Welcome to Canadian Punjabi Post
Follow us on

11

August 2020
ਕੈਨੇਡਾ

ਅੱਜ ਤੋਂ ਦੂਜੇ ਪੜਾਅ ਵਿੱਚ ਦਾਖਲ ਹੋਵੇਗਾ ਸਾਰਾ ਓਨਟਾਰੀਓ

July 07, 2020 06:23 AM

ਓਨਟਾਰੀਓ, 6 ਜੁਲਾਈ (ਪੋਸਟ ਬਿਊਰੋ) : ਮੰਗਲਵਾਰ ਨੂੰ ਸਾਰਾ ਓਨਟਾਰੀਓ ਪ੍ਰੋਵਿੰਸ ਦੇ ਰਿਕਵਰੀ ਪਲੈਨ ਤਹਿਤ ਅਗਲੇ ਪੜਾਅ ਵਿੱਚ ਦਾਖਲ ਹੋ ਜਾਵੇਗਾ।

ਪ੍ਰੀਮੀਅਰ ਡੱਗ ਫੋਰਡ ਨੇ ਐਲਾਨ ਕੀਤਾ ਕਿ ਲੈਮਿੰਗਟਨ ਤੇ ਕਿੰਗਸਵਿਲੇ ਨੂੰ ਵੀ ਰਾਤੀਂ 12:01 ਵਜੇ ਅਗਲੇ ਪੜਾਅ ਵਿੱਚ ਦਾਖਲ ਹੋਣ ਦੀ ਮਨਜੂ਼ਰੀ ਦੇ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਲੋਕਲ ਫਾਰਮਾਂ ਉੱਤੇ ਕੋਵਿਡ-19 ਆਊਟਬ੍ਰੇਕ ਨਿਯੰਤਰਣ ਵਿੱਚ ਹਨ ਤੇ ਕਮਿਊਨਿਟੀ ਵਿੱਚ ਵਾਇਰਸ ਦਾ ਪਸਾਰ ਵੀ ਘੱਟ ਹੈ। ਪ੍ਰੀਮੀਅਰ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਵਿੰਡਸਰ-ਐਸੈਕਸ ਰੀਜਨ ਦਾ ਦੌਰਾ ਕਰਨਗੇ ਤੇ ਹਲੀਮੀ ਤੋਂ ਕੰਮ ਲੈਣ ਲਈ ਕਮਿਊਨਿਟੀ ਦਾ ਸ਼ੁਕਰੀਆ ਅਦਾ ਕਰਨਗੇ।

ਪਿਛਲੇ ਹਫਤੇ, 190 ਐਗਰੀ ਫੂਡ ਵਰਕਰਜ਼ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਫੋਰਡ ਸਰਕਾਰ ਨੇ ਐਮਰਜੰਸੀ ਮੈਨੇਜਮੈਂਟ ਓਨਟਾਰੀਓ ਨੂੰ ਇਨ੍ਹਾਂ ਵਰਕਰਜ਼ ਦੀ ਸਿਹਤ ਸੰਭਾਲ ਤੇ ਹਾਊਸਿੰਗ ਵਿੱਚ ਮਦਦ ਲਈ ਭੇਜਿਆ ਸੀ। ਇੱਥੇ ਦੱਸਣਾ ਬਣਦਾ ਹੈ ਕਿ ਦੋ ਟਾਊਨਜ਼ ਨੂੰ ਛੱਡ ਕੇ ਵਿੰਡਸਰ-ਐਸੈਕਸ ਦਾ ਬਹੁਤਾ ਹਿੱਸਾ ਦੂਜੇ ਪੜਾਅ ਵਿੱਚ ਦਾਖਲ ਹੋ ਗਿਆ ਸੀ।

ਇਸ ਦੌਰਾਨ ਸੋਮਵਾਰ ਨੂੰ ਓਨਟਾਰੀਓ ਦੇ ਸੱਭ ਤੋਂ ਵੱਡੇ ਸ਼ਹਿਰਾਂ ਤੇ ਰੀਜਨਜ਼ ਨੇ ਆਖਿਆ ਕਿ ਮਹਾਂਮਾਰੀ ਨਾਲ ਜੂਝ ਰਹੀਆਂ ਮਿਊਂਸਪੈਲਿਟੀਜ਼ ਦੀ ਸਰਕਾਰ ਨੂੰ ਵਿੱਤੀ ਮਦਦ ਕਰਨੀ ਚਾਹੀਦੀ ਹੈ। ਮਿਊਂਸਪਲ ਆਗੂਆਂ ਨੇ ਆਖਿਆ ਕਿ ਦੇਸ਼ ਭਰ ਦੀਆਂ ਕਮਿਊਨਿਟੀਜ਼ ਦੀ ਮਦਦ ਲਈ 10 ਬਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਦੀ ਲੋੜ ਹੈ। ਇਹ ਵੀ ਆਖਿਆ ਗਿਆ ਕਿ ਟੈਕਸਾਂ ਵਿੱਚ ਵਾਧੇ, ਸੇਵਾਵਾਂ ਵਿੱਚ ਕਟੌਤੀ ਤੇ ਫੀਸਾਂ ਵਿੱਚ ਵਾਧੇ ਤੋਂ ਪਹਿਲਾਂ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਆਪਣੇ ਮਤਭੇਦ ਖ਼ਤਮ ਕਰ ਲੈਣੇ ਚਾਹੀਦੇ ਹਨ।

