ਲਾਕਡਾਊਨ ਤੋਂ ਪਹਿਲਾਂ ਤਾਪਸੂ ਪੰਨੂ ਆਪਣੀ ਅਗਲੀ ਫਿਲਮ ‘ਰਸ਼ਮੀ ਰੈਕੇਟ’ ਦੀ ਤਿਆਰੀ ਵਿੱਚ ਰੁੱਝੀ ਹੋਈ ਸੀ। ਉਸ ਵਿੱਚ ਉਹ ਐਥਲੀਟ ਦੀ ਭੂਮਿਕਾ ਵਿੱਚ ਹੈ। ਉਸ ਨੇ ਦੱਸਿਆ ਕਿ ‘ਰਸ਼ਮੀ ਰੈਕੇਟ’ ਇਸ ਸਾਲ ਆਈ ਕੰਗਨਾ ਰਣੌਤ ਦੀ ਫਿਲਮ ‘ਪੰਗਾ’ ਤੋਂ ਵੱਖ ਹੈ। ਦਰਅਸਲ ‘ਪੰਗਾ’ ਵਿੱਚ ਕੰਗਨਾ ਦਾ ਕਿਰਦਾਰ ਆਪਣੇ ਪਤੀ ਦੇ ਸਹਿਯੋਗ ਕਾਰਨ ਵਿਆਹ ਪਿੱਛੋਂ ਖੇਡਾਂ ਵਿੱਚ ਵਾਪਸੀ ਕਰਦਾ ਹੈ। ‘ਰਸ਼ਮੀ ਰੈਕੇਟ’ ਵਿੱਚ ਤਾਪਸੀ ਦੇ ਪਤੀ ਦਾ ਕਿਰਦਾਰ ਵੀ ਸਪੋਰਟਿਵ ਹੈ। ਇਸ ਬਾਰੇ ਤਾਪਸੀ ਦਾ ਕਹਿਣਾ ਹੈ ਕਿ ਫਿਲਮ ਵਿੱਚ ਪਤੀ ਦਾ ਕਿਰਦਾਰ ਸਪੋਰਟਿਵ ਹੈ, ਪਰ ਇਸ ਦੀ ਕਹਾਣੀ ਮਹਿਲਾ ਖਿਡਾਰੀ ਦੇ ਨਾਲ ਹੋਣ ਵਾਲੀ ਨਾ-ਇਨਸਾਫੀ ਦੇ ਬਾਰੇ ਹੈ। ਇਹ ‘ਪੰਗਾ' ਦੇ ਵਾਂਗ ਨਹੀਂ ਹੈ। ਉਸ ਵਿੱਚ ਵਿਆਹ ਦੇ ਬਾਦ ਕਬੱਡੀ ਖਿਡਾਰੀ ਮੈਦਾਨ ਵਿੱਚ ਵਾਪਸੀ ਕਰਦੀ ਹੈ। ਇਸ ਫਿਲਮ ਵਿੱਚ ਤਾਪਸੀ ਦੌੜਦੀ ਦਿਸੇਗੀ।
ਦੌੜਨ ਬਾਰੇ ਤਾਪਸੀ ਦਾ ਕਹਿਣਾ ਹੈ ਕਿ ਮੇਰੇ ਲਈ ਮਸ਼ਹੂਰ ਹੈ ਕਿ ਹਰ ਫਿਲਮ ਵਿੱਚ ਭੱਜਦੀ ਰਹਿੰਦੀ ਹੈ, ਭਾਵੇਂ ਕੋਈ ਵੀ ਜੋਨਰ ਹੋਵੇ। ‘ਮਨਮਰਜ਼ੀਆਂ’ ਲਵ ਸਟੋਰੀ ਸੀ, ਉਸ ਵਿੱਚ ਵੀ ਦੌੜਦੀ ਰਹੀ। ਸਾਊਥ ਦੀ ਥ੍ਰਿਲਰ ਫਿਲਮ ‘ਗੇਮ ਓਵਰ’ ਵਿੱਚ ਵੀ ਭੱਜੀ ਸੀ। ‘ਸੂਰਮਾ’ ਵਿੱਚ ਹਾਕੀ ਖਿਡਾਰੀ ਸੀ। ਸਾਰੇ ਕਹਿੰਦੇ ਹਨ ਕਿ ਫਿਲਮ ਵਿੱਚ ਭੱਜਦੀ ਰਹਿੰਦੀ ਹੈ ਤਾਂ ਮੈਂ ਸੋਚਿਆ ਕਿ ਦੌੜਨ ਵਾਲੀ ਫਿਲਮ ਕਰ ਲਵਾਂ। ਪ੍ਰੋਫੈਸ਼ਨਲੀ ਮੈਂ ਕਦੇ ਨਹੀਂ ਦੌੜੀ। ਸਕੂਲੀ ਦਿਨਾਂ ਵਿੱਚ ਜ਼ਰੂਰ ਰੇਸ ਵਿੱਚ ਹਿੱਸਾ ਲਿਆ ਸੀ। ਸਪੋਰਟਸ ਵਿੱਚ ਮੈਂ ਹਮੇਸ਼ਾ ਤੋਂ ਸਰਗਰਮ ਰਹੀ ਹਾਂ। ਪਰ ਹਾਂ, ਸਪ੍ਰਿੰਟਰ ਦੀ ਤਕਨੀਕ ਨੂੰ ਜਾਨਣਾ ਮੇਰੇ ਲਈ ਨਵਾਂ ਅਤੇ ਦਿਲਚਸਪ ਅਨੁਭਵ ਹੈ। ਮਹਿਲਾ ਕ੍ਰਿਕਟਰ ਮਿਤਾਲੀ ਰਾਜ ਦੀ ਬਾਇਓਪਿਕ ਵਿੱਚ ਵੀ ਕਾਫੀ ਦੌੜਨਾ ਸੀ। ਇਹ ਸਾਲ ਫਿਜੀਕਲੀ ਕਾਫੀ ਥਕਾਉਣ ਵਾਲਾ ਹੋਣ ਵਾਲਾ ਸੀ, ਪਰ ਲਾਕਡਾਊਨ ਦੇ ਕਾਰਨ ਬ੍ਰੇਕ ਹੋ ਗਿਆ।