Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਮਨੋਰੰਜਨ

ਮੇਰਾ ਉਪਹਾਰ

July 01, 2020 09:58 AM

-ਅਨੰਤ ਸ਼ੇਖਰ ਮਿਸ਼ਰ
ਅੱਜ ਪੂਰੇ ਡੇਢ ਮਹੀਨੇ ਬਾਅਦ ਅਨੰਤ ਅਤੇ ਬੱਚਿਆਂ ਨੂੰ ਮਿਲ ਰਹੀ ਹਾਂ ਅਤੇ ਅਸੀਂ ਸਾਰੇ ਸਵੇਰ ਦੇ ਚਾਹ-ਨਾਸ਼ਤੇ 'ਤੇ ਇਕੱਠੇ ਹੋ ਰਹੇ ਹਾਂ। ਅਨੰਤ ਬੱਚਿਆਂ ਨਾਲ ਸਾਰਿਆਂ ਦਾ ਨਾਸ਼ਤਾ ਬਣਾ ਰਹੇ ਹਨ ਅਤੇ ਬੱਚੇ ਉਨ੍ਹਾਂ ਨੂੰ ਗਾਈਡ ਕਰ ਰਹੇ ਹਨ ਕਿ ਪਾਪਾ ਇਹ ਵੀ ਬਣਾ ਲਓ, ਉਹ ਵੀ ਬਣਾ ਲਓ, ਅੱਜ ਮੰਮੀ ਵੀ ਸਾਡੇ ਨਾਲ ਨਾਸ਼ਤਾ ਕਰਨਗੇ। ਇਸ ਕਰ ਕੇ ਸੈਲੀਬ੍ਰੇਸ਼ਨ ਹੋਣਾ ਚਾਹੀਦਾ ਹੈ।
ਇਸ ਡੇਢ ਮਹੀਨੇ ਵਿੱਚ ਮੈਂ ਕੋਲ ਹੁੰਦੇ ਹੋਏ ਵੀ ਇਨ੍ਹਾਂ ਤੋਂ ਦੂਰ ਸੀ। ਇੱਕ ਮਹੀਨੇ ਦੌਰਾਨ ਪਹਿਲਾਂ ਹਸਪਤਾਲ ਵਿੱਚ ਕੋਰੋਨਾ ਪੀੜਤ ਲੋਕਾਂ ਦਾ ਇਲਾਜ ਕੀਤਾ। ਫਿਰ ਇਨਫੈਕਟਿਡ ਹੋਣ 'ਤੇ ਖੁਦ ਦਾ ਇਲਾਜ ਕਰਾਇਆ ਅਤੇ ਫਿਰ ਘਰ ਵਿੱਚ 14 ਦਿਨ ਦਾ ਕਵਾਰੰਟਾਈਨ। ਪੂਰਾ ਡੇਢ ਮਹੀਨਾ ਬੀਤ ਗਿਆ। ਇਸ ਦੌਰਾਨ ਦੁਨੀਆ ਦੇ ਨਾਲ-ਨਾਲ ਜਿਵੇਂ ਸਾਡਾ ਘਰ ਹੀ ਬਦਲ ਗਿਆ। ਬੱਚੇ ਅਨੁਸ਼ਾਸਿਤ ਹੋ ਕੇ ਖੁਦ ਆਪੋ-ਆਪਣਾ ਕੰਮ ਕਰਨ ਲੱਗੇ। ਲਾਕਡਾਊਨ ਵਿੱਚ ਘਰ ਵਿੱਚ ਸਮੇਂ ਉਤੇ ਪੜ੍ਹਨਾ, ਸ਼ੋਰ-ਸ਼ਰਾਬਾ ਮਚਾਉਣਾ। ਫਿਰ ਸਭ ਕੁਝ ਸਹੀ ਤਰੀਕੇ ਨਾਲ ਆਪਣੀ ਆਪਣੀ ਥਾਂ ਰੱਖਣਾ ਇਨ੍ਹਾਂ ਲੋਕਾਂ ਨੇ ਸਿੱਖ ਲਿਆ ਸੀ। ਅਨੰਤ ਖਾਣਾ ਬਣਾਉਣਾ ਜਾਣਦੇ ਹਨ ਅਤੇ ਉਨ੍ਹਾਂ ਤੋਂ ਬੱਚਿਆਂ ਨੇ ਵੀ ਕੁਝ-ਕੁਝ ਬਣਾਉਣਾ ਸਿੱਖ ਲਿਆ ਹੈ। ਨਾਸ਼ਤਾ ਮੇਜ਼ 'ਤੇ ਆ ਗਿਆ ਹੈ ਅਤੇ ਬੱਚਿਆਂ ਦੀ ਫਰਮਾਇਸ਼ 'ਤੇ ਮੈਨੂੰ ਸ਼ੁਰੂਆਤ ਕਰਨੀ ਪੈ ਰਹੀ ਹੈ।
ਅਨੰਤ ਦੇ ਕਹਿਣ 'ਤੇ ਮੈਂ ਹਸਪਤਾਲ ਵਿੱਚ ਆਪਣੇ ਇਲਾਜ ਦੇ ਦਿਨ ਕਿਵੇਂ ਬਿਤਾਏ, ਆਪਣੀ ਡਾਇਰੀ ਪੜ੍ਹ ਕੇ ਸੁਣਾ ਰਹੀ ਹਾਂ।
ਇਥੇ ਭਰਤੀ ਮੈਂ ਇੱਕ ਮਈ 2020 ਨੂੰ ਹੋਈ ਸੀ, ਜਦ ਮੇਰਾ ਸੈਂਪਲ ਪਾਜ਼ੀਟਿਵ ਨਿਕਲਿਆ ਸੀ ਤੇ ਅੱਜ ਮਈ 14 ਹੈ। ਇਨ੍ਹਾਂ 14 ਦਿਨਾਂ ਵਿੱਚ ਕੀ-ਕੀ ਹੋਇਆ, ਉਹ ਸਭ ਮੈਂ ਡਾਇਰੀ ਵਿੱਚ ਲਿਖਿਆ ਹੈ। ਡਾਇਰੀ ਲਿਖਣ ਦਾ ਸੁਝਾਅ ਮੇਰੇ ਜੀਵਨ ਸਾਥੀ ਅਨੰਤ ਦਾ ਸੀ, ਜੋ ਪੇਸ਼ੇ ਤੋਂ ਪੱਤਰਕਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਗੀਤਾ ਦਾ ਅਧਿਐਨ ਕਰਨ ਦਾ ਵੀ ਸੁਝਾਅ ਦਿੱਤਾ ਸੀ।
ਚਾਰ ਮਈ 2020-ਤੇਜ਼ ਬੁਖਾਰ ਅਤੇ ਗਲੇ ਦੀ ਪਰੇਸ਼ਾਨੀ ਦੇ ਕਾਰਨ ਤਿੰਨ ਦਿਨ ਤੱਕ ਮੇਰੀ ਸਿਹਤ ਇਸ ਸਥਿਤੀ ਵਿੱਚ ਨਹੀਂ ਸੀ ਕਿ ਕੁਝ ਕਰ ਸਕਾਂ। ਅੱਜ ਸਥਿਤੀ ਕੰਟਰੋਲ ਹੋਣ ਦੇ ਨਾਲ ਕੁਝ ਚੰਗਾ ਮਹਿਸੂਸ ਕਰ ਰਹੀ ਹਾਂ। ਇਸ ਲਈ ਅੱਜ ਤੋਂ ਡਾਇਰੀ ਲਿਖਣਾ ਅਤੇ ਗੀਤਾ ਦਾ ਅਧਿਐਨ ਸ਼ੁਰੂ ਕਰ ਰਹੀ ਹਾਂ।
