Welcome to Canadian Punjabi Post
Follow us on

13

August 2020
ਟੋਰਾਂਟੋ/ਜੀਟੀਏ

ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਮਿਸੀਸਾਗਾ ਹਾਈ ਸਕੂਲ ਅਧਿਆਪਕ ਨੂੰ ਕੀਤਾ ਗਿਆ ਚਾਰਜ

July 01, 2020 07:01 AM

ਮਿਸੀਸਾਗਾ, 30 ਜੂਨ (ਪੋਸਟ ਬਿਊਰੋ) : ਮਿਸੀਸਾਗਾ ਦੇ ਹਾਈ ਸਕੂਲ ਟੀਚਰ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਹਨ। ਇਹ ਦੋਸ਼ 2016 ਦੇ ਮਾਮਲੇ ਨਾਲ ਸਬੰਧਤ ਹਨ।

ਪੀਲ ਰੀਜਨਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਪਿੱਛੇ ਜਿਹੇ ਇਹ ਖਬਰ ਮਿਲੀ ਸੀ ਕਿ ਇੱਕ ਹਾਈ ਸਕੂਲ ਅਧਿਆਪਕ ਵੱਲੋਂ ਜੂਨ 2016 ਤੋਂ ਲੈ ਕੇ ਸੱਤ ਮਹੀਨੇ ਤੱਕ ਆਪਣੀ 17 ਸਾਲਾ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਮੰਗਲਵਾਰ ਨੂੰ ਗਿਊਲਿਫ ਦੇ 51 ਸਾਲਾ ਰੌਬਰਟ ਬ੍ਰੈਂਡਸਟੈਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਉੱਤੇ ਜਿਨਸੀ ਹਮਲੇ ਤੇ ਜਿਨਸੀ ਸ਼ੋਸ਼ਣ ਦੇ ਚਾਰਜ ਲਾਏ ਗਏ।

ਉਸੇ ਦਿਨ ਉਸ ਨੂੰ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ। ਪੁਲਿਸ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਕਿਸੇ ਵੀ ਸ਼ਖਸ ਨੂੰ ਜੇ ਅਜਿਹਾ ਲੱਗਦਾ ਹੈ ਕਿ ਉਸ ਨਾਲ ਵਧੀਕੀ ਹੋਈ ਹੈ ਜਾਂ ਜੁਰਮ ਹੋਇਆ ਹੈ ਤਾਂ ਉਹ ਕਦੇ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।

 

  

Have something to say? Post your comment