Welcome to Canadian Punjabi Post
Follow us on

06

August 2020
ਮਨੋਰੰਜਨ

ਹਰ ਨਿਰਮਾਤਾ ਨੇ ਸ਼ੁਰੂ ਵਿੱਚ ਨਕਾਰ ਦਿੱਤੀ ਸੀ ‘ਘਾਇਲ’ : ਸੰਨੀ ਦਿਓਲ

July 09, 2020 10:08 AM

ਨੱਬੇ ਦੇ ਦਹਾਕੇ ਵਿੱਚ ਫਿਲਮਕਾਰ ਰਾਜ ਕੁਮਾਰ ਸੰਤੋਸ਼ੀ ਨੇ ਫਿਲਮ ‘ਘਾਇਲ’ ਬਣਾਉਣ ਲਈ ਕਈ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ ਸੀ, ਪਰ ਕਿਸੇ ਨੇ ਵੀ ਸੰਨੀ ਦਿਓਲ ਸਟਾਰਰ ਇਸ ਫਿਲਮ ਨੂੰ ਬਣਾਉਣ ਵਿੱਚ ਦਿਲਚਸਪੀ ਨਹੀਂ ਦਿਖਾਈ, ਤਦ ਫਿਰ ਵਿੱਚ ਧਰਮਿੰਦਰ ਹੀ ਇਸ ਫਿਲਮ ਦੇ ਪ੍ਰੋਡਿਊਸਰ ਬਣੇ। ਗੱਲਬਾਤ ਵਿੱਚ ਸੰਨੀ ਦਿਓਲ ਨੇ ‘ਘਾਇਲ’ ਫਿਲਮ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ‘ਰਾਜ ਓਦੋਂ ਡਾਇਰੈਕਟਰ ਵਜੋਂ ਸ਼ੁਰੂਆਤ ਕਰਨ ਵਾਲੇ ਸਨ। ਉਨ੍ਹਾਂ ਨੇ ਮੈਨੂੰ ਕਹਾਣੀ ਸੁਣਾਈ, ਮੈਨੂੰ ਕਹਾਣੀ ਪਸੰਦ ਆਈ ਅਤੇ ਮੈਂ ਉਸ ਨੂੰ ਬਣਾਉਣ ਦਾ ਵਾਅਦਾ ਕੀਤਾ। ਜਾਹਿਰ ਹੈ, ਰਾਜ ਇੱਕ ਨਵੇਂ ਡਾਇਰੈਕਟਰ ਸਨ, ਇਸ ਕਰ ਕੇ ਨਿਰਮਾਤਾ ਲੱਭਣਾ ਇੱਕ ਟਾਸਕ ਸੀ। ਅਸੀਂ ਕਈ ਨਿਰਮਾਤਾਵਾਂ ਕੋਲ ਗਏ, ਸਭ ਨੇ ਕਿਹਾ, ‘ਇਹ ਫਿਲਮ ਨਾ ਬਣਾਓ, ਨਹੀਂ ਚੱਲੇਗੀ।’ ਆਖਿਰ ਮੈਂ ਆਪਣੇ ਪਿਤਾ ਕੋਲ ਗਿਆ।”
ਸੰਨੀ ਨੇ ਅੱਗੇ ਕਿਹਾ, ‘‘ਮੇਰੇ ਪਿਤਾ ਨੂੰ ਕਹਾਣੀ ਚੰਗੀ ਲੱਗੀ ਅਤੇ ਉਨ੍ਹਾਂ ਨੇ ਫਿਲਮ ਬਣਾਉਣ ਦਾ ਫੈਸਲਾ ਕੀਤਾ। ਪਾਪਾ ਨੇ ਸਾਡੇ 'ਤੇ ਭਰੋਸਾ ਕੀਤਾ ਅਤੇ ਅਸੀਂ ਸਖਤ ਮਿਹਨਤ ਕੀਤੀ।” ਫਿਲਮ ਰਿਲੀਜ਼ ਦੇ ਪਹਿਲੇ ਸਕਰੀਨਿੰਗ ਦੇ ਦਿਨ ਨੂੰ ਯਾਦ ਕਰ ਕੇ ਹੱਸਦੇ ਹੋਏ ਸਨੀ ਨੇ ਕਿਹਾ, ‘‘ਸਕਰੀਨਿੰਗ ਸਮੇਂ ਮੈਂ ਅਤੇ ਰਾਜ ਬਹੁਤ ਘਬਰਾਏ ਹੋਏ ਸੀ। ਜਦ ਲੋਕ ਸਕਰੀਨਿੰਗ ਤੋਂ ਬਾਹਰ ਨਿਕਲਣ ਲੱਗੇ ਅਤੇ ਸਾਨੂੰ ਮਿਲਣ ਆਉਣ ਵਾਲੇ ਸਨ ਤਾ ਮੈਂ ਰਾਜ ਨੂੰ ਕਿਹਾ, ‘‘ਠੀਕ ਹੈ, ਬਣ ਗਿਆ ਹੈ, ਬਦਲ ਤਾਂ ਨਹੀਂ ਸਕਦੇ। ਫੇਲ੍ਹ ਹੋ ਗਏ ਤਾਂ ਅੱਗੇ ਤੋਂ ਅਜਿਹੀ ਫਿਲਮ ਨਹੀਂ ਬਣਾਵਾਂਗੇ, ਹੋਰ ਕੀ।” ਫਿਲਮ ਬਣੀ, 22 ਜੂਨ 1990 ਨੂੰ ਰਿਲੀਜ ਹੋਈ ਅਤੇ ਸੁਪਰਹਿੱਟ ਵੀ ਹੋਈ। ਇਹੀ ਨਹੀਂ ਸਨੀ ਨੂੰ ਸਾਂਝੇ ਤੌਰ `ਤੇ ਪੰਕਜ ਕਪੂਰ ਅਤੇ ਦੱਖਣੀ ਭਾਰਤੀ ਅਭਿਨੇਤਰੀ ਜਯਾ ਭਾਰਤੀ ਨਾਲ ਰਾਸ਼ਟਰੀ ਇਨਾਮ (ਸਪੈਸ਼ਲ ਜਿਊਰੀ ਐਵਾਰਡ) ਵੀ ਦਿੱਤਾ ਗਿਆ। ਇਹ ਬਹੁਤ ਵੱਡੀ ਹਿੱਟ ਰਹੀ ਅਤੇ ਉਸ ਸਾਲ ਬਾਕਸ ਆਫਿਸ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਣੀ। ‘ਘਾਇਲ’ ਵਿੱਚ ਸਨੀ ਦੇ ਨਾਲ ਮੀਨਾਕਸ਼ੀ ਸ਼ੇਸ਼ਾਦਰੀ, ਰਾਜ ਬੱਬਰ, ਮੌਸਮੀ ਚੈਟਰਜੀ ਅਤੇ ਅਮਰੀਸ਼ ਪੁਰੀ ਸਨ। ਬਾਅਦ ਵਿੱਚ ਸਨੀ ਤੇ ਡਾਇਰੈਕਟ ਸੰਤੋਸ਼ੀ ਨੇ ਕਈ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ, ਜਿਨ੍ਹਾਂ ਵਿੱਚ ‘ਦਾਮਿਨੀ’ ਅਤੇ ‘ਘਾਤਕ’ ਸ਼ਾਮਲ ਹਨ।

Have something to say? Post your comment