ਮੈਨੂੰ ਇਨਫੈਕਸ਼ਨ ਕਿਵੇਂ ਹੋਈ? ਇਸ 'ਤੇ ਵਿਚਾਰ ਕਰਦੀ ਹਾਂ ਤਾਂ ਨਤੀਜਾ ਨਿਕਲਦਾ ਹੈ ਕਿ ਇੱਕ ਕੋਰੋਨਾ ਪੀੜਤ ਮਹਿਲਾ ਦੀ ਡਿਲੀਵਰੀ ਕਰਾਉਣ ਨਾਲ ਮੈਂ ਇਨਫੈਕਸ਼ਨ ਦੀ ਲਪੇਟ ਵਿੱਚ ਆਈ। ਇਸ ਤੋਂ ਪਹਿਲਾਂ ਬੀਤੇ ਮਹੀਨੇ ਮੈਂ ਸੱਤ ਦਿਨ ਕੰਮ ਕੀਤਾ ਸੀ ਅਤੇ ਕਵਾਰੰਟਾਈਨ ਮਿਆਦ ਸਫਲਤਾ ਪੂਰਨ ਪੂਰਾ ਕਰ ਕੇ ਬਾਹਰ ਆ ਗਈ ਸੀ। ਅੱਜ ਗੀਤਾ ਵੀ ਪੜ੍ਹੀ, ਚੰਗਾ ਲੱਗਾ। ਬੜ੍ਹੀ ਦੇਰ ਤੋਂ ਸੋਚ ਰਹੀ ਸੀ ਕਿ ਗੀਤਾ ਪੜ੍ਹਾਂਗੀ, ਪਰ ਹਸਪਤਾਲ ਅਤੇ ਘਰ-ਗ੍ਰਹਿਸਥੀ ਵਿੱਚ ਇੰਨਾ ਰੁੱਝੀ ਰਹੀ ਕਿ ਮੌਕਾ ਹੀ ਨਹੀਂ ਮਿਲਿਆ।
ਅਨੰਤ ਨੇ ਮੋਬਾਈਲ ਫੋਨ ਭਿਜਵਾ ਦਿੱਤਾ ਹੈ, ਜਿਸ ਤੋਂ ਮੇਰੀ ਗੱਲ ਹੋ ਜਾਂਦੀ ਹੈ ਅਤੇ ਮੈਸੇਜ, ਵੀਡੀਓ ਆਦਿ ਵੀ ਦੇਖ ਲੈਂਦੀ ਹਾਂ। ਉਨ੍ਹਾਂ ਨੇ ਮੇਰੀ ਹਿੰਮਤ ਵਧਾਉਂਦੇ ਹੋਏ ਕਿਹਾ ਕਿ ਤੁਸੀਂ ਇੱਕ ਡਾਕਟਰ ਦੀ ਭੂਮਿਕਾ ਅਦਾ ਕਰਦੇ ਹੋਏ ਵਾਰਡ ਦੇ ਬਾਕੀ ਲੋਕਾਂ ਦੀ ਹਿੰਮਤ ਵਧਾਓ।
ਛੇ ਮਈ 2020-ਅੱਜ ਨਾਲ ਵਾਲੇ ਬੈਡ ਵਿੱਚ ਨੰਨ੍ਹੀ ਨਫੀਤਾ ਆਈ ਹੈ। ਉਹ ਆਪਣੇ ਕਾਂਸਟੇਬਲ ਪਿਤਾ ਤੋਂ ਇਨਫੈਕਟਿਡ ਹੋਈ ਹੈ। ਉਸ ਦੀ ਮਾਸੂਮੀਅਤ, ਚੰਚਲਤਾ ਨੇ ਪੂਰੇ ਵਾਰਡ ਨੂੰ ਬਦਲ ਦਿੱਤਾ ਹੈ। ਗਾਉਂਦੀ ਹੈ, ਬੈੱਡ ਉੱਤੇ ਨੱਚਦੀ ਹੈ। ਵਾਰਡ ਦੇ ਬਹੁਤੇ ਰੋਗੀਆਂ ਨਾਲ ਉਸ ਨੇ ਚਾਚੇ ਅਤੇ ਬਾਬੇ ਦਾ ਰਿਸ਼ਤਾ ਜੋੜ ਲਿਆ ਹੈ। ‘ਹਮ ਹੋਂਗੇ ਕਾਮਯਾਬ’ ਗਾਣਾ ਦਿਨ ਵਿੱਚ ਕਈ ਵਾਰ ਗਾਉਂਦੀ ਤੇ ਦੂਸਰਿਆਂ ਨੂੰ ਨਾਲ ਗਾਉਣ ਨੂੰ ਕਹਿੰਦੀ ਹੈ। ਲੋਕ ਉਸ ਦੀ ਗੱਲ ਨੂੰ ਟਾਲਦੇ ਨਹੀਂ ਅਤੇ ਗਾਉਂਦੇ-ਗਾਉਂਦੇ ਜੋਸ਼ ਵਿੱਚ ਆ ਜਾਂਦੇ ਹਨ ਜਿਸ ਨਾਲ ਸ਼ਾਂਤ ਪਿਆ ਰਹਿਣ ਵਾਲਾ ਵਾਰਡ ਚਹਿਕਣ ਲੱਗ ਜਾਂਦਾ ਹੈ।
ਉਸ ਦੇ ਇਸ ਵਿਸ਼ਵਾਸ ਨਾਲ ਮੇਰੇ ਅੰਦਰ ਦਾ ਡਰ ਕੁਝ ਖਤਮ ਜਿਹਾ ਹੋ ਗਿਆ ਹੈ। ਉਸ ਨੂੰ ਕਹਿੰਦੀ ਹਾਂ ਕਿ ਅਸੀਂ ਸਾਰੇ ਆਪਣੇ ਘਰ ਠੀਕ ਹੋ ਕੇ ਜਾਵਾਂਗੇ। ਜੀਵਨ ਪ੍ਰਤੀ ਉਤਸ਼ਾਹ ਬਣਾਈ ਰੱਖਣਾ, ਜਿੱਤ ਤੇਰੀ ਹੀ ਹੋਵੇਗੀ।
10 ਮਈ 2020- ਅੱਜ ਵਾਰਡ ਤੋਂ ਰਾਮਚਰਨ ਅਤੇ ਅਜ਼ੀਜ਼ ਭਾਈ ਦੀ ਛੁੱਟੀ ਹੋ ਗਈ। ਦੋਵੇਂ ਹੀ ਠੀਕ ਹੋ ਕੇ ਘਰ ਗਏ ਹਨ। ਜਿਸ ਤਰ੍ਹਾਂ ਨਾਲ ਲੋਕ ਸਿਹਤ ਅਤੇ ਸਫਾਈ ਪ੍ਰਤੀ ਮੇਰੀ ਸਲਾਹ ਨੂੰ ਮੰਨ ਰਹੇ ਹਨ ਅਤੇ ਹਸਪਤਾਲ ਵਿੱਚ ਉਸ 'ਤੇ ਅਮਲ ਕਰ ਰਹੇ ਹਨ, ਮੈਨੂੰ ਖੁਦ ਚੰਗਾ ਲੱਗਣ ਲੱਗਾ ਹੈ। ਇੰਨੇ ਦਿਨ ਵਿੱਚ ਇੱਕ ਚੀਜ਼ ਮੈਂ ਜਾਣੀ ਕਿ ਤੁਹਾਡੀ ਬੋਲੀ ਤੇ ਵਿਹਾਰ ਤੁਹਾਨੂੰ ਕਿੰਨਾ ਸਨਮਾਨ ਦਿਵਾ ਸਕਦੇ ਹਨ, ਇਸ ਦੀ ਕੋਈ ਸੀਮਾ ਨਹੀਂ ਹੈ। ਵਾਰਡ ਦੇ ਸਾਰੇ ਲੋਕ ਮੈਨੂੰ ਡਾਕਟਰ ਬੇਟੀ, ਡਾਕਟਰ ਦੀਦੀ ਜਾਂ ਡਾਕਟਰ ਸਾਹਿਬਾ ਕਹਿ ਕੇ ਬੁਲਾਉਂਦੇ ਹਨ ਅਤੇ ਮੇਰੀ ਗੱਲ ਮੰਨਦੇ ਹਨ।
