Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਹੁਣ ਵਿਦੇਸ਼ ਜਾਣ ਦੀਆਂ ਇਛੁੱਕ ਨਰਸਾਂ ਕਰ ਸਕਣਗੀਆਂ ਵੈਰੀਫਿਕੇਸ਼ਨ ਲਈ ਆਨਲਾਈਨ ਅਪਲਾਈ, ਸੋਨੀ ਵਲੋਂ ਵੈਬਸਾਈਟ ਲਾਂਚ

July 10, 2020 05:51 PM

ਚੰਡੀਗੜ੍ਹ, 10 ਜੁਲਾਈ (ਪੋਸਟ ਬਿਊਰੋ): ਵਿਦੇਸ਼ ਜਾਣ ਦੀਆਂ ਇਛੁੱਕ ਪੰਜਾਬ ਰਾਜ ਦੀਆਂ ਨਰਸਾਂ ਹੁਣ ਆਨਲਾਈਨ ਅਪਲਾਈ ਕਰਕੇ ਆਪਣੇ ਦਸਤਾਵੇਜ਼ ਤਸਦੀਕ ਕਰਵਾ ਸਕਣਗੀਆਂ। ਅੱਜ ਇੱਥੇ ਪੰਜਾਬ ਰਾਜ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ.ਸੋਨੀ,ਵਲੋਂ ਵੈੱਬਸਾਈਟ ਦਾ ਵਿਰਚੂਅਲੀ ਲਾਂਚ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਨੀ ਨੇ ਦੱਸਿਆ ਕਿ ਵਿਦੇਸ਼ ਵਿਚ ਜਾਣ ਦੀਆਂ ਇਛੁੱਕ ਜਾਂ ਪਹਿਲਾਂ ਤੋਂ ਹੀ ਉਥੇ ਕੰਮ ਕਰ ਰਹੀਆਂ ਨਰਸਾਂ ਲਈ ਫੌਰਨ ਵੈਰੀਫਿਕੇਸ਼ਨ/ ਗੁੱਡ ਸਟੈਂਡਿੰਗ ਸਰਟੀਫਿਕੇਟ ਜਾਰੀ ਕਰਨ ਸਬੰਧੀ ਆਨਲਾਈਨ ਮਾਧਿਆਮ ਰਾਹੀਂ ਅਪਲਾਈ ਕਰ ਸਕਣਗੀਆਂ ਅਤੇ ਉਨ੍ਹਾਂ ਨੂੰ ਪੰਜਾਬ ਨਰਸਿੰਗ ਰਜਿਸਟ੍ਰੇਸ਼ਨ ਕੌਂਸਲ (ਪੀ.ਐੱਨ.ਆਰ.ਸੀ.) ਦੇ ਦਫ਼ਤਰ ਵਿਚ ਆਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਆਨਲਾਈਨ ਪੋਰਟਲ ਜੋ ਕਿ www.pnrconline.com  `ਤੇ ਉਪਲਬਧ ਹੈ, ਬਿਨੈਕਾਰਾਂ ਨੂੰ ਵੈੱਬਸਾਇਟ ਰਾਹੀਂ ਵੈਰੀਫਿਕੇਸ਼ਨ/ਗੁੱਡ ਸਟੈਂਡਿੰਗ ਸਰਟੀਫਿਕੇਟ ਲਈ ਆਨਲਾਈਨ ਅਪਲਾਈ ਕਰਨ ਲਈ ਸੁਵਿਧਾ ਪ੍ਰਦਾਨ ਕਰੇਗਾ। ਇਸ ਲਈ 10 ਜੁਲਾਈ 2020 ਤੋਂ ਦਸਤੀ ਦਸਤਾਵੇਜ਼ ਸਵੀਕਾਰ ਨਹੀਂ ਕੀਤੇ ਜਾਣਗੇ। ਆਨਲਾਇਨ ਰਾਹੀਂ ਅਪਲਾਈ ਕਰਨ ਤੋਂ ਬਾਅਦ ਬਿਨੈਕਾਰਾਂ ਨੂੰ ਡਾਕ ਰਾਹੀਂ ਜਾਂ ਦਸਤੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਬਿਨੈਕਾਰ ਨੂੰ ਐੱਸ.ਐੱਮ.ਐੱਸ. ਜਾਂ ਵੈੱਬਸਾਈਟ ਰਾਹੀਂ ਉਸਦੀ ਪ੍ਰਤੀਬੇਨਤੀ ਦਾ ਸਟੇਟਸ ਸੂਚਿਤ ਕੀਤਾ ਜਾਵੇਗਾ। ਪੀ.ਐੱਨ.ਆਰ.ਸੀ. ਲਾਜ਼ਮੀ ਤੌਰ ਤੇ ਫੌਰਨ ਵੈਰੀਫਿਕੇਸ਼ਨ/ਗੁੱਡ ਸਟੈਂਡਿੰਗ ਸਰਟੀਫਿਕੇਟ ਵਿਦੇਸ਼ ਨੂੰ ਭੇਜਣ ਲਈ ਸਪੀਡ ਪੋਸਟ ਸੇਵਾ ਸ਼ੁਰੂ ਕਰਨ ਜਾ ਰਹੀ ਹੈ, ਜਿਸ ਵਿਚ ਹਰੇਕ ਬਿਨੈਕਾਰ ਦਾ ਵੱਖਰੇ ਤੌਰ ਤੇ ਫਾਰਮ ਭੇਜਿਆ ਜਾਇਆ ਕਰੇਗਾ।
ਸੋਨੀ ਨੇ ਦੱਸਿਆ ਕਿ ਫੌਰਨ ਵੈਰੀਫਿਕੇਸ਼ਨ ਜਾਂ ਗੁੱਡ ਸਟੈਂਡਿੰਗ ਸਰਟੀਫਿਕੇਟ ਸਪੀਡ ਪੋਸਟ ਰਾਹੀਂ ਹੀ ਭੇਜਿਆ ਜਾਵੇਗਾ ਤਾਂ ਜੋ ਵੈਰੀਫਿਕੇਸ਼ਨ ਸਮੇਂ ਸਿਰ ਅਤੇ ਸੁਰੱਖਿਅਤ ਪਹੁੰਚ ਸਕੇ। ਬਿਨੈਕਾਰ ਨੂੰ ਐੱਸ.ਐੱਮ.ਐੱਸ. ਜਾਂ ਵੱੈਬਸਾਇਟ ਰਾਹੀਂ ਸਪੀਡ ਪੋਸਟ ਦਾ ਟਰੈਕਿੰਗ ਨੰਬਰ ਪ੍ਰਦਾਨ ਕੀਤਾ ਜਾਵੇਗਾ ਅਤੇ ਬਿਨੈਕਾਰ ਖੁੱਦ ਵੀ ਇਸਨੂੰ ਆਨਲਾਇਨ ਟਰੈਕ ਕਰ ਸਕੇਗਾ। ਇਹ ਸੁਵਿਧਾ ਬਿਨੈਕਾਰਾਂ ਨੂੰ ਫੌਰਨ ਵੈਰੀਫਿਕੇਸ਼ਨ ਦੇ ਪਹਿਲਾਂ ਤੋਂ ਚੱਲ ਰਹੇ ਸਿਸਟਮ ਵਿਚ ਵੱਧ ਤੋਂ ਵੱਧ ਪਾਰਦਰਸ਼ਤਾ ਅਤੇ ਜਲਦ ਤੋਂ ਜਲਦ ਦਸਤਾਵੇਜ਼ ਭੇਜਣ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਹੈ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