Welcome to Canadian Punjabi Post
Follow us on

11

August 2020
ਕੈਨੇਡਾ

ਫੇਸਬੁੱਕ ਉੱਤੇ ਇਸ਼ਤਿਹਾਰਾਂ ਦਾ ਬਾਈਕਾਟ ਕਰਨ ਵਾਲਿਆਂ ਵਿੱਚ ਕੈਨੇਡਾ ਦੇ ਪੰਜ ਬੈਂਕ ਵੀ ਸ਼ਾਮਲ

July 02, 2020 06:46 AM

ਟੋਰਾਂਟੋ, 1 ਜੁਲਾਈ (ਪੋਸਟ ਬਿਊਰੋ) : ਜੁਲਾਈ ਦੇ ਮਹੀਨੇ ਫੇਸਬੱੁਕ ਉੱਤੇ ਇਸ਼ਤਿਹਾਰ ਦੇਣੇ ਬੰਦ ਕਰਨ ਵਾਲੀਆਂ ਕੰਪਨੀਆਂ ਦੀ ਵੱਧ ਰਹੀ ਸੂਚੀ ਵਿੱਚ ਕੈਨੇਡਾ ਦੇ ਪੰਜ ਵੱਡੇ ਬੈਂਕ ਵੀ ਸ਼ਾਮਲ ਹੋ ਗਏ ਹਨ। ਨਫਰਤ ਭਰੇ ਮਸੌਦੇ ਨੂੰ ਅੱਗੇ ਫੈਲਣ ਤੋਂ ਰੋਕਣ ਵਿੱਚ ਫੇਸਬੁੱਕ ਦੇ ਕਾਮਯਾਬ ਨਾ ਹੋਣ ਕਾਰਨ ਇਹ ਫੈਸਲਾ ਲਿਆ ਗਿਆ ਹੈ।

ਮੰਗਲਵਾਰ ਨੂੰ ਸਕੋਸ਼ੀਆਬੈਂਕ ਨੇ ਜੁਲਾਈ ਦੇ ਮਹੀਨੇ ਫੇਸਬੁੱਕ ਦੇ ਪਲੇਟਫੌਰਮਜ਼ ਉੱਤੇ ਆਰਜ਼ੀ ਤੌਰ ੳੱੁਤੇ ਇਸ਼ਤਿਹਾਰ ਦੇਣੇ ਬੰਦ ਕਰਨ ਦੀ ਪੁਸ਼ਟੀ ਕੀਤੀ ਸੀ ਜਦਕਿ ਆਰਬੀਸੀ, ਸੀਆਈਬੀਸੀ, ਟੀਡੀ ਤੇ ਬੀਐਮਓ ਨੇ ਬੁੱਧਵਾਰ ਨੂੰ ਇਸ ਸਬੰਧੀ ਫੈਸਲਾ ਸੁਣਾਇਆ। ਇੱਕ ਈਮੇਲ ਰਾਹੀਂ ਦਿੱਤੇ ਬਿਆਨ ਵਿੱਚ ਸਕੋਸ਼ੀਆਬੈਂਕ ਦੇ ਬੁਲਾਰੇ ਨੇ ਆਖਿਆ ਕਿ ਸਾਡੇ ਕਰਮਚਾਰੀਆਂ, ਗਾਹਕਾਂ, ਸ਼ੇਅਰਹੋਲਡਰਜ਼ ਤੇ ਕਮਿਊਨਿਟੀਜ਼ ਲਈ ਸੁਖਾਵਾਂ ਮਾਹੌਲ ਬਣਾਉਣ ਦੀ ਸਾਡੀ ਮੌਲਿਕ ਮਾਨਤਾ ਤੇ ਰੁਝਾਨ ਦੇ ਅਧਾਰ ਉੱਤੇ ਇਹ ਫੈਸਲਾ ਲਿਆ ਗਿਆ ਹੈ। ਆਰਬੀਸੀ ਦੇ ਬੁਲਾਰੇ ਏਜੇ ਗੌਡਮੈਨ ਨੇ ਆਖਿਆ ਕਿ ਬੈਂਕ ਦਾ ਮੰਨਣਾ ਹੈ ਕਿ ਪੂਰੇ ਸਿਸਟਮ ਵਿੱਚ ਫੈਲੇ ਨਸਲਵਾਦ ਕਾਰਨ ਸਿਆਹ ਨਸਲ ਦੇ ਲੋਕਾਂ, ਮੂਲਵਾਸੀਆਂ ਤੇ ਹੋਰ ਨਸਲਾਂ ਦੇ ਲੋਕਾਂ ਲਈ ਆਰਥਿਕ ਤੇ ਸਮਾਜਕ ਤਰੱਕੀ ਲਈ ਮਿਲਣ ਵਾਲੇ ਮੌਕਿਆਂ ਲਈ ਬਰਾਬਰੀ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਵਿੱਚ ਰੁਕਾਵਟ ਆਉਂਦੀ ਹੈ। ਉਨ੍ਹਾਂ ਆਖਿਆ ਕਿ ਆਰਬੀਸੀ ਦਾ ਮੰਤਵ ਆਪਣੇ ਗਾਹਕਾਂ ਤੇ ਕਮਿਊਨਿਟੀਜ਼ ਦੀ ਖੁਸ਼ਹਾਲੀ ਲਈ ਕੰਮ ਕਰਨਾ ਹੈ ਤੇ ਇਸ ਟੀਚੇ ਦੀ ਪ੍ਰਾਪਤੀ ਲਈ ਸਾਨੂੰ ਸਿਸਟਮ ਵਿਚਲੇ ਨਸਲਵਾਦ ਤੇ ਪੱਖਪਾਤ ਨੂੰ ਖ਼ਤਮ ਕਰਨ ਵੱਲ ਕੰਮ ਕਰਨਾ ਹੋਵੇਗਾ।

