Welcome to Canadian Punjabi Post
Follow us on

15

August 2020
ਟੋਰਾਂਟੋ/ਜੀਟੀਏ

ਬਰੈਂਪਟਨ ਵਿੱਚ ਪੁਲਿਸ ਅਧਿਕਾਰੀ ਨੇ ਮਸ਼ਕੂਕ ਨੂੰ ਮਾਰੀ ਗੋਲੀ

July 01, 2020 06:13 PM

ਐਸਆਈਯੂ ਕਰ ਰਹੀ ਹੈ ਜਾਂਚ

ਬਰੈਂਪਟਨ, 1 ਜੁਲਾਈ (ਪੋਸਟ ਬਿਊਰੋ) : ਕੱਲ੍ਹ ਸ਼ਾਮ ਨੂੰ ਬਰੈਂਪਟਨ ਵਿੱਚ ਇੱਕ ਸ਼ੂਟਿੰਗ ਵਿੱਚ ਪੁਲਿਸ ਅਧਿਕਾਰੀ ਦੇ ਸ਼ਾਮਲ ਹੋਣ ਤੋ ਬਾਅਦ ਮਾਮਲੇ ਦੀ ਜਾਂਚ ਐਸਆਈਯੂ ਵੱਲੋਂ ਕੀਤੀ ਜਾ ਰਹੀ ਹੈ।

ਪੀਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮੀਂ 7:45 ਉੱਤੇ ਟੌਰਬ੍ਰੈਮ ਰੋਡ ਤੇ ਵਿਲੀਅਮਜ਼ ਪਾਰਕਵੇਅ ਵਾਲੇ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਘਟਨਾ ਵਾਪਰਨ ਤੋਂ ਬਾਅਦ ਸੱਦਿਆ ਗਿਆ। ਕਾਂਸਟੇਬਲ ਬੈਂਕ੍ਰੌਫਟ ਰਾਈਟ ਨੇ ਆਖਿਆ ਕਿ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਇਸ ਸੂ਼ਟਿੰਗ ਵਿੱਚ ਪੁਲਿਸ ਅਧਿਕਾਰੀ ਸ਼ਾਮਲ ਸੀ।

ਪੀਲ ਤੇ ਯੌਰਕ ਰੀਜਨਲ ਪੁਲਿਸ ਦੇ ਰੌਬਰੀ ਇਨਵੈਸਟੀਗੇਸ਼ਨ ਬਿਊਰੋ (robbery investigation bureau) ਦੇ ਜਾਂਚਕਾਰ ਇੱਕ ਗੱਡੀ ਦੀ ਨਿਗਰਾਨੀ ਕਰ ਰਹੇ ਸਨ ਜਿਸ ਵਿੱਚ ਡਾਕੇ ਨਾਲ ਸਬੰਧਤ ਤਿੰਨ ਮਸ਼ਕੂਕ ਸਵਾਰ ਸਨ। ਰਾਈਟ ਨੇ ਆਖਿਆ ਕਿ ਨਿਗਰਾਨੀ ਦੌਰਾਨ ਪੁਲਿਸ ਤੇ ਮਸ਼ਕੂਕਾਂ ਵਿੱਚ ਤੂੰ-ਤੂੰ, ਮੈਂ-ਮੈਂ ਹੋ ਗਈ ਤੇ ਪੁਲਿਸ ਅਧਿਕਾਰੀ ਨੇ ਮਸ਼ਕੂਕ ਨੂੰ ਗੋਲੀ ਮਾਰ ਦਿੱਤੀ।

ਮਸ਼ਕੂਕ ਨੂੰ ਟਰੌਮਾ ਸੈਂਟਰ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਦੋ ਹੋਰਨਾਂ ਮਸ਼ਕੂਕਾਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ। ਸਾਰੇ ਮਸ਼ਕੂਕ ਆਪਣੇ 20ਵਿਆਂ ਦੇ ਅੱਧ ਵਿੱਚ ਹਨ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਵ੍ਹਿਟਬੀ ਦੀ ਮਹਿਲਾ ਉੱਤੇ ਹਮਲਾ ਕਰਨ ਵਾਲਾ ਮਸ਼ਕੂਕ ਗ੍ਰਿਫਤਾਰ
ਬਲੂਅਰ ਤੇ ਪਾਰਲੀਆਮੈਂਟ ਨੇੜੇ ਗਡੀ ਗਾਰਡਰੇਲ ਨਾਲ ਟਕਰਾਈ, ਮਹਿਲਾ ਜ਼ਖ਼ਮੀ
ਗੈਰਾਜ ਵਿੱਚ ਜ਼ਖਮੀ ਹਾਲਤ ਵਿੱਚ ਮਿਲੀ ਮਹਿਲਾ, ਹਸਪਤਾਲ ਪਹੁਚੰਣ ਉੱਤੇ ਹੋਈ ਮੌਤ
ਬਰੈਂਪਟਨ ਵਿੱਚ ਖੂਨ ਵਿੱਚ ਲਥਪਥ ਤੇ ਬੇਹੋਸ਼ ਮਿਲੇ ਵਿਅਕਤੀ ਦੀ ਹੋਈ ਮੌਤ
ਜੋਸ਼ੋ ਖ਼ਰੋਸ਼ ਨਾਲ ਮਨਾਇਆ ਜਾਵੇਗਾ ਭਾਰਤ ਦਾ ਆਜ਼ਾਦੀ ਦਿਵਸ
ਫੋਰਡ ਸਰਕਾਰ ਨੇ ਕਲਾਸਾਂ ਦਾ ਆਕਾਰ ਘਟਾਉਣ ਲਈ ਸਕੂਲ ਬੋਰਡਜ਼ ਨੂੰ ਰਿਜ਼ਰਵ ਫੰਡਾਂ ਦੀ ਵਰਤੋਂ ਕਰਨ ਦੀ ਦਿੱਤੀ ਖੁੱਲ੍ਹ
ਤਿਰੰਗੇ ਦੇ ਰੰਗ ਵਿੱਚ ਰੰਗੀਆਂ ਜਾਣਗੀਆਂ ਓਨਟਾਰੀਓ ਦੀਆਂ ਅਹਿਮ ਥਾਂਵਾਂ
ਟਰੱਕ ਨਾਲ ਹੋਈ ਟੱਕਰ ਵਿੱਚ ਮੋਟਰਸਾਈਕਲਿਸਟ ਦੀ ਮੌਤ
2020-21 ਵਿੱਚ ਓਨਟਾਰੀਓ ਦਾ ਬਜਟ ਘਾਟਾ 38æ5 ਬਿਲੀਅਨ ਡਾਲਰ ਤੱਕ ਅੱਪੜਿਆ
ਨੌਰਥ ਯੌਰਕ ਬਿਲਡਿੰਗ ਦੇ ਹਾਲਵੇਅ ਵਿੱਚੋਂ ਮਿਲੀ ਲਾਸ਼