Welcome to Canadian Punjabi Post
Follow us on

06

August 2020
ਭਾਰਤ

ਅਮਿਤਾਭ ਬੱਚਨ ਕੋਰੋਨਾ ਵਾਇਰਸ ਦੀ ਪਾਜਿ਼ਟਿਵ ਰਿਪੋਰਟ ਮਿਲਣ ਪਿੱਛੋਂ ਹਸਪਤਾਲ ਦਾਖਲ

July 11, 2020 11:54 PM

* ਅਭਿਸ਼ੇਕ ਬੱਚਨ ਦੀ ਟੈੱਸਟ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ

ਮੁੰਬਈ, 11 ਜੁਲਾਈ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਉਣ ਬਾਰੇ ਭਾਰਤ ਦੇ ਫਿਲਮੀ ਜਗਤ ਦੇ ਦਿੱਗਜ ਅਦਾਕਾਰ ਅਮਿਤਾਭ ਬੱਚਨ ਦੀ ਰਿਪੋਰਟ ਪਾਜ਼ੇਟਿਵ ਆਉਣ ਪਿੱਛੋਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਇਸ ਤੋਂ ਬਾਅਦ ਅਭਿਸ਼ੇਕ ਬੱਚਨ ਦੀ ਟੈੱਸਟ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ।
ਅਮਿਤਾਭ ਬੱਚਨ ਨੇ ਆਪਣੇ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਹੋਣ ਦੀ ਸੂਚਨਾ ਖੁਦ ਟਵੀਟ ਕਰ ਕੇ ਦਿੱਤੀ ਹੈ। ਉਨ੍ਹਾਂ ਨੂੰ ਅੱਜ ਸ਼ਨੀਵਾਰ ਰਾਤ ਮੁੰਬਈ ਦੇ ਨਾਨਾਵਟੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਬੀਮਾਰੀ ਬਾਰੇ ਸ਼ੱਕ ਹੋਣ ਉੱਤੇ ਅਮਿਤਾਭ ਬੱਚਨ ਦਾ ਟੈੱਸਟ ਕਰਾਇਆ ਗਿਆ ਸੀ, ਜਿਸ ਵਿੱਚ ਉਨ੍ਹਾਂ ਦੀ ਰਿਪੋਰਟ ਪਾਜਿ਼ਟਿਵ ਆਉਣ ਮਗਰੋਂ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਬਾਲੀਵੁਡ ਦੇ ਸੀਨੀਅਰ ਕਲਾਕਰਾਂ ਵਿੱਚੋਂ ਇੱਕ ਅਮਿਤਾਭ ਬੱਚਨ (77 ਸਾਲ) ਨੇ ਖੁਦ ਇਸ ਦੀ ਸੂਚਨਾ ਦੇਂਦਿਆਂ ਆਪਣੇ ਟਵੀਟ ਵਿੱਚ ਲਿਖਿਆ ਹੈ, ‘ਮੈਨੂੰ ਕੋਰੋਨਾ ਪਾਜ਼ੇਟਿਵ ਦੀ ਰਿਪੋਰਟ ਵਿੱਚ ਪਾਇਆ ਗਿਆ ਹੈ ਤੇ ਹਸਪਤਾਲ ਸ਼ਿਫਟ ਕਰ ਰਹੇ ਹਨ। ਹਸਪਤਾਲ ਪ੍ਰਬੰਧਕਾਂ ਨੇ ਅਥਾਰਟੀਜ਼ ਨੂੰ ਸੂਚਿਤ ਕਰ ਰਿਹਾ ਹੈ। ਪਰਿਵਾਰ ਤੇ ਬਾਕੀ ਸਟਾਫ ਵੀ ਟੈੱਸਟ ਕਰਵਾ ਰਹੇ ਹਨ। ਜਾਂਚ ਦੇ ਨਤੀਜਿਆਂ ਦੀ ਉਡੀਕ ਹੈ। ਪਿਛਲੇ 10 ਦਿਨਾਂ ਵਿੱਚ ਜੋ ਵੀ ਮੇਰੇ ਕਾਫ਼ੀ ਕਰੀਬ ਰਹੇ ਹਨ, ਉਨ੍ਹਾਂ ਸਭ ਨੂੰ ਬੇਨਤੀ ਹੈ ਕਿ ਆਪਣਾ ਟੈਸਟ ਕਰਵਾ ਲੈਣ।’

