Welcome to Canadian Punjabi Post
Follow us on

09

August 2020
ਭਾਰਤ

ਭਾਰਤ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਸਵਾ ਛੇ ਲੱਖ ਟੱਪੀ

July 03, 2020 08:34 AM

* ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਇਲਾਜ ਲਈ ਪਲਾਜ਼ਮਾ ਬੈਂਕ ਸ਼ੁਰੂ

ਨਵੀਂ ਦਿੱਲੀ, 3 ਜੁਲਾਈ, (ਪੋਸਟ ਬਿਊਰੋ)- ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੇ ਕੇਸਾਂ ਦੀ ਗਿਣਤੀ ਵਧਦੀ ਹੋਈ ਸਵਾ ਛੇ ਲੱਖ ਨੂੰ ਟੱਪ ਕੇ ਅੱਜ ਸ਼ੁੱਕਰਵਾਰ ਦੀ ਸਵੇਰ ਹੋਣ ਤੱਕ 6,27,168 ਹੋ ਗਈ ਹੈ ਅਤੇ ਇਸ ਦੌਰਾਨ ਮੌਤਾਂ ਦੀ ਗਿਣਤੀ ਵੀ 18,225 ਨੂੰ ਜਾ ਪਹੁੰਚੀ ਹੈ। ਮਹਾਮਾਰੀ ਦੀ ਰੋਕਥਾਮ ਲਈ ਭਾਰਤ ਵਿੱਚ ਅੱਜ ਤਕ ਕੀਤੇ ਗਏ ਟੈੱਸਟਾਂ ਦੀ ਗਿਣਤੀ 90 ਲੱਖ ਤੋਂ ਵਧ ਗਈ ਹੈ, ਪਰ ਮਹਾਰਾਸ਼ਟਰ ਤੇ ਦਿੱਲੀ ਵਿੱਚ ਮਹਾਮਾਰੀ ਦਾ ਕਹਿਰ ਜਾਰੀ ਹੈ।
ਅੱਜ ਏਥੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ ਸੀ ਐੱਮ ਆਰ) ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵਿੱਚ ਕੋਰੋਨਾ ਦੇ ਸੈਂਪਲਾਂ ਦੀ ਜਾਂਚ ਲਈ ਇਸ ਵਕਤ ਚੱਲ ਰਹੀਆਂ 1,065 ਲੈਬ ਵਿਚੋਂ 768 ਸਰਕਾਰੀ ਤੇ 297 ਪ੍ਰਾਈਵੇਟ ਖੇਤਰ ਵਿੱਚ ਕੰਮ ਕਰ ਰਹੀਆਂ ਹਨ। ਪਿਛਲੇ ਬੁੱਧਵਾਰ ਦੇ ਇੱਕੋ ਦਿਨ ਵਿੱਚ 2,29,588 ਟੈੱਸਟ ਕੀਤੇ ਜਾਣ ਦੇ ਨਾਲ ਕੁੱਲ ਟੈੱਸਟਾਂ ਦੀ ਗਿਣਤੀ 90,56,173 ਹੋ ਗਈ ਹੈ।
ਇਸ ਦੌਰਾਨ ਅੱਜ ਸ਼ੁੱਕਰਵਾਰ ਦੀ ਸਵੇਰ ਹੋਣ ਤੱਕ ਭਾਰਤ ਵਿੱਚ ਕੁੱਲ ਕੇਸਾਂ ਦੀ ਗਿਣਤੀ 6,27,168 ਅਤੇ ਮੌਤਾਂ ਦੀ ਗਿਣਤੀ 18,225 ਹੋ ਗਈ ਹੈ, ਜਿਸ ਵਿੱਚੋਂ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 8053 ਮੌਤਾਂ ਹੋਈਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਸ ਸਮੇਂ ਦੌਰਾਨ 2803, ਗੁਜਰਾਤ ਵਿੱਚ 1867, ਤਾਮਿਲ ਨਾਡੂ ਵਿੱਚ 1264, ਉੱਤਰ ਪ੍ਰਦੇਸ਼ ਵਿੱਚ 718 ਅਤੇ ਪੱਛਮੀ ਬੰਗਾਲ ਵਿੱਚ 683 ਮੌਤਾਂ ਹੋਈਆਂ ਹਨ। ਪੰਜਾਬ ਵਿੱਚ ਵੀ ਮੌਤਾਂ ਦੀ ਗਿਣਤੀ ਕੱਲ੍ਹ ਵੀਰਵਾਰ ਦੇ ਦਿਨ ਇੱਕ ਸੌ ਪੰਜਾਹ ਤੋਂ ਟੱਪ ਗਈ ਹੈ ਅਤੇ ਕੁੱਲ ਕੇਸਾਂ ਦੀ ਗਿਣਤੀ 5668 ਦੱਸੀ ਜਾ ਰਹੀ ਹੈ।
