Welcome to Canadian Punjabi Post
Follow us on

15

August 2020
ਕੈਨੇਡਾ

ਕਈ ਮਹੀਨਿਆਂ ਵਿੱਚ ਪਹਿਲੀ ਵਾਰੀ ਕੋਵਿਡ-19 ਨਾਲ ਓਨਟਾਰੀਓ ’ਚ ਨਹੀਂ ਹੋਈ ਕੋਈ ਮੌਤ

July 06, 2020 11:48 PM

ਟੋਰਾਂਟੋ, 6 ਜੁਲਾਈ (ਪੋਸਟ ਬਿਊਰੋ) : ਓਨਟਾਰੀਓ ਸਿਹਤ ਅਧਿਕਾਰੀਆਂ ਵੱਲੋਂ ਕਈ ਮਹੀਨਿਆਂ ਵਿੱਚ ਪਹਿਲੀ ਵਾਰੀ ਪ੍ਰੋਵਿੰਸ ਵਿੱਚ ਕੋਵਿਡ-19 ਨਾਲ ਸਬੰਧਤ ਕੋਈ ਮੌਤ ਰਿਪੋਰਟ ਨਹੀਂ ਕੀਤੀ ਗਈ।

ਮਾਰਚ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਓਨਟਾਰੀਓ ਨੋਵਲ ਕਰੋਨਾਵਾਇਰਸ ਕਾਰਨ ਰੋਜ਼ਾਨਾ ਪ੍ਰੋਵਿੰਸ ਨੂੰ ਕਈ ਮੌਤਾਂ ਰਿਕਾਰਡ ਕਰਨੀਆਂ ਪਈਆਂ। ਹੁਣ ਤੱਕ, ਪ੍ਰੋਵਿੰਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਵਾਇਰਸ ਕਾਰਨ 2689 ਲੋਕ ਮਾਰੇ ਜਾ ਚੁੱਕੇ ਹਨ। ਵਾਇਰਸ ਜਦੋਂ ਆਪਣੇ ਪੂਰੇ ਚਰਮ ਉੱਤੇ ਸੀ ਤਾਂ ਪ੍ਰੋਵਿੰਸ ਵਿੱਚ ਰੋਜ਼ਾਨਾ ਦਰਜਨਾਂ ਲੋਕਾਂ ਦੀ ਮੌਤ ਹੋਈ। 30 ਅਪਰੈਲ ਨੂੰ ਪ੍ਰੋਵਿੰਸ ਵਿੱਚ ਇੱਕ ਦਿਨ ਵਿੱਚ, ਭਾਵ 24 ਘੰਟਿਆਂ ਦੇ ਅਰਸੇ ਵਿੱਚ, ਹੋਣ ਵਾਲੀਆਂ ਸੱਭ ਤੋਂ ਵੱਧ (86) ਮੌਤਾਂ ਦਰਜ ਕੀਤੀਆਂ ਗਈਆਂ।

ਸੋਮਵਾਰ ਨੂੰ ਭਾਵੇਂ ਕੋਵਿਡ-19 ਦੇ ਨਵੇਂ ਮਾਮਲਿਆਂ ਵਿੱਚ ਥੋੜ੍ਹਾ ਇਜਾਫਾ ਤਾਂ ਦਰਜ ਕੀਤਾ ਗਿਆ ਪਰ ਸਿਹਤ ਅਧਿਕਾਰੀਆਂ ਵੱਲੋਂ ਇਸ ਵਾਇਰਸ ਕਾਰਨ ਕਿਸੇ ਮੌਤ ਦਾ ਜਿ਼ਕਰ ਨਹੀਂ ਕੀਤਾ ਗਿਆ। ਅਧਿਕਾਰੀਆਂ ਨੇ ਨੋਵਲ ਕਰੋਨਾਵਾਇਰਸ ਦੇ 154 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ। ਐਤਵਾਰ ਨੂੰ ਕੋਵਿਡ-19 ਦੇ 138 ਮਾਮਲੇ ਤੇ ਸ਼ਨਿੱਚਰਵਾਰ ਨੂੰ 121 ਮਾਮਲੇ ਦਰਜ ਕੀਤੇ ਗਏ ਸਨ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਤੇ ਅਮਰੀਕਾ ਵੱਲੋਂ ਸਰਹੱਦੀ ਪਾਬੰਦੀਆਂ ਜਾਰੀ ਰੱਖਣ ਦਾ ਫੈਸਲਾ
ਅਲਬਰਟਾ ਵਿੱਚ ਡੁੱਬਣ ਕਾਰਨ ਮਾਰੇ ਗਏ ਵਿਅਕਤੀਆਂ ਦੀ ਪਛਾਣ ਪਤੀ, ਪਤਨੀ ਤੇ ਭਤੀਜੇ ਵਜੋਂ ਹੋਈ
ਮੈਰੀਯੁਆਨਾ ਤੋਂ ਤਿਆਰ ਕੈਂਡੀਜ਼ ਤੇ ਹੋਰ ਵਸਤਾਂ ਨੂੰ ਬੱਚਿਆਂ ਤੋਂ ਦੂਰ ਰੱਖਣ ਦੀ ਅਪੀਲ
ਸਵਿਮਿੰਗ ਕਰਦੇ ਸਮੇਂ ਡੁੱਬਣ ਕਾਰਨ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਚਾਈਲਡ ਕੇਅਰ ਵਿੱਚ ਹੋਰ ਨਿਵੇਸ਼ ਲਈ ਐਨਡੀਪੀ ਵੱਲੋਂ ਲਿਆਂਦੇ ਮਤੇ ਦਾ ਸਾਰੀਆਂ ਧਿਰਾਂ ਨੇ ਕੀਤਾ ਸਮਰਥਨ
ਹਾਊਸ ਦੀ ਵਿਸ਼ੇਸ਼ ਸਿਟਿੰਗ ਵਿੱਚ ਫੇਰ ਉੱਠੀ ਟਰੂਡੋ ਦੇ ਅਸਤੀਫੇ ਦੀ ਮੰਗ
ਵਿਰੋਧੀ ਧਿਰ ਦੇ ਆਗੂ ਵਜੋਂ ਅੱਜ ਹਾਊਸ ਆਫ ਕਾਮਨਜ਼ ਵਿੱਚ ਆਖਰੀ ਵਾਰੀ ਹਾਜ਼ਰ ਹੋਣਗੇ ਸ਼ੀਅਰ
ਵੁਈ ਚੈਰਿਟੀ ਡੀਲ ਬਾਰੇ ਸਰਕਾਰ ਤੋਂ ਗਲਤੀ ਹੋਈ ਹੈ : ਕੁਆਲਤਰੋ
ਵਿੱਤ ਮੰਤਰੀ ਬਿੱਲ ਮੌਰਨਿਊ ਉੱਤੇ ਪੂਰਾ ਭਰੋਸਾ : ਟਰੂਡੋ
ਹਵਾਈ ਸਫਰ ਕਰਨ ਵਾਲਿਆਂ ਨੂੰ ਮਾਸਕ ਨਾ ਪਾਉਣ ਲਈ ਦੇਣਾ ਹੋਵੇਗਾ ਮੈਡੀਕਲ ਸਬੂਤ