Welcome to Canadian Punjabi Post
Follow us on

05

August 2021
 
ਅੰਤਰਰਾਸ਼ਟਰੀ

ਪਾਕਿ ਵਿੱਚ ਜਾਅਲੀ ਪਾਇਲਟਾਂ ਦੀ ਧਾੜ, ਇੱਕੋ ਦਿਨ 262 ਪਾਇਲਟ ਡਿਊਟੀ ਤੋਂ ਰੋਕੇ ਗਏ

June 30, 2020 07:08 AM

ਇਸਲਾਮਾਬਾਦ, 29 ਜੂਨ, (ਪੋਸਟ ਬਿਊਰੋ)- ਕਤਰ ਏਅਰਵੇਜ਼ ਸਮੇਤ ਕਈ ਇੰਟਰੈਸ਼ਨਲ ਏਅਰਲਾਈਨਾਂ ਨੇ ਅਚਾਨਕ 262 ਪਾਕਿਸਤਾਨੀ ਪਾਇਲਟਾਂ ਨੂੰ ਡਿਊਟੀ ਲਈ ਆਉਣ ਤੋਂ ਰੋਕ ਦਿੱਤਾ ਤੇ ਉਨ੍ਹਾਂ ਕੋਲ ਫਰਜ਼ੀ ਲਾਇਸੈਂਸ ਹੋਣ ਦੀ ਖਬਰ ਤੋਂ ਬਾਅਦ ਉਨ੍ਹਾਂ ਬਾਰੇ ਸਾਰੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਨਕਦੀ ਸੰਕਟ ਨਾਲ ਜੂਝ ਰਹੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ (ਪੀ ਆਈ ਏ) ਨੇ ਪਿਛਲੇ ਹਫਤੇ ਸ਼ੱਕੀ ਲਾਇਸੈਂਸ ਵਾਲੇ 150 ਪਾਇਲਟਾਂ ਨੂੰ ਕੰਮ ਉੱਤੇ ਆਉਣ ਤੋਂ ਰੋਕ ਦਿੱਤਾ ਸੀ, ਕਿਉਂਕਿ ਕਰਾਚੀ ਦੇ 22 ਮਈ ਦੇ ਜਹਾਜ਼ ਹਾਦਸੇ ਦੀ ਜਾਂਚ ਵਿੱਚ ਪਾਇਲਟਾਂ ਅਤੇ ਏਵੀਏਸ਼ਨ ਕੰਟਰੋਲ ਟਾਵਰ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ। ਇਸ ਹਾਦਸੇ ਵਿੱਚ 97 ਲੋਕਾਂ ਦੀ ਮੌਤ ਹੋ ਗਈ ਸੀ।
ਖਬਰ ਏਜੰਸੀ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਕੁਵੈਤ ਏਅਰ ਨੇ 7 ਪਾਕਿਸਤਾਨੀ ਪਾਇਲਟਾਂ ਅਤੇ 56 ਇੰਜੀਨੀਅਰਾਂ ਨੂੰ ਕੰਮ ਕਰਨ ਤੋਂ ਰੋਕਿਆ ਹੈ ਅਤੇ ਕਤਰ ਏਅਰਵੇਜ਼, ਓਮਾਨ ਏਅਰ ਤੇ ਵੀਅਤਨਾਮ ਏਅਰਲਾਈਨਜ਼ ਨੇ ਪਾਕਿਸਤਾਨੀ ਪਾਇਲਟਾਂ, ਇੰਜੀਨੀਅਰਾਂ ਤੇ ਹੋਰ ਮੁਲਾਜ਼ਮਾਂ ਦੀ ਲਿਸਟ ਬਣਾ ਕੇ ਕਿਹਾ ਹੈ ਕਿ ਜਿਨ੍ਹਾਂ ਦੇ ਨਾਂ ਇਨ੍ਹਾਂ ਲਿਸਟਾਂ ਵਿੱਚ ਹਨ, ਉਹ ਉਦੋਂ ਤੱਕ ਕੰਮ ਉੱਤੇ ਨਹੀਂ ਆਉਣਗੇ, ਜਦੋਂ ਤੱਕ ਪਾਕਿਸਤਾਨੀ ਅਧਿਕਾਰੀਆਂ ਤੋਂ ਜਾਂਚ ਰਿਪੋਰਟ ਨਹੀਂ ਮਿਲ ਜਾਂਦੀ। ਪੀ ਆਈ ਏ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਨੇ ਵਿਦੇਸ਼ੀ ਮਿਸ਼ਨਾਂ, ਸੰਸਾਰਕ ਰੈਗੂਲੇਟਰੀ ਅਤੇ ਸੁਰੱਖਿਆ ਸੰਗਠਨਾਂ ਨੂੰ ਚਿੱਠੀ ਲਿਖ ਕੇ ਭਰੋਸਾ ਦਿੱਤਾ ਹੈ ਕਿ ਉਸ ਨੇ ਗਲਤ ਢੰਗ ਨਾਲ ਲਾਇਸੈਂਸ ਹਾਸਲ ਕਰਨ ਦੇ ਸ਼ੱਕ ਵਾਲੇ 141 ਪਾਇਲਟਾਂ ਨੂੰ ਕੰਮ ਉੱਤੇ ਆਉਣ ਤੋਂ ਰੋਕ ਦਿੱਤਾ ਹੈ। ਇਸ ਦੀ ਸਰਕਾਰੀ ਚਿੱਠੀ ਉੱਤੇ ਪੀ ਆਈ ਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਰਸ਼ਦ ਮਲਿਕ ਵੱਲੋਂ ਦਸਖਤ ਕੀਤੇ ਗਏ ਪਤਾ ਲੱਗੇ ਹਨ।
ਇਸ ਦੌਰਾਨ ਪਾਕਿਸਤਾਨ ਵਿੱਚ 24 ਘੰਟਿਆਂ ਵਿੱਚ ਕੋਰੋਨਾ ਦੇ 3,557 ਨਵੇਂ ਕੇਸ ਮਿਲਣ ਤੋਂ ਬਾਅਦ ਦੇਸ਼ ਵਿੱਚ ਇਨਫੈਕਸ਼ਨ ਦੇ ਕੇਸ ਦੋ ਲੱਖ ਤੋਂ ਵਧ ਗਏ ਹਨ। ਇਸ ਕਾਰਨ ਯੂ ਏ ਈ ਨੇ ਉਥੋਂ ਆਉਂਦੀਆਂ ਸਭ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਹੈ। ਯੂ ਏ ਈ ਨੇ 29 ਜੂਨ ਤੋਂ ਕਿਸੇ ਵੀ ਯਾਤਰੀ ਨੂੰ ਉਦੋਂ ਤੱਕ ਪਾਕਿਸਤਾਨ ਵੱਲੋਂ ਨਾ ਆਉਣ ਦੇਣ ਦਾ ਫੈਸਲਾ ਕੀਤਾ ਹੈ, ਜਦੋਂ ਤੱਕ ਕਿ ਉਸ ਦੀ ਜਾਂਚ ਲਈ ਵਿਸ਼ੇਸ਼ ਕੋਵਿਡ-19 ਲੈਬ ਨਹੀਂ ਬਣਾ ਲਈ ਜਾਂਦੀ। ਪਾਕਿਸਤਾਨ ਵਿੱਚੋਂ ਹੋ ਕੇ ਜਾਣ ਵਾਲੀਆਂ ਉਡਾਣਾਂ ਉੱਤੇ ਵੀ ਇਹ ਨਿਯਮ ਲਾਗੂ ਕਰ ਦਿੱਤਾ ਗਿਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
27 ਸਾਲਾਂ ਬਾਅਦ ਬਿਲ ਗੇਟਸ ਤੇ ਮੇਲਿੰਡਾ ਫਰੈਂਚ ਦਾ ਤਲਾਕ
ਭਾਰਤ ਵੰਡ ਅਤੇ ਨਹਿਰੂ-ਐਡਵਿਨਾ ਸੰਬੰਧਾਂ ਦਾ ਖੁਲਾਸਾ ਹੋ ਸਕਦੈ
ਅਮਰੀਕੀ ਫੌਜੀ ਹੈਡਕੁਆਰਟਰ ਦੇ ਬਾਹਰ ਹਮਲੇ ਵਿੱਚ ਪੁਲਸ ਅਫਸਰ ਦੀ ਹੱਤਿਆ
ਕੋਵਿਡ-19 ਆਊਟਬ੍ਰੇਕ ਤੋਂ ਬਾਅਦ ਚੀਨ ਨੇ ਵੁਹਾਨ ਵਿੱਚ ਮਾਸ ਟੈਸਟ ਕਰਨ ਦਾ ਦਿੱਤਾ ਹੁਕਮ
ਅਮਰੀਕਾ ਵਿੱਚ ਕੈਪੀਟਲ ਹਮਲੇ ਵੇਲੇ ਭੀੜ ਦੇ ਨਾਲ ਭਿੜਨ ਵਾਲੇ ਚਾਰ ਅਧਿਕਾਰੀ ਖੁਦਕੁਸ਼ੀਆਂ ਕਰ ਗਏ
ਹਜ਼ਾਰਾਂ ਸਾਲ ਪੁਰਾਣੇ ਸੁਨਹਿਰੀ ਸਿੱਕੇ ਦੀ ਨਿਲਾਮੀ
ਪਾਕਿਸਤਾਨ ਵਿੱਚ ਪੁਲਸ ਅਧਿਕਾਰੀ ਦਾ ਗੋਲੀ ਮਾਰ ਕੇ ਕਤਲ
ਪੈਂਟਾਗਨ ਦੇ ਬਾਹਰ ਹਿੰਸਕ ਵਾਰਦਾਤ, ਛੁਰੇਬਾਜ਼ੀ ਕਾਰਨ ਇੱਕ ਅਧਿਕਾਰੀ ਦੀ ਹੋਈ ਮੌਤ
ਕੋਵਿਡ-19 ਦੇ ਵਧ ਰਹੇ ਮਾਮਲਿਆਂ ਦਰਮਿਆਨ ਅਮਰੀਕਾ ਨੇ 70 ਫੀ ਸਦੀ ਵੈਕਸੀਨੇਸ਼ਨ ਦਾ ਟੀਚਾ ਕੀਤਾ ਪੂਰਾ
ਆਸਟਰੇਲੀਆ ਦੇ ਸਿਡਨੀ ਵਿੱਚ ਕੋਰੋਨਾ ਨੂੰ ਕੰਟਰੋਲ ਕਰਨ ਲਈ ਫੌਜ ਤਾਇਨਾਤ