Welcome to Canadian Punjabi Post
Follow us on

11

August 2020
ਮਨੋਰੰਜਨ

ਫੈਸ਼ਨ ਦਿਲਚਸਪ ਅਤੇ ਰੋਮਾਂਚਕ ਹੋ ਗਿਆ ਹੈ : ਡਾਇਨਾ ਪੇਂਟੀ

July 01, 2020 09:56 AM

ਪਹਿਲੀ ਹੀ ਫਿਲਮ ‘ਕਾਕਟੇਲ’ ਨਾਲ ਆਪਣੀ ਐਕਟਿੰਗ ਦੇ ਲਈ ਵਾਹਵਾਹੀ ਖੱਟਣ ਵਾਲੀ ਡਾਇਨਾ ਦੀ ਅਗਲੀ ਫਿਲਮ ‘ਸ਼ਿੱਦਤ’ ਹੈ ਜੋ ਲੋਕਾਂ ਵਿਚਾਲੇ ਪਿਆਰ, ਮਜ਼ਬੂਤ ਸੰਬੰਧਾਂ ਦੀ ਕਹਾਣੀ ਹੈ। ਡਾਇਨਾ ਅਕਸਰ ਆਪਣੇ ਸਟਾਈਲ ਨਾਲ ਵੀ ਸਾਰਿਆਂ ਨੂੰ ਹੈਰਾਨ ਕਰਦੀ ਰਹੀ ਹੈ। ਅਸੀਂ ਸਟਾਈਲ ਅਤੇ ਫੈਸ਼ਨ ਬਾਰੇ ਉਸ ਦੀ ਪਸੰਦ ਨਾ ਪਸੰਦ ਅਤੇ ਰਾਏ ਜਾਨਣ ਲਈ ਗੱਲਬਾਤ ਕੀਤੀ। ਪੇਸ਼ ਹਨ ਇਸੇ ਗੱਲਬਾਤ ਦੇ ਕੁਝ ਅੰਸ਼ :
* ਤੁਹਾਨੂੰ ਕਿਸ ਤਰ੍ਹਾਂ ਦਾ ਸਟਾਈਲ ਪਸੰਦ ਹੈ?
- ਮੈਨੂੰ ਹਲਕੇ ਰੰਗ ਵਾਲੇ ਕੱਪੜੇ ਵੱਧ ਪਸੰਦ ਹਨ। ਕੋਸ਼ਿਸ਼ ਹੁੰਦੀ ਹੈ ਕਿ ਮੈਂ ਜੋ ਵੀ ਪਹਿਨਾ, ਉਸ 'ਚ ਸਹਿਜ ਅਤੇ ਆਰਾਮ ਦਾਇਕ ਮਹਿਸੂਸ ਕਰਾਂ। ਮੇਰੇ ਸਟਾਈਲ ਵਿੱਚ ਕੋਈ ਜਟਿਲਤਾ ਨਹੀਂ ਹੁੰਦੀ ਅਤੇ ਇਹ ਸਭ ਬਹੁਤ ਆਸਾਨ ਹੈ।
* ਪਿਛਲੇ ਕੁਝ ਸਾਲਾਂ 'ਚ ਤੁਹਾਡੇ ਪ੍ਰਸਨਲ ਸਟਾਈਲ 'ਚ ਕਿਹੋ ਜਿਹੇ ਬਦਲਾਅ ਆਏ ਹਨ?
