Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਮਨੋਰੰਜਨ

ਸ਼ਰੁਤੀ ਹਾਸਨ : 10 ਘੰਟੇ ਸ਼ੂਟਿੰਗ ਲਈ ਸੱਤਰ ਲੱਖ

July 02, 2020 09:57 AM

ਅਮਿਤਾਭ ਬੱਚਨ ਅਤੇ ਤਾਪਸੀ ਪੰਨੂ ਸਟਾਰਰ ਫਿਲਮ ‘ਪਿੰਕ’ ਦੇ ਤੇਲਗੂ ਰੀਮੇਕ 'ਤੇ ਕੰਮ ਚੱਲ ਰਿਹਾ ਹੈ, ਜਿਸ ਵਿੱਚ ਪਵਨ ਕਲਿਆਣ ਲੀਡ ਰੋਲ ਵਿੱਚ ਅਮਿਤਾਭ ਬੱਚਨ ਦਾ ਰੋਲ ਕਰਨ ਵਾਲਾ ਹੈ। ਫਿਲਮ ਦਾ ਨਾਂਅ ‘ਵਕੀਲ ਸਾਹਿਬ’ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਫਿਲਮ ਲਈ ਸ਼ਰੂਤੀ ਹਾਸਨ ਨੂੰ ਬਤੌਰ ਲੀਡ ਹੀਰੋਇਨ ਸਾਈਨ ਕੀਤਾ ਜਾ ਰਿਹਾ ਹੈ ਤੇ ਇਸ ਦੇ ਬਦਲੇ ਉਹ ਇੱਕ ਬਹੁਤ ਵੱਡੀ ਰਕਮ ਚਾਰਜ ਕਰਨ ਵਾਲੀ ਹੈ। ਫਿਲਮ ਲਈ ਉਸ ਨੇ ਸੱਤਰ ਲੱਖ ਰੁਪਏ ਦੀ ਮੰਗ ਰੱਖੀ ਹੈ। ਖਾਸ ਗੱਲ ਹੈ ਕਿ ਉਸ ਨੂੰ ਇਸ ਦੌਰਾਨ 10 ਘੰਟੇ ਸ਼ੂਟਿੰਗ ਕਰਨੀ ਹੈ। ਹਾਲੇ ਇਸ ਬਾਰੇ ਵਿੱਚ ਅਧਿਕਾਰਕ ਜਾਣਕਾਰੀ ਨਹੀਂ ਮਿਲ ਸਕੀ। ਇਸ ਲਈ ਸ਼ਰੁਤੀ ਹਾਸਨ ਇਸ ਫਿਲਮ ਦਾ ਹਿੱਸਾ ਹੋਵੇਗਾ ਜਾਂ ਨਹੀਂ, ਪਤਾ ਨਹੀਂ।
ਪਤਾ ਲੱਗਾ ਹੈ ਕਿ ਸ਼ਰੁਤੀ ਤੋਂ ਪਹਿਲਾਂ ਨਿਰਮਾਤਾਵਾਂ ਨੇ ਇਸ ਕਿਰਦਾਰ ਲਈ ਲਾਵਣਯਾ ਤ੍ਰਿਪਾਠੀ, ਇਲਿਆਨਾ ਡਿਕਰੂਜ਼ ਅਤੇ ਪੂਜਾ ਹੇਗੜੇ ਆਦਿ ਅਭਿਨੇਤਰੀਆਂ ਨਾਲ ਸੰਪਰਕ ਕੀਤਾ ਸੀ। ਬਾਅਦ ਵਿੱਚ ਨਿਰਮਾਤਾਵਾਂ ਨੇ ਖੁਦ ਫਿਲਮ ਲਈ ਸ਼ਰੁਤੀ ਨਾਲ ਗੱਲ ਕੀਤੀ ਹੈ। ਫਿਲਮ ਵਿੱਚ ਉਹ ਪਵਨ ਕਲਿਆਣ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਸੀ। ਹਿੰਦੀ ਭਾਸ਼ਾ ਵਿੱਚ ਬਣੀ ਇਸ ਫਿਲਮ ਵਿੱਚ ਇਹ ਕਿਰਦਾਰ ਵਿਦਿਆ ਬਾਲਨ ਨੇ ਨਿਭਾਇਆ ਸੀ। ਇਸ ਦੀ ਸ਼ੂਟਿੰਗ ਨਿਰਮਾਤਾ ਜੁਲਾਈ ਵਿੱਚ ਕਰਨ ਵਾਲੇ ਹਨ। ਇਸ ਲਈ ਨਿਰਮਾਤਾ ਇਨ੍ਹੀਂ ਦਿਨੀਂ ਤਿਆਰੀ ਵਿੱਚ ਜੁਟ ਗਏ ਹਨ। ਸ਼ਰੁਤੀ ਨੇ ਸਾਲ 2000 ਵਿੱਚ ਫਿਲਮ ‘ਲਕ’ ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਤੇ ਫਿਰ ਉਸ ਨੇ ‘ਦਿਲ ਤੋ ਬੱਚਾ ਹੈ ਜੀ’, ‘ਰਮੱਈਆ ਵਸਤਾਵਈਆ’ ਅਤੇ ‘ਬਹਿਨ ਹੋਗੀ ਤੇਰੀ’ ਆਦਿ ਫਿਲਮਾਂ ਵਿੱਚ ਕੰਮ ਕੀਤਾ ਸੀ। ਸਾਊਥ ਫਿਲਮਾਂ ਵਿੱਚ ਉਸ ਨੇ ‘ਗੱਬਰ ਸਿੰਘ’, ‘ਯਦੂ’ ਅਤੇ ‘ਪੁਲੀ’ ਆਦਿ ਹਿੱਟ ਫਿਲਮਾਂ ਵਿੱਚ ਕੰਮ ਕੀਤਾ। ਉਸ ਦੀਆਂ ਅਗਲੀਆਂ ਫਿਲਮਾਂ ਵਿੱਚ ਤੇਲਗੂ ਫਿਲਮ ‘ਕ੍ਰੈਕ’ ਅਤੇ ਤਮਿਲ ਫਿਲਮ ‘ਲਾਬਾਸ’ ਵੀ ਸ਼ਾਮਲ ਹੈ ਜਿਸ ਵਿੱਚ ਉਹ ਨਜ਼ਰ ਆਏਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਦਿਲਜੀਤ ਨੇ ਹੋ ਰਹੀ ਆਲੋਚਨਾ ਵਿਚਕਾਰ ਕਿਹਾ: ਪੰਜਾਬ ਨੇ ਬਹੁਤ ਕੁਝ ਸਿਹਾ, ਫਿਰ ਵੀ ਪ੍ਰਤੀਭਾਸ਼ਾਲੀ ਲੋਕਾਂ ਨੂੰ ਜਨਮ ਦਿੱਤਾ, ਧੰਨ ਹੈ ਪੰਜਾਬ ਸਾਬਕਾ ਮਚਮਿਊਜਿ਼ਕ ਹੋਸਟ ਅਤੇ ਪ੍ਰਸਟ ਬਲੈਕ ਮਿਸ ਕੈਨੇਡਾ ਜੂਲੀਅਟ ਪਾਵੇਲ ਦਾ 54 ਸਾਲ ਦੀ ਉਮਰ `ਚ ਦਿਹਾਂਤ ਜ਼ੀ5 ਨੇ ਦਿਲਜੀਤ ਦੋਸਾਂਝ ਦੀ ਫਿ਼ਲਮ ‘ਡਿਟੈਕਟਿਵ ਸ਼ੇਰਦਿਲ’ ਦਾ ਟ੍ਰੇਲਰ ਕੀਤਾ ਰਿਲੀਜ਼ ਆਮਿਰ ਖਾਨ ਦੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦਾ ਟ੍ਰੇਲਰ ਹੋਇਆ ਰਿਲੀਜ਼, 20 ਜੂਨ ਨੂੰ ਸਿਨੇਮਾਘਰਾਂ ਵਿੱਚ ਹੋਵੇਗੀ ਰਿਲੀਜ਼ ਆਪ੍ਰੇਸ਼ਨ ਸਿੰਦੂਰ 'ਤੇ ਫਿਲਮ ਬਣਾਉਣ ਲਈ ਮੱਚੀ ਹੋੜ, ਟਾਈਟਲ ਲਈ 50 ਤੋਂ ਵੱਧ ਨਿਰਮਾਤਾਵਾਂ ਨੇ ਦਿੱਤੀ ਅਰਜ਼ੀ ਭਾਰਤ-ਪਾਕਿਸਤਾਨ ਤਣਾਅ ਕਾਰਨ ਰਾਜਕੁਮਾਰ ਰਾਓ ਦੀ ਫਿਲਮ ਸਿਨੇਮਾਘਰਾਂ ਵਿੱਚ ਨਹੀਂ ਹੋਵੇਗੀ ਰਿਲੀਜ਼, ਹੁਣ ਹੋਵੇਗੀ ਓਟੀਟੀ `ਤੇ ਸੁਨੀਲ ਸ਼ੈਟੀ ਦੀ ਫਿ਼ਲਮ 'ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼ ਸੰਨੀ ਦਿਓਲ ਦੀ ਫਿਲਮ 'ਜਾਟ' ਦਾ ਨਵਾਂ ਟੀਜ਼ਰ ਰਿਲੀਜ਼ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ ਮਨਜਿੰਦਰ ਸਿਰਸਾ ਦੇ ਘਰ ਮੁਲਾਕਾਤ ਕਰਨ ਲਈ ਪਹੁੰਚੇ ਦਿਲਜੀਤ...!!