ਓਨਟਾਰੀਓ, 7 ਜੁਲਾਈ (ਪੋਸਟ ਬਿਊਰੋ) : ਓਨਟਾਰੀਓ ਵੱਲੋਂ ਅਗਲੇ ਸਾਲ ਤੱਕ ਮਹਾਂਮਾਰੀ ਸਬੰਧੀ ਕੱੁਝ ਐਮਰਜੰਸੀ ਹੁਕਮਾਂ ਵਿੱਚ ਵਾਧਾ ਕਰਨ ਲਈ ਨਵਾਂ ਬਿੱਲ ਲਿਆਂਦਾ ਜਾ ਰਿਹਾ ਹੈ।
ਸਾਲੀਸਿਟਰ ਜਨਰਲ ਸਿਲਵੀਆ ਜੋਨਜ਼ ਦਾ ਕਹਿਣਾ ਹੈ ਕਿ ਉਹ ਅੱਜ ਇਸ ਸਬੰਧੀ ਬਿੱਲ ਵਿਧਾਨਸਭਾ ਵਿੱਚ ਪੇਸ਼ ਕਰੇਗੀ। ਪ੍ਰਸਤਾਵਿਤ ਕਾਨੂੰਨ ਤਹਿਤ ਸਰਕਾਰ ਨੂੰ ਐਮਰਜੰਸੀ ਆਰਡਰਜ਼ ਵਿੱਚ ਇੱਕ ਮਹੀਨੇ ਲਈ ਵਾਧਾ ਕਰਨ ਜਾਂ ਇਨ੍ਹਾਂ ਵਿੱਚ ਸੋਧ ਕਰਨ ਦੀ ਖੱੁਲ੍ਹ ਮਿਲ ਜਾਵੇਗੀ। ਮੌਜੂਦਾ ਕਾਨੂੰਨ ਤਹਿਤ ਪ੍ਰੋਵਿੰਸ ਸਿਰਫ ਉਸ ਹਾਲ ਵਿੱਚ ਹੀ ਐਮਰਜੰਸੀ ਆਰਡਰ ਜਾਰੀ ਕਰ ਸਕਦੀ ਹੈ ਜੇ ਸਟੇਟ ਆਫ ਐਮਰਜੰਸੀ (ਸਟਅਟੲ ੋਾ ੲਮੲਰਗੲਨਚੇ) ਹੋਂਦ ਵਿੱਚ ਹੋਵੇ।
ਓਨਟਾਰੀਓ ਦੀ ਸਟੇਟ ਆਫ ਐਮਰਜੰਸੀ 15 ਜੁਲਾਈ ਨੂੰ ਖ਼ਤਮ ਹੋਣ ਜਾ ਰਹੀ ਹੈ ਤੇ ਪ੍ਰੀਮੀਅਰ ਡੱਗ ਫੋਰਡ ਨੇ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਨੂੰ ਇਸ ਵਿੱਚ ਹੋਰ ਵਾਧਾ ਨਾ ਕਰਨਾ ਪਵੇ। ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਸਰਕਾਰ ਪ੍ਰੋਵਿੰਸ ਨੂੰ ਲੋੜ ਪੈਣ ਉੱਤੇ (ਲਾਕਡਾਊਨ ਵਾਲੀ) ਪਹਿਲਾਂ ਵਾਲੀ ਸਥਿਤੀ ਵਿੱਚ ਲਿਆ ਸਕਦੀ ਹੈ।
ਇਸ ਦੇ ਨਾਲ ਹੀ ਹੈਲਥ ਕੇਅਰ ਸਟਾਫ ਨੂੰ ਮੁੜ ਤਾਇਨਾਤ ਕੀਤਾ ਜਾ ਸਕੇਗਾ ਤੇ ਸੋਸ਼ਲ ਇੱਕਠਾਂ ਨੂੰ ਵੀ ਸੀਮਤ ਕੀਤਾ ਜਾ ਸਕੇਗਾ। ਓਨਟਾਰੀਓ ਵਿੱਚ ਸਭ ਤੋਂ ਪਹਿਲਾਂ ਸਟੇਟ ਆਫ ਐਮਰਜੰਸੀ 17 ਮਾਰਚ ਨੂੰ ਐਲਾਨੀ ਗਈ ਸੀ। ਉਸ ਸਮੇਂ ਪ੍ਰੋਵਿੰਸ ਵਿੱਚ ਕੋਵਿਡ-19 ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਸਨ।