Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ
 
ਭਾਰਤ

ਡਿਪਟੀ ਸਮੇਤ ਅੱਠ ਪੁਲਸ ਵਾਲਿਆਂ ਨੂੰ ਮਾਰਨ ਵਾਲਾ ਵਿਕਾਸ ਦੁਬੇ ਫੜਿਆ ਗਿਆ

July 10, 2020 08:16 AM

* ਮੱਧ ਪ੍ਰਦੇਸ਼ ਵਿੱਚ ਫੜੇ ਜਾਣ ਪਿੱਛੋਂ ਯੂ ਪੀ ਪੁਲਸ ਨੂੰ ਸੌਂਪ ਦਿੱਤਾ ਗਿਆ

ਕਾਨਪੁਰ, 9 ਜੁਲਾਈ, (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਵਿੱਚ ਇੱਕ ਡੀ ਐੱਸ ਪੀ ਸਮੇਤ ਅੱਠ ਪੁਲਸ ਵਾਲਿਆਂ ਨੂੰ ਮਾਰ ਕੇ ਫਰਾਰ ਹੋਇਆ ਵਿਕਾਸ ਦੁੱਬੇ ਅੱਜ ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ਵਿੱਚ ਪੁਲਸ ਦੇ ਕਾਬੂ ਆ ਗਿਆ। ਉਸ ਨੂੰ ਇਸ ਦੇ ਬਾਅਦ ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ ਪੁਲਸ ਭਾਵੇਂ ਕਹਿੰਦੀ ਹੈ ਕਿ ਵਿਕਾਸ ਦੁਬੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਪਰ ਚਰਚਾ ਹੈ ਕਿ ਓਥੋਂ ਦੇ ਸੰਪਰਕ ਸੂਤਰਾਂ ਰਾਹੀਂ ਉਸ ਨੇ ਆਤਮ ਸਮੱਰਪਣ ਕੀਤਾ ਹੈ। ਵਿਕਾਸ ਦੁਬੇ ਨੂੰ ਮੱਧ ਪ੍ਰਦੇਸ਼ ਪੁਲਸ ਨੇ ਕਾਗਜ਼ਾਂ ਵਿੱਚ ਗ੍ਰਿਫਤਾਰ ਨਾ ਕੀਤਾ ਹੋਣ ਕਰ ਕੇ ਉਸ ਦੇ ਟਰਾਂਜਿਟ ਰਿਮਾਂਡ ਦੀ ਬਜਾਏ ਸਿੱਧਾ ਉੱਤਰ ਪ੍ਰਦੇਸ਼ ਪੁਲਸ ਨੂੰ ਦਿੱਤਾ ਗਿਆ ਹੈ। ਇਹ ਕਾਰਵਾਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਹੁਕਮ ਉੱਤੇ ਕੀਤੀ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨਾਲ ਫੋਨ ਉੱਤੇ ਇਸ ਬਾਰੇ ਗੱਲ ਕੀਤੀ ਤੇ ਇਸ ਗੱਲਬਾਤ ਦੀ ਜਾਣਕਾਰੀ ਜਨਤਕ ਕੀਤੀ ਗਈ ਹੈ। ਸਿ਼ਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਮੈਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨਾਲ ਗੱਲ ਕਰ ਲਈ ਹੈ ਤੇ ਜਲਦੀ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਬਾਅਦ ਵਿਕਾਸ ਦੁਬੇ ਨੂੰ ਯੂ ਪੀ ਪੁਲਸ ਨੂੰ ਸੌਂਪ ਦਿੱਤਾ ਗਿਆ।
ਪਤਾ ਲੱਗਾ ਹੈ ਕਿ ਵਿਕਾਸ ਦੁਬੇ ਦੀ ਗ੍ਰਿਫਤਾਰੀ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਉਜੈਨ ਵਿੱਚ 8 ਪੁਲਸ ਮੁਲਜ਼ਮਾਂ ਦਾ ਅਚਾਨਕ ਤਬਾਦਲਾ ਕਰ ਦਿੱਤਾ ਗਿਆ ਸੀ। ਇਸ ਵਿੱਚ ਮਹਾਕਾਲ ਮੰਦਰ ਚੌਂਕੀ ਦੇ ਇੰਚਾਰਜ ਤੇ ਮਹਾਕਾਲ ਥਾਣੇ ਦਾ ਮੁਖੀ ਵੀ ਸ਼ਾਮਲ ਸਨ। ਇਸ ਤੋਂ ਚਰਚਾ ਚੱਲ ਪਈ ਹੈ ਕਿ ਕੀ ਇਹ ਪੁਲਸ ਵਾਲੇ ਵਿਕਾਸ ਦੁਬੇ ਦੀ ਕੋਈ ਮਦਦ ਕਰ ਰਹੇ ਸਨ ਜਾਂ ਉਸ ਨੂੰ ਪੁਲਸ ਦੀ ਕਾਰਵਾਈ ਦੀ ਸੂਚਨਾ ਦੇ ਰਹੇ ਸਨ।
ਇਸ ਦੌਰਾਨ ਫੜੇ ਜਾਣ ਪਿੱਛੋਂ ਮੁੱਢਲੀ ਪੁੱਛਗਿੱਛ ਵਿੱਚ ਗੈਂਗਸਟਰ ਵਿਕਾਸ ਦੁਬੇ ਨੇ 8 ਪੁਲਸ ਵਾਲਿਆਂ ਨੂੰ ਮਾਰਨ ਦੀ ਘਟਨਾ ਬਾਰੇ ਦੱਸਿਆ ਕਿ ਉਸ ਨੇ ਵਾਰਦਾਤ ਮਗਰੋਂ ਘਰ ਨੇੜਲੇ ਖੂਹ ਕੋਲ ਪੰਜ ਪੁਲਸ ਵਾਲਿਆਂ ਦੀਆਂ ਲਾਸ਼ਾਂ ਇੱਕ-ਦੂਸਰੇ ਉੱਤੇ ਇਸ ਲਈ ਰੱਖੀਆਂ ਸਨ ਕਿ ਉਨ੍ਹਾਂ ਨੂੰ ਸਾੜ ਕੇ ਸਬੂਤ ਖਤਮ ਕਰ ਦਿੱਤਾ ਜਾਵੇ। ਲਾਸ਼ਾਂ ਸਾੜਨ ਦੇ ਲਈ ਘਰ ਵਿਚ ਤੇਲ ਦਾ ਗੈਲਨ ਵੀ ਰੱਖਿਆ ਹੋਇਆ ਸੀ, ਪਰ ਇਸ ਦਾ ਮੌਕਾ ਨਹੀਂ ਮਿਲਿਆ ਤੇ ਫਿਰ ਉਹ ਫਰਾਰ ਹੋ ਗਿਆ। ਉਸ ਨੇ ਆਪਣੇ ਸਾਰੇ ਸਾਥੀਆਂ ਨੂੰ ਵੱਖੋ-ਵੱਖ ਭੱਜਣ ਨੂੰ ਕਿਹਾ ਸੀ। ਵਿਕਾਸ ਨੇ ਪੁਲਸ ਨੂੰ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪੁਲਸ ਸਵੇਰੇ ਛਾਪਾ ਮਾਰੇਗੀ, ਪਰ ਪੁਲਸ ਰਾਤ ਹੀ ਆ ਗਈ, ਜਦੋਂ ਅਸੀਂ ਅਜੇ ਖਾਣਾ ਵੀ ਨਹੀਂ ਖਾਧਾ ਸੀ। ਇਸ ਦੇ ਅਗਲੇ ਦਿਨ ਪੁਲਸ ਵੱਲੋਂ ਮਾਰਿਆ ਗਿਆ ਵਿਕਾਸ ਦਾ ਮਾਮਾ ਜੇ ਸੀ ਬੀ ਮਸ਼ੀਨ ਦਾ ਇੰਚਾਰਜ ਸੀ, ਪਰ ਉਹ ਜੇ ਸੀ ਬੀ ਨਹੀਂ ਚਲਾ ਰਿਹਾ ਸੀ। ਰਾਤ ਨੂੰ ਰਾਜੂ ਨਾਮ ਦੇ ਇੱਕ ਸਾਥੀ ਨੇ ਜੇ ਸੀ ਬੀ ਮਸ਼ੀਨ ਨੂੰ ਸੜਕ ਵਿਚਾਲੇ ਖੜੀ ਕਰ ਕੇ ਪੁਲਸ ਦਾ ਰਸਤਾ ਰੋਕਿਆ ਸੀ। ਮਾਮੇ ਨੂੰ ਅਗਲੇ ਦਿਨ ਪੁਲਸ ਨੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਵਿਕਾਸ ਦੁਬੇ ਨੇ ਮੰਨਿਆ ਕਿ ਚੌਬੇਪੁਰ ਥਾਣਾ ਹੀ ਨਹੀਂ, ਨਾਲ ਦੇ ਥਾਣਿਆਂ ਵਿੱਚੋਂ ਵੀ ਪੁਲਸ ਵਾਲੇ ਉਸ ਦੀ ਮਦਦ ਕਰਦੇ ਸਨ, ਕਿਉਂਕਿ ਲਾਕਡਾਊਨ ਦੇ ਦੌਰਾਨ ਚੌਬੇਪੁਰ ਥਾਣੇ ਦੇ ਕਈ ਪੁਲਸ ਵਾਲਿਆਂ ਦਾ ਉਸ ਨੇ ਬਹੁਤ ਖਿਆਲ ਰੱਖਿਆ ਸੀ ਤੇ ਸਾਰਿਆਂ ਨੂੰ ਖਾਣਾ ਖੁਆਉਣ ਦੇ ਨਾਲ ਹੋਰ ਵੀ ਕਈ ਤਰ੍ਹਾਂ ਦੀ ਮਦਦ ਕਰਦਾ ਰਿਹਾ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