ਪੈਰਿਸ, 10 ਜੁਲਾਈ (ਪੋਸਟ ਬਿਊਰੋ)- ਸਪੇਨ ਵਿੱਚ 60,000 ਲੋਕਾਂ ਦੀ ਸੀਰੋਲਾਜੀਕਲ ਸਟਡੀ ਦੌਰਾਨ ਹੈਰਾਨ ਕਰਨ ਵਾਲੀ ਇਹ ਗੱਲ ਸਾਹਮਣੇ ਆਈ ਹੈ ਕਿ ਮੈਡ੍ਰਿਡ ਦੇ ਆਸਪਾਸ ਰਹਿਣ ਵਾਲੀ ਆਬਾਦੀ ਵਿੱਚੋਂ ਕੇਵਲ 10 ਪ੍ਰਤੀਸ਼ਤ ਲੋਕਾਂ ਵਿੱਚ ਸਾਰਸ-ਕੋਵ2 (ਕੋਰੋਨਾ ਦੇ ਵਾਇਰਸ) ਤੋਂ ਲੜਨ ਲਈ ਸ਼ਰੀਰ ਵਿੱਚ ਐਂਟੀ ਬਾਡੀਜ਼ ਹੈ। ਖੂਨ ਵਿੱਚ ਐਂਟੀ ਬਾਡੀਜ਼ ਦੀ ਹੋਂਦ ਦਾ ਪਤਾ ਲਾਉਣ ਲਈ ਕੀਤੇ ਜਾਣ ਵਾਲੇ ਟੈਸਟ ਨੂੰ ਸੀਰੋਲਾਜੀਕਲ ਸਟਡੀ ਕਹਿੰਦੇ ਹਨ।
ਵਿਸ਼ਵ ਭਰ ਦੇ ਕਈ ਦੇਸ਼ਾਂ ਦੀ ਆਜ਼ਾਦੀ ਵਿੱਚ ਐਂਟੀ ਬਾਡੀਜ਼ ਦੀ ਕਮੀ ਇਸ ਗੱਲ ਦਾ ਸੰਕੇਤ ਦੇ ਰਹੀ ਹੈ ਕਿ ਕੋਵਿਡ-19 ਬੀਮਾਰੀ ਓਨੀ ਵੱਧ ਨਹੀਂ ਫੈਲੀ, ਜਿੰਨੀ ਪਹਿਲਾਂ ਸੋਚੀ ਜਾ ਰਹੀ ਸੀ। ਇਨਫੈਕਸ਼ਨ ਰੋਗਾਂ ਦੇ ਮਾਹਰ ਇਸ ਗੱਲ ਦਾ ਅਧਿਐਨ ਕਰ ਰਹੇ ਹਨ ਕਿ ਕਿਉਂ ਲੋਕਾਂ ਵਿੱਚ ਕੋਈ ਹੋਰ ਪ੍ਰਤੀਰੋਧਕ ਸਮਰੱਥਾ ਵਿਕਸਿਤ ਹੋ ਜਾਂਦੀ ਹੈ ਜੋ ਐਂਟੀ ਬਾਡੀਜ਼ ਤੋਂ ਅਲੱਗ ਹੁੰਦੇ ਹਨ। ਸਵੀਡਨ ਦੇ ਕਾਰੋਲਿੰਸਕਾ ਇੰਸਟੀਚਿਊਟ ਅਤੇ ਯੂਨੀਵਰਸਿਟੀ ਹਸਪਤਾਲ ਦੇ ਖੋਜੀਆਂ ਨੇ 200 ਅਜਿਹੇ ਲੋਕਾਂ ਦੇ ਬਲਡ ਸੈਂਪਲ ਪਰਖੇ ਹਨ, ਜਿਨ੍ਹਾਂ ਨੂੰ ਕੋਰੋਨਾ ਦੇ ਹਲਕੇ ਲੱਛਣ ਸਨ ਜਾ ਕੋਈ ਲੱਛਣ ਨਹੀਂ ਸੀ। ਇਸ ਦੇ ਬਾਅਦ ਖੋਜੀਆਂ ਨੇ ਇਨ੍ਹਾਂ ਲੋਕਾਂ ਵਿੱਚ ਸਾਰਸ-ਕੋਵ2 ਲਈ ਟੀ-ਸੈਲ ਸੰਚਾਲਿਤ ਪ੍ਰਤੀਰੋਧਕ ਸਮਰੱਥਾ ਵੇਖੀ ਹੈ, ਜਦ ਕਿ ਉਨ੍ਹਾਂ ਵਿੱਚ ਐਂਟੀ ਬਾਡੀਜ਼ ਨਹੀਂ ਪਾਈ ਗਈ।
ਕਾਰੋਲਿੰਸਕਾ ਇੰਸਟੀਚਿਊਟ ਦੇ ਪ੍ਰੋਫੈਸਰ ਮਾਰਕਸ ਬੁਗਰਟ ਨੇ ਦੱਸਿਆ ਕਿ ਟੀ-ਸੈਲ ਇੱਕ ਪ੍ਰਕਾਰ ਦੇ ਸਫੈਦ ਬਲਡ ਨੂੰ ਪਛਾਨਣ ਵਿੱਚ ਮਾਹਿਰ ਹੁੰਦੇ ਹਨ ਤੇ ਇਹ ਪ੍ਰਤੀਰੋਧਕ ਸਮਰੱਥਾ ਦਾ ਜ਼ਰੂਰੀ ਹਿੱਸਾ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਲੋਕ ਕੋਰੋਨਾ ਦੇ ਗੰਭੀਰ ਲੱਛਣ ਦਿਖਾ ਰਹੇ ਸਨ, ਉਨ੍ਹਾਂ ਵਿੱਚ ਐਂਟੀ ਬਾਡੀਜ਼ ਵਿਕਸਿਤ ਨਹੀਂ ਹੋਈ। ਜਿੱਥੇ ਤੱਕ ਲੱਛਣਾਂ ਦੀ ਗੱਲ ਹੈ ਤਾਂ ਕੋਵਿਡ-19 ਇਨਫੈਕਸ਼ਨ ਦੇ ਬਹੁਤੇ ਕੇਸਾਂ ਵਿੱਚ ਜਾ ਮਰੀਜ਼ ਵਿੱਚ ਕੋਈ ਐਂਟੀ ਬਾਡੀਜ਼ ਨਹੀਂ ਸੀ ਜਾ ਜੇ ਐਂਟੀ ਬਾਡੀਜ਼ ਸੀ ਵੀ ਤਾਂ ਕੁਝ ਸਮੇਂ ਬਾਅਦ ਉਹ ਖ਼ਤਮ ਹੋ ਗਈ।