Welcome to Canadian Punjabi Post
Follow us on

02

July 2025
 
ਕੈਨੇਡਾ

ਵੁਈ ਚੈਰਿਟੀ ਦੇ ਈਵੈਂਟਸ ਉੱਤੇ ਬੋਲਣ ਬਦਲੇ ਟਰੂਡੋ ਦੀ ਮਾਂ, ਭਰਾ ਤੇ ਪਤਨੀ ਨੂੰ ਮਿਲਦੇ ਰਹੇ ਹਨ ਹਜ਼ਾਰਾਂ ਡਾਲਰ

July 10, 2020 07:09 AM

ਓਟਵਾ, 9 ਜੁਲਾਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਰਿਵਾਰਕ ਮੈਂਬਰਾਂ ਨੂੰ ਪਿਛਲੇ ਚਾਰ ਸਾਲਾਂ ਵਿੱਚ ਵੁਈ ਚੈਰਿਟੀ (WE Charity) ਦੇ ਈਵੈਂਟਸ ਉੱਤੇ ਬੋਲਣ ਬਦਲੇ 300,000 ਡਾਲਰ ਦੇ ਲਗਭਗ ਅਦਾ ਕੀਤੇ ਗਏ।

ਪ੍ਰਧਾਨ ਮੰਤਰੀ ਟਰੂਡੋ ਨਾਲ ਇਸ ਚੈਰਿਟੀ ਦੇ ਨੇੜਲੇ ਸਬੰਧਾਂ ਦੀ ਐਥਿਕਸ ਕਮਿਸ਼ਨਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਟਰੂਡੋ ਦੀ ਮਾਤਾ ਮਾਰਗ੍ਰੈਟ ਟਰੂਡੋ ਨੂੰ 2016 ਤੋਂ 2020 ਦਰਮਿਆਨ 28 ਈਵੈਂਟਸ ੳੱੁਤੇ ਬੋਲਣ ਬਦਲੇ 250,000 ਡਾਲਰ ਇਸੇ ਚੈਰਿਟੀ ਵੱਲੋਂ ਦਿੱਤੇ ਗਏ। ਪ੍ਰਧਾਨ ਮੰਤਰੀ ਦੇ ਭਰਾ ਅਲੈਗਜੈ਼ਂਡਰ ਟਰੂਡੋ ਨੂੰ 2017 ਤੋਂ 2018 ਦਰਮਿਆਨ ਅੱਠ ਮੌਕਿਆਂ ਉੱਤੇ ਬੋਲਣ ਬਦਲੇ ਅੰਦਾਜ਼ਨ 32000 ਡਾਲਰ ਮਿਲੇ।

ਇਸ ਵਿੱਚੋਂ 60,000 ਡਾਲਰ ਦੀ ਰਕਮ, ਜੋ ਕਿ ਕਾਰਪੋਰੇਟ ਸਪਾਂਸਰਜ਼ ਵੱਲੋਂ ਦਿੱਤੀ ਗਈ ਸੀ, ਨੂੰ ਸਿੱਧਿਆਂ ਮਾਰਗਰੈਟ ਟਰੂਡੋ ਨੂੰ ਅਦਾ ਕੀਤਾ ਗਿਆ। ਬਾਅਦ ਵਿੱਚ ਵੁਈ ਚੈਰਿਟੀ ਨੇ ਇਸ ਨੂੰ ਬਿਲਿੰਗ ਤੇ ਅਦਾਇਗੀ ਵਿੱਚ ਗਲਤੀ ਦੱਸਿਆ। ਇਸ ਤੋਂ ਇਲਾਵਾ ਟਰੂਡੋ ਦੀ ਪਤਨੀ ਸੋਫੀ ਗ੍ਰੈਗੌਇਰ ਟਰੂਡੋ ਨੂੰ 2012 ਵਿੱਚ ਨੌਜਵਾਨਾਂ ਲਈ ਕਰਵਾਏ ਗਏ ਇੱਕ ਈਵੈਂਟ ਵਿੱਚ ਹਿੱਸਾ ਲੈਣ ਬਦਲੇ 1400 ਡਾਲਰ ਦਿੱਤੇ ਗਏ। ਇਹ ਟਰੂਡੋ ਦੇ ਲਿਬਰਲ ਪਾਰਟੀ ਦਾ ਆਗੂ ਬਣਨ ਤੋਂ ਪਹਿਲਾਂ ਦੀ ਗੱਲ ਹੈ। ਆਰਗੇਨਾਈਜ਼ੇਸ਼ਨ ਨੇ ਆਖਿਆ ਕਿ ਉਸ ਵੱਲੋਂ ਕਦੇ ਵੀ ਜਸਟਿਨ ਟਰੂਡੋ ਨੂੰ ਉਨ੍ਹਾਂ ਦੇ ਭਾਸ਼ਣਾਂ ਬਦਲੇ ਕੋਈ ਰਕਮ ਨਹੀਂ ਦਿੱਤੀ ਗਈ ਹਾਲਾਂਕਿ ਦੁਨੀਆ ਭਰ ਵਿੱਚ ਉਨ੍ਹਾਂ ਚੈਰਿਟੀ ਦੇ ਕਈ ਈਵੈਂਟਸ ਵਿੱਚ ਭਾਸ਼ਣ ਦਿੱਤੇ।

ਜਿ਼ਕਰਯੋਗ ਹੈ ਕਿ ਸੋਫੀ ਗ੍ਰੈਗੌਇਅਰ ਟਰੂਡੋ ਆਰਗੇਨਾਈਜ਼ੇਸ਼ਨ ਦੀ ਅੰਬੈਸਡਰ ਹੈ ਤੇ ਇਸ ਦੇ ਨਾਂ ਉੱਤੇ ਮੈਂਟਲ ਹੈਲਥ ਪੌਡਕਾਸਟ ਵੀ ਹੋਸਟ ਕਰਦੀ ਹੈ। ਇਨ੍ਹਾਂ ਗਰਮੀਆਂ ਵਿੱਚ ਵਿਦਿਆਰਥੀਆਂ ਤੇ ਗ੍ਰੈਜੂਏਸ਼ਨ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਲਈ ਕੀਤੇ ਜਾਣ ਵਾਲੇ ਵਾਲੰਟੀਅਰ ਕੰਮ ਲਈ ਟਰੂਡੋ ਸਰਕਾਰ ਨੇ 900 ਮਿਲੀਅਨ ਡਾਲਰ ਦੇ ਜਿਸ ਫੈਡਰਲ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਉਸ ਦੀ ਸਾਰੀ ਜਿ਼ੰਮੇਵਾਰੀ ਵੁਈ ਚੈਰਿਟੀ ਨੂੰ ਸੌਂਪੀ ਗਈ ਸੀ। ਪਰ ਵੁਈ ਚੈਰਿਟੀ ਨਾਲ ਪਰਿਵਾਰਕ ਸਬੰਧ ਉਜਾਗਰ ਹੋਣ ਤੋਂ ਬਾਅਦ ਰੌਲਾ ਪੈਣ ਉੱਤੇ ਇਹ ਫੈਸਲਾ ਰੱਦ ਕਰ ਦਿੱਤਾ ਗਿਆ। ਹੁਣ ਫੈਡਰਲ ਐਥਿਕਸ ਕਮਿਸ਼ਨਰ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