ਕੁਝ ਸਮਾਂ ਪਹਿਲਾਂ ਮਹਿੰਦਰ ਨੇ ਫੋਟੋਗਰਾਫੀ ਦਾ ਨਵਾਂ ਕੰਮ ਸ਼ੁਰੂ ਕੀਤਾ ਤਾਂ ਇੱਕ ਵਾਰ ਉਸ ਨੂੰ ਅੰਤਿਮ ਸਸਕਾਰ ਵਿੱਚ ਫੋਟੋ ਖਿੱਚਣ ਲਈ ਸੱਦਿਆ ਗਿਆ। ਫੋਟੋ ਖਿੱਚਣ ਤੋਂ ਪਹਿਲਾਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟ ਸੁੱਟਿਆ। ਕਾਰਨ ਪੁੱਛਣ 'ਤੇ ਪਤਾ ਲੱਗਾ ਕਿ ਮਹਿੰਦਰ ਨੇ ਮ੍ਰਿਤਕ ਦੀ ਫੋਟੋ ਖਿੱਚਦਿਆਂ ਕਿਹਾ ਸੀ: ਸਮਾਈਲ ਪਲੀਜ਼।
*********
ਪਿਤਾ (ਪੁੱਤਰ ਨੂੰ), ‘‘ਬੇਟਾ, ਸਿਆਣੇ ਲੋਕ ਬੇਵਕੂਫਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦੇ।”
ਪੁੱਤਰ, ‘‘ਇਸ ਲਈ ਪਾਪਾ, ਮੈਂ ਪੇਪਰ ਪੜ੍ਹਿਆ ਅਤੇ ਹੱਸ ਕੇ ਘਰ ਵਾਪਸ ਆ ਗਿਆ।”
*********
ਸੁਮਿਤ (ਨੀਰਜ ਨੂੰ), ‘‘ਯਾਰ, ਸੁਖੀ ਵਿਆਹੁਤਾ ਜੀਵਨ ਦਾ ਭੇਤ ਕੀ ਹੈ?”
ਨੀਰਜ, ‘‘ਹਾਂ, ਕਿਉਂ ਨਹੀਂ?”
ਸੁਮਿਤ, ‘‘...ਤਾਂ ਫਿਰ ਦੱਸ ਦੇ।”
ਨੀਰਜ, ‘‘ਖੁਦ ਨੂੰ ਹਮੇਸ਼ਾ ਸ਼ੇਰ ਸਮਝੋ ਅਤੇ ਘਰ ਵਾਲੀ ਨੂੰ ਰਿੰਗ ਮਾਸਟਰ।”