Welcome to Canadian Punjabi Post
Follow us on

06

August 2020
ਪੰਜਾਬ

ਗੁਰਪਤਵੰਤ ਪੰਨੂੰ ਅਤੇ ਉਸ ਦੇ ਸਾਥੀਆਂ ਵਿਰੁੱਧ ਪੰਜਾਬ ਵਿੱਚ 2 ਕੇਸ ਦਰਜ

July 03, 2020 08:32 AM

ਕਪੂਰਥਲਾ, 2 ਜੁਲਾਈ, (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਰ-ਕਾਨੂੰਨੀ ਸਰਗਰਮੀ (ਰੋਕਥਾਮ) ਐਕਟ ਹੇਠ ਸਿੱਖਸ ਫਾਰ ਜਸਟਿਸ (ਐੱਸ ਐੱਫ ਜੇ) ਦੇ ਗੁਰਪਤਵੰਤ ਸਿੰਘ ਪੰਨੂੰ ਨੂੰ ਅੱਤਵਾਦੀ ਐਲਾਨ ਕਰਨ ਤੋਂ ਇਕ ਦਿਨ ਬਾਅਦ ਪੰਜਾਬ ਪੁਲਸ ਨੇ ਅੱਜ ਵੀਰਵਾਰ ਉਸ ਦੇ ਖਿਲਾਫ ਅਤੇ ਉਸ ਦੇ ਸਹਿਯੋਗੀ ਅਤੇ ਐੱਸ ਐੱਫ ਜੇ ਦੇ ਐਕਟਿਵ ਮੈਂਬਰ ਜੋਗਿੰਦਰ ਸਿੰਘ ਗੁੱਜਰ ਦੇ ਖਿਲਾਫ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ 2 ਵੱਖ-ਵੱਖ ਕੇਸ ਦਰਜ ਕੀਤੇ ਹਨ। ਜੋਗਿੰਦਰ ਸਿੰਘ ਗੁੱਜਰ ਇਸ ਸਾਲ ਫਰਵਰੀ ਵਿੱਚ ਇਟਲੀ ਤੋਂ ਭਾਰਤ ਆਇਆ ਸੀ।
ਵਰਨਣ ਯੋਗ ਹੈ ਕਿ ਖਾਲਿਸਤਾਨ ਦੀ ਮੰਗ ਕਰਨ ਵਾਲਾ ਗੁਰਪਤਵੰਤ ਪੰਨੂੰ, ਜਿਸ ਬਾਰੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਿੱਛੇ ਜਿਹੇ ਕਿਹਾ ਸੀ ਕਿ ਉਹ ਪੰਜਾਬ ਵਿੱਚ ਖਾੜਕੂਵਾਦ ਨੂੰ ਹਵਾ ਦੇਣ ਲਈ ਸਰਗਰਮ ਸੀ, ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਖਾੜਕੂਆਂ ਵਜੋਂ ਨਾਮਜ਼ਦ ਕੀਤੇ ਨੌਂ ਜਣਿਆਂ ਵਿੱਚ ਸ਼ਾਮਲ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਗੁਰਪਤਵੰਤ ਪੰਨੂੰ ਨੂੰ ਭਾਰਤ ਵਿਰੁੱਧ ਵੱਖਵਾਦੀ ਮੁਹਿੰਮ ਸਰਗਰਮੀ ਨਾਲ ਚਲਾਉਣ ਤੇ ਪੰਜਾਬ ਦੇ ਨੌਜਵਾਨਾਂ ਨੂੰ ਖਾੜਕੂ ਬਣਨ ਲਈ ਉਕਸਾਉਣ ਦੇ ਕਾਰਨ ਖਾੜਕੂਆਂ ਦੀ ਲਿਸਟ ਵਿੱਚ ਨਾਮਜ਼ਦ ਕੀਤਾ ਹੈ।
ਇਸ ਸੰਬੰਧ ਵਿੱਚ ਦਲਿਤ ਸੁਰੱਖਿਆ ਸੈਨਾ (ਡੀ ਐੱਸ ਐੱਸ) ਨੇ ਗੁਰਪਤਵੰਤ ਪੰਨੂੰ ਤੇ ਉਸ ਦੇ ਸਾਥੀਆਂ ਖਿਲਾਫ ਥਾਣਾ ਬੀ ਡਵੀਜ਼ਨ ਅੰਮ੍ਰਿਤਸਰ ਵਿਖੇ ਇੱਕ ਸ਼ਿਕਾਇਤ ਦਰਜ ਕਰਵਾਈ ਅਤੇ ਭਾਰਤ ਦਾ ਸੰਵਿਧਾਨ ਤੇ ਭਾਰਤ ਦਾ ਕੌਮੀ ਝੰਡਾ ਸਾੜਨ ਅਤੇ ਹੋਰਨਾਂ ਨੂੰ ਵੀ ਏਦਾਂ ਕਰਨ ਲਈ ਉਕਸਾਉਣ ਦਾ ਕੇਸ ਦਰਜ ਕਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਰਕਤ ਨਾਲ ਦੇਸ਼ ਦੇ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਸੀ। ਦਲਿਤ ਸੁਰੱਖਿਆ ਸੈਨਾ ਨੇ ਆਪਣੀ ਇਸ ਸ਼ਿਕਾਇਤ ਵਿੱਚ ਕਿਹਾ ਹੈ ਕਿ ਅਮਰੀਕਾ ਵਿੱਚੋਂ ਚੱਲਦੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਤੇ ਉਸ ਦੇ ਸਾਥੀ ਇਕ ਵੀਡੀਓ ਵਿਚ ‘ਖਾਲਿਸਤਾਨ ਜਿੰਦਾਬਾਦ’ ਦੇ ਨਾਅਰੇ ਲਾਉਂਦੇ ਤੇ ਭਾਰਤ ਦੇ ਸੰਵਿਧਾਨ ਅਤੇ ਝੰਡੇ ਨੂੰ ਅੱਗ ਲਾਉਂਦੇ ਵੇਖੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਪਤਵੰਤ ਪੰਨੂੰ ਨੂੰ ਸਾਰੀ ਸਿੱਖ ਕੌਮ ਨੂੰ ਭਾਰਤੀ ਸੰਵਿਧਾਨ ਵਿਰੁੱਧ ਅਤੇ ਰੈਫਰੈਂਡਮ 2020 ਦੇ ਹੱਕ ਵਿਚ ਭੜਕਾਉਂਦੇ ਵੇਖਿਆ ਗਿਆ ਸੀ।
ਪੰਜਾਬ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਬਾਰੇ ਤੁਰੰਤ ਕਾਰਵਾਈ ਕਰਨੀ ਜਰੂਰੀ ਸੀ, ਕਿਉਂਕਿ ਗੁਰਪਤਵੰਤ ਸਿੰਘ ਪੰਨੂੰ ਤੇ ਉਸ ਦੇ ਸਾਥੀ ਆਪਣੇ ਕੰਮਾਂ ਅਤੇ ਸ਼ਬਦਾਂ ਨਾਲ ਦੇਸ਼ ਧ੍ਰੋਹੀਆਂ ਵਿੱਚ ਸ਼ਾਮਲ ਪਾਏ ਗਏ ਹਨ ਤੇ ਇਸ ਤਰ੍ਹਾਂ ਫਿਰਕੂ ਫੁੱਟ ਪੈਦਾ ਕਰਨ ਦੇ ਨਾਲ ਕਾਨੂੰਨ ਵਲੋਂ ਸਥਾਪਤ ਸਰਕਾਰ ਪ੍ਰਤੀ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਕਾਰਨ ਇਕ ਪਾਬੰਦੀ ਸ਼ੁਦਾ ਸੰਗਠਨ ਦੇ ਮੈਂਬਰ ਵਜੋਂ ਗੁਰਪਤਵੰਤ ਸਿੰਘ ਪੰਨੂੰ ਤੇ ਉਸ ਦੇ ਸਹਿਯੋਗੀਆਂ ਦੇ ਖਿਲਾਫ ਅਪਰਾਧ ਰੋਕੂ ਐਕਟ 1971 ਦੀ ਧਾਰਾ 2, ਭਾਰਤੀ ਦੰਡਾਵਲੀ ਨਿਯਮ ਦੇ ਸੈਕਸ਼ਨ 504, 124-ਏ ਅਤੇ 153-ਏ, ਯੂ ਏ ਪੀ ਏ ਦੀ ਧਾਰਾ 10 (ਏ) ਅਤੇ 13 (1) ਅਤੇ ਐੱਸ ਸੀ/ ਐੱਸ ਟੀ ਐਕਟ ਦੀ ਧਾਰਾ 3 ਹੇਠ ਕਾਰਵਾਈ ਕਰਨ ਲਈ ਆਧਾਰ ਬਣਦਾ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਦੂਸਰੀ ਸਿ਼ਕਾਇਤ ਭੁਲੱਥ ਜ਼ਿਲਾ ਕਪੂਰਥਲਾ ਵਿਖੇ ਦਰਜ ਹੋਈ ਹੈ, ਜਿਹੜੀ ਫਰਵਰੀ 2020 ਵਿੱਚ ਜੋਗਿੰਦਰ ਸਿੰਘ ਗੁੱਜਰ ਉਰਫ ਗੋਗਾ ਦੇ ਭਾਰਤ ਵਿੱਚ ਆਉਣ ਦੀ ਭਰੋਸੇ ਯੋਗ ਸੂਚਨਾ ਦੇ ਆਧਾਰ ਉੱਤੇ ਦਰਜ ਹੋਈ ਹੈ। ਇਸ ਕੇਸ ਵਿੱਚ ਵੀ ਗੁਰਪਤਵੰਤ ਸਿੰਘ ਪੰਨੂੰ ਅਤੇ ਉਸ ਦੇ ਸਾਥੀਆਂ ਉੱਤੇ ਦੇਸ਼ ਧ੍ਰੋਹ ਅਤੇ ਵੱਖਵਾਦੀ ਗਤੀਵਿਧੀਆਂ ਦਾ ਦੋਸ਼ ਲੱਗਾ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਜੋਗਿੰਦਰ ਸਿੰਘ ਗੁੱਜਰ ਉਰਫ ਗੋਗਾ ਪੁੱਤਰ ਅਵਤਾਰ ਸਿੰਘ ਅਤੇ ਗੁਰਪਤਵੰਤ ਪੰਨੂੰ ਅਤੇ ਸਿੱਖਸ ਫਾਰ ਜਸਟਿਸ (ਐੱਸ ਐੱਫ ਜੇ) ਦੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ 1967 ਦੀ ਧਾਰਾ 10 (ਏ) ਅਤੇ (ਬੀ), 11, 13 (1) ਅਤੇ 17 ਹੇਠ ਕੇਸ ਦਰਜ ਕੀਤਾ ਗਿਆ ਹੈ, ਕਿਉਂਕਿ ਗੁਰਪਤਵੰਤ ਪੰਨੂ ਨੇ ਆਡੀਓ ਜਾਰੀ ਕਰ ਕੇ ਕੇਂਦਰ ਸਰਕਾਰ ਨੂੰ ਧਮਕੀ ਦੇਂਦਿਆਂ ਕਿਹਾ ਹੈ ਕਿ 15 ਅਗਸਤ ਨੂੰ ਲਾਲ ਕਿਲ੍ਹੇ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ।
ਵਰਨਣ ਯੋਗ ਹੈ ਕਿ ਗੁਰਪਤਵੰਤ ਪੰਨੂੰ ਨੇ ਆਪਣੇ ਆਡੀਓ ਵਿੱਚ ਭਾਰਤ ਸਰਕਾਰ ਨੂੰ ਦਹਿਸ਼ਤਗਰਦ ਦੱਸਦੇ ਹੋਏ ਧਮਕੀ ਦਿੱਤੀ ਹੈ ਕਿ ਪਹਿਲਾਂ ਅਸੀਂ ਦਿੱਲੀ ਉੱਤੇ ਕਬਜ਼ਾ ਨਹੀਂ ਕਰਨਾ, ਪਰ ਹਾਲੇ ਸਰਕਾਰ ਦੋ ਤਰੀਕਾਂ 4 ਜੁਲਾਈ ਤੇ 15 ਅਗਸਤ ਯਾਦ ਰੱਖੇ, 4 ਜੁਲਾਈ ਨੂੰ ਰੈਫਰੈਂਡਮ-2020 ਲਈ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਵੇਗੀ ਤੇ 15 ਅਗਸਤ ਨੂੰ ਦਿੱਲੀ ਵਿੱਚ ਲਾਲ ਕਿਲ੍ਹੇ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ।

