Welcome to Canadian Punjabi Post
Follow us on

13

August 2020
ਭਾਰਤ

ਗੁਰਪਤਵੰਤ ਪੰਨੂੰ ਸਮੇਤ 5 ਜਣਿਆਂ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ

July 02, 2020 07:25 AM

ਨਵੀਂ ਦਿੱਲੀ, 1 ਜੁਲਾਈ, (ਪੋਸਟ ਬਿਊਰੋ)- ਭਾਰਤ ਦੇ ਗ੍ਰਹਿ ਮੰਤਰਾਲਾ ਨੇ ਅੱਜ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨੇਤਾ ਵਧਾਵਾ ਸਿੰਘ ਸਣੇ 9 ਜਣਿਆਂ ਨੂੰ ਪੰਜਾਬ ਵਿੱਚ ਖਾੜਕੂਵਾਦ ਨੂੰ ਫਿਰ ਹਵਾ ਦੇਣ ਵਾਲੇ ਐਲਾਨ ਕੀਤਾ ਹੈ। ਕੇਂਦਰੀ ਮੰਤਰਾਲਾ ਵਲੋਂ ਅੱਜ ਬੁੱਧਵਾਰ ਜਾਰੀ ਬਿਆਨ ਮੁਤਾਬਕ ਪਾਕਿਸਤਾਨ ਤੋਂ ਚੱਲਦੇ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਨੂੰ ਵੀ ਇਸ ਸੂਚੀ ਵਿੱਚ ਪਾਇਆ ਗਿਆ ਹੈ। 

ਅੱਜ ਜਾਰੀ ਹੋਏ ਭਾਰਤ ਸਰਕਾਰ ਦੇ ਬਿਆਨ ਮੁਤਾਬਕ ਇਹ ਸਾਰੇ 9 ਵਿਅਕਤੀ ਸਰਹੱਦ ਪਾਰ ਅਤੇ ਵਿਦੇਸ਼ੀ ਧਰਤੀ ਤੋਂ ਖਾੜਕੂਵਾਦ ਨਾਲ ਜੁੜੀਆਂ ਵੱਖ-ਵੱਖ ਸਰਗਰਮੀਆਂ ਵਿੱਚ ਸ਼ਾਮਲ ਹਨ ਤੇ ਦੇਸ਼ ਵਿੱਚ ਅਸਥਿਰਤਾ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿੱਚ ਇਨ੍ਹਾਂ ਨੇ ਪੰਜਾਬ ਵਿੱਚ ਫਿਰ ਖਾਲਿਸਤਾਨ ਅੰਦੋਲਨ ਨੂੰ ਹਵਾ ਦਿੱਤੀ ਹੈ। ਵਰਨਣ ਯੋਗ ਹੈ ਕਿ ਪਿਛਲੇ ਸਾਲ ਸਤੰਬਰ ਵਿੱਚ ਇਹ ਐਕਟ ਲਾਗੂ ਹੋਣ ਪਿੱਛੋਂ ਭਾਰਤ ਸਰਕਾਰ ਨੇ ਮੌਲਾਨਾ ਮਸੂਦ ਅਜ਼ਹਰ, ਹਾਫਿਜ਼ ਸਈਦ, ਜ਼ਕੀ-ਉਰ-ਰਹਿਮਾਨ ਲਖਵੀ ਅਤੇ ਦਾਊਦ ਇਬਰਾਹਿਮ ਨੂੰ ਅੱਤਵਾਦੀ ਐਲਾਨ ਕੀਤਾ ਸੀ।

