Welcome to Canadian Punjabi Post
Follow us on

06

August 2020
ਲਾਈਫ ਸਟਾਈਲ

ਦਹੀਂ ਨਾਲ ਨਿਖਾਰੋ ਆਪਣਾ ਰੰਗ-ਰੂਪ

July 08, 2020 09:29 AM

ਦਹੀਂ-ਸ਼ਹਿਦ ਫੇਸ ਪੈਕ: ਦੋ ਵੱਡੇ ਚਮਚ ਦਹੀਂ ਵਿੱਚ ਇੱਕ ਵੱਡਾ ਚਮਚ ਸ਼ਹਿਦ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਫੇਸ ਪੈਕ ਨੂੰ ਚਿਹਰੇ 'ਤੇ ਲਾਓ ਅਤੇ ਲਗਭਗ ਵੀਹ ਮਿੰਟ ਤੱਕ ਲੱਗਾ ਰਹਿਣ ਦਿਓ। 20 ਮਿੰਟ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ। ਇਹ ਫੇਸ ਪੈਕ ਸਕਿਨ ਨੂੰ ਨਮੀ ਪ੍ਰਦਾਨ ਕਰਦਾ ਹੈ, ਜਿਸ ਨਾਲ ਸਕਿਨ ਦਾ ਰੁੱਖਾਪਣ ਦੂਰ ਹੁੰਦਾ ਹੈ।
ਨੋਟ-ਇਹ ਫੇਸ ਪੈਕ ਨਾਰਮਲ ਤੇ ਖੁਸ਼ਕ ਸਕਿਨ ਵਾਲਿਆਂ ਲਈ ਵਧੀਆ ਹੈ।
ਦਹੀਂ-ਵੇਸਣ ਪੈਕ: ਦੋ ਵੱਡੇ ਚਮਚ ਦਹੀਂ ਦੇ ਨਾਲ ਇੱਕ ਚਮਚ ਵੇਸਣ ਮਿਲਾਓ। ਦੋਵਾਂ ਨੂੰ ਤਦ ਤੱਕ ਮਿਲਾਓ ਜਦ ਤੱਕ ਕਿ ਚਿਕਨਾ ਮਿਸ਼ਰਣ ਤਿਆਰ ਨਾ ਹੋ ਜਾਏ। ਇਸ ਮਿਸ਼ਰਣ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ ਸੁੱਕਣ ਦੇ ਬਾਅਦ ਚੰਗੀ ਤਰ੍ਹਾਂ ਧੋ ਲਓ। ਵੇਸਣ ਸਕਿਨ ਨੂੰ ਨਿਖਾਰਣ, ਸਾਫ ਕਰਨ ਅਤੇ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ।
ਨੋਟ-ਇਹ ਫੇਸ ਪੈਕ ਨਾਰਮਲ ਤੋਂ ਆਇਲੀ ਸਕਿਨ ਦੇ ਲਈ ਹੈ।
ਦਹੀਂ-ਓਟਸ ਫੇਸ ਪੈਕ: ਦਹੀਂ ਤੇ ਓਟਸ ਨੂੰ ਮਿਲਾ ਕੇ ਚਿਕਨਾ ਪੇਸਟ ਬਣਾ ਲਓ। ਪੇਸਟ ਚਿਹਰੇ ਅਤੇ ਗਰਦਨ 'ਤੇ ਲਗਾਓ। ਸੁੱਕਣ ਦੇ ਬਾਅਦ ਠੰਢੇ ਪਾਣੀ ਨਾਲ ਧੋ ਲਓ। ਇਹ ਬਲੈਕਹੈਡਸ ਅਤੇ ਮੁਹਾਸੇ ਹਟਾਉਣ ਵਿੱਚ ਮਦਦ ਕਰਦਾ ਹੈ।
ਨੋਟ-ਇਹ ਫੇਸਪੈਕ ਸੰਵੇਦਨਸ਼ੀਲ ਸਕਿਨ ਵਾਲਿਆਂ ਲਈ ਜ਼ਿਆਦਾ ਅਸਰਦਾਰ ਹੈ।
ਦਹੀਂ-ਆਲੂ ਫੇਸਪੈਕ: ਕੱਚੇ ਆਲੂ ਨੂੰ ਪੀਸ ਲਓ। ਆਲੂ ਦੇ ਇਸ ਗੁੱਦੇ ਤੇ ਦਹੀਂ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਫੇਸ ਪੈਕ ਤਿਆਰ ਕਰੋ। ਇਸ ਪੈਕ ਨੂੰ ਚਿਹਰੇ 'ਤੇ ਲਾਓ। ਜਦ ਇਹ ਚੰਗੀ ਤਰ੍ਹਾਂ ਨਾਲ ਸੁੱਕ ਜਾਏ ਤਾਂ ਇਸ ਨੂੰ ਧੋ ਲਓ। ਇਹ ਪੈਕ ਸਕਿਨ ਦੀ ਟੈਨਿੰਗ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ।