-ਮੇਰੇ ਸਟਾਈਲ ਨੇ ਬਹੁਤ ਤਰੱਕੀ ਕੀਤੀ ਹੈ ਅਤੇ ਬਹੁਤ ਸਾਰੇ ਤਰੀਕਿਆਂ ਨਾਲ ਇਹ ਇੱਕੋ ਜਿਹਾ ਰਿਹਾ ਹੈ। ਸ਼ੁਰੂ ਤੋਂ ਹੀ ਮੇਰਾ ਸਟਾਈਲ ਕਲਾਸਿਕ ਅਤੇ ਸਰਲ ਰਿਹਾ ਹੈ। ਮੈਂ ਘਰੋਂ ਨਿਕਲਣ ਤੋਂ ਪਹਿਲਾਂ ਸ਼ੀਸ਼ੇ ਦੇ ਸਾਹਮਣੇ ਬਹੁਤ ਜ਼ਿਆਦਾ ਸਮਾਂ ਬਤੀਤ ਕਰਨ ਵਾਲਿਆਂ 'ਚੋਂ ਨਹੀਂ। ਮੈਨੂੰ ਅਜਿਹੀਆਂ ਚੀਜ਼ਾਂ ਪਸੰਦ ਹਨ, ਜੋ ਆਸਾਨ ਅਤੇ ਆਰਾਮ ਦਾਇਕ ਹਨ। ਹਾਲਾਂਕਿ ਇਨ੍ਹਾਂ ਸਾਲਾਂ ਦੌਰਾਨ ਨਵੇਂ ਕੰਮ ਕਰਨਾ ਚਾਹੁੰਦੀ ਹਾਂ। ਜਦੋਂ ਕੱਪੜੇ ਪਹਿਨਣ ਦੀ ਗੱਲ ਆਉਂਦੀ ਹੈ ਤਾਂ ਮੈਂ ਸਟਾਈਲ ਦੇ ਨਾਲ ਪ੍ਰਯੋਗ ਕਰਨ ਲਈ ਉਪਰ ਜ਼ੋਰ ਦਿੰਦੀ ਹਾਂ। ਮੈਨੁੂੰ ਨਵੇਂ ਸਟਾਈਲ, ਨਵੇਂ ਰੰਗਾਂ ਨੂੰ ਅਜ਼ਮਾਉਣਾ ਪਸੰਦ ਹੈ, ਮੈਨੂੰ ਬਹੁਤ ਜ਼ਿਆਦਾ ਰੰਗ ਪਸੰਦ ਨਹੀਂ, ਪਰ ਪਿਛਲੇ ਦੇ ਦਿਨਾਂ ਵਿੱਚ ਮੈਂ ਬਹੁਤ ਸਾਰੇ ਰੰਗਾਂ ਨੂੰ ਅਜ਼ਮਾਇਆ ਤੇ ਇਹ ਬੜਾ ਮਜ਼ੇਦਾਰ ਹਨ, ਆਪਣੇ ਕੰਫਰਟ ਜ਼ੋਨ ਤੋਂ ਬਾਹਰ ਕੁਝ ਕਰਨਾ ਮਜ਼ੇਦਾਰ ਹੁੰਦਾ ਹੈ ਮੈਂ ਇਸ ਦਾ ਆਨੰਦ ਲੈ ਰਹੀ ਹਾਂ।
* ਕਿਸ ਫੈਸ਼ਨ ਦੀ ਮਿੱਥ ਨੂੰ ਤੁਸੀਂ ਤੋੜਨਾ ਚਾਹੁੰਦੇ ਹੋ?
- ਕਈ ਹਨ, ਜਿਨ੍ਹਾਂ ਨੂੰ ਤੁਰੰਤ ਖਤਮ ਕਰਨ ਦੀ ਲੋੜ ਹੈ, ਪਰ ਇਮਾਨਦਾਰੀ ਦੇ ਨਾਲ ਕਹਾਂ ਤਾਂ ਸਮੇਂ ਨਾਲ ਚੀਜ਼ਾਂ ਬਦਲ ਜਾਂਦੀਆਂ ਹਨ। ਪਹਿਲਾਂ ਦੇ ਕੁਝ ਫੈਸ਼ਨ ਨਿਯਮ ਜੋ ਸ਼ਾਇਦ ਉਦੋਂ ਮਸ਼ਹੂਰ ਸੀ, ਅੱਜ ਉਨ੍ਹਾਂ ਦਾ ਕੋਈ ਮਤਲਬ ਨਹੀਂ। ਜਿਵੇਂ ਮੇਰੀ ਮਾਂ ਹਮੇਸ਼ਾ ਕਹਿੰਦੀ ਸੀ ਕਿ ਕਦੀ ਪ੍ਰਿੰਟਸ ਨੂੰ ਮਿਕਸ ਨਾ ਕਰੋ। ਉਹ ਗੱਲ ਉਨ੍ਹਾਂ ਦਿਨਾਂ 'ਚ ਸਹੀ ਸੀ, ਮੈਨੂੰ ਲੱਗਦਾ ਹੈ ਕਿ ਅੱਜ ਇਹ ਨਿਯਮ ਪ੍ਰਸੰਗਿਕ ਹਨ। ਅੱਜ ਕੱਪੜੇ, ਬਨਾਵਟ ਅਤੇ ਪ੍ਰਿੰਟਸ ਦਾ ਬਹੁਤ ਮਿਸ਼ਰਣ ਹੁੰਦਾ ਹੈ। ਫੈਸ਼ਨ ਇੰਨਾ ਜ਼ਿਆਦਾ ਦਿਲਚਸਪ ਅਤੇ ਰੋਮਾਂਚਕ ਹੋ ਗਿਆ ਹੈ। ਆਪਣੇ ਬੈਗ ਨੂੰ ਆਪਣੀਆਂ ਜੁੱਤੀਆਂ ਨਾਲ ਮਿਲਾਉਣਾ ਵੀ ਇਨ੍ਹਾਂ ਦਿਨਾਂ ਵਿੱਚ ਪੂਰੀ ਤਰ੍ਹਾਂ ਅਪ੍ਰਸੰਗਿਕ ਹੈ ਅਤੇ ਅਸਲ ਵਿੱਚ ਕੱਪੜਿਆਂ ਤੋਂ ਇਕਦਮ ਵੱਖਰੇ ਰੰਗ-ਢੰਗ ਦੀ ਜੁੱਤੀ ਪਹਿਨਣਾ ਪਸੰਦ ਕੀਤਾ ਜਾਂਦਾ ਹੈ। ਕੁਝ ਸਮਾਂ ਪਹਿਲਾਂ ਮੈਂ ਮੈਟਲਸ ਨੂੰ ਮਿਕਸ ਕਰਨ ਦੇ ਖਿਲਾਫ ਸੀ। ਜਿਵੇਂ ਸੋਨਾ ਤੇ ਚਾਂਦੀ, ਪਰ ਮੈਨੂੰ ਅੱਜ ਅਜਿਹਾ ਕਰਨਾ ਬੜਾ ਪਸੰਦ ਹੈ। ਮੈਨੂੰ ਲੱਗਦਾ ਹੈ ਕਿ ਫੈਸ਼ਨ ਅਤੇ ਸਟਾਈਲ ਬਾਰੇ ਮੈਂ ਕਾਫੀ ਵਿਕਾਸ ਕੀਤਾ ਹੈ।
* ਜੇ ਤੁਹਾਨੂੰ ਕਿਸੇ ਇੱਕ ਪੁਰਾਣੇ ਫੈਸ਼ਨ ਨੂੰ ਵਾਪਸ ਲਿਆਉਣ ਦਾ ਮੌਕਾ ਮਿਲੇ ਤਾਂ ਉਹ ਕੀ ਹੋਵੇਗਾ?
- ‘ਦਿ ਪਰਾਸੋਲ’ (ਟੌਪ ਨਾਲ ਜੁੜੀ ਇੱਕ ਤਰ੍ਹਾਂ ਦੀ ਸਕਰਟ)। ਕੀ ਤੁਸੀਂ ਜਾਣਦੇ ਹੋ ਕਿ ਅਸਲ ਵਿੱਚ ਅਜੀਬ ਹੈ ਕਿ 60, 60, 70 ਅਤੇ 80 ਦੇ ਦਹਾਕੇ ਤੋਂ ਬਹੁਤ ਸਾਰੇ ਫੈਸ਼ਨ ਵਾਪਸ ਆਏ ਹਨ। ਜਿਵੇਂ ਲੱਕ ਵਾਲੀ ਜੀਨ, ਮੌਮ ਜੀਨ, ਚੌੜੀਆਂ ਬਾਹਾਂ, ਪਰ ਪਰਾਸੋਲ ਅਜੇ ਤੱਕ ਵਾਪਸ ਨਹੀਂ ਆਇਆ। ਇਹ ਬਹੁਤ ਖੂਬਸੂਰਤ ਹੈ।
* ਆਪਣੀ ਅਗਲੀ ਫਿਲਮ ‘ਸ਼ਿੱਦਤ’ ਬਾਰੇ ਵੀ ਕੁਝ ਦੱਸੋ?
- ਇਹ ਰੋਮਾਂਟਿਕ ਡਰਾਮਾ ਫਿਲਮ ਹੈ, ਜੋ ਲੋਕਾਂ ਵਿੱਚ ਪਿਆਰ ਅਤੇ ਮਜ਼ਬੂਤ ਸੰਬੰਧਾਂ ਦੀ ਇੱਕ ਸੁੰਦਰ ਕਹਾਣੀ ਹੈ। ਇਸ ਵਿੱਚ ਪਿਆਰ ਸ਼ੁੱਧ, ਗਹਿਰਾ ਤੇ ਭਰੋਸਾ ਵੀ ਹਨ। ਮੈਂ ਆਮ ਤੌਰ 'ਤੇ ਪ੍ਰੇਮ ਕਹਾਣੀ ਦੀ ਟਾਈਪ ਦੀ ਇਨਸਾਨ ਨਹੀਂ, ਪਰ ਜਦੋਂ ਮੈਂ ਇਸ ਦੀ ਸਕ੍ਰਿਪਟ ਸੁਣੀ ਤਾਂ ਮੈਨੂੰ ਚੰਗੀ ਲੱਗੀ। ਇਸ ਵਿੱਚ ਮੇਰੇ ਨਾਲ ਮੋਹਿਤ ਰੈਨਾ, ਰਾਧਿਕਾ ਮਦਾਨ ਅਤੇ ਸਨੀ ਕੌਸ਼ਲ ਹਨ। ਫਿਲਮ ਦਾ ਨਿਰਦੇਸ਼ਨ ਕੁਣਾਲ ਦੇਸ਼ਮੁਖ ਨੇ ਕੀਤਾ ਹੈ ਤੇ ਸਕ੍ਰਿਪਟ ਸ੍ਰੀਧਰ ਰਾਘਵਨ ਤੇ ਧੀਰਜ ਰਤਨ ਦੀ ਹੈ। ਮੋਹਿਤ, ਰਾਧਿਕਾ ਅਤੇ ਸਨੀ ਜਿਹੇ ਪ੍ਰਤਿਭਾਸ਼ਾਲੀ ਕਲਾਕਾਰਾਂ ਦੇ ਨਾਲ ਕੁਣਾਲ ਦੇ ਨਾਲ ਕੰਮ ਕਰਨਾ ਖੁਸ਼ੀ ਦੀ ਗੱਲ ਹੈ।
* ਪਿੱਛੇ ਜਿਹੇ ਤੁਸੀਂ ਕੋਰੋਨਾ ਦੇ ਖਿਲਾਫ ਲੜਾਈ 'ਚ ਮੰੁਬਈ ਪੁਲਸ ਦੀ ਮਦਦ ਦੀ ਪਹਿਲ ਕੀਤੀ ਹੈ ਇਸ ਦੇ ਬਾਰੇ ਵਿੱਚ ਕੁਝ ਦੱਸੋ?
