Welcome to Canadian Punjabi Post
Follow us on

06

August 2020
ਕੈਨੇਡਾ

ਰੀਡੋ ਹਾਲ ਨੇੜੇ ਹਥਿਆਰਬੰਦ ਵਿਅਕਤੀ ਕਾਬੂ

July 02, 2020 09:54 PM

ਆਰਸੀਐਮਪੀ ਵੱਲੋਂ ਸਥਿਤੀ ਨਿਯੰਤਰਣ ਵਿੱਚ ਹੋਣ ਦਾ ਦਾਅਵਾ

ਓਟਵਾ, 2 ਜੁਲਾਈ (ਪੋਸਟ ਬਿਊਰੋ) : ਗਵਰਨਰ ਜਨਰਲ ਦੀ ਰਿਹਾਇਸ਼ ਨੇੜੇ ਹਥਿਆਰਬੰਦ ਵਿਅਕਤੀ ਨੂੰ ਫੜ੍ਹ ਲਏ ਜਾਣ ਤੋਂ ਬਾਅਦ ਰੀਡੋ ਹਾਲ ਵਿੱਚ ਸਥਿਤੀ ਨਿਯੰਤਰਣ ਵਿੱਚ ਹੋਣ ਦਾ ਆਰਸੀਐਮਪੀ ਵੱਲੋਂ ਦਾਅਵਾ ਕੀਤਾ ਗਿਆ ਹੈ।

ਕੱੁਝ ਟਵੀਟਸ ਵਿੱਚ ਆਰਸੀਐਮਪੀ ਨੇ ਆਖਿਆ ਕਿ ਸਵੇਰੇ 6:40 ਉੱਤੇ ਇੱਕ ਵਿਅਕਤੀ 1 ਸਸੈਕਸ ਡਰਾਈਵ ਉੱਤੇ ਕਿਸੇ ਤਰ੍ਹਾਂ ਪਹੁੰਚਣ ਵਿੱਚ ਸਫਲ ਹੋ ਗਿਆ ਪਰ ਉਸ ਨੂੰ ਜਲਦ ਹੀ ਬਿਨਾਂ ਕਿਸੇ ਤਰ੍ਹਾਂ ਦੀ ਗੜਬੜੀ ਦੇ ਫੜ੍ਹ ਲਿਆ ਗਿਆ। ਇਹ ਜਾਣਕਾਰੀ ਵੀ ਮਿਲੀ ਹੈ ਕਿ ਇਸ ਸਮੇਂ ਉਹ ਹਿਰਾਸਤ ਵਿੱਚ ਹੈ ਤੇ ਉਸ ਤੋਂ ਪੁੱਛਗਿੱਛ ਚੱਲ ਰਹੀ ਹੈ। ਪੁਲਿਸ ਨੇ ਆਖਿਆ ਕਿ ਅਜੇ ਚਾਰਜਿਜ਼ ਪੈਂਡਿੰਗ ਹੋਣ ਕਾਰਨ ਉਸ ਦੀ ਪਛਾਣ ਬਾਰੇ ਕੋਈ ਜਾਣਕਾਰੀ ਨਹੀਂਂ ਦਿੱਤੀ ਜਾ ਰਹੀ।

ਓਟਵਾ ਪੁਲਿਸ ਵੱਲੋਂ ਸਥਾਨਕ ਵਾਸੀਆਂ ਨੂੰ ਇਸ ਇਲਾਕੇ ਵਿੱਚ ਜਾਣ ਤੋਂ ਵੀ ਵਰਜਿਆ ਜਾ ਰਿਹਾ ਸੀ। ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਗਈ ਹੈ ਕਿ ਜਿਸ ਸਮੇਂ ਇਹ ਸਭ ਵਾਪਰਿਆ ਉਸ ਸਮੇਂ ਗਵਰਨਰ ਜਨਰਲ ਜੂਲੀ ਪੇਯੈਟ ਆਪਣੀ ਰਿਹਾਇਸ਼ ਉੱਤੇ ਮੌਜੂਦ ਨਹੀਂ ਸੀ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦਾ ਪਰਿਵਾਰ ਵੀ ਰੀਡੋ ਕਾਟੇਜ ਵਾਲੇ ਇਲਾਕੇ ਵਿੱਚ ਹੀ ਰਹਿੰਦਾ ਹੈ ਪਰ ਉਹ ਵੀ ਇਸ ਘਟਨਾ ਸਮੇਂ ਇੱਥੇ ਮੌਜੂਦ ਨਹੀਂ ਸਨ।

