Welcome to Canadian Punjabi Post
Follow us on

28

March 2024
 
ਕੈਨੇਡਾ

ਕੈਨੇਡਾ ਦੇ ਕੁਆਰਨਟੀਨ ਨਿਯਮਾਂ ਨੂੰ ਤੋੜਨ ੳੱੁਤੇ ਦੋ ਅਮਰੀਕੀਆਂ ਨੂੰ ਕੀਤਾ ਗਿਆ ਜੁਰਮਾਨਾ

July 06, 2020 06:22 AM

ਟੋਰਾਂਟੋ, 5 ਜੁਲਾਈ (ਪੋਸਟ ਬਿਊਰੋ) : ਕੈਨੇਡਾ ਦੇ ਕੋਵਿਡ-19 ਸਬੰਧੀ ਕੁਆਰਨਟੀਨ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਦੋ ਅਮਰੀਕੀਆਂ ਨੂੰ ਜੁਰਮਾਨਾ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਨੂੰ ਓਨਟਾਰੀਓ ਦੇ ਟਾਊਨ ਵਿੱਚ ਕਈ ਵਾਰੀ ਵੇਖਿਆ ਗਿਆ।

ਰੇਨੀ ਰਿਵਰ ਡਿਸਟ੍ਰਿਕਟ, ਜੋ ਕਿ ਥੰਡਰ ਬੇਅ, ਓਨਟਾਰੀਓ ਦੇ ਪੱਛਮ ਵਿੱਚ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਲਾਗੇ ਪੈਂਦਾ ਹੈ, ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 66 ਸਾਲਾ ਪੁਰਸ਼ ਤੇ 65 ਸਾਲਾ ਮਹਿਲਾ 24 ਜੂਨ ਨੂੰ ਦਾਖਲ ਹੋਏ। ਪੁਲਿਸ ਨੇ ਦੱਸਿਆ ਕਿ ਵਿਜ਼ੀਟਰਜ਼ ਨੂੰ ਆਪਣੇ ਕੈਨੇਡੀਅਨ ਟਿਕਾਣੇ ੳੱੁਤੇ ਹੀ ਜਾਣ ਤੇ ਉੱਥੇ 14 ਦਿਨਾਂ ਲਈ ਰੁਕਣ ਦੇ ਨਿਯਮਾਂ ਬਾਰੇ ਦੱਸਿਆ ਗਿਆ।

ਇੱਕ ਨਿਊਜ਼ ਰਲੀਜ਼ ਵਿੱਚ ਪੁਲਿਸ ਨੇ ਆਖਿਆ ਕਿ ਦੋਵੇਂ ਵਿਅਕਤੀ ਕੁਆਰਨਟੀਨ ਐਕਟ ਦੀ ਉਲੰਘਣਾ ਕਰਦੇ ਪਾਏ ਗਏ ਤੇ ਉਨ੍ਹਾਂ ਨੂੰ ਟਾਊਨ ਆਫ ਫੋਰਟ ਫਰਾਂਸਿਜ਼ ਵਿਖੇ ਥਾਂ ਥਾਂ ਰੁਕਦਿਆਂ ਵੇਖਿਆ ਗਿਆ। ਨਤੀਜੇ ਵਜੋਂ ਐਕਸੈਲਸੀਅਰ, ਮਿਨੀਸੋਟਾ ਵਿੱਚ ਰਹਿਣ ਵਾਲੇ ਦੋਵਾਂ ਵਿਅਕਤੀਆਂ ਨੂੰ 1000 ਡਾਲਰ (ਪ੍ਰਤੀ ਵਿਅਕਤੀ) ਜੁਰਮਾਨਾ ਕੀਤਾ ਗਿਆ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਰਾਹੀਂ ਸਫਰ ਕਰਕੇ ਅਲਾਸਕਾ ਪਹੁੰਚਣ ਦੀ ਅਮਰੀਕੀਆਂ ਨੂੰ ਛੋਟ ਹੈ। ਪਰ ਕਈ ਸੈਲਾਨੀ ਇਸ ਛੋਟ ਦਾ ਨਜਾਇਜ਼ ਫਾਇਦਾ ਉਠਾਉਂਦੇ ਹਨ ਤੇ ਇਸ ਨੂੰ ਕੈਨੇਡਾ ਵਿੱਚ ਰਹਿਣ ਲਈ ਵਰਤਦੇ ਹਨ। ਇਸ ਗੱਲ ਨੂੰ ਲੈ ਕੇ ਅਧਿਕਾਰੀਆਂ ਵਿੱਚ ਚਿੰਤਾ ਵੀ ਬਣੀ ਹੋਈ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