ਓਨਟਾਰੀਓ ਦੇ ਲਾਰਜ ਅਰਬਨ ਮੇਅਰਜ਼ ਕਾਕਸ, ਓਨਟਾਰੀਓ ਦੀ ਐਸੋਸਿਏਸ਼ਨ ਆਫ ਮਿਊਂਸਪੈਲਿਟੀਜ਼ ਤੇ ਮੇਅਰਜ਼ ਐਂਡ ਰੀਜਨਲ ਚੇਅਰਜ਼ ਆਫ ਓਨਟਾਰੀਓ ਨੇ ਸੋਮਵਾਰ ਨੂੰ ਇੱਕ ਸਾਂਝੇ ਬਿਆਨ ਵਿੱਚ ਸਰਕਾਰਾਂ ਨੂੰ ਆਖਿਆ ਕਿ ਸਾਡੇ ਲੋਕਾਂ ਨੂੰ ਮਦਦ ਚਾਹੀਦੀ ਹੈ। ਵਿੱਤੀ ਲਾਗਤ ਨੂੰ ਕਿਸ ਤਰ੍ਹਾਂ ਸਾਂਝਾ ਕੀਤਾ ਜਾਵੇ ਇਸ ਲਈ ਫੈਡਰਲ ਪ੍ਰੋਵਿੰਸ਼ੀਅਲ ਰੇੜਕਾ ਖਤਮ ਕਰਨ ਦਾ ਸਮਾਂ ਆ ਗਿਆ ਹੈ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਸਰਕਾਰ ਨੇ ਘੱਟ ਤੋਂ ਘੱਟ ਬੇਰੋਜ਼ਗਾਰੀ ਦਰ 13æ1 ਫੀ ਸਦੀ ਤੈਅ ਕੀਤੀ
ਲਾਪਤਾ 4 ਸਾਲਾ ਬੱਚੀ ਦੀ ਗੁਆਂਢੀ ਦੇ ਪੂਲ ਵਿੱਚੋਂ ਮਿਲੀ ਲਾਸ਼
ਲਿਬਰਲਾਂ ਨੇ ਵੁਈ ਚੈਰਿਟੀ ਨਾਲ ਸਬੰਧਤ ਦਸਤਾਵੇਜ਼ ਕਮੇਟੀ ਹਵਾਲੇ ਕੀਤੇ
ਐਲੂਮੀਨੀਅਮ ਵਿਵਾਦ : ਕੈਨੇਡਾ ਵੱਲੋਂ ਅਮਰੀਕੀ ਐਲੂਮੀਨੀਅਮ ਉੱਤੇ 3æ6 ਬਿਲੀਅਨ ਡਾਲਰ ਟੈਰਿਫ ਲਾਉਣ ਦੀ ਯੋਜਨਾ : ਫਰੀਲੈਂਡ
ਕੈਨੇਡਾ ਉੱਤੇ ਨਵੇਂ ਐਲੂਮੀਨੀਅਮ ਟੈਰਿਫ ਲਾਉਣ ਦੀ ਤਿਆਰੀ ਕਰ ਰਿਹਾ ਹੈ ਅਮਰੀਕਾ
ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਸਟੀਫਨ ਮੈਕਨੀਲ ਨੇ ਅਹੁਦਾ ਛੱਡਣ ਦਾ ਕੀਤਾ ਐਲਾਨ
ਟਿੰਮ ਹੌਰਟਨਜ਼ ਦੀ ਕਮਾਈ ਨੂੰ ਲੱਗੀ ਵੱਡੀ ਢਾਹ
ਕੈਨੇਡਾ ਵੱਲੋਂ ਲੈਬਨਾਨ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਮਦਦ ਲੰਮਾਂ ਸਮਾਂ ਚੱਲੇਗੀ : ਗੋਲਡ
ਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ ਸਰਕਾਰ ਨੇ ਕੀਤੀ ਡੀਲ
ਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