Welcome to Canadian Punjabi Post
Follow us on

20

September 2024
ਬ੍ਰੈਕਿੰਗ ਖ਼ਬਰਾਂ :
ਐੱਨ.ਡੀ.ਪੀ. ਵੱਲੋਂ ਟਰੂਡੋ ਲਿਬਰਲਜ਼ ਦਾ ਸਮਰਥਨ ਕਰਨ ਦੀ ਗੱਲ ਕਹਿਣ ਤੋਂ ਬਾਅਦ ਸਦਨ ਵਿੱਚ ਪੋਲੀਏਵਰ ਅਤੇ ਜਗਮੀਤ ਸਿੰਘ ਵਿੱਚਕਾਰ ਹੋਈ ਤਿੱਖੀ ਬਹਿਸਪਾਬਲੋ ਰੋਡਰੀਗੇਜ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੇ ਅਨੀਤਾ ਆਨੰਦ ਨੂੰ ਟਰਾਂਸਪੋਰਟ ਮੰਤਰੀ ਕੀਤਾ ਨਿਯੁਕਤਜਦੋਂ ਇੱਕ ਗੋਰੇ ਪ੍ਰਦਰਸ਼ਨਕਾਰੀ ਨੇ NDP ਆਗੂ ਜਗਮੀਤ ਸਿੰਘ ਨੂੰ 'corrupted bastard' ਕਿਹਾ ਤਾਂ..ਜਗਮੀਤ ਸਿੰਘ ਬੋਲੇ- ਮੇਰੇ ਸਾਹਮਣੇ ਕਹੋਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣਦੁਨੀਆਂ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਨੂੰ ਵਾਪਿਸ ਨਹੀਂ ਲਿਆ ਸਕਦੀ : ਪ੍ਰਧਾਨ ਮੰਤਰੀਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਕੇਂਦਰੀ ਮੰਤਰੀ ਬਿੱਟੂ ਖਿਲਾਫ ਐੱਫ.ਆਈ.ਆਰ.ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ 17 ਨਵੇਂ ਸਹਾਇਕ ਇੰਜੀਨੀਅਰਾਂ ਨੂੰ ਨਿਯੁਕਤੀ ਪੱਤਰ ਸੌਂਪੇਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਪਰਮਿਟਾਂ ਦੀ ਗ਼ੈਰ-ਕਾਨੂੰਨੀ ਕਲੱਬਿੰਗ ਵਿਰੁੱਧ ਸਖ਼ਤ ਕਾਰਵਾਈ
 
ਅੰਤਰਰਾਸ਼ਟਰੀ

ਅਦਾਲਤੀ ਦਸਤਾਵੇਜ਼ਾਂ ਤੋਂ ਖੁਲਾਸਾ : ਬ੍ਰਿਟੇਨ ਦੇ ਰਾਜ ਪਰਵਾਰ ਦੀ ਨੂੰਹ ਮਰਕੇਲ ਖੁਦ ਨੂੰ ਸੁਰੱਖਿਅਤ ਨਹੀਂ ਸੀ ਮਹਿਸੂਸ ਕਰਦੀ

