Welcome to Canadian Punjabi Post
Follow us on

11

August 2020
ਮਨੋਰੰਜਨ

ਸੁਸ਼ਾਂਤ ਦੀ ਫਿਲਮ ਦਾ ਪ੍ਰਮੋਸ਼ਨ ਕਰਨਗੇ ਰਾਜ ਕੁਮਾਰ ਰਾਓ

July 02, 2020 09:58 AM

ਰਾਜਕੁਮਾਰ ਰਾਓ, ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ‘ਦਿਲ ਬੇਚਾਰਾ' ਦਾ ਪ੍ਰਮੋਸ਼ਨ ਕਰਨ ਜਾ ਰਹੇ ਹਨ। ਸੁਸ਼ਾਂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’ 24 ਜੁਲਾਈ ਨੂੰ ਓ ਟੀ ਟੀ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ਉੱਤੇ ਰਿਲੀਜ਼ ਕੀਤੀ ਜਾ ਰਹੀ ਹੈ। ਰਾਜਕੁਮਾਰ ਰਾਓ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ। ਸੁਸ਼ਾਂਤ ਦੀ ਡੈਬਿਊ ਫਿਲਮ ‘ਕਾਇ ਪੋ ਛੇ’ ਅਤੇ ਬਾਅਦ ਵਿੱਚ ‘ਰਾਬਤਾ’ ਵਿੱਚ ਉਨ੍ਹਾਂ ਦੇ ਸਹਿ ਕਲਾਕਾਰ ਰਹਿ ਚੁੱਕੇ ਰਾਜ ਕੁਮਾਰ ਰਾਓ ਨੇ ਪੋਸਟਰ ਨੂੰ ਇੱਕ ਰੈਡ ਹਾਰਟ ਇਮੋਜੀ ਦੇ ਨਾਲ ਸਾਂਝਾ ਕੀਤਾ। ਸੁਸ਼ਾਂਤ ਦੀ ਅਚਾਨਕ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਰਾਜ ਕੁਮਾਰ ਰਾਓ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਸੀ, ‘‘ਤੁਹਾਡੀ ਯਾਦ ਆਏਗੀ ਭਾਈ।” ਇਸ ਦੌਰਾਨ, ਸੋਸ਼ਲ ਮੀਡੀਆ 'ਤੇ ਲੋਕ ਫਿਲਮ ਨੂੰ ਓ ਟੀ ਟੀ ਉੱਤੇ ਰਿਲੀਜ਼ ਕੀਤੇ ਜਾਣ ਦੇ ਫੈਸਲੇ ਤੋਂ ਨਾਖੁਸ਼ ਦਿਸੇ ਅਤੇ ਉਨ੍ਹਾਂ ਨੇ ਕੁਝ ਸਮੇਂ ਤੱਕ ਦੇ ਲਈ ਹੀ ਸਹੀ, ਪਰ ਫਿਲਮ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੇ ਜਾਣ ਦੀ ਮੰਗ ਕੀਤੀ ਹੈ।

Have something to say? Post your comment