ਇਹ ਫੇਸ ਪੈਕ ਹਰ ਪ੍ਰਕਾਰ ਦੀ ਸਕਿਨ ਦੇ ਲਈ ਵਧੀਆ ਹੈ।
ਦਹੀਂ-ਖੀਰਾ ਫੇਸ ਪੈਕ: ਦੋ ਚਮਚ ਦਹੀਂ ਅਤੇ ਦੋ ਚਮਚ ਖੀਰੇ ਦੇ ਰਸ ਨੂੰ ਮਿਲਾ ਲਓ। ਇਸ ਮਿਸ਼ਰਣ ਨੂੰ ਚਿਹਰੇ 'ਤੇ ਲਾ ਕੇ ਮਾਲਿਸ਼ ਕਰੋ। ਇਸ ਨੂੰ ਸੁੱਕਣ ਦੇ ਲਈ ਛੱਡ ਦਿਓ ਅਤੇ ਫਿਰ ਧੋ ਲਓ। ਇਹ ਹਾਈਡ੍ਰੇਟਿੰਗ ਫੇਸ ਪੈਕ ਹੈ। ਇਹ ਟੈਨ ਹਟਾਉਣ ਅਤੇ ਸਕਿਨ ਨੂੰ ਸਾਫ ਕਰਨ ਵਿੱਚ ਵੀ ਮਦਦ ਕਰਦਾ ਹੈ।
ਨੋਟ-ਇਹ ਠੰਢਾ ਫੇਸਪੈਕ ਹਰ ਤਰ੍ਹਾਂ ਦੀ ਸਕਿਨ ਦੇ ਲਈ ਵਧੀਆ ਹੈ।
ਦਹੀਂ ਅਤੇ ਹਲਦੀ ਪੈਕ: ਦਹੀਂ ਵਿੱਚ ਅੱਧਾ ਚਮਚ ਹਲਦੀ ਪਾਊਡਰ ਪਾ ਕੇ ਮਿਲਾਓ। ਇਸ ਮਿਸ਼ਰਣ ਨੂੰ ਆਪਣੇ ਚਿਹਰੇ 'ਤੇ ਲਾਉਣਾ ਤੇ ਧੋਣ ਤੋਂ ਪਹਿਲਾਂ ਇਸ ਨੂੰ ਲਗਭਗ 15 ਮਿੰਟ ਲਈ ਛੱਡ ਦੇਣਾ ਹੈ। ਅਸਲ ਵਿੱਚ ਹਲਦੀ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਸਕਿਨ ਨੂੰ ਇਨਫੈਕਸ਼ਨ ਤੋਂ ਬਚਾਉਂਦੇ ਹਨ। ਇਹ ਪੈਕ ਸਕਿਨ ਨੂੰ ਸਾਫ ਕਰਨ ਦੇ ਨਾਲ-ਨਾਲ ਚਿਹਰੀ ਨੂੰ ਚਮਕਦਾਰ ਬਣਾਉਂਦਾ ਹੈ।
ਨੋਟ-ਇਹ ਫੈਸ ਪੈਕ ਹਰ ਤਰ੍ਹਾਂ ਦੀ ਸਕਿਨ 'ਤੇ ਸੂਟ ਕਰਦਾ ਹੈ।
ਦਹੀਂ-ਨਿੰਬੂ ਫੇਸ ਪੈਕ: ਇੱਕ ਚਮਚ ਨਿੰਬੂ ਦਾ ਰਸ ਅਤੇ ਦੋ ਵੱਡੇ ਚਮਚ ਦਹੀਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਮਿਸ਼ਰਣ ਨੂੰ ਚਿਹਰੇ 'ਤੇ ਲਾਓ ਅਤੇ ਸੁੱਕਣ ਦੇ ਬਾਅਦ ਪਾਣੀ ਨਾਲ ਧੋ ਲਓ। ਇਹ ਫੇਸ ਪੈਕ ਸਕਿਨ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਉਸ ਦੀ ਰੰਗਤ ਨਿਖਾਰਦਾ ਹੈ।
ਨੋਟ-ਇਸ ਨੂੰ ਨਾਰਮਲ ਤੇ ਆਇਲੀ ਸਕਿਨ ਵਾਲੇ ਅਜ਼ਮਾ ਸਕਦੇ ਹਨ।
ਦਹੀਂ-ਟਮਾਟਰ ਫੇਸ ਪੈਕ: ਇੱਕ ਕਟੋਰੀ ਵਿੱਚ ਦਹੀਂ ਅਤੇ ਟਮਾਟਰ ਦਾ ਰਸ ਮਿਲਾਓ, ਜਦ ਤੱਕ ਕਿ ਇੱਕ ਚਿਕਨਾ ਮਿਸ਼ਰਣ ਤਿਆਰ ਨਾ ਹੋ ਜਾਏ। ਇਸ ਮਿਸ਼ਰਣ ਨੂੰ ਚਿਹਰੇ ਅਤੇ ਲਾਓ ਅਤੇ ਸੁੱਕਣ ਦੇ ਬਾਅਦ ਧੋ ਲਓ। ਇਹ ਫੇਸ ਪੈਕ ਸਕਿਨ ਨੂੰ ਕਸਾਵਟ ਦਿੰਦਾ ਹੈ।
ਨੋਟ-ਇਸ ਪੈਕ ਨੂੰ ਕਿਸੇ ਵੀ ਪ੍ਰਕਾਰ ਦੀ ਸਕਿਨ ਵਾਲੇ ਲਗਾ ਸਕਦੇ ਹਨ।

Have something to say? Post your comment