ਸੰਸਾਰ ਭਰ ਵਿੱਚ ਕੁੱਲ ਕੇਸਾਂ ਦੀ ਗਿਣਤੀ ਅੱਜ ਸ਼ੁੱਕਰਵਾਰ ਦੀ ਸਵੇਰ ਹੋਣ ਤੱਕ ਇੱਕ ਕਰੋੜ ਨੌਂ ਲੱਖ 69 ਹਜ਼ਾਰ 143 ਦੱਸੀ ਗਈ ਹੈ, ਜਦ ਕਿ ਮੌਤਾਂ ਦੀ ਗਿਣਤੀ 5,23,138 ਹੋ ਚੁੱਕੀ ਹੈ। ਇਕੱਲੇ ਅਮਰੀਕਾ ਵਿੱਚ 1,31,403 ਮੌਤਾਂ ਹੋਈਆਂ ਹਨ। ਬਰਾਜ਼ੀਲ ਵਿੱਚ ਮੌਤਾਂ ਦੀ ਗਿਣਤੀ 61,990, ਬ੍ਰਿਟੇਨ ਵਿੱਚ 43,995, ਇਟਲੀ ਵਿੱਚ 34,818, ਫਰਾਂਸ ਵਿੱਚ 29,875, ਮੈਕਸੀਕੋ ਵਿੱਚ 28,519 ਅਤੇ ਸਪੇਨ ਵਿੱਚ 28,368 ਹੋਈ ਦੱਸੀ ਗਈ ਹੈ। ਪਾਕਿਸਤਾਨ ਵਿੱਚ ਕੁੱਲ 2,17,809 ਕੇਸਾਂ ਦੇ ਨਾਲ 4473 ਮੌਤਾਂ ਹੋ ਚੁੱਕੀਆਂ ਹਨ।
ਕੋਰੋਨਾ ਦੇ ਇਲਾਜ ਲਈ ਪਲਾਜ਼ਮਾ ਦੀ ਵਰਤੋਂ ਦੇ ਚੰਗੇ ਨਤੀਜੇ ਵੇਖ ਕੇ ਅੱਜ ਦਿੱਲੀ ਵਿੱਚ ਪਲਾਜ਼ਮਾ ਬੈਂਕ ਕਾਇਮ ਕਰ ਦਿੱਤਾ ਗਿਆ ਹੈ। ਇਸ ਬੈਂਕ ਦੀ ਸ਼ੁਰੂਆਤ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਹੈ ਕਿ ਇਸ ਬੈਂਕ ਲਈ ਪਲਾਜ਼ਮਾ ਡੋਨੇਟ ਕਰਨ ਵਾਲੇ ਵਿਅਕਤੀਆਂ ਨੂੰ ਲਿਆਉਣ ਅਤੇ ਲਿਜਾਣ ਦੀ ਸਾਰੀ ਜਿ਼ਮੇਵਾਰੀ ਦਿੱਲੀ ਦੇ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਹੋਵੇਗੀ ਅਤੇ ਇਸ ਦੇ ਹੋਰ ਚੰਗੇ ਨਤੀਜੇ ਆਉਣ ਦੀ ਸੰਭਾਵਨਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਰਸਤੇ ਵਿੱਚ ਐਂਬੂਲੈਂਸ ਵਿੱਚ ਆਕਸੀਜਨ ਮੁੱਕਣ ਨਾਲ ਬਜ਼ੁਰਗ ਦੀ ਮੌਤ
ਮੱਧ ਪ੍ਰਦੇਸ਼ ਪੁਲਸ ਦਾ ਗ੍ਰੰਥੀ ਸਿੰਘ ਉੱਤੇ ਸ਼ਰੇਆਮ ਤਸੱ਼ਦਦ, ਕੇਸ ਪੁੱਟੇ ਗਏ
ਰਾਜਸਥਾਨ ਦੀ ਰਾਜਨੀਤੀ : ਵਸੁੰਧਰਾ ਨੇ ਭਾਜਪਾ ਹਾਈ ਕਮਾਨ ਨੂੰ ਕਿਹਾ, ਆਪਣੀ ਸਰਕਾਰ ਬਣਾਉਣ ਦੀ ਸਥਿਤੀ ਅਜੇ ਨਹੀਂ
ਕੇਰਲ ਵਿੱਚ ਭਾਰੀ ਮੀਂਹ, ਜ਼ਮੀਨ ਖਿਸਕਣ ਨਾਲ 15 ਮਜ਼ਦੂਰ ਮਰੇ
ਕੋਰੋਨਾ ਨੇ ਮਿਡਲ ਕਲਾਸ ਲੋਕਾਂ ਦਾਲੱਕ ਤੋੜਿਆ, ਲਾਕਡਾਊਨ 'ਚ 15 ਫੀਸਦੀ ਆਮਦਨ ਘਟੀ
ਤਾਲਾਬੰਦੀ ਦੌਰਾਨ ਸੁੰਦਰਬਨ ਵਿੱਚ 12 ਲੋਕ ਸ਼ੇਰਾਂ ਦੇ ਸ਼ਿਕਾਰ ਬਣੇ
ਵਿਆਹ ਬਹਾਨੇ ਦੋ ਜਣਿਆਂ ਨਾਲ ਕਰੋੜਾਂ ਦੀ ਠੱਗੀ, ਤੀਸਰੇ ਕੋਲ ਗਈ ਤਾਂ ਪੋਲ ਖੁੱਲ੍ਹੀ
ਸ਼ਾਸ਼ਤਰੀ ਦੀ ਉਡੀਕ `ਚ ਸੋਨਾ : ਜਮ੍ਹਾਂ ਕੀਤਾ 57 ਕਿਲੋ ਸੋਨਾ 55 ਸਾਲ ਤੋਂ ਕਾਨੂੰਨੀ ਲੜਾਈ ਵਿੱਚ ਫਸਿਆ
ਗੁਜਰਾਤ ਦੇ ਹਸਪਤਾਲ ਵਿਚ ਅੱਗ ਲੱਗਣ ਨਾਲ 8 ਕੋਰੋਨਾ ਮਰੀਜ਼ ਸੜੇ
ਕੇਰਲਾ ਵਿੱਚ ਜਹਾਜ਼ ਹਾਦਸਾਗ੍ਰਸਤ, 15 ਹਲਾਕ