬਾਅਦ ਮੈਂ ਆਪਣੇ ਕੇਸਾਂ ਦੀ ਤੇਜ਼ੀ ਨਾਲ ਪੈਰਵੀ ਕਰਾਂ। ਸਜ਼ਾ ਵਿੱਚ ਕੀਤੀ ਇਸ ਤਬਦੀਲੀ ਨਾਲ ਸਟੋਨ ਉੱਤੇ ਲੱਗੇ ਸਾਰੇ ਦੋਸ਼ ਖ਼ਤਮ ਨਹੀਂ ਹੋਣਗੇ, ਪਰ ਉਸ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ। ਟਰੰਪ ਦੇ ਇਸ ਫ਼ੈਸਲੇ ਨਾਲ ਵਿਰੋਧੀ ਧਿਰ ਡੈਮੋਕ੍ਰੇਟਸ ਪਾਰਟੀ ਦੇ ਆਗੂ ਕਾਫੀ ਗੁੱਸੇ ਵਿੱਚ ਹਨ ਤੇ ਹਾਊਸ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਐਡਮ ਸ਼ੈਫ ਨੇ ਟਰੰਪ ਦੇ ਫ਼ੈਸਲੇ ਨੂੰ ਕਾਨੂੰਨ ਦੇ ਰਾਜ ਤੇ ਇਨਸਾਫ਼ ਦੇ ਸਿਧਾਂਤਾਂ ਦੇ ਖ਼ਿਲਾਫ਼ ਦੱਸਿਆ ਹੈ। ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਦੇ ਪ੍ਰਧਾਨ ਟਾਮ ਪੈਰੇਜ਼ ਨੇ ਕਿਹਾ, ‘ਅਜਿਹੀ ਕੋਈ ਤਾਕਤ ਨਹੀਂ, ਜਿਸ ਦੀ ਟਰੰਪ ਨੇ ਦੁਰਵਰਤੋਂ ਨਾ ਕੀਤੀ ਹੋਵੇ।`
ਦੂਸਰੇ ਪਾਸੇ ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਕੈਲੀ ਮੈਕੈਨਨੀ ਨੇ ਕਿਹਾ, ‘ਰੋਜ਼ਰ ਸਟੋਨ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕੇ ਵਿਅਕਤੀ ਹਨ। ਉਹ ਰੂਸੀ ਅਫ਼ਵਾਹਾਂ ਦਾ ਸ਼ਿਕਾਰ ਹੋਏ ਸਨ, ਜੋ ਖੱਬੇ ਪੱਖੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੀਡੀਆ ਵਿੱਚ ਫੈਲਾਈਆਂ ਸਨ।’ ਇਸ ਫੈਸਲੇ ਦਾ ਰਾਸ਼ਟਰਪਤੀ ਚੋਣ ਉੱਤੇ ਅਸਰ ਪੈ ਸਕਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸਿਟੀ ਦੀ ਡੈਮੋਕਰੇਟਿਕ ਮੇਅਰ ਪ੍ਰਾਇਮਰੀ ਜਿੱਤੀ ਇਮਰਾਨ ਖ਼ਾਨ ਨੇ ਕਿਹਾ- ਗੁਲਾਮੀ ਕਰਨ ਨਾਲੋਂ ਜੇਲ੍ਹ ਦੀ ਕੋਠੜੀ `ਚ ਰਹਿਣ ਨੂੰ ਤਰਜੀਹ ਦੇਵਾਂਗਾ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਟਰੰਪ ਨੂੰ ਦਿੱਤੀ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ- ਈਰਾਨ ਕੋਲ ਐਟਮ ਬੰਬ ਬਣਾਉਣ ਲਈ ਯੂਰੇਨੀਅਮ ਮੌਜ਼ੂਦ ਪਾਕਿਸਤਾਨ ਨੇ ਭਾਰਤ 'ਤੇ ਆਤਮਘਾਤੀ ਬੰਬ ਹਮਲੇ ਦਾ ਲਾਇਆ ਦੋਸ਼, ਭਾਰਤ ਨੇ ਕੀਤਾ ਰੱਦ ਦਿਲਜੀਤ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਦੇ ਤਿੰਨ ਸੈਂਸਰ ਬੋਰਡਾਂ ਨੇ ਦਿੱਤੀ ਮਨਜ਼ੂਰੀ ਯੂਐੱਨ ’ਚ ਪਾਕਿ ਦੀਆਂ ਸਰਹੱਦ ਪਾਰ ਅੱਤਵਾਦ ਤੋਂ ਧਿਆਨ ਭਟਕਾਉਣ ਦੀਆਂ ਕੋਸਿ਼ਸ਼ਾਂ `ਤੇ ਭਾਰਤ ਨੇ ਜਤਾਇਆ ਇਤਰਾਜ਼ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਾਜ਼ੀਲ ਵਿੱਚ ਬ੍ਰਿਕਸ ਸੰਮੇਲਨ ਵਿੱਚ ਨਹੀਂ ਹੋਣਗੇ ਸ਼ਾਮਿਲ ਅਮਰੀਕਾ ਇਜ਼ਰਾਈਲ ਨੂੰ ਬਚਾਉਣ ਲਈ ਜੰਗ ਵਿੱਚ ਕੁੱਦਿਆ : ਖਾਮੇਨੇਈ ਮੈਕਸੀਕੋ ਵਿੱਚ ਇੱਕ ਤਿਉਹਾਰ ਦੌਰਾਨ ਹੋਈ ਗੋਲੀਬਾਰੀ, 12 ਲੋਕਾਂ ਦੀ ਮੌਤ, 20 ਜ਼ਖਮੀ