Welcome to Canadian Punjabi Post
Follow us on

06

August 2020
ਪੰਜਾਬ

ਸਰਕਾਰੀ ਸੇਵਾ ਕੇਂਦਰਾਂ ਦੇ ਕੰਪਿਊਟਰਾਂ ਨੇ 13 ਹਜ਼ਾਰ ਲਰਨਿੰਗ ਲਾਇਸੈਂਸ ਦੀ ਥਾਂ 3.69 ਲੱਖ ਦਿਖਾ ਦਿੱਤੇ

July 10, 2020 10:21 PM

* ਬਿੱਲਾਂ ਵਿੱਚ ਪੌਣੇ ਦੋ ਕਰੋੜ ਦੇ ਘਾਲੇ-ਮਾਲੇ ਦਾ ਮਾਮਲਾ

ਚੰਡੀਗੜ੍ਹ, 10 ਜੁਲਾਈ (ਪੋਸਟ ਬਿਊਰੋ)- ਪੰਜਾਬ ਦੇ ਲੋਕਾਂ ਨੂੰ ਜਲਦੀ ਅਤੇ ਚੰਗੀਆਂ ਸੇਵਾਵਾਂ ਦੇਣ ਲਈ ਕਈ ਵਿਭਾਗਾਂ 'ਚ ਈ-ਗਵਰਨੈਂਸ ਸਿਸਟਮ ਲਾਗੂ ਕੀਤਾ ਗਿਆ ਹੈ, ਪਰ ਇਸ ਨਾਲ ਵਿਭਾਗ 'ਤੇ ਕੰਮਕਾਜ 'ਤੇ ਉਂਗਲਾਂ ਉੱਠਣ ਲੱਗੀਆਂ ਹਨ। ਦਿਲਚਣਪ ਗੱਲ ਇਹ ਹੈ ਕਿ ਰਾਜ ਦੇ 100 ਸੇਵਾ ਕੇਂਦਰਾਂ 'ਚ ਬੀਤੇ ਕੁਝ ਮਹੀਨਿਆਂ 'ਚ ਸਿਰਫ਼ 13572 ਲਰਨਿੰਗ ਲਾਇਸੈਂਸ ਬਣਾਏ ਗਏ, ਪਰ ਸਟੇਟ ਟਰਾਂਸਪੋਰਟ ਕਮਿਸ਼ਨਰ (ਐਸ ਟੀ ਸੀ) ਕੋਲ ਇਸ ਦੀ ਬਜਾਏ 369585 ਲਰਨਿੰਗ ਲਾਇਸੈਂਸ ਬਣਾਉਣ ਦੀ ਰਿਪੋਰਟ ਦੇ ਕੇ 1.78 ਵੱਧ ਰਕਮ ਦਾ ਬਿੱਲ ਪਹੁੰਚ ਗਿਆ ਹੈ।
ਵਰਨਣ ਯੋਗ ਹੈ ਕਿ ਟਰਾਂਸਪੋਰਟ ਵਿਭਾਗ ਇੱਕ ਲਰਨਿੰਗ ਲਾਇਸੈਂਸ ਬਣਾਉਣ ਲਈ ਸੇਵਾ ਸੁਸਾਇਟੀ ਨੂੰ 50 ਰੁਪਏ ਪ੍ਰਤੀ ਲਾਇਸੈਂਸ ਦੇਂਦਾ ਹੈ। ਸੇਵਾ ਕੇਂਦਰਾਂ ਵਿੱਚ ਵੱਧ ਲਰਨਿੰਗ ਲਾਇਸੈਂਸ ਬਣੇ ਦਿਖਾ ਕੇ 1.78 ਕਰੋੜ ਰੁਪਏ ਦੇ ਕਰੀਬ ਰਕਮ ਦੇ ਬਿੱਲ ਭੇਜ ਦਿੱਤੇ ਗਏ ਸਨ। ਪਤਾ ਲੱਗਾ ਹੈ ਕਿ ਇਹ ਸਭ ਖੇਡ ਕੰਪਿਊਟਰਾਂ ਦੀ ਗ਼ਲਤ ਕਮਾਂਡ ਦੇ ਕੇ ਵੱਧ ਅਰਜ਼ੀਆਂ ਦਿਖਾ ਕੇ ਵਾਧੂ ਰਕਮ ਹੜੱਪਣ ਲਈ ਬਣਾਏ ਗਏ ਸਨ। ਟਰਾਂਸਪੋਰਟ ਵਿਭਾਗ ਦੇ ਮੈਂਬਰ ਸੈਕਟਰੀ ਕੋਲ ਮਾਮਲਾ ਪੁੱਜਣ ਤੋਂ ਬਾਅਦ ਇਨ੍ਹਾਂ ਬਿੱਲਾਂ 'ਤੇ ਇਤਰਾਜ਼ ਲਾ ਦਿੱਤੇ ਗਏ ਅਤੇ ਬਿੱਲਾਂ ਨੂੰ ਠੀਕ ਕਰਕੇ ਭੇਜਣ ਤੋਂ ਇਲਾਵਾ ਇਹ ਗ਼ਲਤੀ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚਮੁੱਖ ਮੰਤਰੀ ਵੱਲੋਂ ਦੋਸ਼ੀਆਂ ਵਿਰੁੱਧਕਤਲ ਕੇਸ ਦਰਜ ਕਰਨ ਦਾ ਹੁਕਮ
ਤਖਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਉੱਤੇ ਸਿੱਖ ਭਾਵਨਾਵਾਂ ਨੂੰ ਠੇਸ ਪੁਚਾਉਣ ਦਾ ਦੋਸ਼
ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਇਆ ਸਰੂਪ ਲੱਭਣ 'ਚ ਢਿੱਲ ਵਰਤਣ ਖਿਲਾਫ 7 ਅਗਸਤ ਨੂੰ ਪਟਿਆਲਾ ਐੱਸ.ਐੱਸ.ਪੀ. ਦਫਤਰ ਮੂਹਰੇ ਧਰਨੇ ਤੋਂ ਲੜੀਵਾਰ ਧਰਨਿਆਂ ਦੀ ਸ਼ੁਰੂਆਤ ਕਰੇਗਾ
ਪੰਜਾਬ ਕੈਬਨਿਟ ਵੱਲੋਂ ਨਵੰਬਰ ਤੱਕ ਸਰਕਾਰੀ ਸਕੂਲਾਂ ਦੇ 12ਵੀਂ ’ਚ ਪੜਦੇ ਵਿਦਿਆਰਥੀਆਂ ਨੂੰ 1.73 ਲੱਖ ਸਮਾਰਟ ਫੋਨ ਵੰਡਣ ਦਾ ਰਾਹ ਪੱਧਰਾ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਖੇਤੀ ਆਰਡੀਨੈਂਸਾਂ ਖਿਲਾਫ਼ ਸੰਘਰਸ਼ ਤੇਜ਼ ਕਰਨ ਦਾ ਫੈਸਲਾ
ਕੈਪਟਨ ਨੇ ਪੰਜਾਬ ਤੇ ਹੋਰ ਸੂਬਿਆਂ ਦੇ ਵਡੇਰੇ ਹਿੱਤ `ਚ ਮੱਧ ਪ੍ਰਦੇਸ਼ ਦੀ ਬਾਸਮਤੀ ਨੂੰ ਜੀ.ਆਈ. ਟੈਗ ਦੀ ਆਗਿਆ ਨਾ ਦੇਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ
ਪਿੰਡ ਭੋਰਲਾ ਵਿਖੇ ਬਜ਼ੁਰਗ ਔਰਤ ਨੂੰ ਘਰੋਂ ਕੱਢਣ ਦਾ ਮਾਮਲਾ: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੀਨੀਅਰ ਪੁਲਸ ਕਪਤਾਨ ਖੰਨਾ ਤੋਂ ਮੰਗੀ ਸਟੇਟਸ ਰਿਪੋਰਟ
ਪੰਜਾਬ ਦੇ ਨੌਜਵਾਨਾਂ ਲਈ ਮੁਫਤ ਹੁਨਰ ਸਿਖਲਾਈ ਅਤੇ ਪਲੇਸਮੈਂਟ ਕਰਵਾਈ ਜਾਵੇਗੀ : ਚੰਨੀ
ਬਾਜਵਾ ਅਤੇ ਦੂਲੋ ਦੇ ਖਿਲਾਫ ਸੁਨੀਲ ਜਾਖੜ ਦਾ ਜ਼ੋਰਦਾਰ ਹਮਲਾ
ਸੁੱਚਾ ਸਿੰਘ ਲੰਗਾਹ ਦੀ ਪੰਥ ਵਿੱਚ ਵਾਪਸੀ ਕਈਆਂ ਦੇ ਜੜ੍ਹੀਂ ਬੈਠ ਗਈ