ਪੁਲਿਸ ਰੋਬੌਟ ਵੱਲੋਂ ਰੀਡੋ ਹਾਲ ਵੱਲ ਜਾਂਦੀ ਸਟਰੀਟ ਦੇ ਲਾਂਘੇ ਉੱਤੇ ਖੜ੍ਹੇ ਚਾਰ ਦਰਵਾਜਿ਼ਆਂ ਵਾਲੇ ਡੌਜ ਰੈਮ ਪਿੱਕਅੱਪ ਟਰੱਕ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਟਰੱਕ ਦੇ ਏਅਰਬੈਗ ਵੀ ਖੱੁਲ੍ਹੇ ਹੋਏ ਸਨ। ਇਸ ਟਰੱਕ ਦੀ ਪਿਛਲੀ ਸੀਟ ਉੱਤੇ ਬਕਸੇ ਤੇ ਕਾਲੇ ਰੰਗ ਦੇ ਗਾਰਬੇਜ ਬੈਗ ਪਏ ਸਨ ਤੇ ਇੱਕ ਸੰਤਰੀ ਰੰਗ ਦਾ ਕੂਲਰ ਮੂਹਰਲੀ ਪੈਸੈਂਜਰ ਸੀਟ ਉੱਤੇ ਪਿਆ ਸੀ ਜਿਸ ਵਿੱਚ ਆਈਸ ਪੈਕਸ ਭਰੇ ਪਏ ਸਨ। ਸੂਹੀਆ ਕੁੱਤੇ ਵੱਲੋਂ ਵੀ ਇਲਾਕੇ ਦੀ ਟੋਹ ਲਈ ਜਾ ਰਹੀ ਹੈ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ ਸਰਕਾਰ ਨੇ ਕੀਤੀ ਡੀਲ
ਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥ
ਲਿਬਰਲ ਐਮਪੀ ਲੈਵਿਟ ਵੱਲੋਂ ਅਸਤੀਫਾ ਦੇਣ ਦਾ ਐਲਾਨ
ਵੁਈ ਚੈਰਿਟੀ ਵਿਵਾਦ ਤੋਂ ਬਾਅਦ ਚੈਰਿਟੀਜ਼ ਨੂੰ ਵਿਸ਼ਵਾਸ ਤੇ ਡੋਨੇਸ਼ਨਜ਼ ਖੁੱਸਣ ਦਾ ਡਰ
ਓਟਵਾ ਰਿਵਰ 'ਚੋ ਮਿਲੀ ਇੱਕ ਵਿਅਕਤੀ ਦੀ ਲਾਸ਼
ਮਾਈਗ੍ਰੈਂਟ ਵਰਕਰਜ਼ ਦੀ ਹਾਲਤ ਸੁਧਾਰਨ ਲਈ ਫੈਡਰਲ ਸਰਕਾਰ ਖਰਚੇਗੀ 58æ6 ਮਿਲੀਅਨ ਡਾਲਰ
ਕੋਵਿਡ-19 ਦੌਰਾਨ ਅਚਨਚੇਤੀ ਚੋਣਾਂ ਨਹੀਂ ਚਾਹੁੰਦੇ ਬਹੁਤੇ ਕੈਨੇਡੀਅਨ : ਨੈਨੋਜ਼ ਸਰਵੇ
ਸਕਿਊਰਿਟੀ ਕਾਉਂਸਲ ਵਿੱਚ ਸੀਟ ਹਾਸਲ ਨਾ ਕਰਨ ਦੇ ਬਾਵਜੂਦ ਕੈਨੇਡਾ ਜਾਰੀ ਰੱਖੇਗਾ ਪੀਸਕੀਪਿੰਗ ਮਿਸ਼ਨ
ਫੈਡਰਲ ਸਰਕਾਰ ਨੇ ਕੁੱਝ ਪਾਸਪੋਰਟ ਸੇਵਾਵਾਂ ਕੀਤੀਆਂ ਸ਼ੁਰੂ
ਮਈ ਵਿੱਚ ਅਰਥਚਾਰੇ ਵਿੱਚ ਹੋਇਆ 4æ5 ਫੀ ਸਦੀ ਦਾ ਵਾਧਾ : ਸਟੈਟੇਸਟਿਕਸ ਕੈਨੇਡਾ