Welcome to Canadian Punjabi Post
Follow us on

06

August 2020
ਅੰਤਰਰਾਸ਼ਟਰੀ

ਦਲਾਈ ਲਾਮਾ ਲਈ ਅਮਰੀਕਾ ਨੇ ਭਾਰਤ ਦਾ ਧੰਨਵਾਦ ਕੀਤਾ

July 09, 2020 03:04 AM

ਵਾਸ਼ਿੰਗਟਨ, 8 ਜੁਲਾਈ (ਪੋਸਟ ਬਿਊਰੋ)- ਬੁੱਧ ਧਰਮ ਦੇ ਗੁਰੂ ਦਲਾਈ ਲਾਮਾ ਦਾ ਸੋਮਵਾਰ ਨੂੰ 83ਵਾਂ ਜਨਮ ਦਿਨ ਸੀ। ਇਸ ਮੌਕੇ ਉਨ੍ਹਾਂ ਨੂੰ ਪੂਰੀ ਦੁਨੀਆ ਤੋਂ ਵਧਾਈ ਸੁਨੇਹੇ ਮਿਲੇ। ਅਮਰੀਕਾ ਨੇ ਵੀ ਦਲਾਈ ਲਾਮਾ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਨਾਲ ਹੀ 1959 ਤੋਂ ਦਲਾਈ ਲਾਮਾ ਨੂੰ ਸ਼ਰਨ ਦੇਣ ਲਈ ਭਾਰਤ ਦਾ ਸ਼ੁਕਰੀਆ ਅਦਾ ਵੀ ਕੀਤਾ।
ਚੀਨ ਵੱਲੋਂ ਤਿੱਬਤ ਉੱਤੇ ਕਬਜ਼ੇ ਪਿੱਛੋਂ 1959 ਵਿੱਚ ਦਲਾਈ ਲਾਮਾ ਆਪਣੇ ਹਮਾਇਤੀਆਂ ਨਾਲ ਭਾਰਤ ਆ ਗਏ ਸਨ। ਉਸ ਸਮੇਂ ਭਾਰਤ ਨੇ ਪੌਣੇ ਦੋ ਲੱਖ ਤਿੱਬਤੀਆਂ ਨੂੰ ਸ਼ਰਨ ਦਿੱਤੀ ਸੀ। ਦਲਾਈ ਲਾਮਾ ਹਿਮਾਚਲ ਦੇ ਧਰਮਸ਼ਾਲਾ 'ਚ ਆਪਣੀ ਜਲਾਵਤ ਸਰਕਾਰ ਚਲਾ ਰਹੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਦੱਖਣੀ ਤੇ ਮੱਧ ਏਸ਼ੀਆਈ ਮਾਮਲਿਆਂ ਦੇ ਵਿਭਾਗ ਨੇ ਆਪਣੇ ਟਵੀਟ 'ਚ ਲਿਖਿਆ ਕਿ ਦੁਨੀਆ 'ਚ ਸ਼ਾਂਤੀ ਦਾ ਸੁਨੇਹਾ ਫੈਲਾਉਣ ਵਾਲੇ ਦਲਾਈ ਲਾਮਾ ਨੂੰ 85ਵੇਂ ਜਨਮ ਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਉਹ ਤਿੱਬਤੀਆਂ ਦੇ ਸੰਘਰਸ਼ ਅਤੇ ਵਿਰਾਸਤ ਦਾ ਪ੍ਰਤੀਕ ਹੈ। ਅਸੀਂ ਭਾਰਤ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਨ੍ਹਾਂ ਨੇ 1959 ਤੋਂ ਹੀ ਦਲਾਈ ਲਾਮਾ ਤੇ ਤਿੱਬਤੀਆਂ ਨੂੰ ਸ਼ਰਨ ਦਿੱਤੀ ਹੈ।
ਅਮਰੀਕੀ ਪਾਰਲੀਮੈਂਟ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਨੇ ਵੀ ਦਲਾਈ ਲਾਮਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਦਲਾਈ ਲਾਮਾ ਤਿੱਬਤੀ ਲੋਕਾਂ ਦੀ ਭਾਸ਼ਾ ਅਤੇ ਸੰਸਕ੍ਰਿਤੀ ਨੂੰ ਬਚਾਈ ਰੱਖਣ ਵਾਲੇ ਇੱਕੋ-ਇੱਕ ਵਿਅਕਤੀ ਹਨ ਤੇ ਉਹ ਹਰ ਤਿੱਬਤੀ ਲਈ ਉਮੀਦ ਦੀ ਕਿਰਨ ਹਨ।
ਤਿੱਬਤ ਦੇ ਜਲਾਵਤਨ ਅਧਿਆਤਮਕ ਗੁਰੂ ਦਲਾਈ ਲਾਮਾ ਤਾਈਵਾਨ ਜਾਣਾ ਚਾਹੁੰਦੇ ਹਨ ਤੇ ਤਾਈਵਾਨ ਸਵਾਗਤ ਲਈ ਤਿਆਰ ਹੈ। ਇਹ ਯਾਤਰਾ ਚੀਨ ਨੂੰ ਬੇਚੈਨ ਕਰ ਸਕਦੀ ਹੈ, ਜਿਹੜਾ ਦਲਾਈ ਲਾਮਾ ਨੂੰ ਖਤਰਨਾਕ ਵੱਖਵਾਦੀ ਵਜੋਂ ਦੇਖਦਾ ਹੈ। ਲੋਕਤੰਤਰੀ ਟਾਪੂ ਤਾਈਵਾਨ ਨੂੰ ਚੀਨ ਆਪਣਾ ਹਿੱਸਾ ਦੱਸਦਾ ਹੈ। ਦਲਾਈ ਲਾਮਾ ਪਿਛਲੀ ਵਾਰ 2009 ਵਿੱਚ ਉਥੇ ਗਏ ਸਨ ਅਤੇ ਓਦੋਂ ਵੀ ਚੀਨ ਨੇ ਇਸ ਦਾ ਬਹੁਤ ਬੁਰਾ ਮਨਾਇਆ ਸੀ।

Have something to say? Post your comment