Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਵਿਕਾਸ ਦੁਬੇ ਕਾਂਡ ਵਿੱਚ ਯੂ ਪੀ ਪੁਲਸ ਵੱਲੋਂ 33 ਅਪਰਾਧੀਆਂ ਦੀ ਲਿਸਟ ਜਾਰੀ

July 10, 2020 10:28 PM

* ਪਹਿਲਾ ਨਾਂਅ ਅੰਮ੍ਰਿਤਸਰ ਦੇ ਗੈਂਗਸਟਰ ਬੱਦੋ ਦਾ 

ਨਾਭਾ, 10 ਜੁਲਾਈ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਅੱਠ ਪੁਲਸ ਵਾਲਿਆਂ ਦਾ ਕਾਤਲ ਵਿਕਾਸ ਦੁਬੇ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫਤਾਰ ਕਰਨ ਪਿੱਛੋਂ ਯੂ ਪੀ ਪੁਲਸ ਨੇ ਭਾਵੇਂ ਮੁਕਾਬਲੇ ਵਿੱਚ ਮਾਰ ਦਿੱਤਾ ਹੈ, ਪਰ ਯੂ ਪੀ ਪੁਲਸ ਅੱਗੋਂ ਵੀ ਸ਼ਾਂਤ ਬੈਠਣ ਵਾਲੀ ਨਹੀਂ। ਉਸ ਨੇ ਖਤਰਨਾਕ ਅਪਰਾਧੀ ਵਿਕਾਸ ਦੁਬੇ ਤੇ ਉਸ ਦੇ ਗੈਂਗਸਟਰ ਸਾਥੀਆਂ 'ਤੇ ਸ਼ਿਕੰਜਾ ਕੱਸਣ ਲਈ 33 ਖਤਰਨਾਕ ਅਪਰਾਧੀਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਵਿੱਚ ਪਹਿਲਾ ਨਾਂਅ ਅੰਮ੍ਰਿਤਸਰ ਦੇ ਖਤਰਨਾਕ ਗੈਂਗਸਟਰ ਬਦਨ ਸਿੰਘ ਬੱਦੋ ਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਬੱਦੋ ਦਾ ਪਰਵਾਰ 1970 ਵਿੱਚ ਯੂ ਪੀ ਦੇ ਮੇਰਠ ਵਿੱਚ ਜਾ ਵੱਸਿਆ ਸੀ। ਉਹ ਮੂਲ ਰੂਪ ਵਿੱਚ ਅੰਮ੍ਰਿਤਸਰ ਦਾ ਹੈ ਅਤੇ ਉਸ ਉੱਤੇ 2.5 ਲੱਖ ਰੁਪਏ ਦਾ ਇਨਾਮ ਹੈ ਅਤੇ ਪਿਛਲੇ 16 ਮਹੀਨਿਆਂ ਤੋਂ ਫਰਾਰ ਹੈ। ਉਹ 28 ਮਾਰਚ 2019 ਨੂੰ ਉੱਤਰ ਪ੍ਰਦੇਸ਼ ਦੀ ਜੇਲ੍ਹ ਤੋਂ ਗਾਜ਼ੀਆਬਾਦ ਕੋਰਟ ਵਿੱਚ ਪੇਸ਼ੀ ਲਈ ਜਾਂਦੇ ਸਮੇਂ ਮੁਕੁਟ ਮਹਿਲ ਹੋਟਲ ਵਿੱਚ ਖਾਣੇ ਲਈ ਜਦੋਂ ਪੁਲਸ ਟੀਮ ਰੁਕੀ ਤਾਂ ਬੱਦੋ ਨੇ ਛੇ ਪੁਲਸ ਵਾਲਿਆਂ ਨੂੰ ਸ਼ਰਾਬ ਪਿਆਈ ਅਤੇ ਫਿਰ ਇੱਕ ਲਗਜ਼ਰੀ ਕਾਰ ਵਿੱਚ ਭੱਜ ਨਿਕਲਿਆ ਸੀ। ਇਸ ਕੇਸ ਵਿੱਚ ਛੇ ਪੁਲਸ ਵਾਲਿਆਂ ਸਣੇ 18 ਲੋਕ ਜੇਲ੍ਹ ਜਾ ਚੁੱਕੇ ਹਨ। ਬੱਦੋ ਉੱਤੇ ਫਿਰੌਤੀ, ਕਤਲ, ਗੈਰ ਕਾਨੂੰਨੀ ਹਥਿਆਰ ਰੱਖਣ ਅਤੇ ਉਨ੍ਹਾਂ ਦੀ ਸਪਲਾਈ ਕਰਨ, ਬੈਂਕ ਡਕੈਤੀ ਵਰਗੇ ਚਾਲੀ ਕੇਸ ਦਰਜ ਹਨ। ਯੂ ਪੀ ਪੁਲਸ ਨੂੰ ਕਾਨਪੁਰ ਵਿੱਚ ਅੱਠ ਪੁਲਸ ਵਾਲਿਆਂ ਦੀ ਹੱਤਿਆ ਵਿੱਚ ਵੀ ਉਸ ਦਾ ਹੱਥ ਹੋਣ ਦਾ ਸ਼ੱਕ ਹੈ। ਉਹ ਸਾਲ ਅੱਸੀ ਦੇ ਦਹਾਕੇ ਵਿੱਚ ਬੱਦੋ ਸ਼ਰਾਬ ਦੀ ਤਸਕਰੀ ਕਰਦਾ ਸੀ। ਇਸ ਦੇ ਬਾਅਦ ਪੱਛਮੀ ਯੂ ਪੀ ਦੇ ਖਤਰਨਾਕ ਗੈਂਗਸਟਰ ਰਵਿੰਦਰ ਭੂਰਾ ਦੇ ਗੈਂਗ ਵਿੱਚ ਸ਼ਾਮਲ ਹੋ ਗਿਆ। ਬੱਦੋ ਉਤੇ 1988 ਵਿੱਚ ਕਤਲ ਕਰਨ ਦਾ ਕੇਸ ਦਰਜ ਹੋਇਆ। ਉਹ ਕਰਾਈਮ ਦੀ ਦੁਨੀਆ ਵਿੱਚ ਓਦੋਂ ਚਰਚਿਤ ਹੋਇਆ, ਜਦ 1996 ਵਿੱਚ ਵਕੀਲ ਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਇਸ ਕੇਸ ਵਿੱਚ ਉਸ ਨੂੰ ਉਮਰ ਕੈਦ ਦਾ ਸਜ਼ੀ ਹੋਈ ਸੀ, ਪਰ 17 ਮਹੀਨੇ ਵਿੱਚ ਹੀ ਫਰਾਰ ਹੋ ਗਿਆ, ਉਸ ਦੀ ਸਭ ਤੋਂ ਅਖੀਰਲੀ ਵਾਰ ਦੀ ਲੋਕੇਸ਼ਨ ਜਲੰਧਰ ਦੀ ਸੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