ਉਨ੍ਹਾਂ ਆਖਿਆ ਕਿ ਇਸ ਦਾ ਇੱਕ ਢੰਗ ਗਲਤ ਜਾਣਕਾਰੀ ਤੇ ਨਫਰਤ ਭਰੇ ਭਾਸ਼ਣ ਖਿਲਾਫ ਖੜ੍ਹੇ ਹੋਣਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਪਿੱਛੇ ਜਿਹੇ ਵਾਪਰੀਆਂ ਘਟਨਾਵਾਂ ਦੀ ਪ੍ਰਤੀਕਿਰਿਆ ਵਜੋਂ ਪਹਿਲੀ ਜੁਲਾਈ ਤੋਂ ਆਰਬੀਸੀ ਪੂਰੇ ਮਹੀਨੇ ਲਈ ਫੇਸਬੁੱਕ ਤੇ ਇੰਸਟਾਗ੍ਰਾਮ ਉੱਤੇ ਇਸ਼ਤਿਹਾਰ ਲਵਾਉਣੇ ਬੰਦ ਕਰੇਗਾ। ਇਸ ਬਾਈਕਾਟ ਵਿੱਚ ਹਿੱਸਾ ਲੈਣ ਵਾਲੀਆਂ ਹੋਰ ਕੈਨੇਡੀਅਨ ਕੰਪਨੀਆਂ ਵਿੱਚ ਲੁਲੂਲੈਮਨ ਅਥਲੈਟਿਕਾ, ਮਾਊਨਟੇਨ ਇਕਿਉਪਮੈਂਟ ਕੋ-ਆਪ, ਆਰਕਟੈਰਿਕਸ ਤੇ ਮੂਜ਼ਹੈੱਡ ਬ੍ਰਿਊਰੀਜ਼ ਸ਼ਾਮਲ ਹਨ। ਇਸ ਕੈਂਪੇਨ ਵਿੱਚ ਹਿੱਸਾ ਲੈਣ ਵਾਲੇ ਕੌਮਾਂਤਰੀ ਬ੍ਰੈਂਡਜ਼ ਵਿੱਚ ਕੋਕਾ-ਕੋਲਾ, ਬੈਨ ਐਂਡ ਜੈਰੀਜ਼, ਐਡੀ ਬਾਇਰ, ਹਰਸ਼ੀਜ਼, ਹੌਂਡਾ ਤੇ ਪੈਟੇਗੌਨੀਆ ਸ਼ਾਮਲ ਹਨ।  

Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਸਰਕਾਰ ਨੇ ਘੱਟ ਤੋਂ ਘੱਟ ਬੇਰੋਜ਼ਗਾਰੀ ਦਰ 13æ1 ਫੀ ਸਦੀ ਤੈਅ ਕੀਤੀ
ਲਾਪਤਾ 4 ਸਾਲਾ ਬੱਚੀ ਦੀ ਗੁਆਂਢੀ ਦੇ ਪੂਲ ਵਿੱਚੋਂ ਮਿਲੀ ਲਾਸ਼
ਲਿਬਰਲਾਂ ਨੇ ਵੁਈ ਚੈਰਿਟੀ ਨਾਲ ਸਬੰਧਤ ਦਸਤਾਵੇਜ਼ ਕਮੇਟੀ ਹਵਾਲੇ ਕੀਤੇ
ਐਲੂਮੀਨੀਅਮ ਵਿਵਾਦ : ਕੈਨੇਡਾ ਵੱਲੋਂ ਅਮਰੀਕੀ ਐਲੂਮੀਨੀਅਮ ਉੱਤੇ 3æ6 ਬਿਲੀਅਨ ਡਾਲਰ ਟੈਰਿਫ ਲਾਉਣ ਦੀ ਯੋਜਨਾ : ਫਰੀਲੈਂਡ
ਕੈਨੇਡਾ ਉੱਤੇ ਨਵੇਂ ਐਲੂਮੀਨੀਅਮ ਟੈਰਿਫ ਲਾਉਣ ਦੀ ਤਿਆਰੀ ਕਰ ਰਿਹਾ ਹੈ ਅਮਰੀਕਾ
ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਸਟੀਫਨ ਮੈਕਨੀਲ ਨੇ ਅਹੁਦਾ ਛੱਡਣ ਦਾ ਕੀਤਾ ਐਲਾਨ
ਟਿੰਮ ਹੌਰਟਨਜ਼ ਦੀ ਕਮਾਈ ਨੂੰ ਲੱਗੀ ਵੱਡੀ ਢਾਹ
ਕੈਨੇਡਾ ਵੱਲੋਂ ਲੈਬਨਾਨ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਮਦਦ ਲੰਮਾਂ ਸਮਾਂ ਚੱਲੇਗੀ : ਗੋਲਡ
ਫਾਈਜ਼ਰ ਤੇ ਮੌਡਰਨਾ ਨਾਲ ਫੈਡਰਲ ਸਰਕਾਰ ਨੇ ਕੀਤੀ ਡੀਲ
ਫੰਡਿੰਗ ਦੀ ਘਾਟ ਕਾਰਨ ਕੈਨੇਡੀਅਨ ਦਵਾਈ ਨਿਰਮਾਤਾ ਕੰਪਨੀ ਵੈਕਸੀਨ ਦੇ ਟ੍ਰਾਇਲ ਅੱਗੇ ਤੋਰਨ ਵਿੱਚ ਅਸਮਰੱਥ