Welcome to Canadian Punjabi Post
Follow us on

15

June 2021
 
ਟੋਰਾਂਟੋ/ਜੀਟੀਏ

ਸਿਟੀ ਵੱਲੋਂ ਚਲਾਏ ਜਾਣ ਵਾਲੇ ਕੱੁਝ ਚਾਈਲਡ ਕੇਅਰ ਸੈਂਟਰ ਅੱਜ ਤੋਂ ਖੋਲ੍ਹੇ ਗਏ

June 30, 2020 07:17 AM

ਟੋਰਾਂਟੋ, 29 ਜੂਨ (ਪੋਸਟ ਬਿਊਰੋ) : ਟੋਰਾਂਟੋ ਭਰ ਵਿੱਚ ਸਿਟੀ ਵੱਲੋਂ ਚਲਾਏ ਜਾਣ ਵਾਲੇ ਚਾਈਲਡ ਕੇਅਰ ਸੈਂਟਰ ਖੋਲ੍ਹ ਦਿੱਤੇ ਗਏ। ਪ੍ਰੋਵਿੰਸ ਵੱਲੋਂ ਲਾਇਸੰਸਸ਼ੁਦਾ ਚਾਈਲਡ ਕੇਅਰ ਸਰਵਿਸਿਜ਼ ਨੂੰ ਜਾਰੀ ਰੱਖਣ ਸਬੰਧੀ ਕੀਤੇ ਗਏ ਐਲਾਨ ਤੋਂ ਦੋ ਹਫਤੇ ਬਾਅਦ 47 ਸੈਂਟਰਾਂ ਵਿੱਚੋਂ 11 ਨੂੰ ਸੋਮਵਾਰ ਤੋਂ ਖੋਲ੍ਹਿਆ ਜਾ ਰਿਹਾ ਹੈ। ਪਰ ਇਸ ਵਾਰੀ ਹਾਲਾਤ ਕੱੁਝ ਵੱਖਰੇ ਨਜ਼ਰ ਆ ਰਹੇ ਹਨ। ਮਹਾਂਮਾਰੀ ਅਜੇ ਵੀ ਜਾਰੀ ਰਹਿਣ ਕਾਰਨ ਸਿਟੀ ਵੱਲੋਂ ਬੱਚਿਆਂ ਤੇ ਸਟਾਫ ਨੂੰ ਸੇਫ ਰੱਖਣ ਲਈ ਕਈ ਤਰ੍ਹਾਂ ਦੀਆਂ ਤਬਦੀਲੀਆਂ ਲਾਗੂ ਕੀਤੀਆਂ ਗਈਆਂ ਹਨ।

ਸੈਂਟਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਟਾਫ ਤੇ ਬੱਚਿਆਂ ਦੀ ਕੋਵਿਡ-19 ਦੇ ਲੱਛਣਾਂ ਸਬੰਧੀ ਜਾਂਚ ਕੀਤੀ ਜਾਵੇਗੀ। ਫੈਸਿਲਿਟੀ ਦੇ ਅੰਦਰ ਵਿਜਿ਼ਟਰਜ਼ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਤੇ ਇੱਕ ਕਮਰੇ ਵਿੱਚ ਵੱਧ ਤੋਂ ਵੱਧ 10 ਲੋਕ ਹੀ ਇੱਕਠੇ ਹੋ ਸਕਣਗੇ, ਇਨ੍ਹਾਂ ਵਿੱਚ ਸਟਾਫ ਤੇ ਬੱਚੇ ਸ਼ਾਮਲ ਹਨ।

ਹਰੇਕ ਚਾਈਲਡ ਕੇਅਰ ਸੈਂਟਰ ਉੱਤੇ ਸਾਫ ਸਫਾਈ ਤੇ ਸੈਨੇਟਾਈਜ਼ੇਸ਼ਨ ਦਾ ਖਾਸ ਖਿਆਲ ਰੱਖਿਆ ਜਾਵੇਗਾ। ਫਿਜ਼ੀਕਲ ਡਿਸਟੈਂਸਿੰਗ ਲਈ ਪਿੱਕ ਅੱਪ ਤੇ ਡਰੌਪ ਆਫ ਪ੍ਰੋਟੋਕਾਲਜ਼ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਿਟੀ ਵੱਲੋਂ ਜੁਲਾਈ ਤੇ ਅਗਸਤ ਵਿੱਚ ਹੌਲੀ ਹੌਲੀ ਆਪਣੇ ਚਾਈਲਡ ਕੇਅਰ ਸੈਂਟਰ ਮੁੜ ਖੋਲ੍ਹੇ ਜਾਣਗੇ। ਆਪਣੇ ਚਾਈਲਡ ਕੇਅਰ ਸੈਂਟਰ ਨਾਲ ਰਾਬਤਾ ਕਾਇਮ ਕਰਕੇ ਪਰਿਵਾਰ ਉਨ੍ਹਾਂ ਦੇ ਮੁੜ ਖੁੱਲ੍ਹਣ ਦਾ ਦਿਨ ਤੇ ਸਮਾਂ ਪਤਾ ਕਰ ਸਕਦੇ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਬੁੱਧਵਾਰ ਤੋਂ ਕਿਊਬਿਕ ਤੇ ਮੈਨੀਟੋਬਾ ਨਾਲ ਲੱਗਦੀ ਆਪਣੀ ਹੱਦ ਖੋਲ੍ਹਣ ਜਾ ਰਿਹਾ ਹੈ ਓਨਟਾਰੀਓ
ਲੰਡਨ ਦੇ ਮੁਸਲਿਮ ਪਰਿਵਾਰ ਉੱਤੇ ਹਮਲਾ ਕਰਨ ਵਾਲੇ ਵਿਅਕਤੀ ਉੱਤੇ ਲਾਏ ਗਏ ਅੱਤਵਾਦ ਸਬੰਧੀ ਚਾਰਜਿਜ਼
ਵੈਂਸ ਨਾਲ ਗੌਲਫ ਖੇਡਣ ਵਾਲੇ ਸੀਨੀਅਰ ਮਿਲਟਰੀ ਆਗੂਆਂ ਦੇ ਸਬੰਧ ਵਿੱਚ ਸੀਏਐਫ ਤੇ ਸੱਜਣ ਨੇ ਜਤਾਇਆ ਇਤਰਾਜ਼
ਪੂਲ ਵਿੱਚ ਡੁੱਬਣ ਕਾਰਨ ਛੇ ਸਾਲਾ ਬੱਚੀ ਦੀ ਹੋਈ ਮੌਤ
ਸੜਕ ਉੱਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਮਿਲੀ ਮਹਿਲਾ, ਪੁਲਿਸ ਵੱਲੋਂ ਜਾਂਚ ਜਾਰੀ
ਫਿੰਚ ਐਵਨਿਊ ਤੇ ਮਾਰਖਮ ਰੋਡ ਇਲਾਕੇ ਵਿੱਚ ਚੱਲੀ ਗੋਲੀ, 2 ਜ਼ਖ਼ਮੀ
ਓਨਟਾਰੀਓ ਦੇ ਬਹੁਤੇ ਹਿੱਸਿਆਂ ਵਿੱਚ ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ
ਮੋਟਰਸਾਈਕਲ ਤੇ ਗੱਡੀ ਦੀ ਟੱਕਰ ਵਿੱਚ ਮੋਟਰਸਾਈਕਲਿਸਟ ਦੀ ਹੋਈ ਮੌਤ
ਦੋਹਰੇ ਗੋਲੀਕਾਂਡ ਵਿੱਚ ਇੱਕ ਵਿਅਕਤੀ ਦੀ ਮੌਤ, ਮਹਿਲਾ ਜ਼ਖ਼ਮੀ
ਮਿਲਟਨ ਵਿੱਚ ਗੋਲੀ ਚਲਾਉਣ ਵਾਲੇ ਹਥਿਆਰਬੰਦ ਮਸ਼ਕੂਕ ਦੀ ਭਾਲ ਕਰ ਰਹੀ ਹੈ ਪੁਲਿਸ