Welcome to Canadian Punjabi Post
Follow us on

06

August 2020
ਭਾਰਤ

ਚੀਨ ਸੀਮਾ ਤੋਂ ਤਿੰਨ ਪੜਾਵਾਂ ਵਿੱਚ ਫੌਜਾਂ ਹਟਾਉਣ ਵਾਸਤੇ ਰੋਡਮੈਪ ਤਿਆਰ

July 10, 2020 10:35 PM

ਨਵੀਂ ਦਿੱਲੀ, 10 ਜੁਲਾਈ (ਪੋਸਟ ਬਿਊਰੋ)- ਲੱਦਾਖ ਦੇ ਕੋਲ ਅਸਲ ਕੰਟਰੋਲ ਰੇਖਾ (ਐਲ ਏ ਸੀ) ਦੇ ਦੋਵਾਂ ਪਾਸਿਉਂ ਹਮਲਾਵਰੀ ਤੇਵਰਾਂ ਨਾਲ ਜਮ੍ਹਾ ਹੋਈ ਫੌਜ ਨੂੰ ਤਿੰਨ ਪੜਾਵਾਂ ਵਿੱਚ ਹਟਾਇਆ ਜਾਏਗਾ।
ਜਾਣਕਾਰ ਸੂਤਰਾਂ ਅਨੁਸਾਰ ਜੁਲਾਈ ਦੇ ਚਾਰ ਹਫਤਿਆਂ ਵਿੱਚ ਫੌਜ ਪਿੱਛੇ ਹਟਾਉਣ ਦੀਆਂ ਬਰੀਕੀਆਂ ਤੈਅ ਕਰ ਲਈਆਂ ਗਈਆਂ ਹਨ। ਪਹਿਲੇ ਹਫਤੇ ਵਿੱਚ ਫੌਜ ਵਾਪਸੀ ਦੇ ਰੋਡਮੈਪ 'ਤੇ ਦੋਵਾਂ ਧਿਰਾਂ ਨੇ 80 ਫੀਸਦੀ ਤੋਂ ਵੱਧ ਅਮਲ ਕੀਤਾ ਹੈ, ਪਰ ਦੋਵਾਂ ਪਾਸਿਉਂ ਤੋਪਾਂ, ਬਖਤਰਬੰਦ ਗੱਡੀਆਂ, ਮਿਜ਼ਾਈਲਾਂ ਅਤੇ ਹੋਰ ਜੰਗੀ ਸਾਮਾਨ ਦੇ ਨਾਲ ਜਮ੍ਹਾ ਫੌਜ ਨੂੰ ਦੇਖਦੇ ਹੋਏ ਸਥਿਤੀ ਨਾਜ਼ੁਕ ਬਣੀ ਹੋਈ ਹੈ। ਇਸ ਲਈ ਜੁਲਾਈ ਦੇ ਦੂਸਰੇ ਹਫਤੇ ਵਿੱਚ 72 ਘੰਟੇ ਦੀ ਨਿਗਰਾਨੀ ਪਿੱਛੋਂ ਲੋਕਲ ਕਮਾਂਡਰਾਂ ਦੀ ਬੈਠਕ ਹੋਵੇਗੀ। ਇਸ ਦੇ ਬਾਅਦ 15 ਜੁਲਾਈ ਤੱਕ ਕੋਰ ਕਮਾਂਡਰਾਂ ਦੀ ਬੈਠਕ ਵਿੱਚ ਵੇਰਵਾ ਰੱਖਿਆ ਜਾਏਗਾ। ਫਿਰ ਸਰਹੱਦੀ ਮਸਲੇ ਤੈਅ ਕੀਤੇ ਵਿਸ਼ੇਸ਼ ਪ੍ਰਤੀਨਿਧਾਂ ਦੀ ਬੈਠਕ ਹੋਵੇਗੀ। ਤੀਸਰੇ ਪੜਾਅ ਵਿੱਚ ਫੌਜਾਂ ਆਪਣੀ ਜੰਗੀ ਤਿਆਰੀ ਵਿੱਚ ਢਿੱਲ ਦੇਣਗੀਆਂ। ਬਫਰ ਜ਼ੋਨ ਲਈ ਇਹ ਤੈਅ ਕਰ ਲਿਆ ਗਿਆ ਹੈ ਕਿ ਦੋਵੇਂ ਧਿਰਾਂ ਯੂ ਏ ਵੀ ਅਤੇ ਕਵਾਡਕਾਪਟਰਸ ਦੀ ਮਦਦ ਨਾਲ ਵੈਰੀਫਿਕੇਸ਼ਨ ਕਰਨਗੀਆਂ ਤਾਂ ਕਿ ਮੁੱਠਭੇੜ, ਹੱਥੋਪਾਈ ਅਤੇ ਹਿੰਸਕ ਸੰਘਰਸ਼ ਦੀ ਨੌਬਤ ਨਾ ਆਏ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉੱਚ ਪੱਧਰੀ ਬੈਠਕ ਵਿੱਚ ਸੀਮਾ ਸੜਕ ਸੰਗਠਨ ਦੇ ਅਫਸਰਾਂ ਨਾਲ ਸੜਕ ਯੋਜਨਾਵਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਬੀ ਆਰ ਓ ਨੇ ਦੱਸਿਆ ਕਿ ਇਸ ਸਾਲ ਦੇ ਪਹਿਲੇ ਛੇ ਮਹੀਨੇ ਵਿੱਚ ਸਾਲ ਦੇ ਮੁਕਾਬਲੇ 30 ਫੀਸਦੀ ਵੱਧ ਕੰਮ ਹੋਇਆ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਮੋਦੀ ਨੇ ਕਿਹਾ: ਰਾਮ ਮੰਦਰ ਆਉਂਦੀਆਂ ਪੀੜ੍ਹੀਆਂ ਲਈ ਆਸਥਾ ਪ੍ਰਤੀਕ ਬਣਿਆ ਰਹੇਗਾ
ਪ੍ਰਸ਼ਾਂਤ ਭੂਸ਼ਣ ਦੇ ਖਿਲਾਫ ਹੱਤਕ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ
ਆਰਥਿਕ ਪੱਖੋਂ ਜੂਝ ਰਹੀ ਵੋਡਾਫੋਨ-ਆਈਡੀਆ ਨੇ 1,500 ਲੋਕਾਂ ਦੀ ਛਾਂਟੀ ਕੀਤੀ
ਰੋਨਾਲਡੋ ਨੇ 8.5 ਮਿਲੀਅਨ ਯੂਰੋ ਦੀ ਸੁਪਰ ਕਾਰ ਖਰੀਦੀ
ਸੁਪਰੀਮ ਕੋਰਟ ਨੇ ਬਜ਼ੁਰਗਾਂ ਨੂੰ ਸਮੇਂ ਸਿਰ ਪੈਨਸ਼ਨਾਂ ਦੇਣ ਨੂੰ ਕਿਹਾ
ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 19 ਲੱਖ ਤੋਂ ਟੱਪੀ
ਕੋਰੋਨਾ ਦੇ ਸਮੇਂ ਦੌਰਾਨ 25 ਦਿਨਾ `ਚ 32 ਫੁੱਟ ਡੂੰਘੀ ਖੂਹੀ ਪੁੱਟੀ
ਅਯੁੱਧਿਆ ਵਿੱਚ ਸਥਾਪਤ ਹੋਣ ਵਾਲੀ ਭਗਵਾਨ ਰਾਮ ਦੀ ਮੂਰਤੀ ਦੇ ਮੁੱਛਾਂ ਚਾਹੀਦੀਆਂ ਹਨ : ਭਿੜੇ
ਲਾਕਡਾਊਨ ਵਿੱਚ 3000 ਕਰੋੜ ਰੁਪਏ ਦੀਆਂ ਫਲਾਈਟ ਟਿਕਟਾਂ ਰੱਦ, ਰੀਫੰਡ ਦਾ ਚਾਂਸ ਘੱਟ
ਦਿਗਵਿਜੇ ਸਿੰਘ ਨੇ ਕਿਹਾ: ਨੀਂਹ ਪੱਥਰ ਦਾ ਮਹੂਰਤ ਅਸ਼ੁੱਭ ਹੈ, ਗ੍ਰਹਿ ਮੰਤਰੀ ਤੇ ਪੁਜਾਰੀਆਂ ਨੂੰ ਤਦੇ ਕੋਰੋਨਾ ਹੋਇਐ