July 03, 2020 08:31 AM

ਲੰਡਨ, 2 ਜੁਲਾਈ, (ਪੋਸਟ ਬਿਊਰੋ)- ਬ੍ਰਿਟੇਨ ਦੇ ਹਾਈ ਕੋਰਟ ਦੇ ਦਸਤਾਵੇਜ਼ਾਂ ਤੋਂ ਇਹ ਭੇਦ ਖੁੱਲ੍ਹਾ ਹੈ ਕਿ ਉਸ ਦੇਸ਼ ਦੇ ਮੀਡੀਆ ਵਿਚ ਰਾਜ ਪਰਵਾਰ ਦੀ ਨੂੰਹ ‘ਡੱਚੇਸ ਆਫ ਸਸੈਕਸ’ ਮੇਘਨ ਮਰਕੇਲ ਦੇ ਬਾਰੇ ਛਪੇ ਭਾਵਨਾਵਤਮਕ ਤੌਰ ਉੱਤੇ ਲਿਖੇ ਲੇਖਾਂ ਤੋਂ ਪ੍ਰਿੰਸੇਸ ਮਰਕੇਲ ਖੁਦ ਨੂੰ ਸੁਰੱਖਿਅਤ ਨਹੀਂ ਸੀ ਮਹਿਸੂਸ ਕਰਦੀ।
ਵਰਨਣ ਯੋਗ ਹੈ ਕਿ ‘ਡਿਊਕ ਆਫ ਸਸੈਕਸ’ ਪ੍ਰਿੰਸ ਹੈਰੀ ਦੀ ਪਤਨੀ ਅਤੇ ਅਮਰੀਕੀ ਫਿਲਮ ਜਗਤ ਦੀ ਸਾਬਕਾ ਅਭਿਨੇਤਰੀ ਮੇਘਨ (38 ਸਾਲ) ਨੇ ਪ੍ਰਾਈਵੇਸੀ ਦਾ ਉਲੰਘਣ ਕਰਨ ਦੇ ਦੋਸ਼ ਵਿਚ ‘ਦ ਮੇਲ ਆਨ ਸੰਡੇ` ਅਖਬਾਰ ਤੇ ਉਸ ਦੇ ਮਾਲਕ ਐਸੋਸੀਏਟਡ ਨਿਊਜ਼ਪੇਪਰ ਲਿਮਟਿਡ ਦੇ ਖਿਲਾਫ ਇੱਕ ਕਾਨੂੰਨੀ ਕੇਸ ਦਾਇਰ ਕੀਤਾ ਸੀ। ਮੇਘਨ ਦਾ ਦੋਸ਼ ਹੈ ਕਿ ਅਗਸਤ 2018 ਵਿੱਚ ਉਨ੍ਹਾਂ ਵਲੋਂ ਆਪਣੇ ਪਿਤਾ ਥਾਮਸ ਮਰਕੇਲ ਨੂੰ ਹੱਥੀਂਂ ਲਿਖੇ ਇਕ ਪੱਤਰ ਦੇ ਕੁਝ ਹਿੱਸੇ ਅਖਬਾਰ ਨੇ ਬਿਨਾਂ ਅਗਿਆ ਤੋਂ ਛਾਪੇ ਸਨ। ਪ੍ਰਕਾਸ਼ਕ ਨੇ ਮੇਘਨ ਦੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਸੀ। ਇਸ ਕੇਸ ਦੀ ਸੁਣਵਾਈ ਦੀ ਤਰੀਖ ਅਜੇ ਤੈਅ ਨਹੀਂ ਹੋਈ, ਪਰ ਦੋਵਾਂ ਧਿਰਾਂ ਵਿਚਾਲੇ ਕਾਨੂੰਨੀ ਸਮਝੌਤਿਆਂ ਬਾਰੇ ਗੱਲ ਸੁਣੀ ਜਾ ਰਹੀ ਹੈ। ਬੀ ਬੀ ਸੀ ਵਲੋਂ ਇਸ ਹਫਤੇ ਦੇਖੇ ਗਏ ਅਦਾਲਤੀ ਦਸਤਾਵੇਜ਼ਾਂ ਤੋਂ ਭੇਦ ਖੁੱਲ੍ਹਾ ਹੈ ਕਿ ਮਰਕੇਲ ਦਾ ਇਹ ਕਹਿਣਾ ਹੈ ਕਿ ਪ੍ਰੈਗਨੈਂਸੀ ਦੇ ਦੌਰਾਨ ਜਦੋਂ ਉਨ੍ਹਾਂ ਬਾਰੇ ਪ੍ਰੈੱਸ ਵਿਚ ਗਲਤ ਸੋਚ ਵਾਲੇ ਕਈ ਲੇਖ ਛਪ ਰਹੇ ਸਨ ਤਾਂ ਉਨ੍ਹਾਂ ਵਿਚ ਲੱਗੇ ਦੋਸ਼ਾਂ ਤੋਂ ਉਨ੍ਹਾਂ ਦਾ ਬਚਾਅ ਕਰਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੰਸਥਾ ਸਫਲ ਨਹੀਂ ਰਹੀ। ਦਸਤਾਵੇਜ਼ਾਂ ਮੁਤਾਬਕ ਇਸ ਨਾਲ ਮਰਕੇਲ ਨੂੰ ਗਹਿਰਾ ਜਜ਼ਬਾਤੀ ਝਟਕਾ ਲੱਗਾ ਤੇ ਉਨ੍ਹਾਂ ਦੀ ਮਾਨਸਿਕ ਸਿਹਤ ਖਰਾਬ ਹੋ ਗਈ ਸੀ।
