Welcome to Canadian Punjabi Post
Follow us on

13

August 2020
ਕੈਨੇਡਾ

ਮੇਅਰ ਦੀ ਇਮਾਰਤ ਦੇ ਬਾਹਰ ਮੁਜ਼ਾਹਰਾਕਾਰੀਆਂ ਨੇ ਟੋਰਾਂਟੋ ਪੁਲਿਸ ਨਾਲ ਕੀਤੀ ਝੜਪ

July 07, 2020 07:04 AM

ਟੋਰਾਂਟੋ, 6 ਜੁਲਾਈ (ਪੋਸਟ ਬਿਊਰੋ) : ਸੋਮਵਾਰ ਰਾਤ ਮੇਅਰ ਜੌਹਨ ਟੋਰੀ ਦੀ ਕੌਂਡੋ ਬਿਲਡਿੰਗ ਦੇ ਬਾਹਰ ਮਾਹੌਲ ਕਾਫੀ ਤਣਾਅਪੂਰਣ ਹੋ ਗਿਆ। ਬੇਦਖਲੀ ਦਾ ਵਿਰੋਧ ਕਰ ਰਹੇ ਇੱਕ ਗਰੁੱਪ ਨੇ ਟੋਰਾਂਟੋ ਪੁਲਿਸ ਨਾਲ ਝੜਪ ਕੀਤੀ।

ਸ਼ਹਿਰ ਵਿੱਚ ਬੇਦਖਲੀ ਬੰਦ ਕਰਨ ਦੀ ਮੰਗ ਕਰ ਰਿਹਾ ਗਰੁੱਪ ਬਲੂਅਰ ਸਟਰੀਟ ਤੇ ਬੈਡਫੋਰਡ ਰੋਡ ਨੇੜੇ ਸਥਿਤ ਮੇਅਰ ਟੋਰੀ ਦੀ ਯੌਰਕਵਿਲੇ ਕੌਂਡੋ ਇਮਾਰਤ ਲਾਗੇ ਪਹੁੰਚਿਆ ਤੇ ਉੱਥੇ ਕਾਫੀ ਜ਼ੋਰਦਾਰ ਮੁਜ਼ਾਹਰਾ ਕਰਨ ਲੱਗਿਆ। ਮੁਜ਼ਾਹਰਾਕਾਰੀਆਂ ਵਿੱਚੋਂ ਇੱਕ ਔਰਤ ਨੇ ਤਾਂ ਇਮਾਰਤ ਦੇ ਬਾਹਰ ਬਣੇ ਢਾਂਚੇ ਉੱਤੇ ਚੜ੍ਹਨ ਦੀ ਕੋਸਿ਼ਸ਼ ਵੀ ਕੀਤੀ। ਪਰ ਪੁਲਿਸ ਨੇ ਉਸ ਨੂੰ ਹੇਠਾਂ ਉਤਾਰ ਲਿਆ। ਪਰ ਲੋਕ ਉੱਚੀ ਉੱਚੀ ਰੌਲਾ ਪਾਉਂਦੇ ਤੇ ਚੀਖਦੇ ਸੁਣੇ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਮੁਜ਼ਾਹਾਕਾਰੀਆਂ ਨੇ ਇਮਾਰਤ ਦੇ ਅੰਦਰ ਦਾਖਲ ਹੋਣ ਦੀ ਵੀ ਕੋਸਿ਼ਸ਼ ਕੀਤੀ। ਮੁਜ਼ਾਹਰਾਕਾਰੀਆਂ ਵਿੱਚੋਂ ਇੱਕ ਨੇ ਦੱਸਿਆ ਕਿ ਉਨ੍ਹਾਂ ਦਾ ਗਰੁੱਪ ਆਪ ਮੇਅਰ ਜੌਹਨ ਟੋਰੀ ਨੂੰ ਇਸ ਸਬੰਧ ਵਿੱਚ ਪੱਤਰ ਦੇਣਾ ਚਾਹੁੰਦਾ ਹੈ। ਇਸ ਦੌਰਾਨ ਕਿਸੇ ਨੂੰ ਕੋਈ ਸੱਟ-ਫੇਟ ਨਹੀਂ ਲੱਗੀ। ਟੋਰਾਂਟੋ ਪੁਲਿਸ ਨੇ ਇਹ ਵੀ ਦੱਸਿਆ ਕਿ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਸੋਸ਼ਲ ਮੀਡੀਆ ਉੱਤੇ ਆ ਰਹੀਆਂ ਇਨ੍ਹਾਂ ਰਿਪੋਰਟਾਂ, ਕਿ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ, ਦਾ ਵੀ ਟੋਰਾਂਟੋ ਪੁਲਿਸ ਵੱਲੋਂ ਖੰਡਣ ਕੀਤਾ ਗਿਆ।

