Welcome to Canadian Punjabi Post
Follow us on

14

July 2025
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਆਪਣੇ ਨਾਲ ਹੋ ਰਹੀ ਨਾਇਨਸਾਫੀ ਲਈ ਆਵਾਜ਼ ਉਠਾਉਣਗੇ ਮੂਲਵਾਸੀ

July 02, 2020 06:44 AM

ਟੋਰਾਂਟੋ, 1 ਜੁਲਾਈ (ਪੋਸਟ ਬਿਊਰੋ) : ਸ਼ਾਂਤਮਈ ਢੰਗ ਨਾਲ ਕੀਤੇ ਜਾ ਰਹੇ ਕੈਂਸਲ ਕੈਨੇਡਾ ਡੇਅ ‘Cancel Canada Day’  ਮਾਰਚ ਦੌਰਾਨ ਮੂਲਵਾਸੀ ਕਾਰਕੁੰਨ ਦੇਸ਼ ਭਰ ਵਿੱਚ ਇੱਕ ਦਿਨ ਸੋਗ ਲਈ ਰੱਖਣਗੇ ਤੇ ਉਦੋਂ ਉਨ੍ਹਾਂ ਦੀ ਕਮਿਊਨਿਟੀ ਨਾਲ ਹੋਣ ਵਾਲੀ ਨਾਇਨਸਾਫੀ ਉੱਤੇ ਚਾਨਣਾ ਪਾਇਆ ਜਾਵੇਗਾ। ਮੂਲਵਾਸੀਆਂ ਦੇ ਅਧਿਕਾਰਾਂ ਬਾਰੇ ਗਰੱੁਪ ਆਇਡਲ ਨੋ ਮੋਰ (Idle No More) ਦੀ ਅਗਵਾਈ ਵਿੱਚ ਕੈਂਸਲ ਕੈਨੇਡਾ ਡੇਅ ਮੁਜ਼ਾਹਰਿਆਂ ਵਿੱਚ ਉਨ੍ਹਾਂ ਮੂਲਵਾਸੀ, ਸਿਆਹ ਨਸਲ, ਮਾਈਗ੍ਰੈਂਟ, ਔਰਤਾਂ ਤੇ ਟਰਾਂਸ ਲੋਕਾਂ ਨੂੰ ਚੇਤੇ ਕੀਤਾ ਜਾਵੇਗਾ ਜਿਨ੍ਹਾਂ ਦੀਆਂ ਕੀਮਤੀ ਜਾਨਾਂ ਅਜਾਂਈ ਚਲੀਆਂ ਗਈਆਂ। ਆਰਗੇਨਾਈਜ਼ੇਸ਼ਨ ਦੀ ਵੈਬਸਾਈਟ ਉੱਤੇ ਪੋਸਟ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਹੈ ਕਿ ਕੈਨੇਡਾ ਦੇ ਅੰਦਰ ਮੂਲਵਾਸੀ ਲੋਕਾਂ ਦੀ ਹੋ ਰਹੀ ਨਸਲਕੁਸ਼ੀ ਦੇ ਜਸ਼ਨ ਅਸੀਂ ਨਹੀਂ ਮਨਾਂਵਾਂਗੇ।

ਇਹ ਵੀ ਆਖਿਆ ਗਿਆ ਹੈ ਕਿ ਅਸੀਂ ਐਮਐਮਆਈਡਬਲਿਊਜੀ2ਐਸ, ਬੱਚਿਆਂ ਦੀ ਭਲਾਈ, ਬਰਥ ਐਲਰਟਜ਼, ਧੱਕੇ ਨਾਲ ਕੀਤੀ ਜਾਣ ਵਾਲੀ ਨਸਬੰਦੀ, ਪੁਲਿਸ ਅਤੇ ਆਰਸੀਐਮਪੀ ਦੇ ਜ਼ੁਲਮ ਤੇ ਸਾਡੇ ਨਾਲ ਹੋਣ ਵਾਲੀ ਨਾਇਨਸਾਫੀ ਲਈ ਆਪਣੀ ਆਵਾਜ਼ ਉਠਾਵਾਂਗੇ। ਆਇਡਲ ਨੋ ਮੋਰ ਵੱਲੋਂ ਲਾਈਵ ਬ੍ਰੌਡਕਾਸਟ ਤੋਂ ਇਲਾਵਾ ਵੈਨਕੂਵਰ, ਸਸਕਾਟੂਨ, ਹੈਲੀਫੈਕਸ ਤੇ ਹੈਮਿਲਟਨ-ਓਨਟਾਰੀਓ ਵਿੱਚ ਕਈ ਲੋਕਲ ਈਵੈਂਟ ਵੀ ਪਲੈਨ ਕੀਤੇ ਗਏ ਹਨ।

  

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵੈਸਟ ਇੰਡ `ਚ ਦੁਪਹਿਰ ਨੂੰ ਬਿਜਲੀ ਹੋਈ ਬੰਦ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਐੱਸਯੂਵੀ ਅਮਰੀਕੀ ਸਰਹੱਦ ਨੇੜੇ ਹਾਦਸਾਗ੍ਰਸਤ ਵੈਨਕੂਵਰ ਹਵਾਈ ਅੱਡੇ 'ਤੇ ਜਹਾਜ਼ ਦੇ ਇੰਜਣ ਵਿੱਚ ਲੱਗੀ ਅੱਗ, ਸਲਾਈਡਾਂ ਰਾਹੀਂ ਯਾਤਰੀ ਕੱਢੇ ਬਾਹਰ ਐਲਗਿਨ ਅਤੇ ਲੌਰੀਅਰ ਵਿਖੇ ਮਾਰੇ ਗਏ ਪੈਦਲ ਯਾਤਰੀਆਂ ਨੂੰ ਸ਼ਰਧਾਂਜਲੀ ਵਜੋਂ ਓਟਵਾ ਨਿਵਾਸੀ ਹੋਏ ਇਕੱਠੇ ਸੇਂਟ-ਫ੍ਰਾਂਸੋਆ ਨਦੀ `ਚੋਂ ਮਿਲੀ ਕਾਰ, ਅੰਦਰੋਂ ਇੱਕ ਲਾਸ਼ ਵੀ ਮਿਲੀ ਟਰੰਪ ਨੇ ਕੈਨੇਡਾ 'ਤੇ ਲਗਾਇਆ 35% ਟੈਰਿਫ ਬੀ.ਸੀ. ਦੀ ਫਰੇਜ਼ਰ ਨਦੀ ਵਿੱਚ ਫੜ੍ਹੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਮੱਛੀ ਕਿਊਬੈਕ ਦੇ ਇੱਕ ਵਿਅਕਤੀ 'ਤੇ ਅਮਰੀਕੀ ਬਜ਼ੁਰਗਾਂ ਨਾਲ ਧੋਖਾਧੜੀ ਕਰਨ ਦੇ ਲੱਗੇ ਦੋਸ਼ ਪਾਰਲੀਮੈਂਟ ਹਿੱਲ ਕਲੋਨੀ ਦੀ ਆਖਰੀ ਬਚੀ ਬਿੱਲੀ ਕੋਲਾ ਦਾ ਦੇਹਾਂਤ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