ਇਸ ਸੰਬੰਧ ਵਿੱਚ ਬੀ ਬੀ ਸੀ ਨੂੰ ਮਿਲੇ ਦਸਤਾਵੇਜ਼ਾਂ ਮੁਤਾਬਕ ਪ੍ਰਿੰਸੇਸ ਮਰਕੇਲ ਦੇ ਦੋਸਤਾਂ ਨੇ ਓਦੋਂ ਪਹਿਲਾਂ ਉਨ੍ਹਾਂ ਨੂੰ ਅਜਿਹੀ ਹਾਲਤ ਵਿਚ ਕਦੇ ਨਹੀਂ ਦੇਖੀ ਸੀ। ਉਸ ਦੇ ਪ੍ਰੈਗਨੈਂਸੀ ਦੌਰਾਨ ਇਸ ਹਾਲਤ ਵਿੱਚ ਹੋਣ ਕਾਰਨ ਇਹ ਦੋਸਤ ਵੀ ਚਿੰਤਤ ਸਨ, ਪਰ ਰਾਜ ਪਰਵਾਰ ਦੀ ਸੰਸਥਾ ਨੇ ਉਨ੍ਹਾਂ ਦਾ ਬਚਾਅ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਆਪਣਾ ਬਚਾਅ ਕਰਨ ਤੋਂ ਮਨ੍ਹਾ ਕੀਤਾ ਸੀ। ਅਖਬਾਰ ਦਾ ਦਾਅਵਾ ਹੈ ਕਿ ਉਸ ਨੇ ਇਹ ਪੱਤਰ ਸਿਰਫ ਇਸ ਲਈ ਛਾਪਿਆ ਕਿ ਅਮਰੀਕੀ ਮੈਗਜ਼ੀਨ ‘ਪੀਪਲ’ ਵਿਚ ਛਪੇ ਇੰਟਰਵਿਊ ਵਿਚ ਮੇਘਨ ਦੇ ਦੋਸਤਾਂ ਨੇ ਉਸ ਪੱਤਰ ਦਾ ਜ਼ਿਕਰ ਕੀਤਾ ਹੋਇਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪੰਜਾਬ ਦੇ ਨੌਜਵਾਨ ਦੀ ਬ੍ਰਿਟਸ਼ ਆਰਮੀ 'ਚ ਹੋਈ ਚੋਣ ਅਮਰੀਕਾ ਦੇ ਇੱਕ 16 ਸਾਲਾ ਲੜਕੇ ਦੇ ਆਉਂਦੇ ਹਨ 23 ਨੰਬਰ ਦੇ ਜੁੱਤੇ, ਗਿਨੀਜ਼ ਵਰਲਡ ਰਿਕਾਰਡਜ਼ `ਚ 2 ਰਿਕਾਰਡ ਕੀਤੇ ਦਰਜ ਨਿਊਯਾਰਕ ਦੇ ਸਵਾਮੀਨਾਰਾਇਣ ਮੰਦਰ `ਚ ਹੋਈ ਭੰਨਤੋੜ, ਪ੍ਰਧਾਨ ਮੰਤਰੀ ਮੋਦੀ ਵਿਰੋਧੀ ਨਾਅਰੇ ਲਿਖੇ ਮਾਲਦੀਵ ਦੇ ਵਿਦੇਸ਼ ਮੰਤਰੀ ਨੇ ਕਿਹਾ: ਭਾਰਤ ਨਾਲ ਸਬੰਧ ਸੁਧਰੇ, ਦੋਹਾਂ ਦੇਸ਼ਾਂ ਵਿਚਾਲੇ ਗਲਤਫਹਿਮੀਆਂ ਦੂਰ ਹੋਈਆਂ ਟਰੰਪ 'ਤੇ ਹਮਲਾ ਕਰਨ ਦੀ ਕੋਸਿ਼ਸ਼, ਹਮਲਾਵਰ ਏਕੇ-47 ਵਰਗੀ ਰਾਈਫਲ ਲੈ ਕੇ ਗੋਲਫ ਕਲੱਬ 'ਚ ਲੁਕਿਆ ਸੀ ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ 70 ਸਾਲ ਦੀ ਉਮਰ `ਚ ਹੋਇਆ ਦਿਹਾਂਤ ਭਾਰਤ ਵੀਅਤਨਾਮ ਨੂੰ 1 ਮਿਲੀਅਨ ਡਾਲਰ ਦੀ ਸਹਾਇਤਾ ਭੇਜਦੀ, ਵੀਅਤਨਾਮ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦਾ ਕਾਰਨ 200 ਤੋਂ ਵੱਧ ਮੌਤਾਂ 'ਮੈਂ ਟੇਲਰ ਸਵਿਫਟ ਨੂੰ ਨਫ਼ਰਤ ਕਰਦਾ ਹਾਂ': ਟਰੰਪ ਅਜੀਤ ਡੋਭਾਲ ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਮੁਲਾਕਾਤ ਕੀਤੀ ਮਿਸ ਸਵਿਟਜ਼ਰਲੈਂਡ ਫਾਈਨਲਿਸਟ ਦਾ ਪਤੀ ਹੀ ਨਿਕਲਿਆ ਉਸਦਾ ਕਾਤਲ, ਸਰੀਰ ਦੇ ਅੰਗਾਂ ਨੂੰ ਬਲੈਂਡਰ ਵਿੱਚ ਪੀਸਿਆ ਤੇ ਤੇਜ਼ਾਬ ਵਿੱਚ ਘੋਲ ਦਿੱਤਾ ਸੀ