Welcome to Canadian Punjabi Post
Follow us on

02

July 2025
 
ਕੈਨੇਡਾ

ਕਾਰ ਹਾਦਸੇ ਤੋਂ ਬਾਅਦ ਪਿਤਾ ਸਮੇਤ ਦੋ ਬੱਚੀਆਂ ਲਾਪਤਾ, ਐਂਬਰ ਐਲਰਟ ਜਾਰੀ

July 10, 2020 06:32 AM

ਕਿਊਬਿਕ, 9 ਜੁਲਾਈ (ਪੋਸਟ ਬਿਊਰੋ) : ਕਿਊਬਿਕ ਦੇ ਦੱਖਣ ਵਿੱਚ ਸਥਿਤ ਸਿਟੀ ਲੈਵਿਸ ਵਿੱਚ ਇੱਕ ਕਾਰ ਹਾਦਸੇ ਤੋਂ ਬਾਅਦ ਲਾਪਤਾ ਹੋਈਆਂ ਦੋ ਬੱਚੀਆਂ ਦੇ ਸਬੰਧ ਵਿੱਚ ਐਂਬਰ ਐਲਰਟ ਜਾਰੀ ਕੀਤਾ ਗਿਆ। ਹਾਈਵੇਅ 20 ਉੱਤੇ ਹਾਦਸੇ ਤੋਂ ਬਾਅਦ ਦੋਵੇਂ ਬੱਚੀਆਂ ਆਪਣੇ ਪਿਤਾ ਸਮੇਤ ਲਾਪਤਾ ਦੱਸੀਆਂ ਜਾ ਰਹੀਆਂ ਹਨ।

6 ਸਾਲਾ ਰੋਮੀ ਕਾਰਪੇਂਟਰ ਤੇ 11 ਸਾਲਾ ਨੋਰਾਹ ਕਾਰਪੇਂਟਰ ਲਾਪਤਾ ਹਨ ਜਦਕਿ ਉਨ੍ਹਾਂ ਦੇ 44 ਸਾਲਾ ਪਿਤਾ ਮਾਰਟਿਨ ਕਾਰਪੇਂਟਰ ਦੀ ਵੀ ਪੁਲਿਸ ਭਾਲ ਕਰ ਰਹੀ ਹੈ। ਕਿਊਬਿਕ ਦੀ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੂੰ ਆਖਰੀ ਵਾਰੀ ਬੱੁਧਵਾਰ ਨੂੰ ਰਾਤੀਂ 8:30 ਵਜੇ ਲੇਵਿਸ ਦੇ ਸੇਂਟ ਨਿਕੋਲਸ ਇਲਾਕੇ ਵਿੱਚ ਇੱਕ ਸਟੋਰ ਦੇ ਲਾਗੇ ਵੇਖਿਆ ਗਿਆ ਸੀ। 9:30 ਵਜੇ ਉਹ ਪੀ 75 ਪੀਐਕਸਵੀ ਲਾਇਸੰਸ ਪਲੇਟ ਵਾਲੀ 2008 ਮਾਡਲ ਦੀ ਵੋਕਸਵੈਗਨ ਪਸਾਟ ਵਿੱਚ ਸਵਾਰ ਸਨ। ਪੁਲਿਸ ਨੇ ਦੱਸਿਆ ਕਿ ਸੇਂਟ ਐਪੋਲਿਨੇਅਰ ਨੇੜੇ ਹਾਈਵੇਅ 20 ਈਸਟ ਉਤੇ ਹੋਏ ਹਾਦਸੇ ਵਿੱਚ ਵੀ ਉਹ ਸ਼ਾਮਲ ਸਨ। ਜਦੋਂ ਐਮਰਜੰਸੀ ਅਮਲਾ ਪਹੁੰਚਿਆ ਤਾਂ ਗੱਡੀ ਖਾਲੀ ਸੀ ਤੇ ਤਿੰਨੇ ਲਾਪਤਾ ਸਨ।

