ਮੰਨੇ ਪ੍ਰਮੰਨੇ ਅਭਿਨੇਤਾ ਮਨੋਜ ਵਾਜਪਾਈ ਨੇ ਫਿਲਮ ਇੰਡਸਟਰੀ ਵਿੱਚ ਨੈਪੋਟਿਜ਼ਮ (ਭਾਈ ਭਤੀਜਾਵਾਦ) ਬਾਰੇ ਕਿਹਾ ਕਿ ਬਾਲੀਵੁੱਡ ਵਿੱਚ ਤੁਸੀਂ ਟੈਲੇਂਟਿਡ ਹੋ ਤਾਂ ਵੀ ਪਿੱਛੇ ਹੋ। ਬਾਲੀਵੁੱਡ ਵਿੱਚ ਨੈਪੋਟਿਜ਼ਮ 'ਤੇ ਚੱਲਦੀ ਬਹਿਸ ਬਾਰੇ ਮਨੋਜ ਵਾਜਪਾਈ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ, ‘‘ਦੁਨੀਆ ਨਿਰਪੱਖ ਨਹੀਂ, ਇਹ ਗੱਲ 20 ਸਾਲ ਤੋਂ ਕਹਿ ਰਿਹਾ ਹਾਂ, ਸਾਡੀ ਇੰਡਸਟਰੀ ਵਿੱਚ ਟੈਲੇਂਟਿਡ ਐਕਟਰ ਹਨ, ਪਰ ਉਨ੍ਹਾਂ ਨੂੰ ਸਹੀ ਜਗ੍ਹਾ ਨਹੀਂ ਮਿਲ ਰਹੀ, ਇਥੇ ਤੁਸੀਂ ਟੈਲੇਂਟਿਡ ਹੋ ਤਾਂ ਵੀ ਪਿੱਛੇ ਹੋ, ਕਿਉਂਕਿ ਤੁਹਾਨੂੰ ਲੋਕ ਭਜਾਉਣ ਅਤੇ ਅਣਗੌਲੇ ਕਰਨ ਦੀ ਕੋਸ਼ਿਸ਼ ਕਰਨਗੇ।”