- ਅਸੀਂ ‘ਦਿ ਖਾਕੀ ਪ੍ਰੋਜੈਕਟ’ ਨਾਂਅ ਦੀ ਪਹਿਲੂ ਸ਼ੁਰੂ ਕੀਤੀ ਹੈ ਇਸ ਨਾਲ ਅਸੀਂ ਮੁੰਬਈ ਪੁਲਸ ਨੂੰ ਆਪਣੀ ਮਦਦ ਅਤੇ ਸਮਰਥਨ ਦੇਣਾ ਚਾਹੁੰਦੇ ਹਾਂ ਜੋ ਲਾਕਡਾਊਨ ਦੇ ਦੌਰਾਨ ਸਾਨੂੰ ਸੁਰੱਖਿਅਤ ਰੱਖਣ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਬਿਨਾਂ ਥੱਕੇ ਕੋਸ਼ਿਸ਼ ਕਰਦੇ ਰਹਿੰਦੇ ਹਨ। ਕੋਵਿਡ 19 ਮਹਾਮਾਰੀ ਦੀ ਲੜਾਈ ਵਿੱਚ ਇਹ ਪਹਿਲੀ ਸ਼੍ਰੇਣੀ ਵਿੱਚ ਰਹੇ ਹਨ ਅਤੇ ਜੋ ਕੁਝ ਵੀ ਕਰਦੇ ਹਨ, ਉਨ੍ਹਾਂ ਲਈ ਉਨ੍ਹਾਂ ਨੂੰ ਧੰਨਵਾਦ ਕਹਿਣ ਦਾ ਇਹ ਛੋਟਾ ਜਿਹਾ ਤਰੀਕਾ ਹੈ। ਸਲਾਮ ਬੰਬੇ ਫਾਊਂਡੇਸ਼ਨ ਦੇ ਸਹਿਯੋਗ ਨਾਲ ਅਸੀਂ ਸ਼ਹਿਰ ਦੇ ਥਾਣਿਆਂ ਦੇ ਸੀਨੀਅਰ ਪੁਲਸ ਅਫਸਰਾਂ ਨਾਲ ਸੰਪਰਕ ਕੀਤਾ ਹੈ। ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਅਸੀਂ ਕਿਸ ਤਰ੍ਹਾਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਅਸੀਂ ਸੋਚਿਆ ਕਿ ਉਨ੍ਹਾਂ ਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ। ਇਨ੍ਹਾਂ ਸਾਰਿਆਂ ਦੇ ਬਾਰੇ ਉਨ੍ਹਾਂ ਕੋਲੋਂ ਪੁੱਛਣਾ ਬਿਹਤਰ ਹੋਵੇਗਾ। ਮੁੰਬਈ ਪੁਲਸ ਨੇ ਲਾਕਡਾਊਨ ਨੂੰ ਕਾਫੀ ਸੁਚਾਰੂ ਢੰਗ ਨਾਲ ਬੰਨ੍ਹ ਕੇ ਰੱਖਿਆ ਹੈ ਅਤੇ ਆਪਣੀ ਜ਼ਿੰਮੇਵਾਰੀਆਂ ਤੋਂ ਪਰੇ ਜਾ ਕੇ ਮੁਸ਼ਕਲ 'ਚ ਫਸੇ ਲੋਕਾਂ ਦੀ ਮਦਦ ਕੀਤੀ ਹੈ।

Have something to say? Post your comment