ਉਨ੍ਹਾਂ ਦੇ ਘਰਦਿਆਂ ਨੂੰ ਉਨ੍ਹਾਂ ਦੀ ਸਿਹਤ ਤੇ ਸੇਫਟੀ ਨੂੰ ਲੈ ਕੇ ਚਿੰਤਾ ਹੋ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਲਾਪਤਾ ਹੋਣ ਦਾ ਕਾਰਨ ਨਹੀਂ ਪਤਾ। ਅਧਿਕਾਰੀਆਂ ਵੱਲੋਂ ਚਸ਼ਮਦੀਦਾਂ ਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਤੇ ਵਾਲੰਟੀਅਰਜ਼ ਵੱਲੋਂ ਬੱੁਧਵਾਰ ਰਾਤ ਤੋਂ ਹੀ ਨੇੜਲੇ ਇਲਾਕੇ ਦੀ ਪੁਣਛਾਣ ਕੀਤੀ ਜਾ ਰਹੀ ਹੈ। ਜੰਗਲ ਵਾਲੇ ਇਲਾਕੇ ਦੀ ਭਾਲ ਲਈ ਇੱਕ ਹੈਲੀਕਾਪਟਰ ਵੀ ਲਾਇਆ ਗਿਆ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ ਅੰਦਰੂਨੀ ਵਪਾਰ ਰੁਕਾਵਟਾਂ ਦਾ ਕਰ ਲਿਆ ਜਾਵੇਗਾ ਹੱਲ : ਕਾਰਨੀ ਕੈਨੇਡਾ ਅਤੇ ਅਮਰੀਕਾ ਵਿੱਚ ਖਰੀਦਦਾਰਾਂ 'ਤੇ ਟੈਰਿਫ ਦਾ ਅਸਰ, ਲੋਬਲਾ ਸਟੋਰਾਂ 'ਤੇ ਕੁਝ ਕੀਮਤਾਂ ਵਧਣ ਦਾ ਅਨੁਮਾਨ ਉੱਤਰ-ਪੱਛਮੀ ਅਲਬਰਟਾ ਕਤਲ ਮਾਮਲੇ `ਚ ਲੋੜੀਂਦੇ ਵਿਅਕਤੀ ਨਦੀ ਪੁਲਿਸ ਨੂੰ ਭਾਲ ਬਾਈਵਾਰਡ ਮਾਰਕੀਟ ਵਿੱਚ ਪੈਦਲ ਜਾ ਰਹੀ ਔਰਤ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਗੰਭੀਰ ਜ਼ਖਮੀ 49 ਸਾਲਾ ਕੈਨੇਡੀਅਨ ਨਾਗਰਿਕ ਦੀ ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਆਈਸੀਈ ਦੀ ਹਿਰਾਸਤ `ਚ ਮੌਤ ਪੋਰਟਰ ਏਅਰਲਾਈਨਜ਼ 13 ਦਸੰਬਰ ਤੋਂ ਓਟਵਾ-ਮੈਕਸੀਕੋ ਲਈ ਚਲਾਏਗਾ ਨਾਨ-ਸਟਾਪ ਉਡਾਨਾਂ ਓਂਟਾਰੀਓ ਦੇ ਅਲਮੋਂਟੇ ਵਿੱਚ ਸਕੂਲ ਬੱਸ ਦੀ ਟੱਕਰ ਨਾਲ ਬੱਚੇ ਦੀ ਮੌਤ ਚਾਓ ਲਾਮ ਨੇ ਬਿਆਨ `ਚ ਮਾਂ ਦੀ ਹੱਤਿਆ ਤੋਂ ਪਹਿਲਾਂ ਸਾਲਾਂ ਤੱਕ ਹੋਏ ਦੁਰਵਿਵਹਾਰ ਦਾ ਦਿੱਤਾ ਵੇਰਵਾ