Welcome to Canadian Punjabi Post
Follow us on

12

August 2020
ਕੈਨੇਡਾ

ਕੈਨੇਡਾ ਸਟੂਡੈਂਟ ਸਰਵਿਸਿਜ਼ ਗ੍ਰਾਂਟ ਉੱਤੇ ਟੇਕ ਲਾਈ ਬੈਠੇ ਵਿਦਿਆਰਥੀਆਂ ਦੀਆਂ ਟੁੱਟ ਰਾਹੀਆਂ ਹਨ ਆਸਾਂ

July 10, 2020 05:39 PM

ਟੋਰਾਂਟੋ, 10 ਜੁਲਾਈ (ਪੋਸਟ ਬਿਊਰੋ) : ਕੈਨੇਡਾ ਸਟੂਡੈਂਟ ਸਰਵਿਸਿਜ਼ ਗ੍ਰਾਂਟ (Canada Student Services Grant ਦੀ ਅਸਥਿਰ ਹੋਣੀ ਨੂੰ ਲੈ ਕੇ ਇਸ ਗ੍ਰਾਂਟ ਉੱਤੇ ਟੇਕ ਲਾਈ ਬੈਠੇ ਵਿਦਿਆਰਥੀਆਂ ਦੀਆਂ ਆਸਾਂ ਟੁੱਟਦੀਆਂ ਜਾ ਰਹੀਆਂ ਹਨ। ਇਸ ਪ੍ਰੋਗਰਾਮ ਤੋਂ ਆਸ ਲਾਈ ਬੈਠੇ ਵਿਦਿਆਰਥੀ ਤੇ ਗੈਰ ਮੁਨਾਫੇ ਵਾਲੇ ਗਰੱੁਪਜ਼ ਇਸ ਪ੍ਰੋਗਰਾਮ ਦੇ ਅਧਵਾਟੇ ਲਮਕਣ ਕਾਰਨ ਪਰੇਸ਼ਾਨ ਹੋ ਚੁੱਕੇ ਹਨ।

ਅਪਰੈਲ ਵਿੱਚ ਐਲਾਨੀ ਇਸ ਗ੍ਰਾਂਟ ਤਹਿਤ 30 ਸਾਲ ਤੇ ਇਸ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਵਾਲੰਟੀਅਰ ਕੰਮ ਦੇ ਹਰ 100 ਘੰਟਿਆਂ ਲਈ 1000 ਡਾਲਰ ਦੇ ਹਿਸਾਬ ਨਾਲ 5000 ਡਾਲਰ ਤੱਕ ਦਿੱਤੇ ਜਾਣ ਦਾ ਟਰੂਡੋ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ। ਇਸ ਪ੍ਰੋਗਰਾਮ ਨੂੰ ਵੁਈ ਚੈਰਿਟੀ (ੱਓ ਛਹਅਰਟਿੇ) ਰਾਹੀਂ ਨੇਪਰੇ ਚੜ੍ਹਾਉਣ ਦਾ ਫੈਸਲਾ ਵੀ ਕੀਤਾ ਗਿਆ ਸੀ। ਪਰ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਇਸ ਚੈਰਿਟੀ ਨਾਲ ਨੇੜਲੇ ਸਬੰਧ ਹੋਣ ਤੋਂ ਬਾਅਦ ਵੁਈ ਚੈਰਿਟੀ ਨਾਲ ਕੀਤੀ ਗਈ ਡੀਲ ਰੱਦ ਕਰ ਦਿੱਤੀ ਗਈ।

ਵਿਵਾਦ ਕੱਲ੍ਹ ਉਸ ਸਮੇਂ ਵੱਧ ਗਿਆ ਜਦੋਂ ਇਹ ਖੁਲਾਸਾ ਹੋਇਆ ਕਿ ਟਰੂਡੋ ਦੇ ਪਰਿਵਾਰ ਨੂੰ ਚੈਰਿਟੀ ਵੱਲੋਂ ਪਿਛਨੇ ਚਾਰ ਸਾਲਾਂ ਵਿੱਚ ਵੱਖ ਵੱਖ ਈਵੈਂਟਸ ਵਿੱਚ ਬੋਲਣ ਲਈ 300,000 ਦੇ ਨੇੜੇ ਤੇੜੇ ਰਕਮ ਅਦਾ ਕੀਤੀ ਗਈ। ਇਸ ਚੈਰਿਟੀ ਨੂੰ ਪਹਿਲਾਂ ਫਰੀ ਦ ਚਿਲਡਰਨ ਵਜੋਂ ਜਾਣਿਆ ਜਾਂਦਾ ਸੀ ਤੇ ਇਸ ਦੇ ਬਾਨੀ ਮਾਰਕ ਤੇ ਕ੍ਰੇਗ ਕੇਲਬਰਗਰ ਹਨ। ਟਰੂਡੋ ਵੱਲੋਂ ਕਈ ਥਾਂਵਾਂ ਉੱਤੇ ਇਹ ਦਾਅਵੇ ਵੀ ਕੀਤੇ ਜਾ ਚੁੱਕੇ ਹਨ ਕਿ ਅਜਿਹੇ ਈਵੈਂਟਸ ਵਿੱਚ ਬੋਲਣ ਲਈ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਜੀਅ ਵੱਲੋਂ ਕੋਈ ਰਕਮ ਨਹੀਂ ਲਈ ਗਈ।

ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦਾ ਕੋਈ ਹੱਲ ਲਭ ਰਹੀ ਹੈ। ਟਰੂਡੋ ਵੱਲੋਂ ਇਹ ਸੰਕੇਤ ਵੀ ਦਿੱਤਾ ਗਿਆ ਹੈ ਕਿ ਇਸ ਗ੍ਰਾਂਟ ਨੂੰ ਵੰਡਣ ਦਾ ਕੰਮ ਪਬਲਿਕ ਸਰਵੈਂਟ ਕਰਨਗੇ। ਅਜੇ ਇਸ ਮਸਲੇ ਦਾ ਕੀ ਅੰਜਾਮ ਹੋਣਾ ਹੈ ਇਹ ਤਾਂ ਪਤਾ ਨਹੀਂ ਪਰ 35000 ਦੇ ਨੇੜੇ ਤੇੜੇ ਬਿਨੈਕਰਤਾ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਪਏ ਹੋਏ ਹਨ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਰੋਧੀ ਧਿਰ ਦੇ ਆਗੂ ਵਜੋਂ ਅੱਜ ਹਾਊਸ ਆਫ ਕਾਮਨਜ਼ ਵਿੱਚ ਆਖਰੀ ਵਾਰੀ ਹਾਜ਼ਰ ਹੋਣਗੇ ਸ਼ੀਅਰ
ਵੁਈ ਚੈਰਿਟੀ ਡੀਲ ਬਾਰੇ ਸਰਕਾਰ ਤੋਂ ਗਲਤੀ ਹੋਈ ਹੈ : ਕੁਆਲਤਰੋ
ਵਿੱਤ ਮੰਤਰੀ ਬਿੱਲ ਮੌਰਨਿਊ ਉੱਤੇ ਪੂਰਾ ਭਰੋਸਾ : ਟਰੂਡੋ
ਹਵਾਈ ਸਫਰ ਕਰਨ ਵਾਲਿਆਂ ਨੂੰ ਮਾਸਕ ਨਾ ਪਾਉਣ ਲਈ ਦੇਣਾ ਹੋਵੇਗਾ ਮੈਡੀਕਲ ਸਬੂਤ
ਵੁਈ ਚੈਰਿਟੀ ਵਿਵਾਦ ਬਾਰੇ ਮੰਤਰੀ ਤੇ ਉੱਘੇ ਪਬਲਿਕ ਸਰਵੈਂਟ ਅੱਜ ਰੱਖਣਗੇ ਆਪਣਾ ਪੱਖ
ਫੈਡਰਲ ਸਰਕਾਰ ਨੇ ਘੱਟ ਤੋਂ ਘੱਟ ਬੇਰੋਜ਼ਗਾਰੀ ਦਰ 13æ1 ਫੀ ਸਦੀ ਤੈਅ ਕੀਤੀ
ਲਾਪਤਾ 4 ਸਾਲਾ ਬੱਚੀ ਦੀ ਗੁਆਂਢੀ ਦੇ ਪੂਲ ਵਿੱਚੋਂ ਮਿਲੀ ਲਾਸ਼
ਲਿਬਰਲਾਂ ਨੇ ਵੁਈ ਚੈਰਿਟੀ ਨਾਲ ਸਬੰਧਤ ਦਸਤਾਵੇਜ਼ ਕਮੇਟੀ ਹਵਾਲੇ ਕੀਤੇ
ਐਲੂਮੀਨੀਅਮ ਵਿਵਾਦ : ਕੈਨੇਡਾ ਵੱਲੋਂ ਅਮਰੀਕੀ ਐਲੂਮੀਨੀਅਮ ਉੱਤੇ 3æ6 ਬਿਲੀਅਨ ਡਾਲਰ ਟੈਰਿਫ ਲਾਉਣ ਦੀ ਯੋਜਨਾ : ਫਰੀਲੈਂਡ
ਕੈਨੇਡਾ ਉੱਤੇ ਨਵੇਂ ਐਲੂਮੀਨੀਅਮ ਟੈਰਿਫ ਲਾਉਣ ਦੀ ਤਿਆਰੀ ਕਰ ਰਿਹਾ ਹੈ ਅਮਰੀਕਾ