ਮੌਕੇ ਉੱਤੇ ਭਾਰੀ ਮਾਤਰਾ ਵਿੱਚ ਪੁਲਿਸ ਮੌਜੂਦ ਸੀ। ਹਾਲਾਂਕਿ ਕੋਵਿਡ-19 ਮਹਾਂਮਾਰੀ ਕਾਰਨ ਰਿਹਾਇਸ਼ੀ ਬੇਦਖਲੀਆਂ ਉੱਤੇ ਰੋਕ ਲਾਈ ਗਈ ਹੈ। ਪਰ ਕਿਰਾਏਦਾਰਾਂ ਦੀ ਪੈਰਵੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਨਵੇਂ ਪ੍ਰੋਵਿੰਸ਼ੀਅਲ ਬਿੱਲ 184 ਰਾਹੀਂ ਕਿਰਾਏਦਾਰਾਂ ਦੇ ਅਧਿਕਾਰ ਮਹਾਂਮਾਰੀ ਤੋਂ ਬਾਅਦ ਕਮਜੋ਼ਰ ਪੈ ਜਾਣਗੇ ਤੇ ਉਨ੍ਹਾਂ ਤੋਂ ਘਰ ਖਾਲੀ ਕਰਵਾਉਣਾ ਆਸਾਨ ਹੋ ਜਾਵੇਗਾ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਚਾਈਲਡ ਕੇਅਰ ਵਿੱਚ ਹੋਰ ਨਿਵੇਸ਼ ਲਈ ਐਨਡੀਪੀ ਵੱਲੋਂ ਲਿਆਂਦੇ ਮਤੇ ਦਾ ਸਾਰੀਆਂ ਧਿਰਾਂ ਨੇ ਕੀਤਾ ਸਮਰਥਨ
ਹਾਊਸ ਦੀ ਵਿਸ਼ੇਸ਼ ਸਿਟਿੰਗ ਵਿੱਚ ਫੇਰ ਉੱਠੀ ਟਰੂਡੋ ਦੇ ਅਸਤੀਫੇ ਦੀ ਮੰਗ
ਵਿਰੋਧੀ ਧਿਰ ਦੇ ਆਗੂ ਵਜੋਂ ਅੱਜ ਹਾਊਸ ਆਫ ਕਾਮਨਜ਼ ਵਿੱਚ ਆਖਰੀ ਵਾਰੀ ਹਾਜ਼ਰ ਹੋਣਗੇ ਸ਼ੀਅਰ
ਵੁਈ ਚੈਰਿਟੀ ਡੀਲ ਬਾਰੇ ਸਰਕਾਰ ਤੋਂ ਗਲਤੀ ਹੋਈ ਹੈ : ਕੁਆਲਤਰੋ
ਵਿੱਤ ਮੰਤਰੀ ਬਿੱਲ ਮੌਰਨਿਊ ਉੱਤੇ ਪੂਰਾ ਭਰੋਸਾ : ਟਰੂਡੋ
ਹਵਾਈ ਸਫਰ ਕਰਨ ਵਾਲਿਆਂ ਨੂੰ ਮਾਸਕ ਨਾ ਪਾਉਣ ਲਈ ਦੇਣਾ ਹੋਵੇਗਾ ਮੈਡੀਕਲ ਸਬੂਤ
ਵੁਈ ਚੈਰਿਟੀ ਵਿਵਾਦ ਬਾਰੇ ਮੰਤਰੀ ਤੇ ਉੱਘੇ ਪਬਲਿਕ ਸਰਵੈਂਟ ਅੱਜ ਰੱਖਣਗੇ ਆਪਣਾ ਪੱਖ
ਫੈਡਰਲ ਸਰਕਾਰ ਨੇ ਘੱਟ ਤੋਂ ਘੱਟ ਬੇਰੋਜ਼ਗਾਰੀ ਦਰ 13æ1 ਫੀ ਸਦੀ ਤੈਅ ਕੀਤੀ
ਲਾਪਤਾ 4 ਸਾਲਾ ਬੱਚੀ ਦੀ ਗੁਆਂਢੀ ਦੇ ਪੂਲ ਵਿੱਚੋਂ ਮਿਲੀ ਲਾਸ਼
ਲਿਬਰਲਾਂ ਨੇ ਵੁਈ ਚੈਰਿਟੀ ਨਾਲ ਸਬੰਧਤ ਦਸਤਾਵੇਜ਼ ਕਮੇਟੀ ਹਵਾਲੇ ਕੀਤੇ