Welcome to Canadian Punjabi Post
Follow us on

06

August 2020
ਟੋਰਾਂਟੋ/ਜੀਟੀਏ

ਹੁਣ ਬੇਸਮੈਂਟਸ ਨੂੰ ਸੈਕਿੰਡ ਯੂਨਿਟਸ ਵਜੋਂ ਰਜਿਸਟਰ ਕਰਵਾ ਸਕਣਗੇ ਲੋਕ

July 03, 2020 06:28 AM

ਪਾਰਕਿੰਗ ਸਬੰਧੀ ਪਾਬੰਦੀਆਂ ਹਟਾਈਆਂ

ਬਰੈਂਪਟਨ, 2 ਜੁਲਾਈ (ਪੋਸਟ ਬਿਊਰੋ) : ਬੀਤੇ ਦਿਨੀਂ ਹੋਈ ਬਰੈਂਪਟਨ ਸਿਟੀ ਕਾਉਂਸਲ ਦੀ ਮੀਟਿੰਗ ਵਿੱਚ ਸਿਟੀ ਕਾਉਂਸਲਰ ਹਰਕੀਰਤ ਸਿੰਘ ਵੱਲੋਂ ਪੇਸ਼ ਜਿਸ ਮਤੇ ਦੀ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਤਾਈਦ ਕੀਤੀ ਗਈ ਉਸ ਵਿੱਚ ਰਜਿਸਟਰਿੰਗ ਦੂਜੀਆਂ ਯੂਨਿਟਸ ਤੇ ਬੇਸਮੈਂਟਸ ਲਈ ਪਾਰਕਿੰਗ ਉੱਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਦੂਜੀ ਯੂਨਿਟ ਦੀ ਰਜਿਸਟ੍ਰੇਸ਼ਨ ਲਈ, ਫਿਰ ਭਾਵੇਂ ਉਹ ਡਰਾਈਵਵੇਅ, ਗੈਰਾਜ ਜਾਂ ਪਾਰਕਿੰਗ ਵਾਲੀ ਥਾਂ ਹੋਵੇ ਜਿਸ ਉੱਤੇ ਛੱਤ ਹੋਵੇ, ਕੁਆਲੀਫਾਈ ਕਰਨ ਵਾਸਤੇ ਤਿੰਨ ਪਾਰਕਿੰਗ ਸਪੇਸਿਜ਼ ਹੋਣੀਆਂ ਜ਼ਰੂਰੀ ਸਨ। ਪਰ ਕਾਉਂਸਲ ਵੱਲੋਂ ਇਸ ਬਾਇ-ਲਾਅ ਵਿੱਚ ਸੋਧ ਦੇ ਪੱਖ ਵਿੱਚ ਵੋਟ ਕੀਤਾ ਗਿਆ ਤੇ ਹੁਣ ਹਰੇਕ ਯੋਗ ਸਿੰਗਲ ਜਾਂ ਸੈਮੀ ਡਿਟੈਚਡ ਘਰ ਲਈ ਘੱਟੋ ਘੱਟ ਦੋ ਪਾਰਕਿੰਗ ਸਪੇਸ ਹੋਣੀਆਂ ਹੀ ਕਾਫੀ ਹਨ।

ਬਿਲਡਿੰਗ ਸਟਾਫ ਨੇ ਪਾਇਆ ਕਿ ਪੂਰੀ ਸਿਟੀ ਦੇ ਘਰਾਂ ਵਿੱਚ ਗੈਰਕਾਨੂੰਨੀ ਤੇ ਅਨਰਜਿਸਟਰਡ ਦੂਜੀਆਂ ਯੂਨਿਟਸ ਦਾ ਢੇਰ ਹੀ ਲੱਗ ਗਿਆ। ਇਸ ਸੋਧ ਨਾਲ ਹੁਣ ਵਧੇਰੇ ਰੈਜ਼ੀਡੈਂਟਸ ਆਪਣੀਆਂ ਬੇਸਮੈਂਟਸ ਨੂੰ ਸੈਕਿੰਡ ਯੂਨਿਟ ਵਜੋਂ ਰਜਿਸਟਰ ਕਰਵਾ ਸਕਣਗੇ। ਇਸ ਨਾਲ ਬਰੈਂਪਟਨ ਵਿੱਚ ਕਿਰਾਏ ਉੱਤੇ ਦਿੱਤੇ ਜਾਣ ਵਾਲੇ ਘਰਾਂ ਦੀ ਗਿਣਤੀ ਵਿੱਚ ਵਾਧਾ ਹੋ ਸਕੇਗਾ ਤੇ ਸਿਟੀ ਦੀ ਕਿਫਾਇਤੀ ਘਰਾਂ ਦੀ ਰਣਨੀਤੀ ਵੀ ਕਾਰਗਰ ਸਿੱਧ ਹੋ ਸਕੇਗੀ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