Welcome to Canadian Punjabi Post
Follow us on

06

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਕੈਨੇਡਾ

ਟੋਰਾਂਟੋ ਵਿੱਚ 19 ਸਾਲਾ ਵਿਅਕਤੀ ਉੱਤੇ ਪੇਚਕਸ ਨਾਲ ਵਾਰ ਕਰਕੇ ਕੀਤੀ ਗਈ ਲੱੁਟਮਾਰ

July 01, 2020 07:18 AM

ਟੋਰਾਂਟੋ, 30 ਜੂਨ (ਪੋਸਟ ਬਿਊਰੋ) : ਡਾਊਨਟਾਊਨ ਵਿੱਚ ਤੁਰੇ ਜਾਂਦੇ ਇੱਕ 19 ਸਾਲਾ ਲੜਕੇ ਨੂੰ ਕੱੁਝ ਵਿਅਕਤੀਆਂ ਨੇ ਲੁੱਟ ਲਿਆ ਤੇ ਉਸ ਉੱਤੇ ਪੇਚਕਸ ਨਾਲ ਕਈ ਵਾਰ ਵੀ ਕੀਤੇ ਗਏ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।

ਪੁਲਿਸ ਨੇ ਦੱਸਿਆ ਕਿ ਇਹ ਲੜਕਾ ਮੰਗਲਵਾਰ ਨੂੰ ਰਾਤੀਂ 12:25 ਉਤੇ ਜੌਹਨ ਸਟਰੀਟ ਨੇੜੇ ਫਰੰਟ ਸਟਰੀਟ ਉੱਤੇ ਤੁਰਿਆ ਜਾ ਰਿਹਾ ਸੀ ਜਦੋਂ ਪੰਜ ਵਿਅਕਤੀਆਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਲੁੱਟ ਲਿਆ। ਹਮਲੇ ਦੌਰਾਨ ਇਸ ਲੜਕੇ ਦੇ ਸ਼ਰੀਰ ਦੇ ਉੱਪਰਲੇ ਹਿੱਸੇ ਉੱਤੇ ਪੇਚਕਸ ਨਾਲ ਕਈ ਵਾਰ ਕੀਤੇ ਗਏ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ।

ਪੁਲਿਸ ਵੱਲੋਂ ਇਸ ਲੁੱਟਮਾਰ ਵਿੱਚ ਸ਼ਾਮਲ ਪੰਜ ਮਸ਼ਕੂਕਾਂ ਦਾ ਵੇਰਵਾ ਵੀ ਜਾਰੀ ਕੀਤਾ ਗਿਆ ਹੈ:  

·        ਇਕ ਮਸ਼ਕੂਕ ਜੋ ਕਿ ਸਿਆਹ ਨਸਲ ਦਾ ਸੀ, ਛੇ ਫੱੁਟ ਤੋਂ ਘੱਟ ਸੀ ਤੇ ਉਸ ਨੇ ਕਾਲੇ ਰੰਗ ਦੀ ਲੰਮੀਆਂ ਬਾਹਾਂ ਵਾਲੀ ਸ਼ਰਟ, ਖਾਖੀ ਪੈਂਟ ਤੇ ਚਿੱਟੇ ਰੰਗ ਦਾ ਸਰਜੀਕਲ ਮਾਸਕ ਪਾਇਆ ਹੋਇਆ ਸੀ।

·        ਦੂਜਾ ਮਸ਼ਕੂਕ ਛੇ ਫੁੱਟ ਤੋਂ ਨਿੱਕਾ, ਗੋਰਾ ਵਿਅਕਤੀ ਸੀ ਜਿਸ ਨੇ ਲੰਮੀਆਂ ਬਾਹਾਂ ਵਾਲੀ ਹੁਡੀ ਵਾਲੀ ਸ਼ਰਟ, ਗੂੜ੍ਹੇ ਰੰਗ ਦੀਆਂ ਸ਼ੌਰਟਸ, ਪੁੱਠੀ ਬਾਲ ਕੈਪ ਪਾਈ ਹੋਈ ਸੀ ਤੇ ਉਸ ਨੇ ਕਾਲੇ ਰੰਗ ਦਾ ਏਅਰ ਜੌਰਡਨ ਦਾ ਬੈਗ ਗਲ ਵਿੱਚ ਪਾਇਆ ਹੋਇਆ ਸੀ ਤੇ ਚਿੱਟੇ ਰੰਗ ਦੇ ਸਨੀਕਰਜ ਤੇ ਕਾਲੀਆਂ ਜੁਰਾਬਾਂ ਪਾਈਆਂ ਹੋਈਆਂ ਸਨ।

·        ਤੀਜਾ ਵਿਅਕਤੀ ਵੀ ਛੇ ਫੁੱਟ ਤੋਂ ਘੱਟ ਗੋਰਾ ਵਿਅਕਤੀ ਸੀ, ਉਸ ਨੇ ਸੋਨੇ ਦੀ ਚੇਨ, ਕਾਲੀ ਟੀ-ਸ਼ਰਟ, ਕਾਲੀ ਕੈਪ ਟੇਢੀ,ਕਾਲੀ ਪੈਂਟ ਪਾਈ ਹੋਈ ਸੀ, ਉਸ ਕੋਲ ਰੰਗਦਾਰ ਬੈਗ ਸੀ।

·        ਚੌਥਾ ਮਸ਼ਕੂਕ ਲੱਗਭਗ ਛੇ ਫੁੱਟ ਦਾ ਸੀ, ਉਹ ਸਿਆਹ ਨਸਲ ਦਾ ਵਿਅਕਤੀ ਸੀ, ਉਸ ਦੇ ਵਾਲ ਕਾਲੇ ਸਨ, ਉਸ ਨੇ ਚਿੱਟੀ ਟੀ-ਸ਼ਰਟ ਪਾਈ ਸੀ ਜਿਸ ਉੱਤੇ ਗੂੜ੍ਹੇ ਰੰਗ ਦੀ ਮਾਰਕਿੰਗ ਸੀ ਤੇ ਨੀਲੇ ਰੰਗ ਦੀ ਜੀਨਜ਼ ਨਾਲ ਹਲਕੇ ਸਨੀਕਰਜ਼ ਪਾਏ ਹੋਏ ਸਨ।

·        ਪੰਜਵਾਂ ਵਿਅਕਤੀ, ਜੋ ਕਿ ਗੋਰਾ ਸੀ, ਛੇ ਫੱੁਟ ਦੇ ਲੱਗਭਗ ਸੀ, ਉਸ ਦੇ ਵਾਲ ਭੂਰੇ ਸਨ, ਉਸ ਨੇ ਚਿੱਟੀ ਟੀ-ਸ਼ਰਟ, ਨੀਲੇ ਰੰਗ ਦੀ ਜੀਨਜ਼-ਜੋ ਕਿ ਸੱਜੇ ਗੋਡੇ ਤੋਂ ਰਿੱਪਡ ਸੀ, ਗੂੜ੍ਹੇ ਰੰਗ ਦੇ ਸਨੀਕਰਜ਼ ਤੇ ਗੂੜ੍ਹੇ ਰੰਗ ਦਾ ਬੈਗ ਗਲ ਵਿੱਚ ਪਾਇਆ ਹੋਇਆ ਸੀ।

 

  

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀ ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ ਬੀਸੀ ਫੈਰੀਜ਼ ਵੈਸਲ ਡੌਕ ਗੱਡੀ ਚਲਾਉਣ ਦੀ ਕੋਸਿ਼ਸ਼ ਕਰਨ ਵਾਲਾ ਕਾਬੂ ਓਟਵਾ ਨਦੀ `ਚ ਡੁੱਬ ਕੇ ਵਿਅਕਤੀ ਦੀ ਮੌਤ, ਉਸਦੇ ਬੇਟੇ ਨੂੰ ਲੋਕਾਂ ਨੇ ਬਚਾਇਆ "ਸਕਾਈਡੋਮ ਮੇਲਾ ਅਤੇ ਲੱਕੀ ਡਰਾਅ", ਇਹ ਪ੍ਰੋਗਰਾਮ 13 ਜੁਲਾਈ ਨੂੰ 30 ਸਟੈਫੋਰਡ ਡਰਾਈਵ ਵਿਖੇ ਹੋਵੇਗਾ। ਬੰਦ ਹੋ ਸਕਦੈ ਗੈਟੀਨੇਊ ਨਦੀ `ਤੇ ਬਣਿਆ ਚੇਲਸੀ ਲਾਂਚ ਹਾਈਵੇਅ 401 `ਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਕੈਨੇਡਾ ਮੁਕਤ ਵਪਾਰ ਸਮਝੌਤੇ ਵਿੱਚ ਹਟਾ ਦਿੱਤੀਆਂ ਗਈਆਂ ਨੇ 53 ਫੈਡਰਲ ਛੋਟਾਂ : ਫ੍ਰੀਲੈਂਡ ਕੈਨੇਡਾ ਦੀ ਤਰਲ ਕੁਦਰਤੀ ਗੈਸ ਏਸ਼ੀਆ `ਚ ਲਿਜਾਣ ਵਾਲਾ ਪਹਿਲਾ ਟੈਂਕਰ ਰਵਾਨਾ