 
ਵਰਨਣ ਯੋਗ ਹੈ ਕਿ ਬਿੱਗ ਬੀ ਵਜੋਂ ਜਾਣੇ ਜਾਂਦੇ ਅਮਿਤਾਭ ਬੱਚਨ ਦੇ ਕੋਲ ਇਸ ਸਮੇਂ ਕਈ ਪ੍ਰਾਜੈਕਟਸ ਹਨ, ਜੋ ਉਨ੍ਹਾਂ ਨੇ ਹਾਲੇ ਪੂਰੇ ਕਰਨੇ ਹਨ। ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ਵਿੱਚ ਚਿਹਰੇ, ਬ੍ਰਹਮ ਅਸਤਰ, ਬਟਰ ਫਲਾਈ, ਝੁੰਡ ਆਦਿ ਸ਼ਾਮਲ ਹਨ। ਪਿਛਲੇ ਦਿਨੀਂ ‘ਫਿਲਮ ਠਗਸ ਆਫ ਹਿੰਦੁਸਤਾਨ’ ਦੀ ਸ਼ੂਟਿੰਗ ਦੌਰਾਨ ਵੀ ਅਮਿਤਾਭ ਬੱਚਨ ਦੀ ਸਿਹਤ ਖਰਾਬ ਹੋ ਗਈ ਸੀ। ਉਹ ਅੱਜਕੱਲ੍ਹ ‘ਕੌਨ ਬਨੇਗਾ ਕਰੋੜਪਤੀ’ ਦੀ ਸ਼ੂਟਿੰਗ ਵੀ ਕਰ ਰਹੇ ਸਨ ਅਤੇ ਇਸ ਸ਼ੋਅ ਦੇ ਪ੍ਰੋਮੋ ਵੀਡੀਓ ਸ਼ੂਟ ਕਰਨ ਦੇ ਬਾਅਦ ਐਪੀਸੋਡ ਦੀ ਸ਼ੂਟਿੰਗ ਦੀਆਂ ਤਿਆਰੀਆਂ ਚੱਲ ਰਹੀਆਂ ਸਨ।
ਅਮਿਤਾਭ ਬੱਚਨ ਦੇ ਬਾਅਦ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਵੀ ਕੋਰੋਨਾ ਟੈੱਸਟ ਵਿੱਚ ਪਾਜਿ਼ਟਿਵ ਪਤਾ ਲੱਗੇ ਹਨ ਤੇ ਇਸ ਬਾਰੇ ਉਨ੍ਹਾਂ ਨੇ ਵੀ ਟਵੀਟ ਕਰ ਖੁਦ ਹੀ ਦੱਸਿਆ ਹੈ ਕਿ ‘ਮੇਰਾ ਅਤੇ ਪਿਤਾ ਜੀ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਸਾਨੂੰ ਦੋਵਾਂ ਨੂੰ ਬਹੁਤ ਹਲਕੇ ਲੱਛਣ ਸਨ। ਮੇਰੀ ਸਭ ਨੂੰ ਅਪੀਲ ਹੈ ਕਿ ਸ਼ਾਂਤੀ ਬਣਾਈ ਰੱਖੋ ਤੇ ਪ੍ਰੇਸ਼ਾਨ ਨਾ ਹੋਵੋ। ਧੰਨਵਾਦ।’ ਅਮਿਤਾਭ ਬੱਚਨ ਵੱਲੋਂ ਖੁਦ ਦੇ ਕੋਰੋਨਾ ਪਾਜ਼ੇਟਿਵ ਹੋਣ ਬਾਰੇ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਦੇਣ ਤੋਂ ਬਾਅਦ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਟਵੀਟ ਕਰ ਕੇ ਉਨ੍ਹਾਂ ਦੇ ਜਲਾਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਮੋਦੀ ਨੇ ਕਿਹਾ: ਰਾਮ ਮੰਦਰ ਆਉਂਦੀਆਂ ਪੀੜ੍ਹੀਆਂ ਲਈ ਆਸਥਾ ਪ੍ਰਤੀਕ ਬਣਿਆ ਰਹੇਗਾ
ਪ੍ਰਸ਼ਾਂਤ ਭੂਸ਼ਣ ਦੇ ਖਿਲਾਫ ਹੱਤਕ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ
ਆਰਥਿਕ ਪੱਖੋਂ ਜੂਝ ਰਹੀ ਵੋਡਾਫੋਨ-ਆਈਡੀਆ ਨੇ 1,500 ਲੋਕਾਂ ਦੀ ਛਾਂਟੀ ਕੀਤੀ
ਰੋਨਾਲਡੋ ਨੇ 8.5 ਮਿਲੀਅਨ ਯੂਰੋ ਦੀ ਸੁਪਰ ਕਾਰ ਖਰੀਦੀ
ਸੁਪਰੀਮ ਕੋਰਟ ਨੇ ਬਜ਼ੁਰਗਾਂ ਨੂੰ ਸਮੇਂ ਸਿਰ ਪੈਨਸ਼ਨਾਂ ਦੇਣ ਨੂੰ ਕਿਹਾ
ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 19 ਲੱਖ ਤੋਂ ਟੱਪੀ
ਕੋਰੋਨਾ ਦੇ ਸਮੇਂ ਦੌਰਾਨ 25 ਦਿਨਾ `ਚ 32 ਫੁੱਟ ਡੂੰਘੀ ਖੂਹੀ ਪੁੱਟੀ
ਅਯੁੱਧਿਆ ਵਿੱਚ ਸਥਾਪਤ ਹੋਣ ਵਾਲੀ ਭਗਵਾਨ ਰਾਮ ਦੀ ਮੂਰਤੀ ਦੇ ਮੁੱਛਾਂ ਚਾਹੀਦੀਆਂ ਹਨ : ਭਿੜੇ
ਲਾਕਡਾਊਨ ਵਿੱਚ 3000 ਕਰੋੜ ਰੁਪਏ ਦੀਆਂ ਫਲਾਈਟ ਟਿਕਟਾਂ ਰੱਦ, ਰੀਫੰਡ ਦਾ ਚਾਂਸ ਘੱਟ
ਦਿਗਵਿਜੇ ਸਿੰਘ ਨੇ ਕਿਹਾ: ਨੀਂਹ ਪੱਥਰ ਦਾ ਮਹੂਰਤ ਅਸ਼ੁੱਭ ਹੈ, ਗ੍ਰਹਿ ਮੰਤਰੀ ਤੇ ਪੁਜਾਰੀਆਂ ਨੂੰ ਤਦੇ ਕੋਰੋਨਾ ਹੋਇਐ