Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਲਾਈਫ ਸਟਾਈਲ

ਚਿੱਟੇ ਵਾਲਾਂ ਨੂੰ ਕਾਲਾ ਕਰ ਦੇਵੇਗਾ ਮਹਿੰਦੀ ਦਾ ਤੇਲ

July 01, 2020 10:01 AM

ਮਹਿੰਦੀ ਔਰਤਾਂ ਦੇ ਸੋਲਾਂ ਸ਼ਿੰਗਾਰਾਂ ਵਿੱਚੋਂ ਇੱਕ ਹੈ। ਉਥੇ ਵਾਲਾਂ 'ਤੇ ਮਹਿੰਦੀ ਲਾਉਣਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਪਰ ਅੱਜ ਅਸੀਂ ਤੁਹਾਨੂੰ ਮਹਿੰਦੀ ਦੇ ਤੇਲ ਬਾਰੇ ਦੱਸਣ ਲੱਗੇ ਹਾਂ। ਮਹਿੰਦੀ ਦਾ ਤੇਲ ਇੱਕ ਜ਼ਰੂਰੀ ਤੇਲ ਹੈ, ਜੋ ਨਾ ਸਿਰਫ ਵਾਲਾਂ ਦੇ ਡਿੱਗਣ ਨੂੰ ਰੋਕਦਾ ਹੈ, ਬਲਕਿ ਵਾਲਾਂ ਨੂੰ ਚਿੱਟਾਂ ਵੀ ਨਹੀਂ ਕਰਦਾ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਵਾਲਾਂ ਵਿੱਚ ਮਹਿੰਦੀ ਦਾ ਤੇਲ ਲਗਾਉਣ ਦੇ ਕੀ ਫਾਇਦੇ ਹਨ।
ਮਹਿੰਦੀ ਦਾ ਤੇਲ ਕੀ ਹੁੰਦਾ ਹੈ: ਮਹਿੰਦੀ ਦਾ ਤੇਲ ਅਜਿਹਾ ਜ਼ਰੂਰੀ ਤੇਲ ਹੈ, ਜਿਸ ਤੋਂ ਟੀ ਟੀ, ਰਾਵੇਂਸਾਰਾ ਅਤੇ ਕੇਜਪੁਟ ਪ੍ਰਾਪਤ ਕੀਤਾ ਜਾਂਦਾ ਹੈ। ਇਸ ਵਿੱਚ ਟਰਪਿਨ ਹੁੰਦਾ ਹੈ, ਜੋ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ।
ਕਿੰਝ ਕਰੀਏ ਵਰਤੋਂ: 10 ਗਰਾਮ ਮਹਿੰਦੀ ਪਾਊਡਰ ਵਿੱਚ ਇੱਕ ਤੋਂ ਤਿੰਨ ਮਿਲੀਲੀਟਰ ਮਹਿੰਦੀ ਦਾ ਤੇਲ ਮਿਲਾ ਲਓ। ਇਸ ਨੂੰ ਵਾਲਾਂ 'ਤੇ ਲਗਾਓ ਅਤੇ ਇਸ ਨੂੰ ਘੱਟ ਤੋਂ ਘੱਟ ਦੋ-ਤਿੰਨ ਘੰਟੇ ਲਈ ਛੱਡ ਦਿਓ ਅਤੇ ਫਿਰ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਧਿਆਨ ਰੱਖੋ ਕਿ ਸ਼ੈਂਪੂ ਨਾ ਲਗਾਓ, ਨਹੀਂ ਤਾਂ ਰੰਗ ਨਹੀਂ ਵਧੇਗਾ। ਚਮੜੀ ਲਈ ਪੇਸਟ ਬਣਾਓ ਅਤੇ ਇਸ ਨੂੰ ਚਿਹਰੇ 'ਤੇ ਲਗਾਓ ਅਤੇ ਫਿਰ ਇਸ ਨੂੰ 15-20 ਮਿੰਟ ਬਾਅਦ ਠੰਡੇ ਪਾਣੀ ਧੋ ਲਓ। ਇਸ ਤੋਂ ਇਲਾਵਾ ਤੁਸੀਂ ਬਾਦਾਮ ਅਤੇ ਮਹਿੰਦੀ ਦਾ ਤੇਲ ਮਿਲਾ ਕੇ ਵੀ ਲਗਾ ਸਕਦੇ ਹੋ।
ਵਾਲਾਂ ਲਈ: ਐਂਟੀ ਆਕਸੀਡੈਂਟ ਭਰਪੂਰ ਮਹਿੰਦੀ ਦਾ ਤੇਲ ਚਿੱਟੇ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ। ਇੰਨਾ ਹੀ ਨਹੀਂ ਮਹਿੰਦੀ ਦਾ ਤੇਲ ਖੋਪੜੀ ਵਿੱਚ ਖੂਨ ਦੇ ਗੇੜ ਨੂੰ ਵਧਾਉਂਦਾ ਹੈ ਜਿਸ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ ਅਤੇ ਉਨ੍ਹਾਂ ਨੂੰ ਸੰਘਣਾ, ਲੰਮਾ ਅਤੇ ਮਜ਼ਬੂਤ ਬਣਾ ਦਿੰਦਾ ਹੈ।
ਵਾਲਾਂ ਨੂੰ ਚਮਕਦਾਰ ਬਣਾਉਣ ਲਈ: ਵੱਧ ਰਹੇ ਪ੍ਰਦੂਸ਼ਣ ਕਾਰਨ ਵਾਲਾਂ ਦੀ ਚਮਕ ਖਤਮ ਹੋ ਜਾਂਦੀ ਹੈ। ਇਸ ਸਥਿਤੀ ਵਿੱਚ ਜੈਤੁਨ ਦੇ ਤੇਲ ਵਿੱਚ ਇੱਕ ਚਮਚ ਮਹਿੰਦੀ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰੋ। ਇਹ ਤੁਹਾਡੇ ਵਾਲਾਂ ਦੀ ਗੁਆਚੀ ਹੋਈ ਚਮਕ ਨੂੰ ਵਾਪਸ ਲਿਆਏਗਾ।

 
Have something to say? Post your comment