Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਕੈਨੇਡਾ-ਅਮਰੀਕਾ ਸਰਹੱਦ ਉੱਤੇ 4 ਟੰਨ ਤੋਂ ਵੱਧ ਮੈਰੀਯੁਆਨਾ ਫੜ੍ਹੀ

July 01, 2020 06:15 PM

ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਨੂੰ ਕੀਤਾ ਗਿਆ ਚਾਰਜ

ਟੋਰਾਂਟੋ, 01 ਜੁਲਾਈ (ਪੋਸਟ ਬਿਊਰੋ) : ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੈਨੇਡੀਅਨ ਸਰਹੱਦ ੳੱੁਤੇ ਮੈਰੀਯੁਆਨਾ ਦੀ ਸੱਭ ਤੋਂ ਵੱਡੀ ਖੇਪ ਫੜ੍ਹੀ ਗਈ ਹੈ।

ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (U.S. Customs and Border Protection) ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੱਗਭਗ 4.3 ਟੰਨ ਮੈਰੀਯੁਆਨਾ ਅਜਿਹੇ ਟਰੱਕ ਤੋਂ ਫੜ੍ਹੀ ਗਈ ਜਿਹੜਾ ਦੇਸ਼ ਵਿੱਚ ਦਾਖਲ ਹੋਣ ਦੀ ਕੋਸਿ਼ਸ਼ ਕਰ ਰਿਹਾ ਸੀ। ਇਹ ਟਰੱਕ 25 ਜੂਨ ਨੂੰ ਫੜ੍ਹਿਆ ਗਿਆ। ਫੜ੍ਹੀ ਗਈ ਮੈਰੀਯੁਆਨਾ ਦੀ ਕੀਮਤ 20 ਮਿਲੀਅਨ ਅਮਰੀਕੀ ਡਾਲਰ (27.3 ਮਿਲੀਅਨ ਕੈਨੇਡੀਅਨ ਡਾਲਰ) ਦੱਸੀ ਜਾਂਦੀ ਹੈ।

ਬਾਰਡਰ ਏਜੰਸੀ ਅਨੁਸਾਰ ਇਸ ਟਰੱਕ ਨੂੰ ਓਨਟਾਰੀਓ ਦੇ ਨਾਇਗਰਾ ਰੀਜਨ ਤੇ ਬਫਲੋ, ਨਿਊ ਯੌਰਕ ਦਰਮਿਆਨ ਸਥਿਤ ਪੀਸ ਬ੍ਰਿਜ ਪਾਰ ਕਰਦੇ ਸਮੇਂ ਰੋਕਿਆ ਗਿਆ ਸੀ। ਟਰੱਕ ਦੇ ਦਸਤਾਵੇਜ਼ਾਂ ਵਿੱਚ ਲਿਖਿਆ ਸੀ ਕਿ ਉਸ ਵਿੱਚ ਸਿਰਫ ਸਟੋਰੇਜ ਕੰਟੇਨਰਜ਼ ਸਨ ਪਰ ਜਾਂਚ ਕੀਤੇ ਜਾਣ ਉਪਰੰਤ ਇਸ ਵਿੱਚੋਂ 55 ਫੂਸ ਨਾਲ ਭਰੇ ਲੱਕੜ ਦੇ ਬਕਸੇ ਮਿਲੇ ਜਿਨ੍ਹਾਂ ਵਿੱਚ ਮੈਰੀਯੁਆਨਾ ਦੇ ਵੈਕਿਊਮ ਕੀਤੇ ਗਏ ਪੈਕੇਟ ਸਨ।

ਇਸ ਮੌਕੇ ਭਾਰਤੀ ਮੂਲ ਦੇ 26 ਸਾਲਾ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਨੂੰ ਮੈਰੀਯੁਆਨਾ ਇੰਪੋਰਟ ਕਰਨ ਅਤੇ ਉਸ ਨੂੰ ਵੰਡਣ ਦੇ ਇਰਾਦੇ ਨਾਲ ਆਪਣੇ ਕੋਲ ਰੱਖਣ ਦੇ ਦੋਸ਼ ਵਿੱਚ ਚਾਰਜ ਕੀਤਾ ਗਿਆ। ਅਮਰੀਕੀ ਬਾਰਡਰ ਏਜੰਸੀ ਵੱਲੋਂ ਇਸ ਨੂੰ ਉੱਤਰੀ ਬਾਰਡਰ ਉੱਤੇ ਫੜ੍ਹੀ ਗਈਆਂ ਨਸਿ਼ਆਂ ਦੀ ਸੱਭ ਤੋਂ ਵੱਡੀ ਖੇਪ ਦੱਸਿਆ ਜਾ ਰਿਹਾ ਹੈ। ਇੱਕ ਮਹੀਨੇ ਦੇ ਅੰਦਰ ਅੰਦਰ ਪੀਸ ਬ੍ਰਿਜ ਉੱਤੇ ਫੜ੍ਹੀ ਗਈ ਮੈਰੀਯੁਆਨਾ ਦੀ ਇਹ ਤੀਜੀ ਵੱਡੀ ਖੇਪ ਹੈ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