Welcome to Canadian Punjabi Post
Follow us on

15

June 2021
 
ਟੋਰਾਂਟੋ/ਜੀਟੀਏ

ਟੋਰਾਂਟੋ ਸਿਟੀ ਕਾਉਂਸਲ ਨੇ ਪੁਲਿਸ ਬਜਟ ਵਿੱਚ ਕਟੌਤੀ ਖਿਲਾਫ ਪਾਈ ਵੋਟ

June 30, 2020 07:19 AM

ਟੋਰਾਂਟੋ, 29 ਜੂਨ (ਪੋਸਟ ਬਿਊਰੋ) : 2021 ਵਿੱਚ ਟੋਰਾਂਟੋ ਪੁਲਿਸ ਬਜਟ ਵਿੱਚ 10 ਫੀ ਸਦੀ ਕਟੌਤੀ ਕਰਨ ਲਈ ਲਿਆਂਦੇ ਮਤੇ ਖਿਲਾਫ ਟੋਰਾਂਟੋ ਸਿਟੀ ਕਾਉਂਸਲ ਵੱਲੋਂ ਵੋਟ ਪਾਈ ਗਈ। ਇਸ ਮਤੇ ਦੇ ਖਿਲਾਫ 16 ਵੋਟਾਂ ਪਈਆਂ ਜਦਕਿ ਹੱਕ ਵਿੱਚ 8 ਵੋਟਾਂ ਹੀ ਪਈਆਂ। 10 ਫੀ ਸਦੀ ਕਟੌਤੀ ਦਾ ਮਤਲਬ 122 ਮਿਲੀਅਨ ਡਾਲਰ ਬਣਦਾ ਹੈ। ਇਹ ਮਤਾ ਕਾਉਂਸਲਰ ਜੋਸ਼ ਮੈਟਲੋਅ ਵੱਲੋਂ ਲਿਆਂਦਾ ਗਿਆ ਤੇ ਇਸ ਦੀ ਤਾਈਦ ਕਾਉਂਸਲਰ ਵੌਂਗ ਟੈਮ ਵੱਲੋਂ ਕੀਤੀ ਗਈ। ਸਿਟੀ ਕਾਉਂਸਲ ਦੀ ਵਰਚੂਅਲ ਮੀਟਿੰਗ ਸ਼ੁਰੂ ਹੋਣ ਤੋਂ ਕੱੁਝ ਸਮਾਂ ਬਾਅਦ ਹੀ ਮੈਟਲੋਅ ਨੇ ਆਪਣੇ ਮਤੇ ਨੂੰ ਏਜੰਡੇ ਤੋਂ ਹਟਾ ਲਿਆ ਤੇ ਇਸ ਨੂੰ ਮੇਅਰ ਜੌਹਨ ਟੋਰੀ ਵੱਲੋਂ ਪੇਸ਼ ਮਤੇ ਨਾਲ ਸੋਧ ਵਜੋਂ ਸ਼ਾਮਲ ਕਰ ਦਿੱਤਾ। ਟੋਰੀ ਵੱਲੋਂ ਪੇਸ਼ ਮਤੇ ਵਿੱਚ ਗੈਰ ਹਿੰਸਕ ਕਾਲਜ ਦੇ ਸਬੰਧ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਪ੍ਰਤੀਕਿਰਿਆ ਪ੍ਰਗਟਾਏ ਜਾਣ ਦੇ ਤਰੀਕੇ ਵਿੱਚ ਤਬਦੀਲੀਆਂ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ।

ਟੋਰੀ ਨੇ ਆਪਣੇ ਮਤੇ ਵਿੱਚ ਸਿਟੀ ਮੈਨੇਜਰ ਤੋਂ ਇਹ ਮੰਗ ਕੀਤੀ ਸੀ ਕਿ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਨਾਲ ਸਲਾਹ ਮਸ਼ਵਰਾ ਕਰਕੇ ਕਮਿਊਨਿਟੀ ਸੇਫਟੀ ਲਈ ਬਦਲਵੇਂ ਮਾਡਲ ਤਿਆਰ ਕੀਤੇ ਜਾਣ। ਟੋਰੀ ਵੱਲੋਂ ਪ੍ਰਸਤਾਵਿਤ ਸੁਧਾਰ ਜਿਵੇਂ ਕਿ ਪ੍ਰਤੀਕਿਰਿਆ ਸਬੰਧੀ ਬਦਲਵੇਂ ਢੰਗ ਲੱਭਣ ਤੇ 2021 ਤੱਕ ਪੁਲਿਸ ਅਧਿਕਾਰੀਆਂ ਲਈ ਬਾਡੀ ਕੈਮਰਾਜ਼ ਲਾਜ਼ਮੀ ਕਰਨਾ ਆਦਿ ਕਾਉਂਸਲ ਵੱਲੋਂ ਪਾਸ ਕਰ ਦਿੱਤੇ ਗਏ।