ਪੰਜਾਬ ਨਾਲ ਸੰਬੰਧਤ ਤੇ ਵਿਦੇਸ਼ ਵਿੱਚ ਰਹਿੰਦੇ ਜਿਹੜੇ ਲੋਕਾਂ ਦੇ ਨਾਂਅ ਨਵੀਂ ਸੂਚੀ ਵਿੱਚ ਪਾਏ ਹਨ, ਉਨ੍ਹਾਂ ਵਿੱਚ ਗੁਰਪਤਵੰਤ ਸਿੰਘ ਪੰਨੂ (ਸਿੱਖਸ ਫਾਰ ਜਸਟਿਸ), ਵਧਾਵਾ ਸਿੰਘ (ਚੀਫ, ਬੱਬਰ ਖਾਲਸਾ ਇੰਟਰਨੈਸ਼ਨਲ), ਪਰਮਜੀਤ ਸਿੰਘ (ਚੀਫ, ਬੱਬਰ ਖਾਲਸਾ ਇੰਟਰਨੈਸ਼ਨਲ ਬ੍ਰਿਟੇਨ), ਲਖਬੀਰ ਸਿੰਘ (ਚੀਫ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ), ਰਣਜੀਤ ਸਿੰਘ (ਖਾਲਿਸਤਾਨ ਜ਼ਿੰਦਾਬਾਦ ਫੋਰਸ), ਪਰਮਜੀਤ ਸਿੰਘ (ਖਾਲਿਸਤਾਨ ਕਮਾਂਡੋ ਫੋਰਸ), ਭੁਪਿੰਦਰ ਸਿੰਘ ਭਿੰਦਾ (ਖਾਲਿਸਤਾਨ ਜ਼ਿੰਦਾਬਾਦ ਫੋਰਸ), ਗੁਰਮੀਤ ਸਿੰਘ ਬੱਗਾ (ਖਾਲਿਸਤਾਨ ਜ਼ਿੰਦਾਬਾਦ ਫੋਰਸ) ਅਤੇ ਹਰਦੀਪ ਸਿੰਘ ਨਿੱਝਰ (ਚੀਫ ਖਾਲਿਸਤਾਨ ਟਾਈਗਰ ਫੋਰਸ) ਸ਼ਾਮਲ ਹਨ।

  

Have something to say? Post your comment
ਹੋਰ ਭਾਰਤ ਖ਼ਬਰਾਂ
ਦੇਸ਼ ਵਿਚ ਕੋਰੋਨਾ ਦੇ ਮਾਮਲੇ 24 ਲੱਖ ਤੋ ਪਾਰ, ਪਿਛਲੇ 24 ਘੰਟਿਆਂ ਵਿਚ ਕਰੀਬ 67 ਹਜ਼ਾਰ ਕੇਸ
ਬੈਂਗਲੁਰੂ ਵਿੱਚ ਗੜਬੜ; ਕਾਂਗਰਸੀ ਵਿਧਾਇਕ ਦੇ ਭਾਣਜੇ ਦੀ ਫੇਸਬੁਕ ਪੋਸਟ ਦੇ ਨਾਲ ਹਿੰਸਾ ਭੜਕ ਪਈ
ਸਾਬਕਾ ਵਿਧਾਇਕ ਜਰਨੈਲ ਸਿੰਘ ਦੇ ਖਿਲਾਫ ਆਪ ਪਾਰਟੀ ਵੱਲੋਂ ਸਖਤ ਕਾਰਵਾਈ
ਸੁਪਰੀਮ ਕੋਰਟ ਨੇ ਪਿਤਾ ਦੀ ਜਾਇਦਾਦ ਵਿੱਚ ਧੀਆਂ ਦਾ ਬਰਾਬਰ ਦਾ ਹੱਕ ਮੰਨਿਆ
ਫੈਸਲ ਕਹਿੰਦੈ: ਮੇਰੀ ਅਸਹਿਮਤੀ ਨੂੰ ਦੇਸ਼ ਧ੍ਰੋਹ ਦੀ ਕਾਰਵਾਈ ਵਜੋਂ ਦੇਖਿਆ ਗਿਐ
ਛੇੜਛਾੜ ਨੇ ਅਮਰੀਕਾ ਪੜ੍ਹਦੀ ਹੋਣਹਾਰ ਲੜਕੀ ਦੀ ਜਾਨ ਲੈ ਲਈ
ਭਾਰਤ ਵਿੱਚ ਚੀਨੀ ਸਮਾਰਟਫੋਨ ਤੇ ਇਲੈਕਟ੍ਰਾਨਿਕਸ ਸਾਮਾਨ ਕੁਝ ਹੀ ਸਕਿੰਟ 'ਚ ਵਿਕ ਗਏ
ਫੌਕਸਵੈਗਨ ਗਰੁੱਪ ਨੇ ਕਿਹਾ: ਭਾਰਤ ਵਿੱਚ ਕਾਰੋਬਾਰ ਕਰਨਾ ਸੌਖਾਲਾ ਨਹੀਂ
ਕੋਰੋਨਾ ਦੌਰਾਨ ਗ੍ਰੋਸਰੀ ਦੀ ਮੰਗ ਵਧੀ, ਪਰਿਵਾਰਕ ਖ਼ਰਚ ਦੁੱਗਣਾ ਹੋਇਆ
ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ! * ਬੁਲੰਦ ਸੁਰਾਂ ਵਾਲੇ ਪ੍ਰਸਿੱਧ ਸ਼ਾਇਰ ਰਾਹਤ ਇੰਦੌਰੀ ਦਾ ਦੇਹਾਂਤ