12 ਮਈ 2020-ਅੱਜ ਗੀਤਾ ਵਿੱਚ ਖਾਣ-ਪਾਣ ਅਤੇ ਉਸ ਦਾ ਆਚਰਣ 'ਤੇ ਪ੍ਰਭਾਵ ਪੜ੍ਹਿਆ। ਲੱਗਾ ਕਿ ਅਸੀਂ ਕਿੰਨੇ ਵੱਡੇ ਅਗਿਆਨੀ ਹਾਂ। ਤੈਅ ਕੀਤਾ ਕਿ ਇਸ ਨੂੰ ਤਾਂ ਠੀਕ ਕਰਨਾ ਹੀ ਹੈ। ਕੱਲ੍ਹ ਤੋਂ ਕੁਝ ਪਾਕ-ਕਲਾ ਦੇ ਬਾਰੇ ਵੀ ਯੂ-ਟਿਊਬ 'ਤੇ ਦੇਖਾਂਗੀ, ਪ੍ਰੈਕਟੀਕਲ ਤਾਂ ਘਰ ਪਰਤ ਕੇ ਹੀ ਹੋਵੇਗਾ।
13 ਮਈ 2020-ਅਨੰਤ ਨੇ ਅੱਜ ਮੇਰੇ ਵਟਸਐਪ 'ਤੇ ਫੁੱਲਾਂ ਦੀ ਘਾਟੀ ਦੇ ਟ੍ਰੈਕ ਦੇ ਫੋਟੋ ਪਾਏ ਹਨ ਤੇ ਘਾਟੀ ਦਾ ਇੱਕ ਵੀਡੀਓ ਵੀ। ਫੁੱਲਾਂ ਦੀ ਘਾਟੀ ਦੇਖ ਕੇ ਲੱਗਾ ਕਿ ਭਾਰਤ ਵਿੱਚ ਵੀ ਇੱਕ ਤੋਂ ਇੱਕ ਵਧ ਕੇ ਮਨਮੋਹਕ ਸਥਾਨ ਹਨ। ਚਾਲੀ ਮਿੰਟ ਦਾ ਵੀਡੀਓ ਕਦੋਂ ਖਤਮ ਹੋਇਆ, ਪਤਾ ਹੀ ਨਹੀਂ ਲੱਗਾ। ਮਨ ਤੋਂ ਮੈਂ ਘਾਟੀ ਵਿੱਚ ਗੁਆਚ ਗਈ। ਅਨੰਤ ਨੂੰ ਕਹਿਣਾ ਪਵੇਗਾ ਕਿ ਮੈਨੂੰ ਧਰਤੀ ਦਾ ਇਹ ਸਵਰਗ ਦੇ ਸਾਹਮਣੇ ਦਿਖਾਓ। ਅਨੰਤ ਨੂੰ ਟ੍ਰੈਕਿੰਗ ਦਾ ਸ਼ੌਕ ਹੈ ਤੇ ਇਹ ਆਪਣਾ ਸ਼ੌਕ ਸਾਲ ਵਿੱਚ ਇੱਕ ਵਾਰ ਪੂਰਾ ਕਰਦੇ ਹੀ ਹਨ। ਇਸ ਵਾਰ ਕੁਦਰਤ ਨਾਲ ਮੁਲਾਕਾਤ ਕਰਨ ਮੈਂ ਵੀ ਜਾਣਾ ਹੈ।
14 ਮਈ 2020-ਡਾਕਟਰ ਅਨੰਨਿਆ ਕੱਲ੍ਹ ਤੁਸੀਂ ਇਥੋਂ ਡਿਸਚਾਰਜ ਕੀਤੇ ਜਾ ਰਹੇ ਹੋ। ਤੁਹਾਡੇ ਨਾਲ ਬਿਤਾਏ ਇਹ 14 ਦਿਨ ਪੂਰੇ ਸਟਾਫ ਦੇ ਲਈ ਨਾ ਭੁੱਲਣ ਯੋਗ ਹਨ। ਡਾਕਟਰ ਸ਼ਾਂਤਾ ਦੇ ਇਨ੍ਹਾਂ ਸ਼ਬਦਾਂ ਨਾਲ ਵਾਰਡ ਵਿੱਚ ਸੰਨਾਟਾ ਛਾ ਗਿਆ। ਵਾਰਡ ਦੇ ਸਾਰੇ 21 ਰੋਗੀਆਂ ਦੀ ਗੱਲਬਾਤ ਰੁਕ ਗਈ। ਇਸ ਸੰਨਾਟੇ ਨੂੰ ਤੋੜਿਆ ਨੇੜੇ ਦੇ ਬੈੱਡ ਦੀ ਨੰਨ੍ਹੀ ਨਫੀਤਾ ਨੇ। ਡਾਕਟਰ ਆਂਟੀ ਕੱਲ੍ਹ ਤੁਸੀਂ ਚਲੇ ਜਾਓਗੇ, ਅਸੀਂ ਲੋਕ ਕਦੋਂ ਜਾਵਾਂਗੇ? ਇਨ੍ਹਾਂ 14 ਦਿਨਾਂ ਵਿੱਚ ਕਿੰਨੇ ਲੋਕਾਂ ਨਾਲ ਨਵੇਂ ਰਿਸ਼ਤੇ ਜੁੜੇ ਤੇ ਕਦੇ ਇਹ ਨਹੀਂ ਲੱਗਾ ਕਿ ਮੈਂ ਇਕੱਲੀ ਹਾਂ, ਜਦ ਕਿ ਜਦ ਇਥੇ ਆਈ ਸੀ, ਤਦ ਕਿੰਨੇ ਸਵਾਲ ਮੇਰੇ ਮਨ ਵਿੱਚ ਸਨ; ਕਿਵੇਂ ਰਹਾਂਗੀ, ਘਰ ਮੇਰੇ ਬਿਨਾਂ ਕਿਵੇਂ ਚੱਲੇਗਾ, ਬੱਚਿਆਂ ਕੌਣ ਸੰਭਾਲੇਗਾ? ਇਨ੍ਹਾਂ 14 ਦਿਨਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ। ਕਹਿੰਦੇ ਹਨ ਉਡੀਕ ਦੇ ਪਲ ਲੰਬੇ ਹੁੰਦੇ ਹਨ ਅਤੇ ਮੈਨੂੰ ਵੀ ਇਹੀ ਲੱਗਦਾ ਹੈ ਕਿ ਅੱਜ ਦੀ ਰਾਤ ਕਾਫੀ ਲੰਬੀ ਹੋਵੇਗੀ। ਸਾਰੇ ਆਪਣੇ-ਆਪਣੇ ਵਿਚਾਰਾਂ ਦੇ ਨਾਲ ਆਪਣੇ ਬੈੱਡ 'ਤੇ ਕਰਵਟਾਂ ਬਦਲ ਕੇ ਸੌਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਰੀਆਂ ਅੱਖਾਂ 'ਚੋਂ ਵੀ ਨੀਂਦ ਗਾਇਬ ਹੈ ਅਤੇ ਮਨ ਵਿੱਚ ਵਿਚਾਰਾਂ ਦਾ ਪ੍ਰਵਾਹ ਚੱਲ ਰਿਹਾ ਹੈ।
‘‘ਡਾਕਟਰ ਅਨੰਨਿਆ ਤੁਸੀਂ ਤਿਆਰ ਹੋ, ਬਾਹਰ ਤੁਹਾਡੀ ਉਡੀਕ ਹੋ ਰਹੀ” ਦੇ ਸ਼ਬਦਾਂ ਨਾਲ ਮੈਂ ਪੂਰੀ ਸੁਰੱਖਿਆ ਕਿੱਟ ਵਿੱਚ ਡਾਕਟਰ ਸ਼ਾਂਤਾ ਦੇ ਨਾਲ ਬਾਹਰ ਆਈ ਤਾਂ ਦੇਖਿਆ ਕਿ ਜ਼ਿਲਾ ਅਧਿਕਾਰੀ, ਮੁੱਖ ਮੈਡੀਕਲ ਅਧਿਕਾਰੀ ਤੇ ਹੋਰ ਲੋਕ ਮੇਰੀ ਉਡੀਕ ਵਿੱਚ ਖੜ੍ਹੇ ਹਨ। ਸਾਰਿਆਂ ਨੇ ਤਾੜੀਆਂ ਮਾਰ ਕੇ ਮੇਰਾ ਸਵਾਗਤ ਕੀਤਾ ਅਤੇ ਵਿਦਾਈ ਦਿੱਤੀ। ਘਰ ਆ ਕੇ ਮੈਂ ਦੁਬਾਰਾ 10 ਦਿਨ ਦੇ ਲਈ ਕਵਾਰੰਟਾਈਨ ਹੋ ਗਈ।