ਟੋਰੀ ਵੱਲੋਂ ਪ੍ਰੋਵਿੰਸ ਤੋਂ ਇਹ ਮੰਗ ਵੀ ਕੀਤੀ ਗਈ ਕਿ ਨਿਸ਼ਸਤਰੀਕਰਨ ਉੱਤੇ ਜ਼ੋਰ ਦੇਣ ਲਈ ਇਕਿਉਪਮੈਂਟ ਨੂੰ ਓਵਰਹਾਲ ਕਰਨ ਅਤੇ ਤਾਕਤ ਦੀ ਵਰਤੋਂ ਸਬੰਧੀ ਨਿਯਮਾਂ ਵਿੱਚ ਵੀ ਸੁਧਾਰ ਕੀਤਾ ਜਾਵੇ। ਟੋਰੀ ਨੇ ਆਪਣੇ ਮਤੇ ਵਿੱਚ ਇਹ ਵੀ ਆਖਿਆ ਕਿ ਟੋਰਾਂਟੋ ਪੁਲਿਸ ਸਰਵਿਸਿਜ਼ ਬੋਰਡ ਆਪਣੇ ਸਾਲਾਨਾ ਬਜਟ ਦਾ ਵਿਸ਼ਲੇਸ਼ਣ ਪੇਸ਼ ਕਰੇ, ਇਸ ਦੇ ਨਾਲ ਹੀ ਆਡੀਟਰ ਜਨਰਲ ਤੋਂ ਬਜਟ ਦਾ ਮੁਲਾਂਕਣ ਕਰਵਾਇਆ ਜਾਵੇ ਤੇ ਬਚਤ ਲਈ ਨਵੇਂ ਮੌਕਿਆਂ ਦੀ ਭਾਲ ਕੀਤੀ ਜਾਵੇ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬੁੱਧਵਾਰ ਤੋਂ ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹਣ ਜਾ ਰਿਹਾ ਹੈ ਓਨਟਾਰੀਓ
ਲੰਡਨ ਦੇ ਮੁਸਲਿਮ ਪਰਿਵਾਰ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਉੱਤੇ ਲਾਏ ਗਏ ਅੱਤਵਾਦ ਸਬੰਧੀ ਚਾਰਜਿਜ਼
ਵੈਂਸ ਨਾਲ ਗੌਲਫ ਖੇਡਣ ਵਾਲੇ ਸੀਨੀਅਰ ਮਿਲਟਰੀ ਆਗੂਆਂ ਦੇ ਸਬੰਧ ਵਿੱਚ ਸੀਏਐਫ ਤੇ ਸੱਜਣ ਨੇ ਜਤਾਇਆ ਇਤਰਾਜ਼
ਪੂਲ ਵਿੱਚ ਡੁੱਬਣ ਕਾਰਨ ਛੇ ਸਾਲਾ ਬੱਚੀ ਦੀ ਹੋਈ ਮੌਤ
ਸੜਕ ਉੱਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਮਿਲੀ ਮਹਿਲਾ, ਪੁਲਿਸ ਵੱਲੋਂ ਜਾਂਚ ਜਾਰੀ
ਫਿੰਚ ਐਵਨਿਊ ਤੇ ਮਾਰਖਮ ਰੋਡ ਇਲਾਕੇ ਵਿੱਚ ਚੱਲੀ ਗੋਲੀ, 2 ਜ਼ਖ਼ਮੀ
ਓਨਟਾਰੀਓ ਦੇ ਬਹੁਤੇ ਹਿੱਸਿਆਂ ਵਿੱਚ ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ
ਮੋਟਰਸਾਈਕਲ ਤੇ ਗੱਡੀ ਦੀ ਟੱਕਰ ਵਿੱਚ ਮੋਟਰਸਾਈਕਲਿਸਟ ਦੀ ਹੋਈ ਮੌਤ
ਦੋਹਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ, ਮਹਿਲਾ ਜ਼ਖ਼ਮੀ
ਮਿਲਟਨ ਵਿੱਚ ਗੋਲੀ ਚਲਾਉਣ ਵਾਲੇ ਹਥਿਆਰਬੰਦ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