Welcome to Canadian Punjabi Post
Follow us on

06

August 2020
ਭਾਰਤ

ਏਅਰ ਇੰਡੀਆ ਨੂੰ ਟਾਟਾ ਏਅਰਲਾਈਨ ਬਣਾਏ ਜਾਣੇ ਦੇ ਹਾਲਾਤ

July 10, 2020 10:37 PM

ਨਵੀਂ ਦਿੱਲੀ, 10 ਜੁਲਾਈ (ਪੋਸਟ ਬਿਊਰੋ)- ਸਰਕਾਰੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੂੰ ਖ਼ਰੀਦਣ ਲਈ ਲਾਈਨ ਵਿੱਚ ਟਾਟਾ ਗਰੁੱਪ ਇਕਲੌਤੀ ਬੋਲੀ ਦੇਣ ਵਾਲੀ ਕੰਪਨੀ ਹੈ, ਜਦ ਕਿ ਆਖ਼ਰੀ ਬੋਲੀ ਦੀ ਤਰੀਕ 'ਚ ਸਿਰਫ਼ ਇੱਕ ਮਹੀਨਾ ਰਹਿ ਗਿਆ ਹੈ। ਏਅਰਲਾਈਨ ਕਾਰੋਬਾਰ 'ਚ ਪਹਿਲਾਂ ਤੋਂ ਮੌਜੂਦ ਟਾਟਾ ਗਰੁੱਪ ਨੇ ਏਅਰ ਇੰਡੀਆ ਨੂੰ ਖ਼ਰੀਦਣ 'ਚ ਰੁਚੀ ਦਿਖਾਈ ਹੈ, ਜੋ ਕਿਸੇ ਸਮੇਂ ਟਾਟਾ ਦੇ ਕੋਲ ਹੀ ਹੁੰਦੀ ਸੀ।
ਵਿਸ਼ਵ ਪੱਧਰ 'ਤੇ ਹਵਾਬਾਜ਼ੀ ਕੰਪਨੀਆਂ ਕੋਵਿਡ-19 ਮਹਾਂਮਾਰੀ ਅਤੇ ਉਸ ਦੇ ਨਤੀਜੇ ਵਜੋਂ ਹਵਾਈ ਯਾਤਰਾ ਤੇ ਸੈਰ-ਸਪਾਟਾ 'ਚ ਆਈਆਂ ਮੁਸ਼ਕਿਲਾਂ ਕਾਰਨ ਗੰਭੀਰ ਸੰਕਟ 'ਚ ਹਨ। ਟਾਟਾ ਗਰੁੱਪ ਬੋਲੀ ਅੱਗੇ ਵਧਾ ਸਕਦਾ ਹੈ, ਜਦ ਕਿ ਇਸ ਦੀ ‘ਜੁਆਇੰਟ ਵੈਂਚਰ ਏਅਰਲਾਈਨ', ਸਿੰਗਾਪੁਰ ਏਅਰਲਾਈਨ ਨੇ ਕੋਵਿਡ-19 ਦੀਆਂ ਚਿੰਤਾਵਾਂ ਕਾਰਨ ਏਅਰ ਇੰਡੀਆ ਦੀ ਬੋਲੀ ਨਾਲ ਜੁੜਨ ਤੋਂ ਇਨਕਾਰ ਕਰ ਦਿੱਤਾ ਹੈ। ਟਾਟਾ ਗਰੁੱਪ ਫ਼ਿਲਹਾਲ ਏਅਰਲਾਈਨਜ਼ ਨੂੰ ਪੂਰਾ ਮਹੱਤਵ ਦੇ ਰਿਹਾ ਹੈ। ਬੋਲੀ ਦੀ ਅੰਤਿਮ ਮਿਤੀ 31 ਅਗਸਤ ਹੈ ਅਤੇ ਸਰਕਾਰ ਇਸ ਮਿਤੀ ਨੂੰ ਅੱਗੇ ਵਧਾਉਣ ਦੇ ਪੱਖ 'ਚ ਨਹੀਂ ਹੈ। ਏਅਰ ਇੰਡੀਆ ਕੋਵਿਡ-19 ਤੋਂ ਕਾਫ਼ੀ ਪਹਿਲਾਂ ਤੋਂ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਮਹਾਂਮਾਰੀ ਦੇ ਅਸਰ ਨੇ ਖ਼ਾਸ ਤੌਰ 'ਤੇ ਹਵਾਬਾਜ਼ੀ ਖੇਤਰ 'ਚ ਸੱਟ ਮਾਰੀ ਹੈ ਅਤੇ ਇਸ ਦੀ ਵਿੱਤੀ ਸਥਿਤੀ ਹੋਰ ਖ਼ਰਾਬ ਹੋਈ ਹੈ। ਟਾਟਾ ਏਅਰਲਾਈਨਸ ਅਤੇ ਏਅਰ ਇੰਡੀਆ ਤੋਂ ਲੈ ਕੇ ਵਿਸਤਾਰਾ ਅਤੇ ਏਅਰ ਏਸ਼ੀਆ ਇੰਡੀਆ ਤੱਕ ਟਾਟਾ ਗਰੁੱਪ ਭਾਰਤ 'ਚ ਵਿਕਸਿਤ ਹੋ ਰਹੇ ਹਵਾਬਾਜ਼ੀ ਖੇਤਰ ਦਾ ਇੱਕ ਮਹੱਤਵਪੂਰਨ ਹਿੱਸਾ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਮੋਦੀ ਨੇ ਕਿਹਾ: ਰਾਮ ਮੰਦਰ ਆਉਂਦੀਆਂ ਪੀੜ੍ਹੀਆਂ ਲਈ ਆਸਥਾ ਪ੍ਰਤੀਕ ਬਣਿਆ ਰਹੇਗਾ
ਪ੍ਰਸ਼ਾਂਤ ਭੂਸ਼ਣ ਦੇ ਖਿਲਾਫ ਹੱਤਕ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ
ਆਰਥਿਕ ਪੱਖੋਂ ਜੂਝ ਰਹੀ ਵੋਡਾਫੋਨ-ਆਈਡੀਆ ਨੇ 1,500 ਲੋਕਾਂ ਦੀ ਛਾਂਟੀ ਕੀਤੀ
ਰੋਨਾਲਡੋ ਨੇ 8.5 ਮਿਲੀਅਨ ਯੂਰੋ ਦੀ ਸੁਪਰ ਕਾਰ ਖਰੀਦੀ
ਸੁਪਰੀਮ ਕੋਰਟ ਨੇ ਬਜ਼ੁਰਗਾਂ ਨੂੰ ਸਮੇਂ ਸਿਰ ਪੈਨਸ਼ਨਾਂ ਦੇਣ ਨੂੰ ਕਿਹਾ
ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 19 ਲੱਖ ਤੋਂ ਟੱਪੀ
ਕੋਰੋਨਾ ਦੇ ਸਮੇਂ ਦੌਰਾਨ 25 ਦਿਨਾ `ਚ 32 ਫੁੱਟ ਡੂੰਘੀ ਖੂਹੀ ਪੁੱਟੀ
ਅਯੁੱਧਿਆ ਵਿੱਚ ਸਥਾਪਤ ਹੋਣ ਵਾਲੀ ਭਗਵਾਨ ਰਾਮ ਦੀ ਮੂਰਤੀ ਦੇ ਮੁੱਛਾਂ ਚਾਹੀਦੀਆਂ ਹਨ : ਭਿੜੇ
ਲਾਕਡਾਊਨ ਵਿੱਚ 3000 ਕਰੋੜ ਰੁਪਏ ਦੀਆਂ ਫਲਾਈਟ ਟਿਕਟਾਂ ਰੱਦ, ਰੀਫੰਡ ਦਾ ਚਾਂਸ ਘੱਟ
ਦਿਗਵਿਜੇ ਸਿੰਘ ਨੇ ਕਿਹਾ: ਨੀਂਹ ਪੱਥਰ ਦਾ ਮਹੂਰਤ ਅਸ਼ੁੱਭ ਹੈ, ਗ੍ਰਹਿ ਮੰਤਰੀ ਤੇ ਪੁਜਾਰੀਆਂ ਨੂੰ ਤਦੇ ਕੋਰੋਨਾ ਹੋਇਐ