ਡਾਇਰੀ ਪੜ੍ਹ ਰਹੀ ਸੀ ਕਿ ਘੰਟੀ ਦੀ ਆਵਾਜ਼ ਸੁਣਾਈ ਦਿੱਤੀ। ਅਨੰਤ ਨੇ ਜਾ ਕੇ ਦੇਖਿਆ ਤਾਂ ਇੱਕ ਗਰੀਬ ਪਤੀ-ਪਤਨੀ ਖੜ੍ਹੇ ਸਨ ਅਤੇ ਇੱਕ ਛੋਟਾ ਬੱਚਾ ਉਨ੍ਹਾਂ ਦੀ ਗੋਦ ਵਿੱਚ ਹੈ, ਉਹ ਮੈਨੂੰ ਮਿਲਣਾ ਚਾਹੁੰਦੇ ਸਨ। ਇੱਕ ਤੈਅ ਦੂਰੀ ਤੋਂ ਮੈਂ ਦੇਖਿਆ ਤਾਂ ਪਛਾਣ ਗਈ ਕਿ ਇਹ ਤਾਂ ਉਹੀ ਔਰਤ ਹੈ ਜਿਸ ਦੀ ਮੈਂ ਡਿਲੀਵਰੀ ਕਰਵਾਈ ਸੀ। ਨੌਜਵਾਨ ਮੈਨੂੰ ਦੇਖ ਕੇ ਬੋਲਿਆ, ‘‘ਦੀਦੀ ਇਸ ਬੱਚੀ ਨੂੰ ਤੇ ਮੇਰੀ ਪਤਨੀ ਦਾ ਜੀਵਨ ਬਚਾਉਣ ਲਈ ਮੈਂ ਅਤੇ ਮੇਰੀ ਪਤਨੀ ਤੁਹਾਡੇ ਰਿਣੀ ਹਾਂ। ਅਸੀਂ ਇਸ ਬੱਚੀ ਨੂੰ ਤੁਹਾਡਾ ਨਾਂਅ ਦੇਣਾ ਚਾਹੁੰਦੇ ਹਾਂ, ਤੁਸੀਂ ਇਸ ਨੂੰ ਆਪਣਾ ਅਸ਼ੀਰਵਾਦ ਦਿਓ।”
ਉਨ੍ਹਾਂ ਦੇ ਚਿਹਰੇ 'ਤੇ ਛਾਏ ਧੰਨਵਾਦ ਦੇ ਭਾਵ ਦੇਖ ਕੇ ਮੇਰੀਆਂ ਅੱਖਾਂ ਵਿੱਚ ਅੱਥਰੂ ਆ ਗਏ। ਅਨੰਤ ਜੀ ਮੈਨੂੰ ਅਤੇ ਉਸ ਜੋੜੇ ਨੂੰ ਦੇਖ ਰਹੇ ਸਨ, ਅੰਦਰੋਂ ਇੱਕ ਤੌਲੀਆ ਲੈ ਕੇ ਉਨ੍ਹਾਂ ਦੇ ਕੋਲ ਗਏ ਅਤੇ ਬੱਚੀ ਨੂੰ ਗੋਦ ਵਿੱਚ ਲੈ ਕੇ ਬੋਲੇ ਨੰਨ੍ਹੀ ਅਨੰਨਿਆ ਤੂੰ ਵੱਡੀ ਹੋ ਕੇ ਮੇਰੀ ਅਨੰਨਿਆ ਵਰਗੀ ਬਣਨਾ, ਅਸੀਂ ਤੁਹਾਡੇ ਨਾਲ ਹਾਂ।
ਮੇਰੀਆਂ ਅੱਖਾਂ ਤੋਂ ਅੱਥਰੂ ਵਹਿਣ ਲੱਗੇ, ਮੇਰੇ ਲਈ ਇਹ ਦੋਹਰਾ ਉਪਹਾਰ ਸੀ।

Have something to say? Post your comment