Welcome to Canadian Punjabi Post
Follow us on

06

August 2020
ਭਾਰਤ

ਫਰਜ਼ੀ ਬਾਬਿਆਂ ਦੇ ਆਸ਼ਰਮ, ਅਖਾੜੇ ਬੰਦ ਕਰਾਉਣ ਦੀ ਮੰਗ `ਤੇ ਸੁਪਰੀਮ ਕੋਰਟ ਨੇ ਸਰਕਾਰ ਦੀ ਰਾਏ ਮੰਗੀ

July 10, 2020 02:10 AM

ਨਵੀਂ ਦਿੱਲੀ, 9 ਜੁਲਾਈ (ਪੋਸਟ ਬਿਊਰੋ)- ਭਾਰਤ ਵਿੱਚ ਫਰਜ਼ੀ ਬਾਬਿਆਂ ਅਤੇ ਅਧਿਆਤਮਿਕ ਗੁਰੂਆਂ ਵੱਲੋਂ ਚਲਾਏ ਜਾਂਦੇ ਆਸ਼ਰਮ ਅਤੇ ਅਖਾੜੇ ਬੰਦ ਕਰਨ ਲਈ ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਹੋਈ ਹੈ।
ਚੀਫ ਜਸਟਿਸ ਐਸ ਏ ਬੋਬੜੇ, ਜਸਟਿਸ ਆਰ ਸੁਭਾਸ਼ ਰੈੱਡੀ ਅਤੇ ਏ ਐੱਸ ਬੋਪੱਨਾ ਦੀ ਬੈਂਚ ਨੇ ਕੱਲ੍ਹ ਪਟੀਸ਼ਨ ਨੂੰ ਸੁਣਵਾਈ ਲਈ ਸਵੀਕਾਰ ਕਰਦੇ ਹੋਏ ਇਸ 'ਤੇ ਕੇਂਦਰ ਸਰਕਾਰ ਤੋਂ ਰਾਇ ਮੰਗੀ ਹੈ। ਚੀਫ ਜਸਟਿਸ ਬੋਬੜੇ ਨੇ ਇਸ ਅਰਜ਼ੀ ਬਾਰੇ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਤੋਂ ਪੁੱਛਿਆ ਕਿ ਉਹ ਇਸ ਬਾਰੇ ਕੇਂਦਰ ਸਰਕਾਰ ਤੋਂ ਰਾਇ ਪੁੱਛ ਕੇ ਕੋਰਟ ਨੂੰ ਦੱਸੇ ਕਿ ਸਰਕਾਰ ਇਸ ਵਿੱਚ ਕੀ ਕਰ ਸਕਦੀ ਹੈ? ਕੇਸ ਦੀ ਸੁਣਵਾਈ ਦੋ ਹਫਤੇ ਬਾਅਦ ਹੋਵੇਗੀ।
ਪਟੀਸ਼ਨ ਕਰਤਾ ਤੇਲੰਗਾਨਾ ਵਾਸੀ ਡੁੰਪਾਲਾ ਰਮਾਰੈੱਡੀ ਨੇ ਦੇਸ਼ ਦੇ 17 ਆਸ਼ਰਮ ਅਤੇ ਅਖਾੜਿਆਂ ਵਿੱਚ ਔਰਤਾਂ ਦੇ ਸ਼ੋਸ਼ਣ ਅਤੇ ਇਨ੍ਹਾਂ ਵਿੱਚ ਰਹਿੰਦੀਆਂ ਔਰਤਾਂ ਵਿੱਚ ਕੋਰੋਨਾ ਮਹਾਮਾਰੀ ਫੈਲਣ ਦੇ ਖਤਰੇ ਕਾਰਨ ਕੋਰਟ ਦੇ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੁਲਾਈ 2015 ਵਿੱਚ ਉਨ੍ਹਾਂ ਦੀ ਬੇਟੀ ਵਿਦੇਸ਼ ਤੋਂ ਡਾਕਟਰੀ ਦੀ ਪੜ੍ਹਾਈ ਕਰ ਕੇ ਆਈ ਅਤੇ ਦਿੱਲੀ ਵਿੱਚ ਇੱਕ ਫਰਜ਼ੀ ਬਾਬੇ ਵਰਿੰਦਰ ਦੀਕਸ਼ਿਤ ਦੇ ਚੁੰਗਲ ਵਿੱਚ ਫਸ ਗਈ ਤੇ ਪਿਛਲੇ ਪੰਜ ਸਾਲ ਤੋਂ ਇਸ ਬਾਬੇ ਦੇ ਦਿੱਲੀ ਦੇ ਰੋਹਿਣੀ ਵਿਚਲੇ ਆਸ਼ਰਮ ਵਿੱਚ ਰਹਿ ਰਹੀ ਹੈ। ਇਹ ਬਾਬਾ ਬਲਾਤਕਾਰ ਦੇ ਦੋਸ਼ ਵਿੱਚ ਤਿੰਨ ਸਾਲ ਤੋਂ ਫਰਾਰ ਹੈ। ਪਟੀਸ਼ਨਰ ਨੇ ਇਸ ਆਸ਼ਰਮ ਨੂੰ ਖਾਲੀ ਕਰਵਾਉਣ ਅਤੇ ਓਥੇ ਰਹਿੰਦੀਆਂ ਘੱਟ ਤੋਂ ਘੱਟ 170 ਔਰਤਾਂ ਨੂੰ ਆਸ਼ਰਮ ਤੋਂ ਮੁਕਤ ਕਰਵਾਉਣ ਦੀ ਮੰਗ ਕੀਤੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਮੋਦੀ ਨੇ ਕਿਹਾ: ਰਾਮ ਮੰਦਰ ਆਉਂਦੀਆਂ ਪੀੜ੍ਹੀਆਂ ਲਈ ਆਸਥਾ ਪ੍ਰਤੀਕ ਬਣਿਆ ਰਹੇਗਾ
ਪ੍ਰਸ਼ਾਂਤ ਭੂਸ਼ਣ ਦੇ ਖਿਲਾਫ ਹੱਤਕ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਰਾਖਵਾਂ ਰੱਖਿਆ
ਆਰਥਿਕ ਪੱਖੋਂ ਜੂਝ ਰਹੀ ਵੋਡਾਫੋਨ-ਆਈਡੀਆ ਨੇ 1,500 ਲੋਕਾਂ ਦੀ ਛਾਂਟੀ ਕੀਤੀ
ਰੋਨਾਲਡੋ ਨੇ 8.5 ਮਿਲੀਅਨ ਯੂਰੋ ਦੀ ਸੁਪਰ ਕਾਰ ਖਰੀਦੀ
ਸੁਪਰੀਮ ਕੋਰਟ ਨੇ ਬਜ਼ੁਰਗਾਂ ਨੂੰ ਸਮੇਂ ਸਿਰ ਪੈਨਸ਼ਨਾਂ ਦੇਣ ਨੂੰ ਕਿਹਾ
ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ 19 ਲੱਖ ਤੋਂ ਟੱਪੀ
ਕੋਰੋਨਾ ਦੇ ਸਮੇਂ ਦੌਰਾਨ 25 ਦਿਨਾ `ਚ 32 ਫੁੱਟ ਡੂੰਘੀ ਖੂਹੀ ਪੁੱਟੀ
ਅਯੁੱਧਿਆ ਵਿੱਚ ਸਥਾਪਤ ਹੋਣ ਵਾਲੀ ਭਗਵਾਨ ਰਾਮ ਦੀ ਮੂਰਤੀ ਦੇ ਮੁੱਛਾਂ ਚਾਹੀਦੀਆਂ ਹਨ : ਭਿੜੇ
ਲਾਕਡਾਊਨ ਵਿੱਚ 3000 ਕਰੋੜ ਰੁਪਏ ਦੀਆਂ ਫਲਾਈਟ ਟਿਕਟਾਂ ਰੱਦ, ਰੀਫੰਡ ਦਾ ਚਾਂਸ ਘੱਟ
ਦਿਗਵਿਜੇ ਸਿੰਘ ਨੇ ਕਿਹਾ: ਨੀਂਹ ਪੱਥਰ ਦਾ ਮਹੂਰਤ ਅਸ਼ੁੱਭ ਹੈ, ਗ੍ਰਹਿ ਮੰਤਰੀ ਤੇ ਪੁਜਾਰੀਆਂ ਨੂੰ ਤਦੇ ਕੋਰੋਨਾ ਹੋਇਐ