Welcome to Canadian Punjabi Post
Follow us on

09

August 2020
ਭਾਰਤ

ਇਟਲੀ ਦੇ ਸਮੁੰਦਰੀ ਗਾਰਡਾਂ ਦਾ ਮਾਮਲਾ : ਕੌਮਾਂਤਰੀ ਟ੍ਰਿਬਿਊਨਲ ਨੇ ਭਾਰਤ ਸਰਕਾਰ ਦਾ ਪੱਖ ਠੀਕ ਮੰਨਿਆ

July 03, 2020 08:33 AM

ਨਵੀਂ ਦਿੱਲੀ, 2 ਜੁਲਾਈ, (ਪੋਸਟ ਬਿਊਰੋ)- ਸਾਲ 2012 ਵਿੱਚ ਇਟਲੀ ਦੇ ਸਮੁੰਦਰੀ ਗਾਰਡਾਂ ਮੈਸੀ ਮਿਲੀਆਨੋ ਲਟੋਰੇ ਅਤੇ ਸਾਲਵਾਟੋਰੇ ਗਿਰੋਨੇ ਵੱਲੋਂ ਦੋ ਭਾਰਤੀ ਮਛੇਰਿਆਂ ਨੂੰ ਗੋਲੀ ਮਾਰ ਕੇ ਮਾਰ ਦੇਣ ਦੇ ਕੇਸ ਦੀ ਸੁਣਵਾਈ ਵਾਲੇ ਕੌਮਾਂਤਰੀ ਟ੍ਰਿਬਿਊਨਲ ਨੇ ਇਸ ਵਿੱਚ ਭਾਰਤ ਦੀ ਕਾਰਵਾਈ ਨੂੰ ਸਹੀ ਮੰਨਿਆ ਅਤੇ ਕਿਹਾ ਹੈ ਕਿ ਇਟਲੀ ਦੇ ਸਮੁੰਦਰੀ ਗਾਰਡਾਂ ਦੇ ਖ਼ਿਲਾਫ਼ ਕਾਰਵਾਈ ਲਈ ਭਾਰਤ ਕੋਲ ਜਾਇਜ਼ ਕਾਨੂੰਨੀ ਆਧਾਰ ਹੈ। ਇਸ ਦੇ ਨਾਲ ਇਨ੍ਹਾਂ ਸਮੁੰਦਰੀ ਫ਼ੌਜੀਆਂ ਨੂੰ ਭਾਰਤ ਵਿੱਚ ਹਿਰਾਸਤ ਵਿੱਚ ਰੱਖਣ ਲਈ ਮੁਆਵਜ਼ੇ ਦਾ ਇਟਲੀ ਦਾ ਦਾਅਵਾ ਰੱਦ ਕਰ ਦਿੱਤਾ ਹੈ।
ਭਾਰਤ ਦੇ ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਅੱਜ ਵੀਰਵਾਰ ਨੂੰ ਦੱਸਿਆ ਕਿ ਟ੍ਰਿਬਿਊਨਲ ਨੇ ਯੂ ਐੱਨ ਸੀ ਐੱਲ ਓ ਐੱਸ (ਸਮੁੰਦਰ ਬਾਰੇ ਕਾਨੂੰਨ ਉੱਤੇ ਯੂ ਐੱਨ ਐਗਰੀਮੈਂਟ) ਦੀਆਂ ਤਜਵੀਜ਼ਾਂ ਹੇਠ ਭਾਰਤ ਸਰਕਾਰ ਦੇ ਅਧਿਕਾਰੀਆਂ ਦਾ ਵਿਹਾਰ ਸਹੀ ਪਾਇਆ ਗਿਆ ਹੈ। ਭਾਰਤ ਨੇ 15 ਫਰਵਰੀ 2012 ਨੂੰ ਕੇਰਲਾ ਦੇ ਸਮੁੰਦਰੀ ਤੱਟ ਨੇੜੇ ਦੋ ਭਾਰਤੀ ਮਛੇਰਿਆਂ ਨੂੰ ਗੋਲੀ ਮਾਰ ਕੇ ਮਾਰ ਦੇਣ ਦੇ ਕੇਸ ਵਿੱਚ ਇਟਲੀ ਦੇ ਤੇਲ ਟੈਂਕਰ ਐੱਮ ਵੀ ਐਨਰਿਕਾ ਲੈਕਸੀ ਦੇ ਦੋ ਇਟਾਲੀਅਨ ਸਮੁੰਦਰੀ ਗਾਰਡਾਂ ਉੱਤੇ ਦੋਸ਼ ਲਾਇਆ ਸੀ। ਇਸ ਬਾਰੇ ਇਟਲੀ ਦੀ ਅਪੀਲ ਉੱਤੇ 26 ਜੂਨ 2015 ਨੂੰ ਯੂ ਐੱਨ ਸੀ ਐੱਲ ਓ ਐੱਸ ਦੀਆਂ ਧਾਰਾਵਾਂ ਹੇਠ ਟ੍ਰਿਬਿਊਨਲ ਬਣਾਇਆ ਗਿਆ ਸੀ। ਟ੍ਰਿਬਿਊਨਲ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਹੈ ਕਿ ਇਟਾਲੀਅਨ ਗਾਰਡਾਂ ਦੀ ਹਰਕਤ ਨਾਲ ਯੂ ਐੱਨ ਸੀ ਐੱਲ ਓ ਐੱਸ ਦੀਆਂ ਵੱਖ-ਵੱਖ ਧਾਰਾਵਾਂ ਹੇਠ ਭਾਰਤ ਦੀ ਫਰੀਡਮ ਆਫ ਨੇਵੀਗੇਸ਼ਨ ਦੀ ਉਲੰਘਣਾ ਹੋਈ ਹੈ। ਸ੍ਰੀਵਾਸਤਵ ਨੇ ਆਨਲਾਈਨ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ‘ਟ੍ਰਿਬਿਊਨਲ ਨੇ ਪਾਇਆ ਕਿ ਇਸ ਘਟਨਾ ਦੇ ਸੰਬੰਧ ਵਿੱਚ ਭਾਰਤ ਤੇ ਇਟਲੀ ਵਿਚਾਲੇ ਸਮਵਰਤੀ ਅਧਿਕਾਰ ਖੇਤਰ ਹੈ ਤੇ ਸਮੁੰਦਰੀ ਗਾਰਡਾਂ ਦੇ ਖ਼ਿਲਾਫ ਅਪਰਾਧਿਕ ਕਾਰਵਾਈ ਦਾ ਜਾਇਜ਼ ਕਾਨੂੰਨੀ ਆਧਾਰ ਹੈ।` ਉਨ੍ਹਾਂ ਕਿਹਾ ਕਿ ਟ੍ਰਿਬਿਊਨਲ ਨੇ ਸਮੁੰਦਰੀ ਗਾਰਡਾਂ ਨੂੰ ਹਿਰਾਸਤ ਵਿੱਚ ਰੱਖਣ ਲਈ ਮੁਆਵਜ਼ੇ ਦਾ ਇਟਲੀ ਦਾ ਦਾਅਵਾ ਰੱਦ ਕਰ ਦਿੱਤਾ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਰਸਤੇ ਵਿੱਚ ਐਂਬੂਲੈਂਸ ਵਿੱਚ ਆਕਸੀਜਨ ਮੁੱਕਣ ਨਾਲ ਬਜ਼ੁਰਗ ਦੀ ਮੌਤ
ਮੱਧ ਪ੍ਰਦੇਸ਼ ਪੁਲਸ ਦਾ ਗ੍ਰੰਥੀ ਸਿੰਘ ਉੱਤੇ ਸ਼ਰੇਆਮ ਤਸੱ਼ਦਦ, ਕੇਸ ਪੁੱਟੇ ਗਏ
ਰਾਜਸਥਾਨ ਦੀ ਰਾਜਨੀਤੀ : ਵਸੁੰਧਰਾ ਨੇ ਭਾਜਪਾ ਹਾਈ ਕਮਾਨ ਨੂੰ ਕਿਹਾ, ਆਪਣੀ ਸਰਕਾਰ ਬਣਾਉਣ ਦੀ ਸਥਿਤੀ ਅਜੇ ਨਹੀਂ
ਕੇਰਲ ਵਿੱਚ ਭਾਰੀ ਮੀਂਹ, ਜ਼ਮੀਨ ਖਿਸਕਣ ਨਾਲ 15 ਮਜ਼ਦੂਰ ਮਰੇ
ਕੋਰੋਨਾ ਨੇ ਮਿਡਲ ਕਲਾਸ ਲੋਕਾਂ ਦਾਲੱਕ ਤੋੜਿਆ, ਲਾਕਡਾਊਨ 'ਚ 15 ਫੀਸਦੀ ਆਮਦਨ ਘਟੀ
ਤਾਲਾਬੰਦੀ ਦੌਰਾਨ ਸੁੰਦਰਬਨ ਵਿੱਚ 12 ਲੋਕ ਸ਼ੇਰਾਂ ਦੇ ਸ਼ਿਕਾਰ ਬਣੇ
ਵਿਆਹ ਬਹਾਨੇ ਦੋ ਜਣਿਆਂ ਨਾਲ ਕਰੋੜਾਂ ਦੀ ਠੱਗੀ, ਤੀਸਰੇ ਕੋਲ ਗਈ ਤਾਂ ਪੋਲ ਖੁੱਲ੍ਹੀ
ਸ਼ਾਸ਼ਤਰੀ ਦੀ ਉਡੀਕ `ਚ ਸੋਨਾ : ਜਮ੍ਹਾਂ ਕੀਤਾ 57 ਕਿਲੋ ਸੋਨਾ 55 ਸਾਲ ਤੋਂ ਕਾਨੂੰਨੀ ਲੜਾਈ ਵਿੱਚ ਫਸਿਆ
ਗੁਜਰਾਤ ਦੇ ਹਸਪਤਾਲ ਵਿਚ ਅੱਗ ਲੱਗਣ ਨਾਲ 8 ਕੋਰੋਨਾ ਮਰੀਜ਼ ਸੜੇ
ਕੇਰਲਾ ਵਿੱਚ ਜਹਾਜ਼ ਹਾਦਸਾਗ੍ਰਸਤ, 15 ਹਲਾਕ