Have something to say? Post your comment
ਹੋਰ ਪੰਜਾਬ ਖ਼ਬਰਾਂ
ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚਮੁੱਖ ਮੰਤਰੀ ਵੱਲੋਂ ਦੋਸ਼ੀਆਂ ਵਿਰੁੱਧਕਤਲ ਕੇਸ ਦਰਜ ਕਰਨ ਦਾ ਹੁਕਮ
ਤਖਤ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਉੱਤੇ ਸਿੱਖ ਭਾਵਨਾਵਾਂ ਨੂੰ ਠੇਸ ਪੁਚਾਉਣ ਦਾ ਦੋਸ਼
ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਚੋਰੀ ਹੋਇਆ ਸਰੂਪ ਲੱਭਣ 'ਚ ਢਿੱਲ ਵਰਤਣ ਖਿਲਾਫ 7 ਅਗਸਤ ਨੂੰ ਪਟਿਆਲਾ ਐੱਸ.ਐੱਸ.ਪੀ. ਦਫਤਰ ਮੂਹਰੇ ਧਰਨੇ ਤੋਂ ਲੜੀਵਾਰ ਧਰਨਿਆਂ ਦੀ ਸ਼ੁਰੂਆਤ ਕਰੇਗਾ
ਪੰਜਾਬ ਕੈਬਨਿਟ ਵੱਲੋਂ ਨਵੰਬਰ ਤੱਕ ਸਰਕਾਰੀ ਸਕੂਲਾਂ ਦੇ 12ਵੀਂ ’ਚ ਪੜਦੇ ਵਿਦਿਆਰਥੀਆਂ ਨੂੰ 1.73 ਲੱਖ ਸਮਾਰਟ ਫੋਨ ਵੰਡਣ ਦਾ ਰਾਹ ਪੱਧਰਾ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਖੇਤੀ ਆਰਡੀਨੈਂਸਾਂ ਖਿਲਾਫ਼ ਸੰਘਰਸ਼ ਤੇਜ਼ ਕਰਨ ਦਾ ਫੈਸਲਾ
ਕੈਪਟਨ ਨੇ ਪੰਜਾਬ ਤੇ ਹੋਰ ਸੂਬਿਆਂ ਦੇ ਵਡੇਰੇ ਹਿੱਤ `ਚ ਮੱਧ ਪ੍ਰਦੇਸ਼ ਦੀ ਬਾਸਮਤੀ ਨੂੰ ਜੀ.ਆਈ. ਟੈਗ ਦੀ ਆਗਿਆ ਨਾ ਦੇਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ
ਪਿੰਡ ਭੋਰਲਾ ਵਿਖੇ ਬਜ਼ੁਰਗ ਔਰਤ ਨੂੰ ਘਰੋਂ ਕੱਢਣ ਦਾ ਮਾਮਲਾ: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੀਨੀਅਰ ਪੁਲਸ ਕਪਤਾਨ ਖੰਨਾ ਤੋਂ ਮੰਗੀ ਸਟੇਟਸ ਰਿਪੋਰਟ
ਪੰਜਾਬ ਦੇ ਨੌਜਵਾਨਾਂ ਲਈ ਮੁਫਤ ਹੁਨਰ ਸਿਖਲਾਈ ਅਤੇ ਪਲੇਸਮੈਂਟ ਕਰਵਾਈ ਜਾਵੇਗੀ : ਚੰਨੀ
ਬਾਜਵਾ ਅਤੇ ਦੂਲੋ ਦੇ ਖਿਲਾਫ ਸੁਨੀਲ ਜਾਖੜ ਦਾ ਜ਼ੋਰਦਾਰ ਹਮਲਾ
ਸੁੱਚਾ ਸਿੰਘ ਲੰਗਾਹ ਦੀ ਪੰਥ ਵਿੱਚ ਵਾਪਸੀ ਕਈਆਂ ਦੇ ਜੜ੍ਹੀਂ ਬੈਠ ਗਈ